Friday, 10 March 2017

ਪੁਲਿਸ ਲਾਈਨਜ਼ ਲੁਧਿਆਣਾ ਵਿਖੇ 'ਪੁਲਿਸ ਕੰਟੀਨ' ਦੀ ਸ਼ੁਰੂਆਤ,ਕਮਿਸ਼ਨਰ ਜਤਿੰਦਰ ਸਿੰਘ ਔਲਖ਼ ਨੇ ਕੀਤਾ ਉਦਘਾਟਨ


*ਪੁਲਿਸ ਨਾਲ ਸੰਬੰਧਤ ਪਰਿਵਾਰਾਂ ਨੂੰ ਮਿਲੇਗਾ 25 ਫੀਸਦੀ ਛੋਟ 'ਤੇ ਸਮਾਨ


ਲੁਧਿਆਣਾ, 10 ਮਾਰਚ ( ਸਤ ਪਾਲ ਸੋਨੀ  ) :  ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਸੇਵਾ ਨਿਭਾਅ ਰਹੇ ਸਾਰੇ ਦਰਜਿਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਨਿੱਤ ਦਿਨ ਦੀਆਂ ਘਰੇਲੂ ਵਸਤਾਂ ਦੀ ਲੋਡ਼ ਨੂੰ ਪੂਰਾ ਕਰਨ ਲਈ ਸਥਾਨਕ ਪੁਲਿਸ ਲਾਈਨਜ਼ ਵਿਖੇ 'ਪੁਲਿਸ ਕੰਟੀਨ' ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਕਿ ਕਰ ਰਹਿਤ ਵਾਜ਼ਿਬ ਰੇਟਾਂ 'ਤੇ ਵਸਤਾਂ ਖਰੀਦੀਆਂ ਜਾ ਸਕਣਗੀਆਂ। ਇਸ ਕੰਟੀਨ ਦਾ ਉਦਘਾਟਨ ਅੱਜ ਸ੍ਰ. ਜਤਿੰਦਰ ਸਿੰਘ ਔਲਖ਼, ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਕੀਤਾ।
ਉਦਘਾਟਨ ਉਪਰੰਤ ਜਾਣਕਾਰੀ ਦਿੰਦਿਆਂ ਸ੍ਰ. ਔਲਖ ਨੇ ਦੱਸਿਆ ਕਿ ਪੁਲਿਸ ਨਾਲ ਸੰਬੰਧਤ ਪਰਿਵਾਰਾਂ ਦੀ ਨਿੱਤ ਦਿਨ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਗ੍ਰਹਿ ਵਿਭਾਗ ਤੋਂ ਮਨਜੂਰੀ ਲੈ ਕੇ ਇਹ ਕੰਟੀਨ ਖੋਲੀ  ਗਈ ਹੈ। ਇਸ ਕੰਟੀਨ ਵਿੱਚ ਜਿੱਥੇ ਵਧੀਆ ਅਤੇ ਉੱਚ ਗੁਣਵੱਤਾ ਦਾ ਘਰੇਲੂ ਸਮਾਨ ਬਾਜ਼ਾਰ ਕੀਮਤ ਤੋਂ ਸਸਤਾ ਮੁਹੱਈਆ ਕਰਵਾਇਆ ਜਾਵੇਗਾ, ਉਥੇ ਪੁਲਿਸ ਕਰਮਚਾਰੀਆਂ ਨੂੰ ਵਸਤਾਂ 'ਤੇ ਕਰ ਤੋਂ ਵੀ ਛੋਟ ਦਿੱਤੀ ਜਾਵੇਗੀ। ਕੁੱਲ ਮਿਲਾ ਕੇ ਇਸ ਕੰਟੀਨ ਤੋਂ ਸਮਾਨ ਖਰੀਦਣ 'ਤੇ 25 ਫੀਸਦੀ ਸਸਤਾ ਸਮਾਨ ਮਿਲ ਸਕੇਗਾ। ਇਸ ਕੰਟੀਨ ਵਿੱਚ ਫਿਲਹਾਲ 300 ਤਰਾਂ  ਦੀਆਂ ਵਸਤਾਂ ਰੱਖੀਆਂ ਗਈਆਂ ਹਨ, ਜੋ ਕਿ ਜਲਦੀ ਹੀ ਵਧਾ ਕੇ 500 ਕਰ ਦਿੱਤੀਆਂ ਜਾਣਗੀਆਂ। ਖਰੀਦਦਾਰਾਂ ਦੀ ਸਹੂਲਤ ਲਈ ਟਰੇਂਡ ਸਟਾਫ਼ ਤਾਇਨਾਤ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਹ ਕੰਟੀਨ ਪੂਰੀ ਤਰਰਾਂ  ਵਾਤਾਨਕੂਲ (. ਸੀ.) ਤਿਆਰ ਕੀਤੀ ਗਈ ਹੈ ਅਤੇ ਖਰੀਦਦਾਰੀ ਕਰਨ 'ਤੇ ਕੰਪਿਊਟਰਾਈਜ਼ ਬਿੱਲ ਕੱਟਿਆ ਜਾਇਆ ਕਰੇਗਾ। ਗ੍ਰਾਹਕ ਅਦਾਇਗੀ ਕਰਨ ਲਈ ਨਗਦੀ ਦੇ ਨਾਲ-ਨਾਲ ਡੇਬਿਟ/ਕਰੈਡਿਟ ਕਾਰਡਾਂ ਦੀ ਵੀ ਵਰਤੋਂ ਕਰ ਸਕੇਗਾ। ਉਨਾਂ ਹੋਰ ਦੱਸਿਆ ਕਿ ਇਸ ਕੰਟੀਨ ਨੂੰ ਖੋਲਣ ਲਈ ਮੁੱਖ ਦਫ਼ਤਰ, ਪੰਜਾਬ ਪੁਲਿਸ ਤੋਂ ਮਿਲੇ ਫੰਡਾਂ ਸਮੇਤ 55 ਲੱਖ ਰੁਪਏ ਦੀ ਲਾਗਤ ਆਈ ਹੈ। ਉਨਾਂ ਕਿਹਾ ਕਿ ਇਹ ਕੰਟੀਨਾਂ ਪਹਿਲਾਂ ਪੀ. . ਪੀ. ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਲਾਈਨ ਵਿੱਚ ਸਫ਼ਲਤਾਪੂਰਵਕ ਚੱਲ ਰਹੀਆਂ ਹਨ, ਜਿਸ ਤੋਂ ਉਤਸ਼ਾਹਿਤ ਹੋ ਕੇ ਲੁਧਿਆਣਾ ਵਿੱਚ ਵੀ ਇਹ ਕੰਟੀਨ ਖੋਲਣ ਦਾ ਫੈਸਲਾ ਕੀਤਾ ਗਿਆ ਸੀ।
ਉਨਾਂ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਦੀ ਹੈ, ਇਹ ਉਪਰਾਲਾ ਵੀ ਉਸੇ ਕਡ਼ੀ ਦਾ ਹਿੱਸਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਪੁਲਿਸ (ਜਾਂਚ) ਸ੍ਰ. ਭੁਪਿੰਦਰ ਸਿੰਘ ਸਿੱਧੂ, ਸਾਰੇ ਵਧੀਕ ਡਿਪਟੀ ਪੁਲਿਸ ਕਮਿਸ਼ਨਰ, ਸਹਾਇਕ ਪੁਲਿਸ ਕਮਿਸ਼ਨਰ, ਥਾਣਾ ਮੁੱਖੀ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਿਰ ਸਨ

Friday, 13 January 2017





ਧੀਆਂ ਦੀ ਲੋਹਡ਼ੀ ਮਨਾਉਣਾ ਸਲਾਘਾਯੋਗ ਉਪਰਾਲਾ
*ਸਮਾਜ ਅੰਦਰ ਹੋ ਰਹੀ ''ਭਰੂਣ ਹੱਤਿਆ''ਦਾ ਰੁਝਾਨ ਕਦੋਂ ਖਤਮ ਹੋਵੇਗਾ:- ਹਰਮਿੰਦਰ ਸਿੰਘ ਭੱਟ

ਸੰਦੌਡ਼, 13 ਜਨਵਰੀ  ( ਸਤ ਪਾਲ ਸੋਨੀ  ) :  ਅੱਜ ਦੇ ਵਿਗਿਆਨਕ ,ਤਕਨੀਕੀ ਅਤੇ ਸਾਇੰਸ ਦੇ ਯੁੱਗ ਵਿੱਚ ਮਨੁੱਖ ਬੇਸੱਕ ਤਰੱਕੀ ਕਰ ਰਿਹਾ ਹੈ ਪਰ ਮਰਦ ਪ੍ਰਧਾਨ ਦੇ ਸਮਾਜ ਅੰਦਰ ਅੋਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਿਆ ਜਾਦਾਂ ਹੈਦੇਸ  ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਲਤਾਡ਼ੇ ਗਰੀਬ ਬੱਚਿਆਂ ਦੀ ਹਮਦਰਦ  ਸੀ੍ਰਮਤੀ ਮਦਰ ਟਰੇਸਾ, ਅਕਾਸ ਵਿੱਚ ਉਡਾਰੀਆਂ ਭਰਨ ਵਾਲੀ ਕਲਪਨਾ ਚਾਵਲਾ, ਰਾਸਟਰਪਤੀ ਦੇ ਅਹੁੱਦੇ ਤੇ ਬਿਰਾਨਮਾਨ ਰਹੀ ਸੀ੍ਰਮਤੀ ਪ੍ਰਤਿਭਾ ਪਾਟਲ, ਹਾਕੀ ਨੂੰ ਬਲੰਦੀਆਂ ਤੇ ਲਿਜਾਣ ਵਾਲੀ ਖਿਡਾਰਨ ਰਾਣੀ ਤੋਂ ਇਲਾਵਾ ਹੋਰ ਵੀ ਸਨਮਾਨਜਨ ਅੋਰਤ ਨੇ ਜਮੀਨ ਤੋਂ ਲੈ ਕੇ ਅਸਮਾਨ ਤੱਕ ਤਰੱਕੀ ਕਰਨ ਵਾਲੀ ਬੇਟੀ ਅੱਜ ਫਿਰ ਵਿਚਾਰੀ ਹੀ ਗਿਣੀ ਜਾ ਰਹੀ ਹੈ ਇਸ ਤਰਾਂ ਸਮਾਜ ਅੰਦਰ ਹੋ ਰਹੀ ਭਰੂਣ ਹੱਤਿਆ ਨੂੰ ਲੈ ਕੇ ਨਵੇਂ ਵਰੇ ਦੀ ਆਮਦ ਤੇ ਕੁਡ਼ੀਆਂ ਦੀ ਲੋਹਡ਼ੀ ਵੀ ਧੂਮਧਾਮ ਨਾਲ ਮਨਾਈਏ ਇਸ ਸਾਰੇ ਵਰਤਾਰੇ ਸਬੰਧੀ ਪੰਜਾਬ ਮਾਂ ਬੋਲੀ ਦੀ ਆਪਣੀ ਅਮੋਲਕ ਲਿਖਤਾਂ ਰਾਂਹੀ ਸੇਵਾ ਨਿਭਾ ਰਹੇ  ਗਾਇਕ/ਗੀਤਕਾਰ ਗਿੱਲ ਰਣਸ਼ੀਹਕੇ, ਉੱਘੇ ਲੇਖਕ ਹਰਮਿੰਦਰ ਸਿੰਘ ਭੱਟ, ਲੇਖਕ ਤਰਸੇਮ ਮਹਿਤੋ, ਲੇਖਕ ਬੇਅੰਤ ਬਾਜਵਾ, ਗਾਇਕ ਅਸ਼ਵਨੀ ਵਰਮਾਂ, ਗੀਤਕਾਰ ਲੱਖਾ ਚੂਹਡ਼ਚੱਕ, ਗਾਇਕ ਕੁਲਜੀਤ ਅਸਟ੍ਰੈਲਿਆ, ਲੇਖਕ ਜਗਤਾਰ ਹਿਸੋਵਾਲ, ਕਹਾਣੀਕਾਰ ਕੁਲਵਿੰਦਰ ਕੌਸਲ, ਲੇਖਕ ਰਣਜੀਤ ਝੁਨੇਰ, ਲੇਖਕ ਇਕਬਾਲ ਪਾਲੀ, ਲੇਖਕ ਜਸਵੀਰ ਦੱਧਾਹੂਰ,  ਲੇਖਿਕਾ ਗੁਰਜੀਤ ਕੋਰ ਬਿਸਨਗਡ਼, ਲੇਖਿਕਾ ਅਮਨਦੀਪ ਕੋਰ ਜਲਵਾਣਾ  ਨੇ ਆਪੋ ਆਪਣੇ ਵਿਚਾਰਾਂ ਦੀ ਸਾਂਝ ਸਾਹਿਬ ਸੇਵਾ ਸੁਸਾਇਟੀ ਸੰਦੌਡ਼ ਵਿਖੇ ਇੱਕ ਸਾਹਿਤਕ ਸਮਾਗਮ ਦੌਰਾਨ ਕੀਤੇ ਉਨਾਂ ਕਿਹਾ ਕਿ ਅੰਦਰ ਫੈਲੀ ਮਾਡ਼ੀ ਕੁਰੀਤੀ ਬਾਰੇ ਕਿਹਾ ਕਿ ਭਰੂਣ ਹੱਤਿਆ ਇੱਕ ਮਾਡ਼ਾ ਰੁਝਾਨ ਹੈ ਇਹ ਰੁਝਾਨ ਜਿਆਦਾ ਪਡ਼ੇ ਲਿਖੇ ਲੋਕਾਂ ਵਿੱਚ ਕਿਤੇ ਜਿਆਦਾ ਹੈ ਕਿਉਕਿ ਉਹ ਸਿਰਫ ਬੇਟੇੱ ਤੱਕ ਹੀ ਸੀਮਤ ਰਹਿ ਜਾਂਦੇ ਹਨਦੂਜੇ ਪਾਸੇ ਗਰੀਬ ਵਰਗ ਦੇ ਲੋਕਾਂ ਵਿੱਚ ਗਰੀਬੀ ਹੋਣ ਕਾਰਣ ਉਹਨਾਂ ਨੂੰ ਅੱਜ ਪੰਜਾਬ ਅੰਦਰ ਹੋ ਰਹੇ ਅਲਟਾਸਾਊਂਡ ਦਾ ਖਰਚ ਹੀ ਕਰਨਾ ਔਖਾ ਹੈਉਹਨਾਂ ਕਿਹਾ ਕਿ ਪੰਜਾਬ ਅੰਦਰ ਸਮਾਜਿਕ ਜੱਥੇਬੰਦੀਆਂ ,ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਹੋਰ ਸੰਗਠਨਾਂ ਨੂੰ ਇੱਕ ਬੀਡ਼ਾ ਚੁੱਕ ਕੇ ਲਹਿਰ ਚਲਾਉਣੀ ਚਾਹੀਦੀ ਹੈ ਕਿ ਜੇਕਰ ਬੇਟੀ ਹੀ ਨਾ ਰਹੀ ਤਾਂ ਸਮਾਜ ਅੱਗੇ ਕਿੱਥੇ ਵਧੇਗਾਦੇਸ ਦੇ ਲੀਡਰਾਂ  ਨੂੰ ਉਹਨਾਂ ਦੀ ਮਾਂ (ਬੇਟੀ) ਨੇ ਹੀ ਜਨਮ ਦੇ ਕੇ ਸਮਾਜ ਦੀ ਸਿਰਜਣਾ ਕੀਤੀ ਹੈ, ਜਿਹਨਾਂ ਨੇ ਅੱਜ ਤੱਕ ਭਰੂਣ ਹੱਤਿਆ ਕਰਨ ਵਾਲੇ ਮਾਡ਼ੇ ਅਨਸਰਾਂ ਤੇ ਕਾਨੂੰਨ ਦਾ ਸਿਕੰਜਾ ਨਹੀ ਕਸਿਆਵਰਨਣਯੋਗ ਹੈ ਕਿ ਜੇਕਰ ਪੰਜਾਬ ਅੰਦਰ 2011 ਦੇ ਲਿੰਗ ਅਨੁਪਾਤ ਦੇ ਡਿਰਾਉਣੇ ਅੰਕਡ਼ਿਆਂ ਤੇ ਧਿਆਨ ਮਾਰਿਆ ਜਾਵੇ ਤਾਂ 1000 ਲਡ਼ਕਿਆਂ ਪਿਛੇ 798 ਲਡ਼ਕੀਆਂ ਹਨ ਪਰ ਅੱਜ ਪੰਜਾਬ ਅੰਦਰ 1135 ਅਲਰਾਸਾਊੂਂਡ ਮਸੀਨਾਂ ਨੂੰ ਸਰਕਾਰ ਨੇ ਮਨਜੂਰੀ ਦਿੱਤੀ ਹੋਈ ਹੈ ਜਿਸ ਨਾਲ ਜਿਆਦਾ ਭਰੂਣ ਹੱਤਿਆ ਜਾਂ ਗਰਭ ਗਿਰਾਉਣ ਦੇ ਆਸਾਰ ਬਣੇ ਹਨਕੀ ਬੇਟੀ ਬਚਾਉ,ਬੇਟੀ ਪਡ਼ਾਉ ਦਾ ਸੁਪਨਾ ਸਾਕਾਰ ਹੋਵੇਗਾਅੱਜ ਬਾਬੇ ਨਾਨਕ ਨੂੰ ਇਹ ਬੇਟੀਆਂ ਪੁਛਦੀਆ ਹਨ ਕਿ ''ਜਿਤੁ ਜੰਮੇ ਰਾਜਾਨੁ'' ਦੇ ਹੁਕਮ ਅਨੁਸਾਰ ਸਾਡੇ ਨਾਲ ਮਰਦ ਪ੍ਰਧਾਨ ਸਾਨੂੰ ਜਨਮ ਸਮੇਂ ਹੀ ਕੂਡ਼ੇ ਵਿੱਚ ਸੁੱਟ ਦਿੰਦਾ ਹੈ ਇਹ ਰੁਝਾਨ ਕਦੋਂ ਖਤਮ ਹੋਵੇਗਾ

Sunday, 8 January 2017



ਜ਼ਿਲਾ ਪ੍ਰਸਾਸ਼ਨ ਵੱਲੋਂ ਗਰੀਬ ਅਤੇ ਲੋਡ਼ਵੰਦਾਂ ਨੂੰ ਕੰਬਲਾਂ ਦੀ ਵੰਡ
*ਬੇਸਹਾਰਾ ਅਤੇ ਲੋਡ਼ਵੰਦਾਂ ਦੀ ਮਦਦ ਨੂੰ ਹਮੇਸ਼ਾਂ ਪ੍ਰਾਥਮਿਕਤਾ ਰਹੇਗੀ-ਰਵੀ ਭਗਤ


ਲੁਧਿਆਣਾ, 7 ਜਨਵਰੀ  ( ਸਤ ਪਾਲ ਸੋਨੀ  ) : ਗਰੀਬ ਅਤੇ ਲੋਡ਼ਵੰਦ ਵਿਅਕਤੀਆਂ ਨੂੰ ਹਰ ਤਰਾਂ ਦਾ ਸਹਾਰਾ ਦੇਣ ਦੀ ਵਚਨਬੱਧਤਾ 'ਤੇ ਚੱਲਦਿਆਂ ਜ਼ਿਲਾ ਪ੍ਰਸਾਸ਼ਨ ਵੱਲੋਂ ਬੀਤੀ ਰਾਤ ਰੈਣ ਬਸੇਰਿਆਂ ਵਿੱਚ ਸੁੱਤੇ ਲੋਕਾਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ। ਇਹ ਵੰਡ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੇਰ ਰਾਤ ਕਰੀਬ 09.30 ਵਜੇ ਖੁਦ ਆਪਣੇ ਹੱਥਾਂ ਨਾਲ ਕੀਤੀ। ਇਸ ਮੌਕੇ ਸਥਾਨਕ ਘੰਟਾ ਘਰ ਚੌਕ ਤੇ ਮੰਜੂ ਸਿਨੇਮਾ ਨੇਡ਼ੇ ਪੈਂਦੇ ਰੈਣ ਬਸੇਰਿਆਂ ਵਿੱਚ 200 ਦੇ ਕਰੀਬ ਗਰੀਬ ਅਤੇ ਲੋਡ਼ਵੰਦ ਵਿਅਕਤੀਆਂ ਨੂੰ ਕੰਬਲਾਂ ਦੀ ਵੰਡ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਬੇਸਹਾਰਾ ਅਤੇ ਲੋਡ਼ਵੰਦ ਲੋਕਾਂ ਦੀ ਮਦਦ ਨੂੰ ਹਮੇਸ਼ਾਂ ਪ੍ਰਾਥਮਿਕਤਾ ਦਿੱਤੀ ਜਾਂਦੀ ਰਹੇਗੀ।
ਇਸ ਮੌਕੇ ਸ੍ਰੀ ਭਗਤ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਭਿਖ਼ਾਰੀ ਜਾਂ ਬੇਸਹਾਰਾ ਨੂੰ ਬਿਨਾ ਛੱਤ ਅਤੇ ਕੰਬਲ ਤੋਂ ਰਾਤ ਨਾ ਗੁਜ਼ਾਰਨੀ ਪਵੇ। ਉਨਾਂ  ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਦੇ ਸਦਕਾ ਜ਼ਿਲਾ ਰੈੱਡ ਕਰਾਸ ਸੁਸਾਇਟੀ ਰਾਹੀਂ ਲੋਡ਼ਵੰਦਾਂ ਨੂੰ ਕੰਬਲ ਅਤੇ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਉਨਾਂ  ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਇਹ ਕਾਰਜ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨਾਂ  ਭਿਖ਼ਾਰੀਆਂ ਨੂੰ ਅਪੀਲ ਕੀਤੀ ਕਿ ਉਹ ਭੀਖ਼ ਮੰਗਣ ਦੀ ਆਦਤ ਛੱਡ ਕੇ ਆਪਣੇ ਹੱਥਾਂ ਨਾਲ ਕਾਰਜ ਕਰਨ ਤਾਂ ਜੋ ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।

Wednesday, 4 January 2017






ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਲੋਪੋ ਲੋਪੋ ਵਾਲਿਆਂ  ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਥੇ. ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿੱਚ 194ਵਾਂ ਅੱਖਾਂ ਦਾ ਕੈਂਪ ਉਦਘਾਟਨ ਦੀ ਰਸਮ ਕੀਤੀ

* ਕੈਂਪ ਵਿੱਚ 67 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਅਤੇ 165 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ



ਲੁਧਿਆਣਾ, 2 ਜਨਵਰੀ ( ਸਤ ਪਾਲ ਸੋਨੀ  ) :  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਸ਼ਮੇਸ਼ ਨਗਰ ਧੂਰੀ ਲਾਈਨ ਨੇਡ਼ੇ ਰੋਡਾ ਫਾਟਕ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ, ਪੰਥ ਪ੍ਰਸਤ ਤੇ ਪੰਥ ਦੇ ਨਿਧਡ਼ਕ ਜਰਨੈਲ ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿਚ ਲਗਾਇਆ ਗਿਆ ਜਿਸ ਦਾ ਉਦਘਾਟਨ ਸ਼੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਲੋਪੋ ਵਾਲਿਆ ਨੇ ਕੀਤਾ ਉਹਨਾਂ ਨੇ ਕਿਹਾ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਕੀਤੀ ਜਾ ਰਹੀ ਸਮਾਜ-ਸੇਵਾ ਬੇਮਿਸਾਲ ਹੈ ਉਹਨਾਂ ਕਿਹਾ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਡਾਕਟਰੀ ਇਲਾਜ ਬਹੁਤ ਮਹਿੰਗਾ ਹੋ ਚੁੱਕਿਆ ਹੈ ਤੇ ਡਾ. ਉਬਰਾਏ ਵੱਲੋਂ ਅੱਖਾਂ ਦੇ ਮੁਫਤ ਕੈਂਪ ਲਾਉਣਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ . ਬਲਵਿੰਦਰ ਸਿੰਘ ਬੈਂਸ ਐਮ.ਐੱਲ. ਨੇ ਕਿਹਾ ਜਸਵੰਤ ਸਿੰਘ ਛਾਪਾ ਜਿਲਾ ਪ੍ਰਧਾਨ ਦੀਆਂ ਕੋਸ਼ਿਸ਼ਾਂ ਸਦਕਾ ਆਯੋਜਿਤ ਕੀਤੇ ਗਏ ਇਸ ਕੈਂਪ ਦੌਰਾਨ ਸੈਂਕਡ਼ੇ ਦੀ ਗਿਣਤੀ ਵਿੱਚ ਲੋਡ਼ਵੰਦ ਮਰੀਜ਼ਾਂ ਨੂੰ ਮੈਡੀਕਲ ਸੁਵਿਧਾ ਪ੍ਰਾਪਤ ਹੋਈ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਨੁੱਖਤਾ ਦੇ ਭਲੇ ਲਈ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਸ ਵਿੱਚ ਸਮੁੱਚੀ ਮਾਨਵਤਾ ਦਾ ਭਲਾ ਹੋ ਸਕੇ ਉੱਘੀ ਸਮਾਜ ਸੇਵੀ ਪ੍ਰੇਰਨਾ ਕੌਰ ਬੱਗਾ ਨੇ ਮਾਨਵਤਾ ਦੀ ਸੇਵਾ ਕਰਨਾ ਮਹਾਨ ਕਾਰਜ ਹੈ ਉਹਨਾਂ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਵਿਸ਼ਵ ਭਰ ' ਸਮਾਜ ਸੇਵੀ ਲਈ ਕੀਤੇ ਜਾ ਰਹੇ ਕੰਮ ਬੇਮਿਸਾਲ ਹਨ ਇਸ ਮੌਕੇ ਡਾ. ਸਤਵੰਤ ਸਿੰਘ ਮੋਹੀ ਸਾਬਕਾ ਐਮ.ਐਲ.,  ਕਰਨਲ ਹਰਵੰਤ ਸਿੰਘ ਕਾਹਲੋਂ, ਨੇ ਕਿਹਾ ਕਿ ਬਜ਼ੁਰਗਾਂ ਨੂੰ ਯਾਦ ਰੱਖਣਾ ਅਤੇ ਉਨਾਂ ਦੀ ਯਾਦ ' ਮੈਡੀਕਲ ਕੈਂਪ ਲਗਵਾ ਕੇ ਮਨੁੱਖਤਾ ਦੀ ਸੇਵਾ ਕਰਨਾ ਮਹਾਨ ਕਾਰਜ ਹੈ ਇਸ ਮੌਕੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ, ਸੁਖਜਿੰਦਰ ਸਿੰਘ ਗਿੱਲ, ਟੀਟੂ ਪਾਇਲਟ, ਕੁਲਦੀਪ ਸਿੰਘ ਰੁਪਾਲ ਅਤੇ ਪ੍ਰੇਰਨਾ ਕੌਰ, ਡਾ. ਰਜਿੰਦਰ ਤਰਹੇਨ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਟਰੱਸਟ ਦੇ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਦੱਸਿਆ ਕੈਂਪ ਦੌਰਾਨ ਡਾ.ਜੀ.ਐਸ ਧਾਮੀ ਦੀ ਟੀਮ ਵੱਲੋਂ 616 ਮਰੀਜ਼ਾਂ ਦੀ .ਪੀ.ਡੀ ਅਤੇ 165 ਮਰੀਜ਼ਾਂ ਨੂੰ ਐਨਕਾਂ, 67 ਆਪਰੇਸ਼ਨ ਅਤੇ ਮਰੀਜ਼ ਨੂੰ ਚਿੱਟੇ ਮੋਤੀਏ ਦੇ ਲੈਂਸ ਵਾਲੇ ਬਿਨਾਂ ਟਾਂਕੇ ਤੋਂ ਮੁਫਤ ਅਪ੍ਰੇਸ਼ਨ ਲਈ ਚੁਣਿਆ ਅਤੇ ਕੀਤੇ ਗਏ ਲੋਡ਼ਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ ਇਸ ਮੌਕੇ 'ਤੇ ਇੰਦਰਪ੍ਰੀਤ ਕੌਰ ਮਲਹੌਤਰਾ ਜ਼ਿਲਾ ਸਮਾਜ ਭਲਾਈ ਅਫਸਰ ਲੁਧਿਆਣਾ, ਸੁਖਜਿੰਦਰ ਸਿੰਘ ਗਿੱਲ, ਟੀਟੂ ਪਾਇਲਟ, ਬੁੱਧ ਸਿੰਘ ਧਾਲੀਵਾਲ ਕੈਨੇਡਾ, ਕੁਲਦੀਪ ਸਿੰਘ ਰੁਪਾਲ, ਪਰਮਜੀਤ ਭਾਰਜ, ਹਰਨੇਕ ਸਿੰਘ ਮਨੇਸ਼, ਨੀਤੂ ਬੋਹਰਾ, ਸੁਦੇਸ਼ ਗੁਪਤਾ, ਰਾਜਿੰਦਰਪਾਲ ਕੌਰ ਛੀਨਾ, ਤੇਜਿੰਦਰ ਸਿੰਘ ਲੱਕੀ, ਠੇਕੇਦਾਰ ਗੁਰਮੇਲ ਸਿੰਘ, ਸੋਹਣ ਸਿੰਘ ਬੈਂਸ, ਦੀਪਕ ਗਰਗ, ਸੁਖਪ੍ਰੀਤ ਰੁਪਾਲ, ਰਮਨਪ੍ਰੀਤ ਸਿੰਘ ਰੁਪਾਲ, ਵਿਜੇ  ਜਿੰਦਲ, ਜਸ਼ ਹੁੰਝਣ, ਮਾਸਟਰ ਸੋਹਨ ਸਿੰਘ, ਅਮਰਦੀਪ ਸਿੰਘ ਦਿਓਲ, ਨਵੀਨ ਪਾਇਲਟ, ਸੁਖਵਿੰਦਰ ਸਿੰਘ ਸੁੱਖੀ, ਪ੍ਰਦੀਪ ਸ਼ਰਮਾ, ਬਲਪ੍ਰੀਤ ਬਬਲਾ, ਬਲਦੇਵ ਸਿੰਘ, ਹਰਧਿਆਨ ਸਿੰਘ, ਹਰਦਿਆਲ ਸਿੰਘ ਠੇਕੇਦਾਰ, ਅਜੀਤ ਸਿੰਘ ਠੇਕੇਦਾਰ, ਗੁਰਮੀਤ ਸਿੰਘ ਭੋਲਾ, ਮਹਿੰਦਰ ਸਿੰਘ ਠੇਕੇਦਾਰ, ਹਰਪਾਲ ਸਿੰਘ ਪਾਲੀ, ਬਲਵੀਰ ਸਿੰਘ ਗੋਗੀ, ਕੁਲਦੀਪ ਸਿੰਘ ਕਲਸੀ, ਇੰਦਰਜੀਤ ਸਿੰਘ ਪੱਪੀ, ਗੁਰਮੀਤ ਸਿੰਘ ਭੋਡੇ, ਪ੍ਰਸ਼ੋਤਮ ਸਿੰਘ, ਦਰਸ਼ਨ ਸਿੰਘ ਮਿਸਤਰੀ, ਪ੍ਰਕਾਸ਼ ਸਿੰਘ ਚੂੱਘ, ਪ੍ਰੇਮ ਸਿੰਘ (ਪੀ.ਐਸ.), ਜਗਜੀਤ ਸਿੰਘ, ਸਕਿੰਦਰ ਸਿੰਘ ਨੀਨਾ ਆਦਿ ਮੌਜੂਦ ਸਨ

Sunday, 23 October 2016



ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ਹਿਰ ਵਿੱਚ 500 ਹੋਰ 'ਈ-ਰਿਕਸ਼ਾ' ਚਲਾਉਣ ਦਾ ਫੈਸਲਾ

*ਔਰਤਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਮਿਲੇਗਾ ਸਵੈ-ਰੋਜ਼ਗਾਰ ਦਾ ਮੌਕਾ,'ਈ-ਰਿਕਸ਼ਾ' ਲਈ ਅਰਜੀਆਂ ਪ੍ਰਾਪਤ ਕਰਨ ਲਈ ਵਿਸ਼ੇਸ਼ ਕੈਂਪ 25 ਨੂੰ-ਡਿਪਟੀ ਕਮਿਸ਼ਨਰ


ਲੁਧਿਆਣਾ, 23 ਅਕਤੂਬਰ  ( ਸਤ ਪਾਲ ਸੋਨੀ  ) : ਸ਼ਹਿਰ ਲੁਧਿਆਣਾ ਵਿੱਚ ਔਰਤਾਂ ਨੂੰ ਮੁਹੱਈਆ ਕਰਵਾਏ ਗਏ 'ਈ-ਰਿਕਸ਼ਾ' ਦੀ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ ਜ਼ਿਲਾ ਪ੍ਰਸਾਸ਼ਨ ਨੇ ਇਸ ਦਾ ਦਾਇਰਾ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਗੇਡ਼ ਵਿੱਚ 11 ਲੋਡ਼ਵੰਦ ਔਰਤਾਂ ਨੂੰ ਇਹ 'ਈ-ਰਿਕਸ਼ਾ' ਦਿੱਤੇ ਗਏ ਸਨ, ਜਦਕਿ ਇਸ ਵਾਰ ਔਰਤਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਇਹ ਰਿਕਸ਼ਾ ਮੁਹੱਈਆ ਕਰਵਾਏ ਜਾਣਗੇ, ਜਿਨਾਂ ਦੀ ਗਿਣਤੀ 500 ਹੋਵੇਗੀ। ਜਿਸ ਸੰਬੰਧੀ ਅਰਜ਼ੀਆਂ ਇਕੱਤਰ ਕਰਨ ਲਈ ਵਿਸ਼ੇਸ਼ ਕੈਂਪ ਮਿਤੀ 25 ਅਕਤੂਬਰ ਦਿਨ ਮੰਗਲਵਾਰ ਨੂੰ ਨਗਰ ਨਿਗਮ ਦੇ ਦਫ਼ਤਰ ਜ਼ੋਨ-ਡੀ, ਸਰਾਭਾ ਨਗਰ ਵਿਖੇ ਲਗਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਜ਼ਿਲੇ ਵਿੱਚ ਪੈਂਦੀਆਂ ਵੱਖ-ਵੱਖ ਬੈਂਕਾਂ ਵੱਲੋਂ ਇਹ 'ਈ-ਰਿਕਸ਼ਾ' ਖਰੀਦਣ ਲਈ ਮੁਦਰਾ ਯੋਜਨਾ ਤਹਿਤ ਇੱਕ ਲੱਖ ਰੁਪਏ ਕਰਜ਼ੇ ਵਜੋਂ ਦਿੱਤਾ ਜਾਵੇਗਾ, ਜੋ ਕਿ ਲਾਭਪਾਤਰੀ ਨੂੰ ਪੰਜ ਸਾਲ ਵਿੱਚ ਪ੍ਰਤੀ ਮਹੀਨਾ ਕਰੀਬ 2200 ਰੁਪਏ ਕਿਸ਼ਤ ਦੇ ਰੂਪ ਵਿੱਚ ਅਦਾ ਕਰਨਾ ਹੋਵੇਗਾ। ਇਸ ਕਰਜ਼ਾ ਰਾਸ਼ੀ 'ਤੇ ਵਿਆਜ 11 ਫੀਸਦੀ ਤੋਂ ਘੱਟ ਦੀ ਦਰ ਨਾਲ ਲੱਗੇਗਾ। ਵਾਹਨ ਪ੍ਰਾਪਤ ਕਰਨ ਵੇਲੇ ਲਾਭਪਾਤਰੀ ਨੂੰ ਕਰਜ਼ਾ ਰਾਸ਼ੀ ਤੋਂ ਉਪਰਲੀ ਰਾਸ਼ੀ ਕਰੀਬ 20 ਹਜ਼ਾਰ ਰੁਪਏ ਨਗਦ ਅਦਾ ਕਰਨੇ ਪੈਣਗੇ। ਉਨਾਂ  ਦੱਸਿਆ ਕਿ ਇਸ ਤੋਂ ਪਹਿਲਾਂ ਜਿਹਡ਼ੀਆਂ 11 ਔਰਤਾਂ ਨੂੰ ਜ਼ਿਲਾ  ਪ੍ਰਸਾਸ਼ਨ ਵੱਲੋਂ ਇਹ ਰਿਕਸ਼ਾ ਮੁਹੱਈਆ ਕਰਵਾਏ ਗਏ ਸਨ, ਉਹ ਔਰਤਾਂ ਅੱਜ ਸੋਹਣੀ ਕਮਾਈ ਕਰ ਰਹੀਆਂ ਹਨ। ਇਸ ਕਮਾਈ ਨਾਲ ਕੋਈ ਵੀ ਲਾਭਪਾਤਰੀ ਆਸਾਨੀ ਨਾਲ ਪ੍ਰਤੀ ਮਹੀਨਾ 2200 ਰੁਪਏ ਕਿਸ਼ਤ ਅਦਾ ਕਰ ਸਕਦਾ ਹੈ।
ਸ੍ਰੀ ਭਗਤ ਨੇ ਦੱਸਿਆ ਕਿ ਇਸ ਸ਼ਹਿਰ ਵਿੱਚੋਂ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਵੈ-ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਇਹ ਈ-ਰਿਕਸ਼ਾ ਲੋਡ਼ਵੰਦ ਮਰਦਾਂ ਅਤੇ ਔਰਤਾਂ ਨੂੰ ਮੁਹੱੱਈਆ ਕਰਵਾਏ ਜਾਣੇ ਹਨ। ਇਸ ਤੋਂ ਇਲਾਵਾ ਇੱਕ ਪਰਿਵਾਰ ਤੋਂ ਜਿੰਨੇ ਵੀ ਮਰਜੀ ਲਾਭਪਾਤਰੀ ਅਰਜੀ ਦੇ ਸਕਦੇ ਹਨ। ਲਾਭਪਾਤਰੀਆਂ ਤੋਂ ਅਰਜੀਆਂ ਲੈਣ ਲਈ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਮਿਤੀ 25 ਅਕਤੂਬਰ, 2016 ਦਿਨ ਮੰਗਲਵਾਰ ਨੂੰ ਸਵੇਰੇ 10.00 ਵਜੇ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ, ਸਰਾਭਾ ਨਗਰ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਦੀ ਨੋਡਲ ਅਫ਼ਸਰ ਵਧੀਕ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੂੰ ਲਗਾਇਆ ਗਿਆ ਹੈ। ਇਸ ਮੌਕੇ ਸ੍ਰੀ ਭਗਤ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿ) ਮਿਸ ਅਪਨੀਤ ਰਿਆਤ, ਜ਼ਿਲਾ ਲੀਡ ਬੈਂਕ ਮੈਨੇਜਰ ਸ੍ਰ. ਚਾਵਲਾ ਵੀ ਹਾਜ਼ਿਰ ਸਨ।

Monday, 10 October 2016



ਮਹਾਰਾਜਾ ਅਗਰਸੈਨ ਅੱਗਰਵਾਲ  ਸਭਾ ਨੇ ਸ਼ਰਧਾ  ਦੇ ਨਾਲ ਮਨਾਇਆ  ਮਹਾਰਾਜਾ ਅਗਰਸੈਨ  ਦੀ ਜਨਮ ਦਿਹਾਡ਼ਾ
* ਮੈਂਬਰ ਪਾਰਲੀਮੈਂਟ ਬਿੱਟੂ ,  ਡਾਬਰ ,  ਬਾਂਸਲ ,  ਅੱਗਰਵਾਲ ,  ਮਲਹੌਤਰਾ ਹੋਏ ਨਤਮਸਤਕ


ਲੁਧਿਆਣਾ, 10 ਅਕਤੂਬਰ ( ਸਤ ਪਾਲ ਸੋਨੀ  ) :   ਮਹਾਰਾਜਾ ਅਗਰਸੈਨ ਅੱਗਰਵਾਲ  ਸਭਾ ਸੁੰਦਰ ਨਗਰ  ਵੱਲੋਂ ਸਭਾ ਪ੍ਰਧਾਨ ਸੁਸ਼ੀਲ ਗੁਪਤਾ  ਦੀ ਪ੍ਰਧਾਨਗੀ ਹੇਠ ਮਹਾਰਾਜਾ ਅਗਰਸੈਨ ਜੀ ਦੇ ਜਨਮ ਦਿਹਾਡ਼ੇ  ਨੂੰ ਸਰਮਪਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ । ਸਾਂਸਦ ਰਵਨੀਤ ਸਿੰਘ ਬਿੱਟੂ,  ਵਿਧਾਇਕ ਸੁਰਿੰਦਰ ਡਾਬਰ , ਜਿਲਾ ਭਾਜਪਾ  ਦੇ ਸਾਬਕਾ  ਪ੍ਰਧਾਨ ਪ੍ਰਵੀਨ ਬਾਂਸਲ, ਸੀਨੀਅਰ ਡਿਪਟੀ ਮੇਅਰ ਸੁਨੀਤਾ ਅੱਗਰਵਾਲ , ਭਾਜਪਾ ਯੂਵਾ ਮੋਰਚਾ ਪ੍ਰਧਾਨ ਮਹੇਸ਼ ਸ਼ਰਮਾ, ਪੰਜਾਬ ਭਾਜਪਾ ਦੇ ਬੁਲਾਰੇ ਅਮਿਤ ਗੋਸਾਈਂ, ਯੂਵਾ  ਮੋਰਚੇ ਦੇ ਸਾਬਕਾ ਪ੍ਰਧਾਨ ਹਰਸ਼ ਸ਼ਰਮਾ , ਕੌਂਸਲਰ   ਕਾਲ਼ਾ ਨਵਕਾਰ ਜੈਨ  ਅਤੇ ਸੁਮਿਤ ਮਲਹੌਤਰਾ,  ਭਾਜਪਾ ਉਪ-ਪ੍ਰਧਾਨ ਰਾਜੇਸ਼ਵਰੀ ਗੌਸਾਈਂ, ਭਾਜਪਾ ਨੇਤਾ ਰਾਜੀਵ ਕਾਲਡ਼ਾ, ਸੁੰਦਰ ਨਗਰ ਚੌਂਕੀ ਇੰਚਾਰਜ ਕੁਲਵੰਤ ਸਿੰਘ, ਤੇਰਾਪੰਥ ਸਭਾ ਪੰਜਾਬ ਦੇ ਮਹਾਮੰਤਰੀ  ਕੁਲਦੀਪ ਜੈਨ  ਸੁਰਾਣਾ, ਸ਼ਹੀਦ ਭਗਤ ਸਿੰਘ  ਕਲੱਬ ਦੇ ਪ੍ਰਧਾਨ ਰਵੀ ਬਤਰਾ ,  ਦੀਪੂ ਜੈਨ  ਅਤੇ ਸਵਾਸਤਿਕ ਵੈਲਫੇਅਰ ਸੋਸਾਇਟੀ  ਦੇ ਪ੍ਰਧਾਨ ਅਥਰਵ ਗੁਪਤਾ  ਸਹਿਤ ਹੋਰ ਮੋਹਤਬਰ  ਸ਼ੱਖਿਸਿਅਤਾਂ  ਨੇ ਮਹਾਰਾਜਾ ਅਗਰਸੈਨ ਜੀ ਦੀ ਪ੍ਰਤਿਮਾ ਨੂੰ ਫੁਲਾਂ ਦੇ ਹਾਰ ਅਰਪਿਤ ਕਰਕੇ ਨਮਨ ਕੀਤਾ ।
ਚੇਅਰਮੈਨ ਕੇਵਲ ਕ੍ਰਿਸ਼ਣ ਅਕਲਪੁਰੀ ਨੇ ਕਵਿਤਾਵਾਂ  ਰਾਹੀਂ  ਮਹਾਰਾਜਾ ਅਗਰਸੈਨ  ਦੇ ਜੀਵਨ ਤੇ ਆਧਾਰਿਤ ਮਹੱਤਵਪੂਰਣ ਪਹਿਲੂਆਂ ਤੋਂ ਨੌਜਵਾਨ ਵਰਗ ਨੂੰ ਜਾਣੂ ਕਰਵਾਇਆ ।  ਮਹਾਰਾਜਾ ਅਗਰਸੈਨ ਅੱਗਰਵਾਲ  ਸਭਾ ਪ੍ਰਧਾਨ ਸੁਸ਼ੀਲ ਗੁਪਤਾ  ਨੇ ਸਮਾਰੋਹ ਵਿੱਚ ਪਧਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਹਾਰਾਜਾ ਅਗਰਸੈਨ  ਦੇ ਸੰਦੇਸ਼ ਨੌਜਵਾਨ ਪੀਡ਼ੀ  ਲਈ ਵਰਦਾਨ ਤੋਂ ਘੱਟ ਨਹੀਂ ਹਨ ।  ਜੌਲੀ ਮਿਤਲ ਅਤੇ ਦਵਿੰਦਰ ਗੁਪਤਾ  ਨੇ ਜਨਮ ਦਿਹਾਡ਼ੇ ਦੇ ਸਮਾਗਮ ਵਿੱਚ ਪ੍ਰਸਤੂਤ ਸਾਂਸਕ੍ਰਿਤੀਕ ਪ੍ਰੋਗਰਾਮ  ਦੇ ਸਫਲ ਆਯੋਜਨ ਦਾ ਸਿਹਰਾ ਮਹਾਰਾਜਾ ਅਗਰਸੈਨ ਅੱਗਰਵਾਲ  ਸਭਾ ਸੁੰਦਰ ਨਗਰ ਦੀ ਯੂਥ ਇਕਾਈ  ਦੇ ਸਮਾਇਲ ਜੈਨ, ਹਿਮਾਂਸ਼ੂ ਜੈਨ , ਜਤਿਨ ਜੈਨ , ਅਮਿਤ ਗਾਂਧੀ, ਅਮਿਤ ਮਿਤਲ,  ਸ਼ੁਭਮ ਅੱਗਰਵਾਲ ,  ਆਤਿਸ਼ ਜੈਨ  , ਅਨੁਭਵ ਜੈਨ  ,  ਪੁਨੀਤ ਜੈਨ  ,  ਅਜੈ ਗੁਪਤਾ  ,  ਪ੍ਰਿੰਸ ਗੁਪਤਾ  ,  ਸੰਨੀ ਗੁਪਤਾ  ਅਤੇ  ਹੋਰ ਅੱਹੁਦੇਦਾਰਾਂ  ਨੂੰ ਦਿੰਦੇ ਹੋਏ ਕਿਹਾ ਕਿ ਮਹਾਰਾਜਾ ਅਗਰਸੈਨ  ਦੇ ਦੱਸੇ ਰਾਹ ਤੇ ਚਲਕੇ ਨੌਜਵਾਨ ਪੀਡ਼ੀ   ਸਮਾਜ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਕੇ ਆਪਣਾ ਫਰਜ ਨਿਭਾ ਰਹੀ ਹੈ ।  ਇਸ ਮੌਕੇ ਤੇ ਭਗਤ ਰਾਮ ਮਿਤਲ ,  ਪਵਨ ਅੱਗਰਵਾਲ ਐਮ ਐਲ,  ਜੌਲੀ ਮਿਤਲ ,  ਪਵਨ ਅੱਗਰਵਾਲ  ਸੀ .ਐ ਲ ,  ਜਗਨਨਾਥ ,  ਸੁਰਿੰਦਰ ਬਾਂਸਲ  ,  ਦਵਿੰਦਰ ਕੁਮਾਰ  ਗੁਪਤਾ ,  ਵਿਸ਼ਾਲ ਜੈਨ  ,  ਅਰੁਣ ਜੈਨ  ,  ਸਰਜੀਵਨ ਜੈਨ  ,  ਜੁਗਲ ਕਿਸ਼ੋਰ ਜੈਨ  ,  ਸੁਰੇਸ਼ ਬਾਂਸਲ ,  ਸੰਜੀਵ ਜੈਨ  ,  ਸਚਿਨ ਜੈਨ  ,  ਦੀਪੂ ਜੈਨ  ,  ਹਨੀ ਵਰਮਾ  ,  ਦਰਸ਼ਨ ਪ੍ਰਧਾਨ ,  ਬੌਬੀ ਚੋਪਡ਼ਾ  ,  ਸੁੰਦਰ ਨਗਰ ਭਾਈਚਾਰਾ ਕਲੱਬ  ਦੇ ਸਾਰੇ ਮੈਂਬਰ ਵੀ ਮੌਜੂਦ ਸਨ ।

Saturday, 1 October 2016



ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਨਹੀ ਰਹੇ
*ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ


ਲੁਧਿਆਣਾ 1 ਅਕਤੂਬਰ ( ਸਤ ਪਾਲ ਸੋਨੀ  ) :   ਆਜਾਦੀ ਦੀ ਲਡ਼ਾਈ ਤੋਂ ਬਾਅਦ ਹਿੰਦ-ਪਾਕ ਬਟਵਾਰੇ ਸਮੇ ਲੁਧਿਆਣਾ ਪੁੱਜੇ ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਉਮਰ ਕਰੀਬ (110) ਸਾਲ ਅਪਣੇ ਸੁਆਸਾ ਦੀ ਪੂੰਜੀ ਖਤਮ ਕਰਦੇ ਹੋਏ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਦੇ ਵਕਤ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਨਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ਼ ਸਵਰਗ ਆਸਰਮ ਮਾਡਲ ਟਊਨ ਐਸਕਟੈਂਸ਼ਨ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।  ਇਸ ਮੌਕੇ ਵਿਸ਼ੇਸ ਤੌਰ ਤੇ ਡਿਪਟੀ ਕਮਿਸ਼ਨਰ ਰਵੀ ਭਗਤ, ਡੀ.ਸੀ.ਪੀ ਧਰੂਮਨ ਨਿੰਬਲੇ, ਐਸਡੀਐਮ ਪਰਮਜੀਤ ਸਿੰਘ ਅਤੇ ਵਧਾਇਕ ਸਿਮਰਜੀਤ ਸਿੰਘ ਬੈਂਸ ਹਾਜ਼ਰ ਰਹੇ। ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਦਾ ਸਰੀਰ ਤ੍ਰਿਰੰਗੇ ਝੰਡੇ ਨਾਲ ਢੱਕਿਆ ਹੋਇਆ ਸੀ। ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪੂਰੇ ਸਨਮਾਨ ਨਾਲ ਅੰਤਿਮ ਵਦਾਇਗੀ ਦਿੱਤੀ ਗਈ ਅਤੇ ਅਪਣੇ ਹਥਿਆਰਾਂ ਵਿੱਚੋਂ ਹਵਾਈ ਫਾਇਰ ਵੀ ਕੀਤੇ। ਇੱਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਪਰਿਵਾਰ ਦੇ ਕਰੀਬ 22,23 ਮੈਂਬਰਾਂ ਵਿੱਚੋਂ ਇਕੱਲੇ ਰਹਿ ਚੁੱਕੇ ਨਰਿੰਦਰ ਸਿੰਘ ਨੇ 1947 ਤੋਂ ਬਾਅਦ ਅਪਣੇ ਜੀਵਨ ਦਾ ਸਾਰਾ ਸਮਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਢੋਲੇਵਾਲ) ਵਿਖੇ ਬਤੀਤ ਕੀਤਾ। ਜਿੱਥੇ ਉਨਾਂ  ਦੀ ਸਾਂਭ-ਸੰਭਾਲ ਵਿਸ਼ੇਸ ਕਰਕੇ ਪ੍ਰਿੰਸੀਪਲ ਸ਼੍ਰੀਮਤੀ ਗੁਰਵਿੰਦਰ ਕੌਰ, ਉਪ ਪ੍ਰਿੰਸੀਪਲ ਹਰਦੀਪ ਕੌਰ, ਸੁਖਦੇਵ ਸਿੰਘ ਸਲੇਮਪੁਰੀ, ਸਮਾਜ ਸੇਵਕ ਤਰੱਕੀ ਲਾਲ ਦੇ ਨਾਲ-ਨਾਲ ਸਮੂਹ ਅਧਿਆਪਿਕ ਅਤੇ ਵਿਦਿਆਰਥੀ ਕਰਦੇ ਆ ਰਹੇ ਹਨ। ਸਾਲ 2015 ਦੇ ਮਾਰਚ ਮਹੀਨੇ ਨਰਿੰਦਰ ਸਿੰਘ ਦਾ ਅਚਾਨਕ ਡਿੱਗਣ ਕਾਰਨ ਚੂਲਾ ਟੁੱਟ ਗਿਆ ਸੀ ਤਦ ਆਈ.ਏ.ਐਸ ਸਾਬਕਾ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅੱਗਰਵਾਲ  ਜੋ ਇਸ ਵੇਲੇ ਕਰ ਤੇ ਅਬਾਕਰੀ ਵਿਭਾਗ ਵਿੱਚ ਬਤੌਰ ਕਮਿਸ਼ਨਰ ਸੇਵਾਵਾਂ ਨਿਭਾ ਰਹੇ ਹਨ, ਨੇ ਅਪਣੀ ਦੇਖ-ਰੇਖ ਹੇਠ ਦਿਯਾਨੰਦ ਹਸਪਤਾਲ ਲੁਧਿਆਣਾ ਵਿੱਚ ਇਲਾਜ ਕਰਵਾਇਆ। ਉਸ ਤੋਂ ਬਾਅਦ ਨਰਿੰਦਰ ਸਿੰਘ ਗੁਰੁ ਅਮਰਦਾਸ ਆਸ਼ਰਮ ਸਰਾਭਾ ਵਿਖੇ ਪੀ.ਏ.ਯੂ ਦੇ ਸਾਬਕਾ ਪ੍ਰੋਫੈਸਰ ਡਾਕਟਰ ਮਾਂਗਟ ਦੀ ਦੇਖ-ਰੇਖ ਹੇਠ ਰਹਿ ਰਹੇ ਸਨ। ਸੰਸਕਾਰ ਸਮੇ ਸੁਖਦੇਵ ਸਿੰਘ ਸਲੇਮਪੁਰੀ, ਸਤਲੁਜ ਕਲੱਬ ਦੀ ਜਨਰਲ ਸਕੱਤਰ ਰੂਚੀ ਬਾਵਾ,ਗੁਰਮੀਤ ਸਿੰਘ ਨਿੱਝਰ, ਦੀਪਇੰਦਰਪਾਲ ਸਿੰਘ, ਹਰਦੀਪ ਕੌਰ ਲੈਕਚਰਾਰ, ਅਮਰਦੀਪ ਸਿੰਘ, ਦੀਦਾਰ ਸਿੰਘ, ਮੇਵਾ ਸਿੰਘ ਮਹਿਮੀ, ਦਰਸ਼ਨ ਸਿੰਘ, ਗੁਰਵਿੰਦਰ ਕੌਰ, ਗੁਰਕਨਵਰ ਸਿੰਘ ਤੋਂ ਇਲਾਵਾ ਸਰਾਭਾ ਅਤੇ ਢੋਲੇਵਾਲ ਪਿੰਡ ਦੇ ਵਸਨੀਕ ਵੀ ਹਾਜ਼ਰ ਸਨ। ਨਰਿੰਦਰ ਸਿੰਘ ਦੇ ਅੰਗੀਠਾ ਸੰਭਾਲਣ ਦੀ ਰਸਮ 2 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 8.30 ਵਜੇ ਹੋਵੇਗੀ ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 5 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਢੋਲੇਵਾਲ ਵਿਖੇ ਦੁਪਹਿਰ 11 ਵਜੇ ਤੋਂ 12 ਵਜੇ ਤੱਕ ਹੋਵੇਗੀ।
ਨੇਤਾ ਜੀ ਸੁਭਾਸ ਚੰਦਰ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਨਰਿੰਦਰ ਸਿੰਘ ਵੀ ਆਜਾਦ ਹਿੰਦ ਫੋਜ ਵਿੱਚ ਬਤੌਰ ਸਿਪਾਹੀ ਭਰਤੀ ਹੋਏ। ਉਸ ਵਕਤ ਕੀ ਪਤਾ ਸੀ ਕਿ 1947 ਦੀ ਲਡ਼ਾਈ ਤੋਂ ਬਾਅਦ ਹਿੰਦ-ਪਾਕ ਬਟਵਾਰੇ ਤੋਂ ਬਾਅਦ ਨਰਿੰਦਰ ਸਿੰਘ ਨੂੰ ਅਪਣਾ ਜੀਵਨ ਲੋਕਾਂ ਸਹਾਰੇ ਲੁਧਿਆਣਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਢੋਲੇਵਾਲ) ਵਿਖੇ ਬਤੀਤ ਕਰਨਾ ਪਵੇਗਾ। ਸਵਰਗ ਆਸਰਮ ਵਿਖੇ ਜਿੱਥੇ ਨਰਿੰਦਰ ਸਿੰਘ ਦੇ ਚਹੁੰਣ ਵਾਲਿਆਂ ਦੀਆਂ ਅੱਖਾਂ ਨਮ ਸਨ ਉੱਥੇ ਇਸ ਗੱਲ ਦਾ ਅਫਸੋਸ ਵੀ ਸੀ ਕਿ  ਜਿਉਂਦੇ ਜੀਅ ਤਾਂ ਬਹੁਤ ਸਾਰੇ ਸਮਾਜ ਸੇਵੀ ਅਤੇ ਰਾਜਨੀਤਕ ਆਗੂਆਂ ਨੇ  ਨਰਿੰਦਰ ਸਿੰਘ ਨਾਲ ਫੋਟੋਆਂ ਖਿਚਵਾ ਅਖਵਾਰਾਂ ਵਿੱਚ ਲਗਵਾਈਆ ਪਰ ਆਖਰੀ ਉਨਾਂ  ਨੂੰ ਸਰਧਾ ਦੇ ਫੁੱਲ ਭੇਟ ਕਰਨ ਕੋਈ ਵੀ ਰਾਜਨੀਤਕ ਜਾਂ ਸਾਮਜ ਸੇਵੀ ਸਵਰਗ ਆਸ਼ਰਮ ਨਹੀ ਪੁੱਜਾ ਜੇ ਅਪਣੀ ਇੱਕ ਵਾਰ ਫੇਰ ਜਿਮੇਵਾਰੀ ਨਿਭਾਈ ਤਾਂ ਉਹ ਪ੍ਰਸਾਸਨਿਕ ਅਧਿਕਾਰੀ ਹੀ ਸਨ।