Thursday, 13 August 2015
ਚੜ੍ਹਤ ਪੰਜਾਬ ਦੀ
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਜ਼ਰੂਰਤਮੰਦਾ ਨਾਲ ਮਨਾਇਆ ਆਜ਼ਾਦੀ ਦਿਵਸ
*ਵਿਦਿਆਰਥੀਆਂ ਨੇ ਸ਼ਹਿਰ ਦੇ ਵੱਖ-ਵੱਖ ਘਰਾਂ ਚੋਂ ਇੱਕ ਮੁੱਠੀ ਚਾਵਲ ਅਤੇ ਦਾਲ ਇਕੱਠੇ ਕਰ ਜ਼ਰੂਰਮੰਦਾ ਲਈ ਭੋਜ ਤਿਆਰ ਕੀਤਾ ਗਿਆ
ਲੁਧਿਆਣਾ, 13 ਅਗਸਤ ( ਸਤ ਪਾਲ ਸੋਨੀ ) : ਭਾਰਤ ਦੇ 69ਵੇਂ ਆਜ਼ਾਦੀ ਦਿਵਸ ਨੂੰ ਖਾਸ ਬਣਾਉਣ ਲਈ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਇੱਕ ਮੁੱਠੀ ਚਾਵਲ ਅਤੇ ਦਾਲ ਗਤਿਵਿਧੀ ਦੀ ਸ਼ੁਰੂਆਤ ਕੀਤੀ। ਇਸਦੇ ਤਹਿਤ ਸ਼ਹਿਰ ਦੇ ਵੱਖ-ਵੱਖ ਘਰਾਂ ਚੋਂ ਇੱਕ ਮੁੱਠੀ ਚਾਵਲ ਅਤੇ ਦਾਲ ਇਕੱਠੇ ਕਰ ਵਿਦਿਆਰਥੀਆਂ ਵਲੋਂ ਜ਼ਰੂਰਮੰਦਾਂ ਲਈ ਭੋਜ ਤਿਆਰ ਕੀਤਾ ਗਿਆ।
ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਇਸ ਖਾਸ ਗਤਿਵਿਧੀ ਦਾ ਆਯੋਜਨ ਕੀਤਾ। ਇਸਦੇ ਤਹਿਤ ਉਨ•ਾਂ ਨੇ ਖਾਸ ਪ੍ਰੋਗ੍ਰਾਮ ਨੂੰ ਆਜ਼ਾਦੀ ਦੇ ਦਿਨ ਤੇ ਮਨਾਉਣ ਦਾ ਵਿਚਾਰ ਕਰ ਜਮਾਲਪੁਰ ਰੋਡ ਅਤੇ ਪ੍ਰੀਤ ਪੈਲੇਸ ਵਿਖੇ ਮਨਾਇਆ। ਵਿਦਿਆਰਥੀਆਂ ਨੇ ਆਪਣੀ ਇਸ ਇੱਕ ਮੁੱਠੀ ਦਾਲ ਅਤੇ ਚਾਵਲ ਇਕੱਠੇ ਕਰਨ ਦੀ ਕ੍ਰਿਆ ਸਮੇਂ ਸਾਰੇ ਸ਼ਹਿਰਵਾਸਿਆਂ ਨੂੰ ਨੂੰ ਦੇਸ਼ ਸਹਿਤ ਦੇਸ਼ਵਾਸਿਆਂ ਦੇ ਹਿਤ ਵਿੱਚ ਕਾਰਜ ਕਰਨ ਲਈ ਅਪੀਲ ਕੀਤੀ। ਜਿਸਦੀ ਸ਼ੁਰੂਆਤ ਉਨ•ਾਂ ਨੂੰ ਸ਼ਹਿਰ ਦੇ ਜ਼ਰੂਰਤਮੰਦਾ ਦਾ ਪੇਟ ਭਰਣ ਦੀ ਕਸਮ ਲੈ ਕੇ ਕਰਨ ਲਈ ਪ੍ਰੇਰਿਤ ਕੀਤਾ।
ਮੈਨੇਜਿੰਗ ਡਾਇਰਕੈਟਰ ਸ਼੍ਰੀ ਮਨਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਜੋਂ ਖਾਸ ਤੌਰ ਤੇ ਖਾਣੇ ਨੂੰ ਬਣਾਇਆ ਅਤੇ ਭੋਜ ਨੂੰ ਤਿਆਰ ਕੀਤਾ ਗਿਆ ਹੈ। ਇਸਦੇ ਲਈ ਵਲੰਟੀਅਰ ਵਿਦਿਆਰਥੀਆਂ ਨੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕੇ ਦੇ ਘਰਾਂ ਚੋਂ ਇੱਕ ਮੁੱਠੀ ਚਾਵਲ ਅਤੇ ਦਾਲ ਇਕੱਠੇ ਕਰ ਭੋਜ ਤਿਆਰ ਕੀਤਾ ਹੈ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਜੇਕਰ ਸਾਰਾ ਸਮਾਜ ਇਸ ਚੰਗੇ ਕਾਰਜ ਦੇ ਵੱਲ ਕੰਮ ਕਰੇਗਾ ਤਾ ਲੁਧਿਆਣਾ ਵਿੱਚ ਕਿਸੇ ਨੂੰ ਭੁੱਖ ਢਿਡ ਸੌਣ ਦੀ ਲੋੜ ਨਹੀ ਪਵੇਗੀ। ਸਾਰਿ•ਆਂ ਨੂੰ ਦੇਸ਼ ਦੇ 69ਵੇਂ ਆਜ਼ਾਦੀ ਦਿਵਸ ਦੇ ਇਸ ਰਾਹ ਦੇ ਅੱਗੇ ਵੱਧਣ ਲਈ ਕਸਮ ਲੈਣੀ ਚਾਹੀਦੀ ਹੈ। ਉਨ•ਾਂ ਨੇ ਕਿਹਾ ਕਿ ਕਈ ਵਾਰ ਦੇਖਿਆਂ ਜਾਂਦਾ ਹੈ ਘਰਾਂ ਵਿੱਚ ਬਹੁਤ ਸਾਰਾ ਖਾਣਾ ਬਰਬਾਦ ਹੁੰਦਾ ਹੈ। ਜਿਸ ਨੂੰ ਕਿਸੇ ਜ਼ਰੂਰਤਮੰਦ ਨੂੰ ਦੇਣ ਦੀ ਥਾਂ ਕੁੜੇ ਦੇ ਢੇਰ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਮੰਨ•ਣਾਂ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਪੱਖ ਵੱਲ ਰੱਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਕਿ ਇਸ ਅਣਚਾਹੀ ਬਰਬਾਦੀ ਨੂੰ ਰੋਕਿਆਂ ਜਾ ਸਕੇ ।
Wednesday, 12 August 2015
ਪੰਜਾਬ ਸਰਕਾਰ ਵੱਲੋਂ 11700 ਰੈਗੂਲਰ ਅਧਿਆਪਕਾਂ ਦੀ ਭਰਤੀ ਜਲਦ-ਚੀਮਾ
* ਸਿੱਖਿਆ ਮੰਤਰੀ ਵੱਲੋਂ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਉਦਘਾਟਨ
ਲੁਧਿਆਣਾ, 11 ਅਗਸਤ ( ਸਤ ਪਾਲ ਸੋਨੀ ) : ਪੰਜਾਬ ਵਿੱਚ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਦੇ ਮਕਸਦ ਨਾਲ ਪੰਜਾਬ ਸਿੱਖਿਆ ਵਿਭਾਗ ਵੱਲੋਂ 11700 ਅਧਿਆਪਕਾਂ ਦੀ ਪੱਕੀ ਭਰਤੀ ਜਲਦ ਹੀ ਕੀਤੀ ਜਾ ਰਹੀ ਹੈ। ਇਨ•ਾਂ ਵਿੱਚੋਂ 4000 ਅਧਿਆਪਕ ਪ੍ਰਾਇਮਰੀ ਸਕੂਲਾਂ ਵਿੱਚ ਜਦਕਿ 7700 ਅਧਿਆਪਕ ਸੈਕੰਡਰੀ ਸਕੂਲਾਂ ਵਿੱਚ ਤਾਇਨਾਤ ਕੀਤੇ ਜਾਣਗੇ। ਇਸ ਸੰਬੰਧੀ ਬਕਾਇਦਾ ਮੀਟਿੰਗ ਹੋ ਚੁੱਕੀ ਹੈ ਅਤੇ ਫਾਈਲ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਲਈ ਭੇਜੀ ਜਾ ਚੁੱਕੀ ਹੈ।
ਇਹ ਜਾਣਕਾਰੀ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸਥਾਨਕ ਗਿੱਲ ਸੜਕ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਨ•ਾਂ ਨਾਲ ਸਾਬਕਾ ਮੰਤਰੀ ਅਤੇ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਹੀਰਾ ਸਿੰਘ ਗਾਬੜੀਆ ਵੀ ਹਾਜ਼ਰ ਸਨ। ਸ੍ਰ. ਚੀਮਾ ਨੇ ਦੱਸਿਆ ਕਿ ਇਹਨਾਂ ਅਧਿਆਪਕਾਂ ਦੀ ਪੱਕੀ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਉਨ•ਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ.) ਨੂੰ ਬੰਦ ਕਰਨ ਦਾ ਕੋਈ ਇਰਾਦਾ ਨਹੀਂ, ਬਲਕਿ ਈ. ਟੀ. ਟੀ. ਲਈ ਪ੍ਰਵੇਸ਼ ਪ੍ਰੀਖਿਆ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਐਸੋਸੀਏਟ ਸਕੂਲਾਂ ਬਾਰੇ ਪੁੱਛੇ ਜਾਣ 'ਤੇ ਡਾ. ਚੀਮਾ ਨੇ ਭਰੋਸਾ ਦਿੱਤਾ ਕਿ ਇਨ•ਾਂ ਸਕੂਲਾਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਇਨ•ਾਂ ਸਕੂਲਾਂ ਦੀ ਚੈਕਿੰਗ ਚੱਲ ਰਹੀ ਹੈ ਅਤੇ ਕਿਸੇ ਵੀ ਸਕੂਲ ਨੂੰ ਬੇਲੋੜਾ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਸ ਚੈਕਿੰਗ ਦਾ ਮਕਸਦ ਹੈ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਨ•ਾਂ ਸਕੂਲਾਂ ਕੋਲ ਅਧਿਆਪਕ ਅਤੇ ਹੋਰ ਸਟਾਫ਼ ਬਕਾਇਦਾ ਯੋਗਤਾਵਾਂ ਪੂਰੀਆਂ ਕਰਦਾ ਹੈ ਅਤੇ ਵਿਦਿਆਰਥੀ ਚੰਗੀ ਵਿੱਦਿਆ ਹਾਸਿਲ ਕਰ ਰਹੇ ਹਨ। ਸਕੂਲਾਂ ਦੇ ਮਾੜੇ ਨਤੀਜਿਆਂ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ 10 ਟੀਮਾਂ ਅਜਿਹੇ ਸਕੂਲਾਂ 'ਚ ਜਾ ਕੇ ਸਰਵੇ ਕਰ ਰਹੀਆਂ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਸਮੇਂ-ਸਮੇਂ 'ਤੇ ਸਿਖ਼ਲਾਈ ਦਿੱਤੀ ਜਾਇਆ ਕਰੇਗੀ।
ਉਨ•ਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਦਾ ਮੁੱਖ ਮਕਸਦ ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ। ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਇੱਛਾ ਹੈ ਕਿ ਸਿੱਖਿਆ ਢਾਂਚੇ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾਵੇ, ਇਸੇ ਕਰਕੇ ਹੀ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਿੱਖਿਆ ਦੇ ਵਿਕਾਸ 'ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ•ਾਂ ਸਕੂਲ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਦਿਆਂ ਉਨ•ਾਂ ਨੂੰ ਪੜ• ਲਿਖ ਕੇ ਚੰਗੇ ਇਨਸਾਨ ਬਣਨ ਅਤੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹੋਣ ਦਾ ਸੱਦਾ ਦਿੱਤਾ।
ਸ੍ਰ. ਹੀਰਾ ਸਿੰਘ ਗਾਬੜੀਆ ਨੇ ਡਾ. ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਦੀ ਇਮਾਰਤ ਬਣਨ ਨਾਲ ਇਸ ਇਲਾਕੇ ਵਿੱਚ ਸਿੱਖਿਆ ਦੇ ਪਸਾਰ ਨੂੰ ਵੱਡਾ ਹੁਲਾਰਾ ਮਿਲੇਗਾ। ਉਨ•ਾਂ ਦੱਸਿਆ ਕਿ ਇਸ ਸਕੂਲ ਦੀ ਨਵਂੀਂ ਇਮਾਰਤ ਸੰਬੰਧੀ ਫਾਈਲ ਕੁਝ ਦਿਨ ਪਹਿਲਾਂ ਹੀ ਪਾਸ ਹੋਈ ਸੀ ਕਿ ਅੱਜ ਹੀ ਇਸ ਦਾ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਡਾ. ਚੀਮਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੇਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸ੍ਰ. ਰਖਵਿੰਦਰ ਸਿੰਘ ਗਾਬੜੀਆ, ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਪਰਮਜੀਤ ਕੌਰ ਚਾਹਲ, ਜ਼ਿਲ•ਾ ਸਿੱਖਿਆ ਅਫ਼ਸਰ (ਐਲ.) ਸ੍ਰ. ਗੁਰਜੋਤ ਸਿੰਘ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਿਰ ਸਨ ।

ਬੱਚੇ ਲਈ ਪ੍ਰਾਇਮਰੀ ਸਿੱਖਿਆ ਬਹੁਤ ਮਹੱਤਵਪੂਰਨ-ਡਾ. ਚੀਮਾ
*ਰਾੜਾ ਸਾਹਿਬ ਅਤੇ ਪਾਇਲ ਖੇਤਰ ਦੇ 80 ਸਰਕਾਰੀ ਸਕੂਲ ਅਪਨਾਉਣ ਵਾਲੀ ਗੁਰੂ ਨਾਨਕ ਐਜੂਕੇਸ਼ਨਲ ਐਂਡ ਰਿਲੀਜ਼ੀਅਸ ਸੁਸਾਇਟੀ ਦੀ ਪ੍ਰਸੰਸਾ
*ਮੇਰਾ ਮੁੱਖ ਨਿਸ਼ਾਨਾ ਪ੍ਰਾਇਮਰੀ ਸਿੱਖਿਆ ਨੂੰ ਮਜ਼ਬੂਤ ਕਰਨਾ-ਡਾ. ਅਟਵਾਲ
ਰਾੜਾ ਸਾਹਿਬ/ਪਾਇਲ, 11 ਅਗਸਤ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਮੁੱਢਲੀ (ਪ੍ਰਾਇਮਰੀ) ਸਿੱਖਿਆ ਕਿਸੇ ਬੱਚੇ ਦਾ ਬਹੁਤ ਮਹੱਤਵਪੂਰਨ ਪਹਿਲੂ ਹੁੰਦਾ ਹੈ। ਚੰਗੀ ਪ੍ਰਾਇਮਰੀ ਸਿੱਖਿਆ ਬੱਚੇ ਦੇ ਮਜ਼ਬੂਤ ਅਤੇ ਸਥਿਰ ਵਿਕਾਸ ਦਾ ਆਧਾਰ ਬਣਦੀ ਹੈ। ਡਾ. ਚੀਮਾ ਅੱਜ ਪਿੰਡ ਰਾੜਾ ਸਾਹਿਬ ਵਿਖੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਜੋ ਕਿ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਵੱਲੋਂ ਆਯੋਜਿਤ ਕਰਵਾਇਆ ਗਿਆ ਸੀ।
ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਰਾੜਾ ਸਾਹਿਬ ਅਤੇ ਪਾਇਲ ਖੇਤਰ ਦੇ 80 ਸਰਕਾਰੀ ਸਕੂਲ ਅਪਨਾਉਣ ਵਾਲੀ ਗੁਰੂ ਨਾਨਕ ਐਜੂਕੇਸ਼ਨਲ ਐਂਡ ਰਿਲੀਜ਼ੀਅਸ ਸੁਸਾਇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਲਈ ਚਾਨਣ ਮੁਨਾਰੇ ਵਜੋਂ ਕੰਮ ਕਰ ਰਹੀਆਂ ਹਨ। ਇਨ•ਾਂ ਦੀ ਸਖ਼ਤ ਮਿਹਨਤ ਦੇ ਸਿਰ 'ਤੇ ਹਜ਼ਾਰਾਂ ਬੱਚੇ ਵਧੀਆ ਸਿੱਖਿਆ ਗ੍ਰਹਿਣ ਕਰ ਰਹੇ ਹਨ। ਉਨ•ਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੇ ਚੱਲਦਿਆਂ ਇਸ ਦਿਸ਼ਾ ਵਿੱਚ ਸਖ਼ਤ ਮਿਹਨਤ ਕਰ ਰਹੀ ਹੈ। ਉਨ•ਾਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਇਸ ਪਾਸੇ ਜਿਆਦਾ ਤਵੱਜੋਂ ਦੇ ਰਹੇ ਹਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਉਨ•ਾਂ ਨੇ ਦੁਨੀਆਂ ਭਰ ਦੇ ਜਿਸ ਦੇਸ਼ ਵਿੱਚ ਵੀ ਜਾਂਦੇ ਹਨ ਤਾਂ ਪ੍ਰਵਾਸੀ ਭਰਾਵਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਸੂਬੇ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅੱਗੇ ਆਉਣ। ਉਨ•ਾਂ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਾਤੇ ਵਿੱਚ 20 ਲੱਖ ਰੁਪਏ ਜਮ•ਾ ਕਰਵਾ ਲੈਣ ਅਤੇ ਉਸਦਾ ਵਿਆਜ ਜਾਂ ਤਾਂ ਪਿੰਡ ਦੀ ਪੰਚਾਇਤ ਨੂੰ ਜਾਂ ਸਕੂਲ ਨੂੰ ਦਾਨ ਕਰ ਦੇਇਆ ਕਰਨ। ਉਨ•ਾਂ ਗੁਰੂ ਨਾਨਕ ਐਜੂਕੇਸ਼ਨਲ ਐਂਡ ਰਿਲੀਜ਼ੀਅਸ ਸੁਸਾਇਟੀ ਦੀ ਪ੍ਰਸੰਸਾ ਕੀਤੀ। ਰਾੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਮੁੱਖੀ ਬਾਬਾ ਬਲਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸ਼ੁਰੂ ਕੀਤੇ ਗਏ ਕੰਮ ਨੂੰ ਕਦੇ ਵੀ ਰੁਕਣ ਨਹੀਂ ਦੇਣਗੇ। ਉਨ•ਾਂ ਕਿਹਾ ਕਿ ਉਨ•ਾਂ ਦੀ ਸੰਸਥਾ ਅਗਲੇ ਸਮੇਂ ਦੌਰਾਨ ਹੋਰ ਸਕੂਲਾਂ ਨੂੰ ਵੀ ਅਪਣਾਵੇਗੀ।
ਇਸ ਮੌਕੇ ਲਾਸ ਏਂਜਲਸ (ਅਮਰੀਕਾ) ਵਿਖੇ ਹੋਈਆਂ ਸਪੈਸ਼ਲ ਉਲੰਪਿਕ ਖੇਡਾਂ ਦੇ ਸਾਈਕਲਿੰਗ ਮੁਕਾਬਲੇ ਵਿੱਚ ਦੋ ਸੋਨ ਤਮਗੇ ਜਿੱਤਣ ਵਾਲੇ ਪਿੰਡ ਸਿਆੜ ਦੇ 15 ਸਾਲਾ ਰਾਜਵੀਰ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਸ੍ਰ. ਇੰਦਰਇਕਬਾਲ ਸਿੰਘ ਅਟਵਾਲ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ•ਾ ਪ੍ਰਧਾਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਬਾਬਾ ਜਗਰੂਪ ਸਿੰਘ, ਸ੍ਰ. ਮਨਜੀਤ ਸਿੰਘ ਮਹਿਰਮ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ. ਰਘਬੀਰ ਸਿੰਘ ਸਹਾਰਨਮਾਜਰਾ, ਸਾਬਕਾ ਟਰਾਂਸਪੋਰਟ ਮੰਤਰੀ ਸ੍ਰ. ਤੇਜਪ੍ਰਕਾਸ਼ ਸਿੰਘ ਕੋਟਲੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਿਰ ਸਨ ।

Tuesday, 11 August 2015
ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬਾਂ ਤੇ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਬਰਦਾਸਤ ਨਹੀ ਕਰੇਗੀ ਬਸਪਾ : ਕਰੀਮਪੁਰੀ
ਕਿਹਾ ਸਰਕਾਰ ਉਜਾੜ ਦੀ ਨੀਤੀ ਤਿਆਗ ਵਸਾਉਣ ਦੀ ਨੀਅਤ ਤੇ ਕੰਮ ਕਰੇ

ਲੁਧਿਆਣਾ, 10 ਅਗਸਤ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨਾਲ ਮੁਲਾਕਾਤ ਕੀਤੀ । ਸ: ਕਰੀਮਪੁਰੀ ਨੇ ਨਿਉ ਪ੍ਰੇਮ ਨਗਰ ਨਗਰ ਵਿੱਚ ਉਜਾੜੇ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ, ਲੋਕਾਂ ਦੀ ਮੰਗ ਤੇ ਸਰਕਾਰੀ ਕੀਮਤ ਤੇ 100-100 ਗਜ ਤੇ ਪਲਾਟ ਦੇਣ, ਮਨਰੇਗਾ ਤਹਿਤ ਪਿੰਡ ਡੇਹਲੋਂ ਦੇ ਮਜਦੂਰਾਂ ਦੀ ਮਜ਼ਦੂਰੀ ਦੇਣ, ਲੁਧਿਆਣਾ 'ਚ ਗੈਸਟਰੋ ਨਾਲ ਮਰਨ ਅਤੇ ਪ੍ਰਭਾਵਿਤ ਲੋਕਾਂ ਨਾਲ ਦੁੱਖ ਪ੍ਰਗਟ ਕਰਦਿਆਂ ਉਨ•ਾਂ ਨੂੰ ਬਣਦਾ ਯੋਗ ਮੁਆਵਜਾ ਦੇਣ ਅਤੇ ਪਿੰਡ ਸੰਗੋਵਾਲ ਦੇ ਕਾਂਗਰਸੀ ਸਰਪੰਚ ਵੱਲੋਂ ਉਥੋਂ ਦੇ ਦਲਿਤ ਭਾਈਚਾਰੇ ਨੂੰ ਸਾਲ 1975 ਵਿੱਚ ਪੰਚਾਇਤੀ ਜਮੀਨ ਤੇ ਦਿੱਤੇ ਪਲਾਟ ਹਥਿਆਉਣ ਸਬੰਧੀ ਮੰਗ ਪੱਤਰ ਦਿੱਤਾ। ਉਨ•ਾਂ ਸ੍ਰੀ ਰਜਤ ਅਗਰਵਾਲ ਤੋਂ ਇਨ•ਾਂ ਸਮੱਸਿਆਵਾਂ ਦੇ ਜਲਦੀ ਹੱਲ ਦੀ ਮੰਗ ਕੀਤੀ। ਸ੍ਰੀ ਅਗਰਵਾਲ ਜਿਨ•ਾਂ ਨੇ ਕੁਝ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਅਪਣੇ ਕੋਲ ਬੁਲਾਇਆ ਹੋਇਆ ਸੀ ਨੂੰ ਇਨ•ਾਂ ਸਮੱਸਿਆਵਾਂ ਦੇ ਹੱਲ ਲਈ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਸ: ਕਰੀਮਪੁਰੀ ਨੇ ਕੁਝ ਦਿਨ ਪਹਿਲਾਂ ਪਿੰਡ ਛਾਇਆ ਕਲ•ਾਂ ਵਿਖੇ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਵੱਲੋਂ ਉਥੋਂ ਦੇ ਦਲਿਤ ਪਰਿਵਾਰਾਂ ਤੇ ਕੀਤੇ ਜਾਨਲੇਵਾ ਹਮਲੇ ਬਾਰੇ ਨਵਨਿਯੁਕਤ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨਾਲ ਮੁਲਾਕਾਤ ਕੀਤੀ ਅਤੇ ਇਸ ਹਮਲੇ ਦੇ ਦੋਸ਼ੀਆਂ ਉੱਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਬਸਪਾ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬਾਂ ਤੇ ਕੀਤੇ ਜਾ ਰਹੇ ਕਿਸੇ ਵੀ ਪ੍ਰਕਾਰ ਦੇ ਅੱਤਿਆਚਾਰ ਨੂੰ ਬਰਦਾਸਤ ਨਹੀ ਕਰੇਗੀ ਅਤੇ ਅਜਿਹੇ ਜੁਲਮ ਖਿਲਾਫ਼ ਚੱਟਾਨ ਵਾਂਗ ਖੜ•ੇ ਹੋ ਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। ਉਨ•ਾਂ ਸਰਕਾਰ ਨੂੰ ਉਜਾੜਨ ਵਾਲੀ ਨੀਤੀ ਦਾ ਤਿਆਗ ਕਰ ਕੇ ਵਸਾਉਣ ਵਾਲੀ ਨੀਤੀ ਤੇ ਚੱਲਣ ਦੀ ਨਸੀਅਤ ਦਿੰਦਿਆਂ ਕਿਹਾ ਕਿ ਲੋਕਾਂ ਨੇ ਕਦੇ ਵੀ ਜਾਲਮਾਂ ਨੂੰ ਜਿਆਦਾ ਸਮਾਂ ਟਿੱਕਣ ਨਹੀ ਦਿੱਤਾ ਅਤੇ ਸਮਾਂ ਆਉਣ ਤੇ ਅਜਿਹੇ ਹਾਕਮਾਂ ਦਾ ਬੁਰਾ ਹਸ਼ਰ ਕੀਤਾ ਹੈ। ਇਸ ਮੌਕੇ ਬਲਵਿੰਦਰ ਬਿੱਟਾ, ਸ਼ਿਵ ਚੰਦ ਗੋਗੀ, ਦੋਨੋਂ ਕੋ-ਆਡੀਨੇਟਰ, ਜ਼ਿਲਾ ਪ੍ਰਧਾਨ ਜੀਤ ਰਾਮ, ਬਸਰਾ, ਪੁਰਨ ਸਿੰਘ , ਬੂਟਾ ਸਿੰਘ, ਤੇਜਾ ਸਿੰਘ ਮੇਤਰ ਸੈਣੀ ਰਾਮਾਨੰਦ ਆਦਿ ਹਾਜ਼ਿਰ ਸਨ।
Sunday, 9 August 2015
ਯੂਥ ਕਾਂਗਰਸ ਪ੍ਰਧਾਨ ਸਾਬੀ ਤੂਰ ਵਲੋਂ ਵਿਧਾਨ ਸਭਾ ਹਲਕਾ ਉਤੱਰੀ ਵਿੱਚ ਮੀਟਿੰਗ ਦਾ ਆਯੋਜਨ
*ਯੂਥ ਕਾਂਗਰਸ ਪਾਰਟੀ ਦਾ ਅਹਿਮ ਅੰਗ- ਰਾਕੇਸ਼ ਪਾਂਡੇ
ਲੁਧਿਆਣਾ, 9 ਅਗਸਤ ( ਸਤ ਪਾਲ ਸੋਨੀ ) : ਯੂਥ ਕਾਂਗਰਸ ਪ੍ਰਧਾਨ ਸਾਬੀ ਤੂਰ ਵਲੋਂ ਵਿਧਾਨ ਸਭਾ ਹਲਕਾ ਉਤੱਰੀ ਵਿੱਚ ਜਿੱਤਣ ਤੋਂ ਬਾਦ ਯੂਥ ਕਾਂਗਰਸ ਦੀ ਪਹਿਲੀ ਮੀਟਿੰਗ ਦਾ ਆਯੋਜਨ ਜੱਸੀਆਂ ਰੋਡ, ਸਥਿਤ ਦਫਤਰ ਵਿਖੇ ਕੀਤੀ ਗਈ । ।ਅੱਜ ਦੀ ਇਸ ਮੀਟਿੰਗ ਵਿੱਚ ਵਿਧਾਇਕ ਰਾਕੇਸ਼ ਪਾਂਡੇ ਮੁੱਖ ਮਹਿਮਾਨ ਵਜੋਂ ਪੁੱਜੇ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਯੂਥ ਕਾਂਗਰਸ ਪਾਰਟੀ ਦਾ ਅਹਿਮ ਹਿੱਸਾ ਹੈ ਜੋ ਕਾਂਗਰਸ ਪਾਰਟੀ ਅਤੇ ਦੇਸ਼ ਦੀ ਸੇਵਾ ਲਈ ਵਚਨਬਧ ਹੈ । ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਸਾਬੀ ਤੂਰ ਆਪਣੇ ਨੌਜਵਾਨਾਂ ਸਾਥੀਆਂ ਨੂੰ ਨਾਲ ਲੈਕੇ ਘਰ-ਘਰ ਜਾਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਕੇ ਉਨਾਂ• ਨੂੰ ਦੂਰ ਕਰਣਗੇ ਅਤੇ ਕਾਂਗਰਸ ਪਾਰਟੀ ਵਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਣਗੇ ।
ਸਾਬੀ ਤੂਰ ਨੇ ਮੀਟਿੰਗ ਵਿੱਚ ਪੁੱਜੇ ਵਿਧਾਇਕ ਰਾਕੇਸ਼ ਪਾਂਡੇ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਹਿਲਾਂ ਵੀ ਕਾਂਗਰਸ ਪਾਰਟੀ ਅਤੇ ਵਿਧਾਇਕ ਰਾਕੇਸ਼ ਪਾਂਡੇ ਜੀ ਵਲੋਂ ਸੌਂਪੀ ਗਈ ਜ਼ਿਮੇਵਾਰੀ ਨੂੰ ਆਪਣੇ ਦੇ ਨੌਜਵਾਨਾਂ ਸਾਥੀਆਂ ਦੇ ਸਹਿਯੋਗ ਨਾਲ ਕਾਂਗਰਸ ਪਾਰਟੀ ਦੇ ਇਕ ਸੱਚੇ ਸਿਪਾਹੀ ਦੀ ਤਰਾਂ• ਨਿਭਾਉਂਦੇ ਆਏ ਹਨ । ਇਸ ਮੌਕੇ ਮਨੀ ਗਰੇਵਾਲ, ਸ਼ਤਰੂ,ਅਜੈ ਅਰੋੜਾ, ਵਿਜੈ ਕਪੂਰ, ਸਨੀ ਢਿਲੋਂ, ਸੂਰਜ ਛਾਬੜਾ, ਮਨੋਜ ਸਹਿਗਲ ਆਦਿ ਵੀ ਹਾਜ਼ਿਰ ਸਨ ।

Subscribe to:
Posts (Atom)