Saturday, 1 October 2016



ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਨਹੀ ਰਹੇ
*ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ


ਲੁਧਿਆਣਾ 1 ਅਕਤੂਬਰ ( ਸਤ ਪਾਲ ਸੋਨੀ  ) :   ਆਜਾਦੀ ਦੀ ਲਡ਼ਾਈ ਤੋਂ ਬਾਅਦ ਹਿੰਦ-ਪਾਕ ਬਟਵਾਰੇ ਸਮੇ ਲੁਧਿਆਣਾ ਪੁੱਜੇ ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਉਮਰ ਕਰੀਬ (110) ਸਾਲ ਅਪਣੇ ਸੁਆਸਾ ਦੀ ਪੂੰਜੀ ਖਤਮ ਕਰਦੇ ਹੋਏ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਦੇ ਵਕਤ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਨਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ਼ ਸਵਰਗ ਆਸਰਮ ਮਾਡਲ ਟਊਨ ਐਸਕਟੈਂਸ਼ਨ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।  ਇਸ ਮੌਕੇ ਵਿਸ਼ੇਸ ਤੌਰ ਤੇ ਡਿਪਟੀ ਕਮਿਸ਼ਨਰ ਰਵੀ ਭਗਤ, ਡੀ.ਸੀ.ਪੀ ਧਰੂਮਨ ਨਿੰਬਲੇ, ਐਸਡੀਐਮ ਪਰਮਜੀਤ ਸਿੰਘ ਅਤੇ ਵਧਾਇਕ ਸਿਮਰਜੀਤ ਸਿੰਘ ਬੈਂਸ ਹਾਜ਼ਰ ਰਹੇ। ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਦਾ ਸਰੀਰ ਤ੍ਰਿਰੰਗੇ ਝੰਡੇ ਨਾਲ ਢੱਕਿਆ ਹੋਇਆ ਸੀ। ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪੂਰੇ ਸਨਮਾਨ ਨਾਲ ਅੰਤਿਮ ਵਦਾਇਗੀ ਦਿੱਤੀ ਗਈ ਅਤੇ ਅਪਣੇ ਹਥਿਆਰਾਂ ਵਿੱਚੋਂ ਹਵਾਈ ਫਾਇਰ ਵੀ ਕੀਤੇ। ਇੱਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਪਰਿਵਾਰ ਦੇ ਕਰੀਬ 22,23 ਮੈਂਬਰਾਂ ਵਿੱਚੋਂ ਇਕੱਲੇ ਰਹਿ ਚੁੱਕੇ ਨਰਿੰਦਰ ਸਿੰਘ ਨੇ 1947 ਤੋਂ ਬਾਅਦ ਅਪਣੇ ਜੀਵਨ ਦਾ ਸਾਰਾ ਸਮਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਢੋਲੇਵਾਲ) ਵਿਖੇ ਬਤੀਤ ਕੀਤਾ। ਜਿੱਥੇ ਉਨਾਂ  ਦੀ ਸਾਂਭ-ਸੰਭਾਲ ਵਿਸ਼ੇਸ ਕਰਕੇ ਪ੍ਰਿੰਸੀਪਲ ਸ਼੍ਰੀਮਤੀ ਗੁਰਵਿੰਦਰ ਕੌਰ, ਉਪ ਪ੍ਰਿੰਸੀਪਲ ਹਰਦੀਪ ਕੌਰ, ਸੁਖਦੇਵ ਸਿੰਘ ਸਲੇਮਪੁਰੀ, ਸਮਾਜ ਸੇਵਕ ਤਰੱਕੀ ਲਾਲ ਦੇ ਨਾਲ-ਨਾਲ ਸਮੂਹ ਅਧਿਆਪਿਕ ਅਤੇ ਵਿਦਿਆਰਥੀ ਕਰਦੇ ਆ ਰਹੇ ਹਨ। ਸਾਲ 2015 ਦੇ ਮਾਰਚ ਮਹੀਨੇ ਨਰਿੰਦਰ ਸਿੰਘ ਦਾ ਅਚਾਨਕ ਡਿੱਗਣ ਕਾਰਨ ਚੂਲਾ ਟੁੱਟ ਗਿਆ ਸੀ ਤਦ ਆਈ.ਏ.ਐਸ ਸਾਬਕਾ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅੱਗਰਵਾਲ  ਜੋ ਇਸ ਵੇਲੇ ਕਰ ਤੇ ਅਬਾਕਰੀ ਵਿਭਾਗ ਵਿੱਚ ਬਤੌਰ ਕਮਿਸ਼ਨਰ ਸੇਵਾਵਾਂ ਨਿਭਾ ਰਹੇ ਹਨ, ਨੇ ਅਪਣੀ ਦੇਖ-ਰੇਖ ਹੇਠ ਦਿਯਾਨੰਦ ਹਸਪਤਾਲ ਲੁਧਿਆਣਾ ਵਿੱਚ ਇਲਾਜ ਕਰਵਾਇਆ। ਉਸ ਤੋਂ ਬਾਅਦ ਨਰਿੰਦਰ ਸਿੰਘ ਗੁਰੁ ਅਮਰਦਾਸ ਆਸ਼ਰਮ ਸਰਾਭਾ ਵਿਖੇ ਪੀ.ਏ.ਯੂ ਦੇ ਸਾਬਕਾ ਪ੍ਰੋਫੈਸਰ ਡਾਕਟਰ ਮਾਂਗਟ ਦੀ ਦੇਖ-ਰੇਖ ਹੇਠ ਰਹਿ ਰਹੇ ਸਨ। ਸੰਸਕਾਰ ਸਮੇ ਸੁਖਦੇਵ ਸਿੰਘ ਸਲੇਮਪੁਰੀ, ਸਤਲੁਜ ਕਲੱਬ ਦੀ ਜਨਰਲ ਸਕੱਤਰ ਰੂਚੀ ਬਾਵਾ,ਗੁਰਮੀਤ ਸਿੰਘ ਨਿੱਝਰ, ਦੀਪਇੰਦਰਪਾਲ ਸਿੰਘ, ਹਰਦੀਪ ਕੌਰ ਲੈਕਚਰਾਰ, ਅਮਰਦੀਪ ਸਿੰਘ, ਦੀਦਾਰ ਸਿੰਘ, ਮੇਵਾ ਸਿੰਘ ਮਹਿਮੀ, ਦਰਸ਼ਨ ਸਿੰਘ, ਗੁਰਵਿੰਦਰ ਕੌਰ, ਗੁਰਕਨਵਰ ਸਿੰਘ ਤੋਂ ਇਲਾਵਾ ਸਰਾਭਾ ਅਤੇ ਢੋਲੇਵਾਲ ਪਿੰਡ ਦੇ ਵਸਨੀਕ ਵੀ ਹਾਜ਼ਰ ਸਨ। ਨਰਿੰਦਰ ਸਿੰਘ ਦੇ ਅੰਗੀਠਾ ਸੰਭਾਲਣ ਦੀ ਰਸਮ 2 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 8.30 ਵਜੇ ਹੋਵੇਗੀ ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 5 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਢੋਲੇਵਾਲ ਵਿਖੇ ਦੁਪਹਿਰ 11 ਵਜੇ ਤੋਂ 12 ਵਜੇ ਤੱਕ ਹੋਵੇਗੀ।
ਨੇਤਾ ਜੀ ਸੁਭਾਸ ਚੰਦਰ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਨਰਿੰਦਰ ਸਿੰਘ ਵੀ ਆਜਾਦ ਹਿੰਦ ਫੋਜ ਵਿੱਚ ਬਤੌਰ ਸਿਪਾਹੀ ਭਰਤੀ ਹੋਏ। ਉਸ ਵਕਤ ਕੀ ਪਤਾ ਸੀ ਕਿ 1947 ਦੀ ਲਡ਼ਾਈ ਤੋਂ ਬਾਅਦ ਹਿੰਦ-ਪਾਕ ਬਟਵਾਰੇ ਤੋਂ ਬਾਅਦ ਨਰਿੰਦਰ ਸਿੰਘ ਨੂੰ ਅਪਣਾ ਜੀਵਨ ਲੋਕਾਂ ਸਹਾਰੇ ਲੁਧਿਆਣਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਢੋਲੇਵਾਲ) ਵਿਖੇ ਬਤੀਤ ਕਰਨਾ ਪਵੇਗਾ। ਸਵਰਗ ਆਸਰਮ ਵਿਖੇ ਜਿੱਥੇ ਨਰਿੰਦਰ ਸਿੰਘ ਦੇ ਚਹੁੰਣ ਵਾਲਿਆਂ ਦੀਆਂ ਅੱਖਾਂ ਨਮ ਸਨ ਉੱਥੇ ਇਸ ਗੱਲ ਦਾ ਅਫਸੋਸ ਵੀ ਸੀ ਕਿ  ਜਿਉਂਦੇ ਜੀਅ ਤਾਂ ਬਹੁਤ ਸਾਰੇ ਸਮਾਜ ਸੇਵੀ ਅਤੇ ਰਾਜਨੀਤਕ ਆਗੂਆਂ ਨੇ  ਨਰਿੰਦਰ ਸਿੰਘ ਨਾਲ ਫੋਟੋਆਂ ਖਿਚਵਾ ਅਖਵਾਰਾਂ ਵਿੱਚ ਲਗਵਾਈਆ ਪਰ ਆਖਰੀ ਉਨਾਂ  ਨੂੰ ਸਰਧਾ ਦੇ ਫੁੱਲ ਭੇਟ ਕਰਨ ਕੋਈ ਵੀ ਰਾਜਨੀਤਕ ਜਾਂ ਸਾਮਜ ਸੇਵੀ ਸਵਰਗ ਆਸ਼ਰਮ ਨਹੀ ਪੁੱਜਾ ਜੇ ਅਪਣੀ ਇੱਕ ਵਾਰ ਫੇਰ ਜਿਮੇਵਾਰੀ ਨਿਭਾਈ ਤਾਂ ਉਹ ਪ੍ਰਸਾਸਨਿਕ ਅਧਿਕਾਰੀ ਹੀ ਸਨ।

Wednesday, 21 September 2016



ਚਡ਼੍ਹਤ ਪੰਜਾਬ ਦੀ :

ਆਪ ਵਲੰਟੀਅਰਾਂ ਨੇ ਉਡ਼ੀ ਆਰਮੀ ਕੈਂਪ ਤੇ ਆਤੰਕੀ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਲੁਧਿਆਣਾ, 20 ਸਤੰਬਰ  ( ਸਤ ਪਾਲ ਸੋਨੀ  ) :   ਜੰਮੂ ਕਸ਼ਮੀਰ ਦੇ ਉਡ਼ੀ ਵਿਖੇ ਆਰਮੀ ਕੈਂਪ ਤੇ ਪਾਕਿਸਤਾਨੀ ਅਤੰਕੀਆਂ ਵਲੋਂ ਕੀਤੇ ਗਏ ਵੱਡੇ ਹਮਲੇ ਦੌਰਾਨ ਸ਼ਹੀਦ ਹੋਏ ਫੌਜ ਦੇ ਸ਼ਹੀਦ ਜਵਾਨਾਂਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਜ਼ੋਨ ਕੋਆਰਡੀਨੇਟਰ ਕਰਨਲ ਸੀ ਐਮ ਲਖਨਪਾਲ ਦੀ ਅਗਵਾਈ ਵਿਚ ਦੀ ਅਗਵਾਈ ਵਿਚ ਭਾਰਤ ਨਗਰ ਚੌਕ ਵਿਚ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੇਡ਼ੇ ਬੀਤੀ ਰਾਤ ਇਕ ਸ਼ਰਧਾਂਜਲੀ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।ਸਾਰੇ ਵਲੰਟੀਅਰਾਂ ਨੇ ਹੱਥਾਂ ਵਿਚ ਬੈਨਰ ਅਤੇ  ਮੋਮਬਤੀਆਂ ਲਏ ਹੋਏ ਸਡ਼ਕ ਦੇ ਦੋਵੇਂ ਪਾਸੇ ਖਡ਼ੇ ਹੋਕੇ ਸ਼ਹੀਦਾ ਨੂੰ ਆਪਣਾ ਸਤਿਕਾਰ ਭੈਂਟ ਕੀਤਾ ਇਸ ਸਮੇਂ ਸਡ਼ਕ ਤੋਂ ਲੰਘ ਰਹੇ ਲੋਕਾਂ ਨੇ ਵੀ ਸਮਾਗਮ ਵਿਚ ਸ਼ਾਮਿਲ ਹੋਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਾਸ਼ਨ ਅਤੇ ਸ਼ਕਾਇਤ ਸੈਲ ਦੇ ਸੂਬਾ ਸਯੁੰਕਤ  ਸਕੱਤਰ ਦਰਸ਼ਨ ਸਿੰਘ ਸ਼ੰਕਰ, ਕਰਨਲ ਇਕਬਾਲ ਸਿੰਘ, ਦਫਤਰ ਸਕੱਤਰ ਸੁਭਾਸ਼ ਚੰਦਰ, ਮਾਸਟਰ ਹਰੀ ਸਿੰਘ, ਰਵਿੰਦਰਪਾਲ ਸਿੰਘ ਪਾਲੀ, ਕਰਨਲ ਦਰਸ਼ਨ ਢਿਲੋਂ, ਪ੍ਰਦੀਪ ਕੁਮਾਰ, ਬੀਰ ਸੁਖਪਾਲ  ਸਿੰਘ, ਰਾਕੇਸ਼ ਪ੍ਰਾਸ਼ਰ, ਭਰਪੂਰ ਸਿੰਘ,  ਵਿਕਰਮ ਦੱਤ ਕਪੂਰ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਅਤੇ ਧੀਰਜ ਕਥੂਰੀਆ ਵੀ ਹਾਜਿਰ ਸਨ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਰਨਲ ਲਖਨਪਾਲ ਨੇ ਕਿਹਾ ਕਿ ਸਰਹੱਦਾਂ ਦੀ ਰੱਖਿਆ ਲਈ ਤਾਇਨਾਤ ਸਾਡੇ ਬਹਾਦਰ ਫੌਜੀ ਜਵਾਨਾਂ ਦੀ ਬਦੌਲਤ ਹੀ ਸਾਰੇ ਦੇਸ਼ ਵਾਸੀ ਸੁਰੱਖਿਅਤ ਮਹਿਸੂਸ ਕਰਦੇ ਹਨ, ਪ੍ਰੰਤੂ ਇਹ ਬਹਾਦਰ ਜਵਾਨ ਹਮੇਸ਼ਾਂ ਬੇਸ਼ੁਮਾਰ ਔਕਡ਼ਾਂ ਦਾ ਮੁਕਾਬਲਾ ਕਰਦੇ ਹੋਏ ਸਰਹੱਦਾਂ ਨੂੰ ਸੁਰੱਖਿਅਤ ਰੱਖਦੇ ਨੇ। ਉਨਾਂ ਕਿਹਾ ਕਿ ਜੰਮੂ ਕਸ਼ਮੀਰ ਅੰਦਰ ਆਪਣੇ ਅਤੰਕੀਆਂ ਪਾਸੋਂ ਹਮਲੇ ਕਰਾਉਣ ਵਿਚ ਪਾਕਿਸਤਾਨ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ ਅਤੇ ਸਾਡੇ ਬਹੁਤ ਸਾਰੇ ਫੌਜੀ ਜਵਾਨ ਅਤੇ ਨਾਗਰਿਕ ਆਪਣੀਆਂ ਜਾਨਾਂ ਗੁਆ ਚੁਕੇ ਹਨ , ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਮੂੰਹ ਤੋਡ਼ ਜਵਾਬ ਦਿੱਤਾ ਜਾਵੇ।

Friday, 9 September 2016


ਯੂਥ ਕਾਂਗਰਸ ਵਲੋਂ ਹਲਕਾ ਗਿੱਲ ਵਿਚ 'ਜਵਾਨੀ ਬਚਾਓ, ਕਿਸਾਨੀ ਬਚਾਓ ਲਹਿਰ' ਦਾ ਪਿੰਡ ਧਰੋਡ਼ ਤੋਂ ਆਗਾਜ਼
ਹਜਾਰਾਂ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸਤਵਿੰਦਰ ਬਿੱਟੀ ਨੇ ਹਰੀ ਝੰਡੀ ਦਿਖਾ ਕੇ ਤੋਰਿਆ


ਲੁਧਿਆਣਾ, 8 ਸਤੰਬਰ ( ਸਤ ਪਾਲ ਸੋਨੀ ) : ਲੁਧਿਆਣਾ ਯੂਥ ਕਾਂਗਰਸ ਵਲੋਂ ਮੀਤ ਪ੍ਰਧਾਨ ਸੰਨੀ ਕੈਂਥ ਦੀ ਅਗਵਾਈ ਹੇਠ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਧਰੋਡ਼ ਤੋਂ 'ਜਵਾਨੀ ਬਚਾਓ, ਕਿਸਾਨੀ ਬਚਾਓ ਲਹਿਰ' ਦਾ ਆਗਾਜ ਕੀਤਾ ਗਿਆ । ਇਸ ਮੌਕੇ ਹਜਾਰਾਂ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੀਨੀਅਰ ਕਾਂਗਰਸੀ ਆਗੂ ਅਤੇ ਉੱਘੀ ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਹਰੀ ਝੰਡੀ ਦਿਖਾ ਕੇ ਤੋਰਿਆ । ਇਸ ਯਾਤਰਾ ਦਾ ਪਹਿਲਾ ਪਡ਼ਾਅ ਪਿੰਡ ਧਰੋਡ਼ ਤੋਂ ਸ਼ੁਰੂ ਹੋ ਕੇ ਨੱਤ, ਟਿੱਬਾ, ਪੱਦੀ, ਸੀਲੋਂ ਕਲਾਂ, ਸੀਲੋਂ ਖੁਰਦ, ਭੁੱਟਾ, ਮੁਕੰਦਪੁਰ, ਢੋਡੇ, ਖੱਟਡ਼ਾ, ਬੁਟਾਹਰੀ ਤੋਂ ਹੁੰਦਾ ਹੋਇਆ ਰੁਡ਼ਕੇ ਵਿਖੇ ਸਮਾਪਤ ਹੋਇਆ ਜਿਸ ਵਿਚ ਕਾਂਗਰਸੀ ਅਤੇ ਯੂਥ ਕਾਂਗਰਸੀ ਵਰਕਰਾਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ 2002 ਤੋਂ 2007 ਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਅਤੇ ਬਾਦਲਾਂ ਵਲੋਂ ਪਿਛਲੇ 9 ਸਾਲਾਂ ਵਿਚ ਕੀਤੀ ਲੁੱਟ ਖਸੁੱਟ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਪੈਂਫਲੇਟ ਵੰਡੇ । ਇਸ ਮੌਕੇ ਹਰੇਕ ਪਿੰਡ ਦੀ ਸਾਂਝੀ ਜਗ੍ਹਾ ਤੇ ਢਾਡੀ ਜੱਥੇ ਵਲੋਂ ਲੋਕਾਂ ਨੂੰ ਵਾਰਾਂ ਸੁਣਾਈਆਂ ਗਈਆਂ ਅਤੇ ਪ੍ਰਗਤੀ ਲਹਿਰ ਨਾਟਕ ਮੰਡਲੀ ਵਲੋਂ ਨਸ਼ੇ ਅਤੇ ਕਿਸਾਨੀ ਦੇ ਮੁੱਦੇ ਤੇ ਨਾਟਕ ਖੇਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਸੰਬੋਧਨ ਵਿਚ ਸੰਨੀ ਕੈਂਥ ਨੇ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਡੋਬਣ ਵਿਚ ਕੋਈ ਕਸਰ ਨਹੀ ਛੱਡੀ ਅਤੇ ਜੇਕਰ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਕੋਈ ਸ਼ਖਸ ਬਚਾ ਸਕਦਾ ਹੈ ਤਾਂ ਉਹ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਹੈ । ਇਸ ਮੌਕੇ ਮੁਕੰਦਰਪੁਰ ਤੋਂ ਸਰਪੰਚ ਜੰਗ ਬਹਾਦੁਰ ਸਿੰਘ, ਪੀਪੀਸੀਸੀ ਸਪੋਰਟਸ ਸੈੱਲ ਦੇ ਜਨ. ਸ਼ਕੱਤਰ ਜੋਐਨ ਠੱਕਰਵਾਲ, ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਬੂਲ, ਜਨ ਸਕੱਤਰ ਮਨਜਿੰਦਰ ਸਿੰਘ ਨੋਨੀ ਪਨੈਚ, ਜੱਥੇਦਾਰ ਬੁੱਧ ਸਿੰਘ ਭੁੱਟਾ, ਦਵਿੰਦਰ ਸਿੰਘ ਭੁੱਟਾ, ਮਹਿੰਦਰ ਸਿੰਘ ਬੁਟਾਹਰੀ, ਰਮਨ ਬੁਟਾਹਰੀ, ਗੁਰਦੀਪ ਸਿੰਘ ਬੁਟਾਹਰੀ, ਮਨੀ ਬੁਟਾਹਰੀ, ਜਗਰੂਪ ਸੀਲੋਂ, ਪਿੰਦਰੀ ਰੁਡ਼ਕਾ, ਹਰਮਨ ਰੁਡ਼ਕਾ, ਪਿੰਦਰ ਵਿਰਕ ਰੁਡ਼ਕਾ, ਹਰਮਨ ਮਾਡ਼ੂ, ਅਵਤਾਰ ਮਾਡ਼ੂ, ਮਨੀ ਰੁਡ਼ਕਾ, ਗੁਰਿੰਦਰ ਸਿੰਘ ਢੋਡੇ, ਜੰਗ ਸਿੰਘ ਸੀਲੋਂ, ਰਾਜਵਿੰਦਰ ਭੁੱਟਾ, ਸਤਵਿੰਦਰ ਸਿੰਘ ਹੈਪੀ, ਜੱਗਾ ਸੀਲੋਂ ਕਲਾਂ, ਪਾਲੀ ਮੁਕੰਦਪੁਰ, ਪ੍ਰਭਜੋਤ ਕੌਰ, ਹਰਪਾਲ ਸਿੰਘ ਟਿੱਬਾ, ਮਹਿਤਾਬ ਸਿੰਘ ਬੰਟੀ, ਮੋਹਿਤ ਰਾਮਪਾਲ, ਹਰਭਜਨ ਲੁਹਾਰਾ, ਬੱਬੂ ਘੁਲਿਆਣੀ, ਹਿਮਾਂਸ਼ੂ ਵਾਲੀਆ, ਦੀਪਕ ਕਨੌਜੀਆ, ਮੁਹੰਮਦ ਰੋਜੂਦੀਨ ਸੈਫੀ, ਪੀਤਾ ਨੱਤ, ਆਸ਼ਾ ਕੈਂਥ, ਨਰਦੀਪ ਕੌਰ, ਸੁਖਵਿੰਦਰ ਸਿੰਘ ਸੁੱਖ, ਸੋਨੀ ਢਿਲੋਂ, ਅਵਤਾਰ ਸਿੰਘ ਕੈਂਥ, ਬੂਟਾ ਸਿੰਘ ਭੁੱਟਾ, ਜਰਨੈਲ ਸਿੰਘ ਭੁੱਟਾ, ਅਨਿਲ ਕੁਮਾਰ ਪੱਪੀ, ਕਮਲ ਕੁਮਾਰ, ਯਾਦਵਿੰਦਰ ਜੌਨੀ, ਸੂਬੇਦਾਰ ਮੋਹਨ ਸਿੰਘ, ਮਮਿਤ ਸਿੰਘ ਰਾਠੋਡ਼, ਪ੍ਰਿੰਸ ਕੈਂਥ, ਹਰਮਨ ਭੁੱਲਰ, ਰਜਤ ਕੁੰਦਰਾ, ਸਾਹਿਲ ਮਲਹੋਤਰਾ, ਅਸ਼ੋਕ ਕੁਮਾਰ ਆਦਿ ਹਾਜਿਰ ਸਨ ।

Sunday, 4 September 2016



ਬ੍ਰੈਡ ਦੇ ਵੱਧੇ ਰੇਟਾਂ ਖਿਲਾਫ ਲੋਕਾਂ ਨੇ ਕੀਤਾ ਬ੍ਰੈਡ ਕੰਪਨੀਆਂ ਖਿਲਾਫ ਰੋਸ ਮੁਜਾਹਰਾ
*ਆਉਦੀਆਂ ਵਿਧਾਨ ਸਭਾ ਚੋਣਾ ਦੇ ਫੰਡ ਲਈ ਬ੍ਰੈਡ ਦੇ ਭਾਅ ਵਧਾ ਲੋਕਾਂ ਦੇ ਜੇਬ ਤੇ ਮਾਰਿਆ ਡਾਕਾ-ਬੈਂਸ

ਲੁਧਿਆਣਾ, 4 ਸਤੰਬਰ ( ਸਤ ਪਾਲ ਸੋਨੀ  ) :  ਅੱਜ ਸਥਾਨਕ ਧੱਕਾ ਕਲੋਨੀ  ਵਿਖੇ ਸਲੱਮ ਇਲਾਕੇ ਦੇ ਲੋਕਾਂ ਤੇ ਟੀਮ ਇਨਸਾਫ ਦੇ ਮੈਂਬਰਾਂ ਦੀ ਅਗੁਵਾਈ ਹੇਠ ਬ੍ਰੈਡ ਦੀਆਂ ਵੱਧੀਆਂ ਕੀਮਤਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਟੀਮ ਇਨਸਾਫ ਦੀ ਪੰਜਾਬ ਇਸਤਰੀ ਵਿੰਗ ਪ੍ਰਧਾਨ ਸ਼ਸ਼ੀ ਮਲਹੋਤਰਾ ਨੇ ਦੱਸਿਆ ਕਿ ਵੱਧੀ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਮੁੱਹਾਲ ਕਰ ਦਿੱਤਾ ਹੈ ਅਤੇ ਹੁਣ ਬ੍ਰੈਡ ਦੇ ਰੇਟਾਂ ਵਿਚ ਭਾਰੀ ਇਜਾਫਾ ਕਰਕੇ ਗਰੀਬ ਲੋਕਾਂ ਦੇ ਮੂੰਹ ਚੋਂ ਬ੍ਰੈਡ ਦਾ ਨਿਵਾਲਾ ਵੀ ਖੋਇਆ ਜਾ ਰਿਹਾ ਹੈ। ਸ਼ਸ਼ੀ ਨੇ ਦੱਸਿਆ ਕਿ ਜਿਥੇ ਪਹਿਲਾ ਬ੍ਰੈਡ ਦੀ ਕੀਮਤ 10 ਰੁਪਏ ਸੀ ਹੁਣ ਬ੍ਰੈਡ ਦੀ ਕੀਮਤ 13 ਰੁਪਏ ਹੋ ਗਈ ਹੈ ਜਿਸ ਕਾਰਣ ਲੋਕ ਹੁਣ ਬ੍ਰੈਡ ਤੱਕ ਨਹੀਂ ਖਾ ਸਕਦੇ। ਇਲਾਕਾ ਨਿਵਾਸੀਆਂ ਨੇ ਰੋਸ ਮੂਜਾਹਰਾ ਕਰਦਿਆ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਬ੍ਰੈਡ ਦੇ ਰੇਟ ਨਾ ਘਟਾਏ ਗਏ ਤਾਂ ਰੋਸ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬ੍ਰੈਡ ਦੇ ਰੇਟ ਵੱਧਣ ਪਿੱਛੇ ਸੱਤਾਧਾਰੀ ਪਾਰਟੀ ਦਾ ਹੱਥ ਹੈ ਕਿਉਂਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਫੰਡ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬੈਂਸ ਨੇ ਦੱਸਿਆ ਕਿ ਜੇਕਰ ਰੋਜਾਨਾ 2 ਲੱਖ ਬ੍ਰੈਡ ਸਪਲਾਈ ਹੁੰਦੀ ਹੈ ਤਾਂ ਰੋਜਾਨਾਂ ਦਾ 6 ਲੱਖ ਰੁਪਿਆ ਸਤਾਧਾਰੀ ਪਾਰਟੀ ਲਈ ਰੋਜਾਨਾਂ ਦਾ ਫੰਡ ਹੈ। ਅਕਾਲੀ ਦਲ ਨੇ ਆਪਣੀਆਂ ਕੋਝੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਂਸ ਨੇ ਕਿਹਾ ਕਿ ਜੇਕਰ ਬ੍ਰੈਡ ਕੰਪਨੀਆਂ ਨੇ ਬ੍ਰੈਡ ਦੇ ਭਾਅ ਨਾ ਘਟਾਏ ਤਾਂ ਕੰਪਨੀਆਂ ਖਿਲਾਫ ਸੰਘਰਸ਼ ਤੇਜ ਕੀਤਾ ਜਾਵੇਗਾ।
ਬੈਂਸ ਨੇ ਦੱਸਿਆ ਕਿ ਕਿਸੀ ਚੀਜ ਦਾ ਕੋਈ ਰੇਟ ਨਹੀਂ ਵਧਿਆ ਜਿਵੇਂ ਕਿ ਮੈਦੇ ਦਾ ਭਾਅ, ਲੇਬਰ, ਬਿਜਲੀ ਆਦਿ। ਸੋ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਅਕਾਲੀ ਦਲ ਦੇ ਚੋਣਾਂਵੀ ਫੰਡ ਲਈ ਗਰੀਬ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸ ਮੌਕੇ ਟੀਮ ਇਨਸਾਫ ਇਸਤਰੀ ਵਿੰਗ ਪੰਜਾਬ ਦੀ ਸ਼ਸ਼ੀ ਮਲਹੋਤਰਾ, ਅਮਰਜੀਤ ਕੌਰ ਵਾਰਡ 64 ਪ੍ਰਧਾਨ, ਕਮਲਜੀਤ ਵਾਰਡ 74, ਦਰਸ਼ਨਾ ਵਾਰਡ 16,ਹਰਪ੍ਰੀਤ  ਵਾਰਡ ਪ੍ਰਧਾਨ, ਨਰਿੰਦਰ ਕੌਰ, ਰਜਨੀ, ਉਸ਼ਾ ਰਾਣੀ, ਚਾਰੂ, ਅਮਨਿੰਦਰ, ਅਨੂੰ, ਡਿੰਪਲ, ਜਸਬੀਰ ਕੌਰ, ਮਨਦੀਪ ਕੌਰ, ਸਵੀਤਾ, ਇੰਦਰਜੀਤ ਕੌਰ ਆਦਿ ਮੌਜੂਦ ਸਨ। 

Tuesday, 16 August 2016

:
ਪੰਜਾਬ 'ਚ ਨਸ਼ਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਕੈਪਟਨ ਅਮਰਿੰਦਰ ਨੇ ਜੇਲ ਭੇਜਣ ਦਾ ਕੀਤਾ ਵਾਅਦਾ
*ਖੰਨਾ ਨੂੰ ਜ਼ਿਲਾ ਬਣਾਉਣ ਦੀ ਪ੍ਰਗਟਾਈ ਵਚਨਬੱਧਤਾ


ਈਸਡ਼ੂ (ਲੁਧਿਆਣਾ), 16 ਅਗਸਤ ( ਸਤ ਪਾਲ ਸੋਨੀ  ) :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਨਸ਼ਿਆਂ ਦੀ ਪੈਦਾਵਾਰ, ਤਸਕਰੀ ਜਾਂ ਸਪਲਾਈ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਨੂੰ ਜਵਾਬਦੇਹ ਬਣਾਉਣ ਤੇ ਉਸਨੂੰ ਸਾਡੀ ਪੂਰੀ ਨੌਜਵਾਨ ਪੀਡ਼ੀ ਨੂੰ ਖਤਮ ਕਰਨ ਲਈ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ।ਉਨਾਂ  ਨੇ ਕਿਹਾ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਜਾਂ ਬਿਕ੍ਰਮ ਸਿੰਘ ਮਜੀਠੀਆ ਦੀ ਇਸ 'ਚ ਸ਼ਮੂਲਿਅਤ ਸਾਬਤ ਹੋਈ, ਤਾਂ ਉਹ ਉਨਾਂ  ਨੂੰ ਵੀ ਮੁਆਫ ਨਹੀਂ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਐਲਾਨ ਕੀਤਾ ਕਿ ਕਾਂਗਰਸ ਦੀ ਸੂਬੇ 'ਚ ਸਰਕਾਰ ਬਣਨ ਤੋਂ ਬਾਅਦ ਖੰਨਾ ਨੂੰ ਜ਼ਿਲਾ ਬਣਾਇਆ ਜਾਵੇਗਾ। ਸ਼ਹੀਦ ਕਰਨੈਲ ਸਿੰਘ ਈਸਡ਼ੂ ਦੀ ਯਾਦ 'ਚ ਇਥੇ ਸੋਮਵਾਰ ਨੂੰ ਸੁਤੰਤਰਤਾ ਦਿਵਸ ਮੌਕੇ ਅਯੋਜਿਤ ਭਰਵੀਂ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਨਸ਼ਿਆਂ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ  ਨੇ ਠਾਠਾਂ ਮਾਰਦੇ ਇਕੱਠ ਨੂੰ ਯਾਦ ਦਿਲਾਇਆ ਕਿ ਉਨਾਂ  ਨੇ ਚਾਰ ਹਫਤਿਆਂ ਅੰਦਰ ਨਸ਼ਿਆਂ ਨੂੰ ਖਤਮ ਕਰਨ ਦੀ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਹੈ। ਇਸ ਲਡ਼ੀ ਹੇਠ ਪੰਜਾਬ ਨੂੰ ਨਸ਼ਿਆਂ ਦੇ ਦਲਦਲ 'ਚ ਧਕੇਲਣ ਵਾਲਿਆਂ ਵਾਸਤੇ ਰਹਿਮ ਦੀ ਕੋਈ ਜਗਾ ਨਹੀਂ ਹੈ, ਜਿਨਾਂ  ਨੇ ਸਾਰੀ ਨੌਜ਼ਵਾਨ ਪੀਡ਼ੀ ਨੂੰ ਖਤਮ ਕਰ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਕਾਲੀਆਂ, ਖਾਸ ਕਰਕੇ ਬਾਦਲਾਂ ਨੂੰ ਖੇਤੀਬਾਡ਼ੀ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਉਨਾਂ  ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨਕਾਲ ਦੌਰਾਨ ਜਿਥੇ ਨੌਜ਼ਵਾਨਾਂ ਨੂੰ ਨਸ਼ਿਆਂ 'ਚ ਧਕੇਲ ਦਿੱਤਾ ਗਿਆ ਹੈ, ਉਥੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਬਾਦਲਾਂ ਨੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ, ਜਿਹਡ਼ਾ ਇਤਿਹਾਸ 'ਚ ਕਦੇ ਵੀ ਨਹੀਂ ਹੋਇਆ ਸੀ। ਇਥੋਂ ਤੱਕ ਕਿ ਪਹਿਲੇ ਨੰਬਰ 'ਤੇ ਰਹਿਣ ਵਾਲਾ ਪੰਜਾਬ ਅੱਜ ਤਰੱਕੀ ਤੇ ਵਿਕਾਸ ਦੇ ਮਾਮਲੇ 'ਚ ਹੋਰਨਾਂ ਸੂਬਿਆਂ ਮੁਕਾਬਲੇ 23ਵੇਂ ਨੰਬਰ 'ਤੇ ਪਹੁੰਚ ਚੁੱਕਾ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਬਾਦਲਾਂ ਵੱਲੋਂ ਬੀਤੇ ਦੱਸ ਸਾਲਾਂ ਦੌਰਾਨ ਫਾਇਦਾ ਕਮਾਉਣ ਵਾਲੇ ਬਿਜਨੇਸਾਂ 'ਤੇ ਕਬਜ਼ਾ ਕਰਕੇ ਕਮਾਈ ਭਾਰੀ ਦੋਲਤ ਦਾ ਜ਼ਿਕਰ ਕੀਤਾ। ਭਾਵੇਂ ਉਹ ਟ੍ਰਾਂਸਪੋਰਟ ਦਾ ਬਿਜਨੇਸ ਹੋਵੇ, ਕੇਬਲ ਦੀ ਵੰਡ, ਸ਼ਰਾਬ ਦਾ ਵਪਾਰ ਜਾਂ ਫਿਰ ਰੇਤ ਦੀ ਖੁਦਾਈ, ਬਾਦਲਾਂ ਨੇ ਹਰੇਕ 'ਤੇ ਕਬਜ਼ਾ ਜਮਾ ਰੱਖਿਆ ਹੈ।
ਕੈਪਟਨ ਅਮਰਿੰਦਰ ਸਿੰਘ  ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਬਾਦਲਾਂ ਤੇ ਉਨਾਂ  ਦੇ ਸਾਥੀਆਂ ਕੋਲੋਂ ਸਾਰੇ ਵਾਧੂ ਪਰਮਿਟ ਵਾਪਿਸ ਲਏ ਜਾਣਗੇ ਤੇ ਗੈਰ ਕਾਨੂੰਨੀ ਰੂਟ ਰੋਕੇ ਜਾਣਗੇ, ਜਿਨਾਂ  ਪਰਮਿਟਾਂ ਨੂੰ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਵੰਡਿਆ ਜਾਵੇਗਾ। ਇਸੇ ਤਰਾਂ, ਕੇਬਲ ਵੰਡ, ਰੇਤ ਖੁਦਾਈ ਤੇ ਸ਼ਰਾਬ ਦੇ ਵਪਾਰ 'ਤੇ ਇਨਾਂ  ਦੇ ਏਕਾਧਿਕਾਰ ਨੂੰ ਖਤਮ ਕੀਤਾ ਜਾਵੇਗਾ, ਤਾਂ ਜੋ ਇਨਾਂ  ਤੋਂ ਹੋਣ ਵਾਲੇ ਫਾਇਦੇ ਲੋਕਾਂ ਨੂੰ ਮਿਲਣ। ਇਸ ਦੌਰਾਨ ਕੈਪਟਨ ਅਮਰਿੰਦਰ ਨੇ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਖਡ਼ਾ ਹੋ ਕੇ ਬੋਲਣ ਦੀ ਚੁਣੌਤੀ ਦਿੱਤੀ ਕਿ ਉਨਾਂ  ਨੇ ਆਪਣੇ ਖਾਸ ਦੋਸਤ ਤੇ ਉਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਖੁਸ਼ ਕਰਨ ਵਾਸਤੇ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਵਾਸਤੇ ਦਸਤਖਤ ਕਰਕੇ ਮਨਜ਼ੂਰੀ ਨਹੀਂ ਦਿੱਤੀ ਸੀ। ਉਨਾਂ  ਨੇ ਕਿਹਾ ਕਿ ਬਾਦਲਾਂ ਵੱਲੋਂ ਵਿਅਕਤੀਗਤ ਰਿਸ਼ਤਿਆਂ ਨੂੰ ਪਹਿਲ ਦੇਣ ਕਾਰਨ ਪੰਜਾਬ ਨੂੰ ਐਸ.ਵਾਈ.ਐਲ 'ਤੇ ਬਹੁਤ ਸਾਰੀ ਪ੍ਰੇਸ਼ਾਨੀ ਝੇਲਣੀ ਪਈ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤੇ, ਜਿਹਡ਼ੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ, ਕਿ ਉਹ ਐਸ.ਵਾਈ.ਐਲ ਦੇ ਮਾਮਲੇ 'ਚ ਪੰਜਾਬ ਨਾਲ ਖਡ਼ਨਗੇ ਜਾਂ ਫਿਰ ਹਰਿਆਣਾ ਨਾਲ। ਕਿਉਂਕਿ ਉਨਾਂ  ਦੀ ਸਰਕਾਰ ਪਹਿਲਾਂ ਹੀ ਐਸ.ਵਾਈ.ਐਲ ਉਪਰ ਅਦਾਲਤ 'ਚ ਹਰਿਆਣਾ ਦੇ ਹੱਕ 'ਚ ਹਲਫੀਆਨਾਮਾ ਦੇ ਚੁੱਕੀ ਹੈ। ਉਨਾਂ  ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨਾਂ  ਤੇ ਉਨਾਂ  ਦੀ ਪਾਰਟੀ ਦਾ ਇਸ ਮੁੱਦੇ 'ਤੇ ਕੀ ਸਟੈਂਡ, ਜਿਹਡ਼ਾ ਸਾਡੇ ਵਾਸਤੇ ਜ਼ਿੰਦਗੀ ਤੇ ਮੌਤ ਦਾ ਮਾਮਲਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਏ.ਆਈ.ਸੀ.ਸੀ. ਸਕੱਤਰ ਇੰਚਾਰਜ਼ ਪੰਜਾਬ ਮਾਮਲੇ ਆਸ਼ਾ ਕੁਮਾਰੀ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਪੰਜਾਬੀ ਕਾਂਗਰਸ ਨੂੰ ਵਾਪਿਸ ਸੱਤਾ 'ਚ ਲਿਆਉਣ ਦਾ ਮਨ ਬਣਾ ਬੈਠੇ ਹਨ। ਉਨਾਂ  ਨੇ ਕਿਹਾ ਕਿ ਸਿਰਫ ਕਾਂਗਰਸ ਹੀ ਸੂਬੇ ਨੂੰ ਇਨਾਂ  ਮਾਡ਼ੇ ਹਾਲਾਤਾਂ 'ਚੋਂ ਕੱਢ ਸਕਦੀ ਹੈ, ਜਿਹਡ਼ੇ ਬੀਤੇ ਸਾਲਾਂ ਦੌਰਾਨ ਅਕਾਲੀਆਂ ਨੇ ਪੈਦਾ ਕੀਤੇ ਹਨ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਬੀਬੀ ਰਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ, ਰਵਨੀਤ ਬਿੱਟੂ, ਗੁਰਕੀਰਤ ਸਿੰਘ ਕੋਟਲੀ ਵੀ ਮੌਜ਼ੂਦ ਰਹੇ।

Friday, 12 August 2016

ਚਡ਼੍ਹਤ ਪੰਜਾਬ ਦੀ
ਨੌਜਵਾਨ ਪੀਡ਼ੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁਡ਼ੇ ਰਹਿਣਾ ਚਾਹੀਦਾ ਹੈ-ਰੁਚੀ ਬਾਵਾ
* ਗੁਰੂ ਤੇਗ ਬਹਾਦਰ ਨਰਸਿੰਗ ਕਾਲਜ 'ਚ ਸੱਭਿਆਚਾਰਕ ਪ੍ਰੋਗਰਾਮ ਹੋਇਆ
ਲੁਧਿਆਣਾ, 12 ਅਗਸਤ ( ਸਤ ਪਾਲ ਸੋਨੀ ) : ਪੱਛਮੀ ਸੱਭਿਆਚਾਰ ਨੂੰ ਜਿੰਦਗੀ ਵਿਚ ਅਪਣਾਉਣਾ ਕੋਈ ਮਾਡ਼ੀ ਗੱਲ ਨਹੀਂ, ਪਰ ਆਪਣੇ ਸੱਭਿਆਚਾਰ ਨੂੰ ਭੁੱਲ ਜਾਣਾ ਚੰਗੀ ਗੱਲ ਨਹੀਂ। ਇਹ ਵਿਚਾਰ ਸ੍ਰੀਮਤੀ ਰੁਚੀ ਬਾਵਾ ਜਨਰਲ ਸਕੱਤਰ ਸਤਲੁਜ ਕਲੱਬ ਲੁਧਿਆਣਾ ਨੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਕਾਲਜ ਲੁਧਿਆਣਾ ਵਿਚ ਤੀਆਂ ਮੌਕੇ ਕਰਵਾਏ ਗਏ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਨੌਜਵਾਨ ਪੀਡ਼ ਨੂੰ ਅਮੀਰ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁਡ਼ੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਸੀ ਰਿਸ਼ਤਿਆਂ ਦੀਆਂ ਗੰਢਾਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ ਅਤੇ ਸਮਾਜ ਵਿਚ ਧੀਆਂ ਦੇ ਸਤਿਕਾਰ ਨੂੰ ਸਦੀਵੀ ਰੱਖਿਆ ਜਾ ਸਕੇ। ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵੰਨਗੀਆਂ ਤਹਿਤ ਨਰਸਿੰਗ ਵਿਦਿਆਰਥਣਾਂ ਦੇ ਮੁਕਾਬਲੇ ਕਰਵਾਏ ਗਏ, ਜਿਨਾਂ ਵਿਚ ਜੀ.ਐਨ.ਐਮ ਤੀਸਰੇ ਸਾਲ ਦੀ ਵਿਦਿਆਰਥਣ ਗੁਰਮਨਪ੍ਰੀਤ ਕੌਰ ਨੂੰ 'ਤੀਆਂ ਦੀ ਰਾਣੀ', ਬੀ.ਐੱਸ.ਸੀ ਦੂਸਰੇ ਸਾਲ ਦੀ ਵਿਦਿਆਰਥਣ ਸਰਮਨਪ੍ਰੀਤ ਕੌਰ ਨੂੰ 'ਗਿੱਧਿਆਂ ਦੀ ਰਾਣੀ', ਬੀ.ਐੱਸ.ਸੀ ਚੌਥੇ ਸਾਲ ਦੀ ਵਿਦਿਆਰਥਣ ਸੰਦੀਪ ਕੌਰ ਨੂੰ 'ਸਰੂ ਜਿਹਾ ਕੱਦ', ਬੀ.ਐੱਸ.ਸੀ ਚੌਥੇ ਸਾਲ ਦੀ ਵਿਦਿਆਰਥਣ ਮਨਦੀਪ ਕੌਰ ਨੂੰ 'ਕਾਸ਼ਣੀ ਅੱਖ', ਬੀ.ਐੱਸ.ਸੀ ਪਹਿਲੇ ਸਾਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ 'ਤੋਰ ਪੰਜਾਬਣ ਦੀ', ਜੀ.ਐਨ.ਐਮ ਦੂਸਰੇ ਸਾਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ 'ਖਿਡ਼ਿਆ ਚਿਹਰਾ' ਅਤੇ ਜੀ.ਐਨ.ਐਮ ਦੂਸਰੇ ਸਾਲ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ 'ਬੈਸਟ ਮਹਿੰਦੀ ਸਜਾਉਣ ਕਲਾ' ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਰੁਚੀ ਬਾਵਾ ਨੇ ਸਮਾਗਮ ਤੋਂ ਪ੍ਰਭਾਵਿਤ ਹੁੰਦਿਆਂ ਕੁਡ਼ੀਆਂ ਨਾਲ ਆਪਣੇ ਨਿੱਜੀ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਮਿਹਨਤ ਅਤੇ ਲਗਨ ਨਾਲ ਉੱਚੀਆਂ ਬੁਲੰਦੀਆਂ ਛੂਹਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਦੂਆ, ਪ੍ਰਿੰਸੀਪਾਲ ਸ੍ਰੀਮਤੀ.ਸੁਦੇਸ਼ ਡੇਵਿਡ, ਵਾਇਸ ਪ੍ਰਿੰਸੀਪਾਲ ਸ੍ਰੀਮਤੀ ਸਵਪਨਾ, ਪ੍ਰੋ: ਪਰਮਜੀਤ ਕੌਰ, ਸ੍ਰੀਮਤੀ ਈਸ਼ਾ ਬਵੇਜਾ, ਸਾਬਕਾ ਕਰਨਲ ਐਮ ਐਸ ਕੰਗ, ਜੋਗਿੰਦਰ ਸਿੰਘ ਇਰੋਜ਼ ਤੋਂ ਇਲਾਵਾ ਨਰਸਿੰਗ ਕਾਲਜ ਦੀ ਫੈਕੁਲਿਟੀ ਅਤੇ ਸ਼ਹਿਰ ਦੀਆਂ ਵੱਖ ਵੱਖ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਨਰਸਿੰਗ ਵਿਦਿਆਰਥਦਾਂ ਭੰਗਡ਼ਾ ਪਾਇਆ, ਜੋ ਸਲਾਹੁਣ ਯੋਗ ਸੀ। ਨਰਸਿੰਗ ਕਾਲਜ ਵੱਲੋਂ ਮਠਿਆਈਆਂ ਦੀ ਰਾਣੀ ਜਲੇਬੀਆਂ ਦਾ ਪ੍ਰਬੰਧ ਵੀ ਕੀਤਾ ਗਿਆ। ਕੁਲ ਮਿਲਾ ਕੇ ਇਹ ਪ੍ਰੋਗਰਾਮ ਅਭੁੱਲ ਯਾਦਾਂ ਛੱਡ ਗਿਆ।

Tuesday, 14 June 2016

ਵਿਸ਼ਵ ਵਲੰਟੀਅਰ ਬਲਡ ਡੋਨਰ ਦਿਹਾਡ਼ੇ ਤੇ ਹੈਲਪਿੰਗ ਹੈਂਡਸ ਕਲੱਬ ਨੇ
ਕੀਤਾ 82 ਯੁਨਿਟ ਖੂਨਦਾਨ
*ਹੈਲਿੰਪਗ ਹੈਂਡਸ ਕਲੱਬ ਨੇ ਖੂਨਦਾਨ ਕਰਕੇ ਨਿਭਾਇਆ ਮਨੁੱਖਤਾ ਦੀ ਸੇਵਾ ਦਾ ਫਰਜ : ਰਮਨ ਗੋਇਲ
ਲੁਧਿਆਣਾ, 14 ਜੂਨ ( ਸਤ ਪਾਲ ਸੋਨੀ ) : ਸਮਾਜ ਸੇਵੀ ਸੰਗਠਨ ਹੈਲਪਿੰਗ ਹੈਂਡਸ ਕਲੱਬ ਵੱਲੋਂ ਵਿਸ਼ਵ ਵਲੰਟੀਅਰ ਬਲਡ ਡੋਨਰ ਦਿਹਾਡ਼ੇ ਤੇ ਦਯਾਨੰਦ ਹਸਪਤਾਲ ਦੇ ਬਲਡ ਬੈਂੰਕ ਵਿੱਖੇ ਆਯੋਜਿਤ ਕੈਂਪ' ਚ ਸੰਗਠਨ ਦੇ ਪ੍ਰਧਾਨ ਰਮਨ ਗੋਇਲ ਦੀ ਪ੍ਰਧਾਨਗੀ ਹੇਠ ਵਲੰਟੀਅਰਾਂ ਨੇ 82 ਯੁਨਿਟ ਖੂਨਦਾਨ ਕੀਤਾ । ਹਸਪਤਾਲ ਦੇ ਬਲਡ ਬੈਂਕ ਦੀ ਪ੍ਰਮੁੱਖ ਡਾਕਟਰ ਅਮਰਜੀਤ ਕੌਰ ਨੇ ਹੈਲਪਿੰਗ ਹੈਂਡਸ ਕਲੱਬ ਵੱਲੋਂ ਥੈਲੇਸੀਮਿਆ ਪੀਡ਼ਿਤ ਬੱਚਿਆਂ ਦੀ ਮਦਦ ਲਈ ਕੀਤੇ ਖੂਨਦਾਨ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਕਲੱਬ ਦੇ ਮੈਂਬਰ ਥੈਲੇਸੀਮਿਆ ਨਾਲ ਪੀਡ਼ਿਤ ਬੱਚਿਆਂ ਦੇ ਨਾਲ ਖੂਨ ਦਾ ਰਿਸ਼ਤਾ ਨਾਂ ਹੁੰਦੇ ਹੋਏ ਵੀ ਉਨਾਂ ਦੇ ਲਈ ਖੂਨਦਾਨ ਕਰਕੇ ਉਨਾਂ ਨੂੰ ਨਵਾਂ ਜੀਵਨ ਪ੍ਰਦਾਨ ਕਰ ਰਹੇ ਹਨ । ਹੈਲਪਿੰਗ ਹੈਂਡਸ ਕਲੱਬ ਦੇ ਪ੍ਰਧਾਨ ਰਮਨ ਗੋਇਲ ਨੇ ਕਲੱਬ ਵੱਲੋਂ ਸਮੇਂ ਸਮੇੰ ਤੇ ਕੀਤੇ ਜਾਣ ਵਾਲੇ ਖੂਨਦਾਨ ਅਤੇ ਹੋਰ ਸਾਮਾਜਿਕ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲੱਬ ਦਾ ਉਦੇਸ਼ ਖੂਨਦਾਨ ਕਰਕੇ ਜਰੁਰਤਮੰਦਾ ਦੇ ਜੀਵਨ ਦੀ ਰੱਖਿਆ ਕਰਕੇ ਮਨੁੱਖਤਾ ਦਾ ਫਰਜ ਨਿਭਾਉਣਾ ਹੈ । ਇਸ ਮੌਕੇ ਤੇ ਰਮਨ ਗੋਇਲ, ਅਵਨੀਸ਼ ਮਿੱਤਲ, ਗਗਨ ਅਰੋਡ਼ਾ, ਰਾਜੀਵ ਅਰੋਡ਼ਾ, ਸ਼ਸ਼ੀ ਭੂਸ਼ਣ ਗੋਇਲ, ਵਰੁਣ ਜੈਨ, ਨੰਦ ਗੋਪਾਲ ਬਾਂਸਲ, ਰਾਕੇਸ਼ ਸਿੰਗਲਾ, ਜਗਦੀਪ ਸਿੰਘ ਮੋਗੇੰਬੋ,ਗੋਪਾਲ ਸ਼ਰਮਾ, ਜੋਤੀ ਡੰਗ, ਅਨੂਪ ਸ਼ੁਕਲਾ, ਵਿਕਾਸ ਗੋਇਲ, ਮਨੂੰ ਗੁਪਤਾ, ਇੰਦਰਜੀਤ ਵਾਲਿਆ, ਰਾਕੇਸ਼ ਗੁਪਤਾ, ਪ੍ਰੇਮ ਬਾਂਗਡ਼, ਤਰੁਣ ਗੋਇਲ, ਭਾਰਤ ਜੋਸ਼ੀ, ਅਮਰ ਟੱਕਰ, ਨੀਰਜ ਵਰਮਾ, ਆਦਿਤਿਆ ਗੋਇਲ, ਸੰਜੀਵ ਗਰਗ ਅਤੇ ਹੋਰ ਵੀ ਮੌਜੂਦ ਸਨ ।