ਫੌਜ਼ 'ਚ ਭਰਤੀ ਹੋਣ ਲਈ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੂੰ ਵਿਸਥਾਰ 'ਚ ਜਾਣਕਾਰੀ ਦੇਣ ਲਈ ਸੈਮੀਨਾਰ ਦਾ ਆਯੋਜ਼ਨ
ਲੁਧਿਆਣਾ 21 ਮਈ ( ਸਤ ਪਾਲ ਸੋਨੀ ) : ਕਰਨਲ ਕੰਵਰਪ੍ਰੀਤ ਸਿੰਘ ਅਟਵਾਲ (ਰਿਟਾ:), ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਵੱਲੋਂ ਸੀਨੀਅਰ ਸੈਕੰਡਰੀ ਰੈਜੀਡੈਂਸੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਲੁਧਿਆਣਾ ਦੇ ਵਿਦਿਆਰਥੀਆਂ ਨੂੰ ਇੱਕ ਸੈਮੀਨਾਰ ਆਯੋਜਤ ਕਰਕੇ ਭਾਰਤੀ ਫੌਜ਼ 'ਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਗਿਆ। ਅੱਜ ਦੇ ਸੈਮੀਨਾਰ 'ਚ ਤਕਰੀਬਨ 300 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ (ਰਿਟਾ:), ਨੇ ਭਾਰਤੀ ਆਰਮਡ ਫੋਰਸ, ਭਾਰਤੀ ਏਅਰ ਫੋਰਸ ਅਤੇ ਭਾਰਤੀ ਨੇਵੀ ਫੋਰਸ ਦੇ ਕੰਮਾਂ ਅਤੇ ਡਿਊਟੀਆਂ ਸਬੰਧੀ ਵਿਸਥਾਰ ਨਾਲ ਦੱਸਿਆ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਭਾਰਤੀ ਫੌਜ਼ ਵਿੱਚ ਡਿਊਟੀ ਕਰਕੇ ਜਿੱਥੇ ਦੇਸ਼ ਦੀ ਸੇਵਾ ਕਰ ਸਕਣਗੇ, ਉਥੇ ਉਹਨਾਂ ਨੂੰ ਵਧੀਆ ਰੋਜ਼ਗਾਰ ਵੀ ਪ੍ਰਾਪਤ ਹੋਵੇਗਾ ਅਤੇ ਫੌਜ਼ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੇ ਵੀ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਨੇ ਫੌਜ਼ 'ਚ ਭਰਤੀ ਹੋਣ ਨਾਲ ਸਬੰਧਤ ਕੁੱਝ ਸੁਆਲਾ ਦੇ ਜੁਆਬ ਵੀ ਪੁੱਛੇ ਅਤੇ ਬਹੁਤ ਉਤਸਾਹਿਤ ਹੋਏ ਬੱਚਿਆਂ ਨੇ ਫੌਜ ਵਿੱਚ ਅਫ਼ਸਰ ਭਰਤੀ ਹੋਣ ਦੀ ਇੱਛਾ ਪ੍ਰਗਟ ਕੀਤੀ।
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਮੋਹਾਲੀ ਵਿਖੇ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸ ਇੰਸਟੀਚਿਊਟ ਸਥਾਪਿਤ ਕਰ ਰਹੀ ਹੈ, ਜਿਸ ਵਿੱਚ ਹਰ ਸਾਲ 25 ਲੜਕੀਆਂ ਸਿੱਖਿਆ ਹਾਸਲ ਕਰ ਸਕਣਗੀਆਂ। ਉਹਨਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਲੜਕੀਆਂ ਨੂੰ ਗ੍ਰੈਜੂਏਸ਼ਨ ਤੱਕ ਦੀ ਮੁਫਤ ਸਿੱਖਿਆਂ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫੌਜ਼ ਵਿੱਚ ਭਰਤੀ ਹੋਣ ਲਈ ਵੀ ਟ੍ਰੇਨਿੰਗ ਦਿੱਤੀ ਜਾਵੇਗੀ।
ਸ੍ਰੀ ਅਨੂਪ ਪਾਸੀ ਪ੍ਰਿੰਸੀਪਲ ਮੈਰਟੋਰੀਅਸ ਸਕੂਲ ਲੁਧਿਆਣਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਭਾਰਤੀ ਫੌਂ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਅਤੇ ਅਜਿਹੇ ਸੈਮੀਨਾਰ ਉਹਨਾਂ ਦੇ ਕੈਰੀਅਰ ਲਈ ਬਹੁਤ ਸਹਾਈ ਸਿੱਧ ਹੋਣਗੇ।