Friday, 27 February 2015



ਰਾਜ ਵਿੱਚ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ 200 ਕਰੋਡ਼ ਰੁਪਏ ਖਰਚੇ-ਮੁੱਖ ਮੰਤਰੀ
*ਦੇਸ਼ ਅਤੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨੌਕਰੀ ਦੇਣ ਲਈ ਵਿਸ਼ੇਸ਼ ਨੀਤੀ ਜਲਦ ਲਾਗੂ ਕੀਤੀ ਜਾਵੇਗੀ
*ਚੌਥੇ ਬਲਦੇਵ ਸਿੰਘ ਕਬੱਡੀ ਕੱਪ ਟੂਰਨਾਮੈਂਟ 'ਚ ਸ਼ਿਰਕਤ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ
*ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਫਤਿਹਗਡ਼• ਸਾਹਿਬ ਨੇ ਜਿੱਤਿਆ ਕੱਪ
ਖੰਨਾ/ਲੁਧਿਆਣਾ, 27 ਫਰਵਰੀ (   ਸਤ ਪਾਲ ਸੋਨੀ ) :   ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਰਾਜ ਵਿੱਚ ਸਮੁੱਚੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ 200 ਕਰੋਡ਼ ਰੁਪਏ ਖਰਚੇ ਗਏ ਹਨ। ਖੇਡਾਂ ਲਈ ਹੁਣ ਵਿਸ਼ੇਸ਼ ਫੰਡ ਕਾਇਮ ਕੀਤਾ ਗਿਆ ਹੈ, ਜਿਸ ਤਹਿਤ ਸਾਲਾਨਾ 90 ਕਰੋਡ਼ ਰੁਪਏ ਖਰਚ ਕੀਤੇ ਜਾਣਗੇ। ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖ਼ਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। ਜਿਸ ਤਹਿਤ ਨੌਕਰੀ 'ਤੇ ਨਿਯੁਕਤੀ ਤੋਂ ਪਿੱਛੋਂ ਵੀ ਖਿਡਾਰੀ 10 ਸਾਲ ਤੱਕ ਖੇਡ ਵਿਭਾਗ ਵਿੱਚ ਡੈਪੂਟੇਸ਼ਨ 'ਤੇ ਕੰਮ ਕਰੇਗਾ ਅਤੇ ਉਭਰਦੇ ਖਿਡਾਰੀਆਂ ਨੂੰ ਸਿਖ਼ਲਾਈ ਦੇਵੇਗਾ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਖੱਟਡ਼ਾ ਵਿਖੇ ਚੌਥੇ ਬਲਦੇਵ ਸਿੰਘ ਯਾਦਗਾਰੀ ਕਬੱਡੀ ਕੱਪ ਟੂਰਨਾਮੈਂਟ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। 
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਲ 2010 ਵਿੱਚ ਰਾਜ ਦੀ ਪਹਿਲੀ ਖੇਡ ਨੀਤੀ ਲਾਗੂ ਕੀਤੀ ਗਈ ਸੀ। ਸਰਕਾਰ ਵੱਲੋਂ ਰਾਜ ਵਿੱਚ ਸਮੁੱਚੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ 200 ਕਰੋਡ਼ ਰੁਪਏ ਖਰਚੇ ਗਏ ਹਨ। ਖੇਡਾਂ ਲਈ ਹੁਣ ਵਿਸ਼ੇਸ਼ ਫੰਡ ਕਾਇਮ ਕੀਤਾ ਗਿਆ ਹੈ, ਜਿਸ ਤਹਿਤ ਸਾਲਾਨਾ 90 ਕਰੋਡ਼ ਰੁਪਏ ਖਰਚ ਕੀਤੇ ਜਾਣਗੇ। ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਖ਼ਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਨੀਤੀ ਲਿਆਂਦੀ ਜਾ ਰਹੀ ਹੈ। ਜਿਸ ਤਹਿਤ ਨੌਕਰੀ 'ਤੇ ਨਿਯੁਕਤੀ ਤੋਂ ਪਿੱਛੋਂ ਵੀ ਖਿਡਾਰੀ 10 ਸਾਲ ਤੱਕ ਖੇਡ ਵਿਭਾਗ ਵਿੱਚ ਡੈਪੂਟੇਸ਼ਨ 'ਤੇ ਕੰਮ ਕਰੇਗਾ ਅਤੇ ਉਭਰਦੇ ਖਿਡਾਰੀਆਂ ਨੂੰ ਸਿਖ਼ਲਾਈ ਦੇਵੇਗਾ। ਉਨ•ਾਂ ਕਿਹਾ ਕਿ ਹਾਕੀ ਖੇਡ ਦੀ ਸਰਦਾਰੀ ਬਹਾਲ ਕਰਨ ਵਾਸਤੇ ਮੁਹਾਲੀ, ਬਠਿੰਡਾ, ਫਰੀਦਕੋਟ, ਲੁਧਿਆਣਾ, ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਧੁਨਿਕ ਸਹੂਲਤਾਂ ਵਾਲੇ ਹਾਕੀ ਸਟੇਡੀਅਮ ਸਥਾਪਤ ਕੀਤੇ ਗਏ ਹਨ। 60 ਕਰੋਡ਼ ਰੁਪਏ ਖਰਚ ਕਰਕੇ 10 ਬਹੁਮੰਤਵੀ ਸਟੇਡੀਅਮਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਹੁਣ ਤੱਕ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਵੱਖ-ਵੱਖ ਖਿਡਾਰੀਆਂ ਨੂੰ ਲੱਖਾਂ ਰੁਪਏ ਦੇ ਵਿਅਕਤੀਗਤ ਅਤੇ ਟੀਮ ਇਨਾਮ ਦੇ ਕੇ ਨਿਵਾਜਿਆ ਜਾ ਚੁੱੱਕਾ ਹੈ। 
ਖੇਡਾਂ ਦੀ ਮਹੱਤਤਾ ਪਛਾਣਦਿਆਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਤੇ ਖੇਡਾਂ ਲਈ ਲੋਂਡ਼ੀਦਾ ਢਾਂਚਾ ਉਸਾਰਨ ਲਈ ਬਹੁਤ ਵੱਡੇ ਕਦਮ ਪੁੱਟੇ ਹਨ। ਅਕਾਲੀ-ਭਾਜਪਾ ਸਰਕਾਰ ਨੇ ਕਬੱਡੀ ਨੂੰƒਕੌਮਾਂਤਰੀ ਪਛਾਣ ਦੇਣ ਲਈ ਹੁਣ ਤੱਕ ਪੰਜ ਵਿਸ਼ਵ ਕਬੱਡੀ ਕੱਪ ਕਰਵਾਏ ਹਨ, ਜਿਨ•ਾਂ ਰਾਹੀਂ ਖਿਡਾਰੀਆਂ ਨੂੰ ਨੌਕਰੀਆਂ ਤੇ ਕਰੋਡ਼ਾਂ ਰੁਪਏ ਦੇ ਇਨਾਮ ਦਿੱਤੇ ਗਏ ਹਨ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਨੇ ਮਾਂ ਖੇਡ ਕਬੱਡੀ ਨੂੰ ਵੱਡਾ ਮਾਣ ਦਿੰਦਿਆਂ ਕਬੱਡੀ ਨੂੰ ਮਾਨਤਾ ਦੇ ਕੇ ਗਰੇਡਿੰਗ ਵਾਲੀਆਂ ਖੇਡਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਮੈਂƒ ਇਹ ਦੱਸਦਿਆਂ ਵੀ ਫਖ਼ਰ ਹੋ ਰਿਹਾ ਹੈ ਕਿ ਪਹਿਲਾ ਕਬੱਡੀ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਪੰਜਾਬ ਨਾਲ ਸਬੰਧਤ ਸਾਰੇ ਖਿਡਾਰੀਆਂ ਵਧੀਆ ਨੌਕਰੀਆਂ ਵੀ ਦਿੱਤੀਆਂ ਜਾ ਚੁੱਕੀਆਂ ਹਨ। ਸੂਬੇ ਵਿੱਚ ਬਹੁਤ ਛੇਤੀ ਵਿਸ਼ਵ ਪੱਧਰ ਦਾ ਸਟੇਟ ਆਫ਼ ਦਾ ਆਰਟ ਪੰਜਾਬ ਸਟੇਟ ਇੰਸਟੀਚਿਊਟ ਆਫ਼ ਸਪੋਰਟਸ ਸਥਾਪਤ ਕੀਤਾ ਜਾ ਰਿਹਾ ਹੈ। ਇਸ ਸੰਸਥਾ ਦਾ ਹੈੱਡਕੁਆਰਟਰ ਮੋਹਾਲੀ ਵਿਖੇ ਬਣਾਇਆ ਜਾ ਰਿਹਾ ਰਿਹਾ ਹੈ। ਜਿਸ ਵਿੱਚ ਕੁਝ ਚੋਣਵੀਆਂ ਖੇਡਾਂ ਦੇ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤੇ ਜਾਣਗੇ। ਇਸ ਦਾ ਉਦੇਸ਼ ਸੂਬੇ ਵਿੱਚ ਵੱਖ-ਵੱਖ ਖੇਡਾਂ ਲਈ ਉੱਚ ਕੋਟੀ ਦੇ ਖਿਡਾਰੀਆਂ ਦਾ ਇੱਕ ਵੱਡਾ ਪੂਲ ਤਿਆਰ ਕਰਨਾ ਹੈ ਤਾਂ ਜੋ ਉਨ•ਾਂ ਨੂੰ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਸਿਖ਼ਲਾਈ ਦਿੱਤੀ ਜਾ ਸਕੇ। ਇਨ•ਾਂ ਖਿਡਾਰੀਆਂ ਨੂੰ ਵਧੀਆ ਹੋਸਟਲਾਂ ਵਿੱਚ ਰੱਖਿਆ ਜਾਵੇਗਾ ਅਤੇ ਮਨਪਸੰਦ ਵਿਦਿਅਕ ਸੰਸਥਾਵਾਂ ਵਿੱਚ ਪਡ਼ਨ ਦੀ ਇਜਾਜ਼ਤ ਹੋਵੇਗੀ। 
ਉਨ•ਾਂ ਚੌਥੇ ਬਲਦੇਵ ਸਿੰਘ ਖੱਟਡ਼ਾ ਯਾਦਗਾਰੀ ਕਬੱਡੀ ਕੱਪ ਦੇ ਪ੍ਰਬੰਧਕ ਸ੍ਰ. ਦਲਮੇਘ ਸਿੰਘ ਖੱਟਡ਼ਾ ਨੂੰ ਵਧਾਈ ਦਿੱਤੀ ਕਿ ਉਹ ਹਰ ਸਾਲ ਆਪਣੇ ਵਿਛਡ਼ ਚੁੱਕੇ ਭਰਾ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਂਦੇ ਹਨ। ਉਨ•ਾਂ ਸ੍ਰ. ਦਲਮੇਘ ਸਿੰਘ ਖੱਟਡ਼ਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਬੱਡੀ ਖੇਡ ਦੇ ਵਿਕਾਸ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਕਬੱਡੀ ਅਕੈਡਮੀ ਫਤਿਹਗਡ਼• ਸਾਹਿਬ ਨੇ ਮਾਤਾ ਨਸੀਬ ਕੌਰ ਕਬੱਡੀ ਕਲੱਬ ਫਰਵਾਹੀ ਨੂੰ 37-24 ਅੰਕਾਂ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਅਤੇ ਇੱਕ ਲੱਖ ਰੁਪਏ ਦਾ ਨਗਦ ਇਨਾਮ ਜਿੱਤਿਆ, ਜਦਕਿ ਫਰਵਾਹੀ ਦੀ ਟੀਮ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਧਾਵੀ ਜਸਮਨਪ੍ਰੀਤ ਸਿੰਘ ਰਾਜੂ ਅਤੇ ਬੈਸਟ ਜਾਫੀ ਗੁਰਪ੍ਰੀਤ ਸਿੰਘ ਗੋਪੀ ਮਾਣਕੀ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ 8 ਖੇਡ ਅਕੈਡਮੀਆਂ ਨੇ ਭਾਗ ਲਿਆ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ. ਕਰਨੈਲ ਸਿੰਘ ਪੰਜੋਲੀ, ਡੀ. ਆਈ. ਜੀ. ਸ੍ਰ. ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਜ਼ਿਲ•ਾ
ਪੁਲਿਸ ਮੁਖੀ ਸ੍ਰ. ਗੁਰਪ੍ਰੀਤ ਸਿੰਘ ਗਿੱਲ, ਬਾਬਾ ਮਾਨ ਸਿੰਘ ਪਿਹੋਵੇ ਵਾਲੇ, ਡੀ. ਜੀ. ਪੀ. ਦੇ ਪੀ. ਆਰ. ਓ. ਸ੍ਰ. ਰਣਦੀਪ ਸਿੰਘ ਆਹਲੂਵਾਲੀਆ, ਸ੍ਰ. ਮਾਲਵਿੰਦਰ ਸਿੰਘ ਮਾਲੀ, ਸ੍ਰ. ਜਗਦੀਪ ਸਿੰਘ ਸੁੱਖਾ, ਸ੍ਰ. ਗੁਰਵੀਰ ਸਿੰਘ, ਹਰਮਨਜੀਤ ਸਿੰਘ ਖੱਟਡ਼ਾ ਅਤੇ ਹੋਰ ਅਧਿਕਾਰੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।

विधू जैन हत्याकांड में सीबीआई ने डेढ़ वर्ष बाद कुलदीप जैन सुराणा के बयान कलमबद्ध कर की जांच आरम्भ
 क्या सीबीआई विधू जैन के हत्यारो को गिरफ्तार कर सलाखों के पीछे पंहुचा पाएगी
 जांच में देरी कहीं सबूत नष्ट करके हत्यारों को बचाने का साजिश तो नहीं : कुलदीप सुराणा
लुधियाना 27 फरवरी । तेरा पंथ युवक परिषद ने मलेरकोटला में जिंदा जलाए गए बालक विधू जैन की हत्या के डेढ़ वर्ष बीतने पर भी मामले की जांच की धीमी गति पर चिंता व्यक्त करते हुए कहा कि राज्य सरकार की तरफ से सीबीआई को मामले की फाइल देने में की गई देरी कहीं सबूतों को नष्ट करके अपराधियों को बचाने की साजिश तो नहींघ् क्या विधुर जैन को इंसाफ मिल भी पाएगा या नहींघ् उपरोक्त आंशका तेरा पंथ युवक परिषद के उतर भारत संयोजक व मामले के शिकायतकर्ता कुलदीप जैन सुराणा ने सीबीआई की तरफ से मामले की जांच को आगे बढ़ाने के लिए चंडीगढ़ में सीबीआई के समक्ष अपने बयान कलमबद्ध करवाने के बाद प्रैस को जारी बयान के माध्यम से जताई। वर्णनीय है कि कुलदीप जैन सुराणा ने विधुर जैन की हत्या के बाद राज्य पुलिस व राज्य सरकार की तरफ से जांच में टालमटोल व अपराधियों को संरक्षण देने के शंका जताते हुए भारत के राष्ट्रपतिए भारत के मानवाधिक्कार आयोगए पंजाब मानवाधिक्कार आयोगए पंजाब हरियाणा हाइकोर्ट के समक्ष विधू जैन के हत्यारों को बचाने व सबूतों को नष्ट करने की शिकायत दर्ज करवाई थी। मानवाधिक्कार आयोग की तरफ से दिए गए दिशा निर्देशों पर सीबीआई ने शिकायतकर्ता कुलदीप सुराणा के बयान कलमबद्ध करने के लिए चंडीगढ़ बुलाया था। कुलदीप सुराणा ने आरोप लगाया कि पंजाब पुलिस ने कई महीनों तक मामले की जांच को लटका कर अपराधियों को बचाने का प्रयास किया। जैन समाज की तरफ से पंजाब हरियाणा हाइकोर्ट और मानवाधिक्कार आयोग का दरवाजा खटखटाने के बाद राज्य सरकार ने दबाव में मामला सीबीआई को सौंप दिया मगर डेढ़ वर्ष तक सीबीआई को मामले की फाइल न सौंपकर सबूत नष्ट करने के प्रयास करने की मंशा से प्रतीत होता है कि जैसे राज्य सरकार सबूतो को नष्ट करके गुनाहगारों को बचाने का प्रयास कर रही है। उन्होने सीबीआई की तरफ से आरम्भ की गई जांच पर उम्मीद जताते हुए कहा कि सीबीआई विधू जैन हत्या मामले में निष्पक्ष जांच करके सबूतों को फिर से एकित्रत करके पीडि़त पक्ष को इंसाफ दिलाने के लिए गुनाहगारों को सलाखों के पीछे पंहुचाएगी। इस अवसर पर राज कुमार, तरुण जैन,मनोज गोल्छा,राज कुमार पातड़ा, ललित बांसल, राजेन्द्र, मुशर्रफ ,पवन ,नवल, प्रवीण भंडारी,जितेन्द्र महणोत, विनति वैद ,मनोज धाड़ीवाल, प्रतीक कोचर सहित अन्य भी मौजूद थे।

Thursday, 26 February 2015


ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸਭਿਆਚਾਰਕ ਮੇਲਾ
ਆਪਣੀ ਮਾਂ ਬੋਲੀ ਪੰਜਾਬੀ ਤੇ ਵਿਰਸੇ ਤੇ ਮਾਨ ਕਰੋ - ਸਤਿੰਦਰਪਾਲ ਸਿੱਧਵਾਂ
ਕੈਨੇਡਾ 'ਚ ਪੰਜਾਬੀ ਟੀਚਰ ਰੱਖੇ ਜਾਂਦੇ ਹਨ ਪਰ ਇੱਥੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾ ਮਿਲਦੀ ਹੈ - ਹਰਭਜਨ ਮਾਨ-ਫਿਰੋਜ਼ਖਾਨ
ਲੁਧਿਆਣਾ 26 ਫਰਵਰੀ (   ਸਤ ਪਾਲ ਸੋਨੀ ) :  ਸਭਿਆਚਾਰਕ ਲੋਕ ਮੰਚ ਪੰਜਾਬ ਵਲੋਂ ਲੁਧਿਆਣਾ ਵਿਖੇ ਈਸਾ ਨਗਰੀ ਪੁਲੀ ਸਥਿਤ ਡਾ: ਏ.ਵੀ.ਐਮ. ਪਬਲਿਕ ਸੀ:ਸੈ: ਸਕੂਲ ਵਿੱਚ ਮੰਚ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਖੁਰਾਣਾ, ਰਾਜੀਵ ਕੁਮਾਰ ਲਵਲੀ ਪ੍ਰਧਾਨ ਡਾ: ਏ.ਵੀ.ਐਮ ਸਕੂਲ, ਮੰਚ ਦੇ ਪ੍ਰਧਾਨ ਪਵਨਦੀਪ ਸਿੰਘ ਮਦਾਨ ਦੀ ਅਗਵਾਈ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸਭਿਆਚਾਰਕ ਮੇਲਾ ਸਕੂਲ ਦੀ ਖੁਲ•ੀ ਗਰਾਊਂਡ ਵਿੱਚ ਕਰਵਾਇਆ ਗਿਆ । ਮੁੱਖ ਮਹਿਮਾਨ ਵਜੋਂ ਇਕਬਾਲ ਮਾਹਲ ਰੇਡੀਓ ਕੈਨੇਡਾ ਅਤੇ ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬੀ ਲਹਿਰਾਂ ਰੇਡੀਓ ਟਰਾਂਟੋ (ਕੈਨੇਡਾ) ਪਹੁੰਚੇ । ਇਸ ਮੌਕੇ ਸਵ: ਜਗਦੇਵ ਸਿੰਘ ਜੱਸੋਵਾਲ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਨੂੰ ਮੰਚ ਦੇ ਅਹੁਦੇਦਾਰਾ ਵਲੋਂ ਹਰਦਿਆਲ ਸਿੰਘ ਅਮਨ, ਪ੍ਰਗਟ ਸਿੰਘ ਗਰੇਵਾਲ ਤੇ ਹੋਰ ਪਤਵੰਤਿਆਂ ਨੂੰ ਨਾਲ ਲੈ ਕੇ ਕੀਤਾ ਗਿਆ । ਇਸ ਮੌਕੇ ਸਤਿੰਦਰਪਾਲ ਸਿੰਘ ਸਿੱਧਵਾਂ ਜੋ ਕੈਨੇਡਾ ਰਹਿੰਦੇ ਹੋਏ ਵੀ ਪੰਜਾਬ ਦੀ ਮਿੱਟੀ, ਪੰਜਾਬੀ ਵਿਰਸੇ ਤੇ ਪੰਜਾਬੀ ਸਭਿਆਚਾਰ ਨਾਲ ਜੁਡ਼ੇ ਹੋਏ ਹਨ ਤੇ ਕੈਨੇਡਾ ਵਿਖੇ ਪੰਜਾਬੀ ਲਹਿਰਾਂ ਰੇਡੀਓ ਚਲਾ ਰਹੇ ਹਨ ਨੇ ਕਿਹਾ ਕਿ ਜਿਹਡ਼ੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਹਨ ਉਹ ਸਦਾ ਲਈ ਰੁੱਲ ਜਾਂਦੀਆਂ ਹਨ ਸੋ ਆਪਣੀ ਪੰਜਾਬੀ ਬੋਲੀ ਤੇ ਵਿਰਸੇ ਤੇ ਮਾਣ ਕਰੋ ਉਨ•ਾਂ ਅੱਗੇ ਕਿਹਾ ਕਿ ਬਾਪੂ ਪਾਰਸ ਦੀ ਕਲਮ ਦੇ ਬੋਲ ਹਨ ਕਿ ”ਪਾਰਸ ਮਿੱਟ ਜਾਂਦੀ ਅੱਖਰ ਗਲਤ ਵਾਗੂੰ ਜਿਹਡ਼ੀ ਕੌਮ ਆਪਣੀ ਬੋਲੀ ਭੁੱਲ ਜਾਵੇ” ਸੋ ਤੁਸੀ ਬੋਲੀ ਨੂੰ ਵਿਸਾਰ ਰਹੇ ਹੋ ਪਰ ਅਸੀਂ ਕੈਨੇਡਾ 'ਚ ਗੋਰੇ ਵੀ ਪੰਜਾਬੀ ਬੋਲਣ ਲਾ ਦਿੱਤੇ ਹਨ ਇਸ ਵੇਲੇ ਉਨ•ਾਂ ਦਾ ਬੇਟਾ ਨਵਰੀਤ ਸਿੰਘ ਸਿੱਧੂ ਵੀ ਨਾਲ ਸੀ । ਸੰਸਾਰ ਪ੍ਰਸਿੱਧ ਗਾਇਕ ਤੇ ਨਾਇਕ ਹਰਭਜਨ ਮਾਨ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਕੈਨੇਡਾ ਵੱਸਦੇ ਪੰਜਾਬੀਆਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਪਡ਼•ਾਉਣ ਲਈ ਟੀਚਰ ਰੱਖੇ ਹੋਏ ਹਨ ਪਰ ਬਡ਼ੇ ਦੁੱਖ ਦੀ ਗੱਲ ਹੈ ਕਿ ਸਾਡੇ ਹੀ ਪੰਜਾਬ ਵਿੱਚ ਪਬਲਿਕ ਸਕੂਲਾ ਵਿੱਚ ਪਡ਼•ਨ ਵਾਲੇ ਬੱਚਿਆ ਨੂੰ ਪੰਜਾਬੀ ਬੋਲਣ ਤੇ ਸਜ਼ਾ ਦਿੱਤੀ ਜਾਂਦੀ ਹੈ ਸੋ ਇਸ ਬਾਰੇ ਸਾਨੂੰ ਸਾਰਿਆਂ ਨੂੰ ਸਾਡੀ ਪੰਜਾਬੀ ਜੁਬਾਨ ਦਾ ਸਤਿਕਾਰ ਬਰਕਰਾਰ ਰੱਖਣ ਲਈ ਜੂਝਣਾ ਪਵੇਗਾ । ਇਸ ਮੌਕੇ ਹਰਭਜਨ ਮਾਨ ਨੇ ਗੀਤ ਗਾਇਆ ”ਮੈਨੂੰ ਇਓਂ ਨਾ ਮਨੋ ਵਿਰਾਸੋ ਵੇ-ਮੈਂ ਤੇਰੀ ਮਾਂ ਦੀ ਬੋਲੀ ਹਾਂ” ”ਆ ਸੋਹਣਿਆਂ ਵੇ ਜੱਗ ਜਿਉਂਦਿਆ ਦੇ ਮੇਲੇ” ਗਾ ਕੇ ਵਾਹ-ਵਾਹ ਖੱਟੀ । ਸਟੇਜ ਤੋਂ ਆਉਣ ਤੋਂ ਪਹਿਲਾ ਜੱਸੋਵਾਲ ਦੀ ਪਤਨੀ ਬੀਬੀ ਸੁਰਜੀਤ ਕੌਰ ਦੀ ਬੁੱਕਲ ਵਿੱਚ ਰੋਂਦਿਆ ਕਿਹਾ ਕਿ ਬਾਪੂ ਜੱਸੋਵਾਲ ਮੇਰਾ ਪਿਓ ਵੀ ਸੀ, ਮੇਰਾ ਗੁਰੂ ਵੀ ਸੀ । ਜੇਕਰ ਬਾਪੂ ਜੱਸੋਵਾਲ ਮੈਨੂੰ ਕੈਨੇਡਾ ਤੋਂ ਇੱਥੇ ਲੈ ਕੇ ਨਾ ਆਉਂਦਾ ਤਾਂ ਮੈਂ ਹਰਭਜਨ ਮਾਨ ਨਾ ਹੁੰਦਾ । ਇਸ ਮੌਕੇ ਪੁਖਤਾ ਗਾਇਕੀ ਦੇ ਮਾਲਕ ਫਿਰੋਜ਼ਖਾਨ ਨੇ ”ਪਾਣੀ ਦੀਆਂ ਛੱਲਾਂ ਹੋਵਣ-ਤੂੰ ਹੋਵੇਂ ਮੈਂ ਹੋਵਾਂ” ਅਤੇ ਸਰੋਤਿਆਂ ਦੀ ਫਰਮਾਇਸ਼ ਤੇ ਹੋਰ ਗੀਤ ਗਾ ਕੇ ਆਪਣੀ ਸੁਥਰੀ ਗਾਇਕੀ ਦਾ ਸਬੂਤ ਦਿੱਤਾ । ਸੁਨੱਖੇ ਗਾਇਕ ਇੰਦਰਜੀਤ ਨਿੱਕੂ ਨੇ ਸਰੋਤਿਆਂ ਨੂੰ ਨਾਲ ਲੈ ਕੇ ਆਪਣੇ ਚਰਚਿਤ ਗੀਤ ਜਿਵੇਂ ”ਸੱਜਣਾਂ ਦੇ ਰੇਸ਼ਮੀ ਰੁਮਾਲ ਨੂੰ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾ” ਤੇ ਹੋਰ ਗੀਤਾਂ ਨਾਲ ਸਰੋਤਿਆਂ ਦੀ ਚੰਗੀ ਤਸੱਲੀ ਕਰਵਾਈ । ਐਮੀ ਵਿਰਕ, ਪਾਲੀ ਦੇਤਵਾਲੀਆ, ਕੁਲਬੀਰ ਝਿੰਜਰ, ਰਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਮਨਜੀਤ ਰੂਪੋਵਾਲੀਆ, ਸ਼ੀਰਾ ਜਸਵੀਰ ਤੋਂ ਇਲਾਵਾ ਇੰਗਲੈਂਡ ਤੋਂ ਆਰ.ਵੀ ਵਰਮਾ, ਹਰਸ਼ਦੀਪ ਸਿੰਘ, ਸੈਂਡੀ ਵਰਮਾ ਕੈਨੇਡਾ ਆਦਿ ਕਲਾਕਾਰਾਂ ਨੇ ਪੰਜਾਬੀ ਗੀਤਾਂ ਨਾਲ ਆਪਣੇ ਫਨ ਦਾ ਮੁਜਾਹਰਾ ਕਰਕੇ ਸੱਚੇ ਪੰਜਾਬੀ ਹੋਣ ਦਾ ਸਬੂਤ ਦਿੱਤਾ । ਇਸ ਮੌਕੇ ਸਿਮਰਜੀਤ ਸਿੰਘ ਬੈਂਸ ਵਿਧਾਇਕ, ਕੌਂਸਲਰ ਰਣਜੀਤ ਸਿੰਘ ਉਭੀ, ਇੰਦਰਜੀਤ ਸਿੰਘ ਡਿੰਪਲ, ਬਲਜੀਤ ਸਿੰਘ ਛੱਤਵਾਲ, ਰਾਜਪੂਤ ਸਭਾ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਰਾਣਾ, ਹਰਪ੍ਰੀਤ ਮਾਨ, ਸਰਬਜੀਤ ਜਨਕਪੁਰੀ, ਅਰਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜਰ ਸਨ ।

Wednesday, 18 February 2015



DEPUTY COMMISSIONER RELEASES POSTER OF MUSIC VIDEO ON TRAFFIC AWARENESS

LUDHIANA, FEBRUARY 18 (SAT PAL SONI ): Deputy Commissioner Mr Rajat Agarwal today released the poster of music video "Teri Badi Lod" on traffic awareness, at his office, here. This music video on creating awareness about following traffic rules has been sung and directed by Mr Karamjit Singh Grewal, a government teacher by profession.
            The poster of this music video was formally released by the Deputy Commissioner in the presence of District Transport Officer Mr Anil Garg, District Public Relations Officer Mr Prabhdeep Singh Nathowal and music director of this song Mr Rajinder Raj.
            While speaking on the occasion, Mr Rajat Agarwal said that creating awareness about following traffic rules is need of the hour as thousands of people lose their lives in road accidents. He said that many such lives can be saved only if people start following traffic rules.
            DTO Mr Anil Garg urged the city residents to follow traffic rules while driving. Mr Karamjit Singh Grewal thanked Mr Rahul Verma and other social organisations, which helped them financially for the making of this music video.

Sunday, 15 February 2015

ਸ਼ੁਭ ਊਰਜਾ ਵਧਾਉਂਦਾ ਹੈ ਸ਼ਿਵਰਾਤਰੀ ਦਾ ਦਿਨ

ਇਕ ਸਮਾਂ ਸੀ ਜਦੋ ਭਾਰਤ ਵਿਚ 365 ਤਿਓਹਾਰ ਹੁੰਦੇ ਸਨ 1 ਮਤਲਬ ਕਿ ਰੋਜ਼ਾਨਾ ਤਿਓਹਾਰ ਮਨਾਉਣ ਲਈ ਕਿਸੇ ਬਹਾਨੇ ਦੀ ਜਰੂਰਤ ਹੁੰਦੀ ਸੀ 1 ਜੀਵਨ ਦੇ ਅਲਗ ਅਲਗ ਉਦੇਸ਼ਾਂ ਦੇ ਲਈ 365 ਤਿਓਹਾਰ ਮਨਾਏ ਜਾਂਦੇ ਸੀ 1 ਪਰ ਮਹਾਂ ਸ਼ਿਵਰਾਤਰੀ ਦਾ ਆਪਣਾ ਅਲਗ ਅਲਗ ਹੀ ਮਹਤਵ ਸੀ I ਕ੍ਰਿਸਨ ਪਖ ਵਿਚ ਹਰੇਕ ਚੰਦਰ ਮਾਸ ਦਾ ਚੋਧ੍ਵਾਂ ਦਿਨ ਯਾ ਮਹ੍ਸਿਆ ਤੋ ਇਕ ਦਿਨ ਪਹਿਲਾ ਦਿਨ ਸ਼ਿਵਰਾਤਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ 1 ਸਾਲ ਵਿਚ 12 ਸ਼ਿਵਰਾਤਰੀਆਂ ਵਿਚੋ ਮਹਾਂ ਸ਼ਿਵਰਾਤਰੀ ਫਰਵਰੀ-ਮਾਰਚ ਮਹੀਨੇ ਵਿਚ ਪੇਂਦੀ ਹੈ ਜੋ ਸਭ ਤੋ ਵੱਧ ਮਹਤਵ ਪੂਰਨ ਮਨੀ ਜਾਂਦੀ ਹੈ 1 ਇਸ ਰਾਤ ਵਿਚ ਇਸ ਗ੍ਰਿਹ ਦੇ ਉਤਰੀ ਗੋਲਰ੍ਧ ਦੀ ਦਸ਼ਾ ਕੁਝ ਅਜੇਹੀ ਹੁੰਦੀ ਹੈ ਕਿ ਮਾਨਵ ਸਰੀਰ ਵਿਚ ਕੁਦਰਤੀ ਰੂਪ ਵਿਚ ਊਰਜਾ ਊਪਰ ਵਲ੍ਹ ਜਾਂਦੀ ਹੈ 1
ਇਹ ਇਕ ਅਜਿਹਾ ਦਿਨ ਹੁੰਦਾ ਹੈ ਜਦ ਕੁਦਰਤ ਮਾਨਵ ਨੂੰ ਉਸਦੇ ਅਧ੍ਤ੍ਮਿਕ ਸ਼ਿਖਰ ਵਲ ਧਕਦੀ  ਹੈ 1 ਇਸ ਦੀ ਵਰਤੋ ਕਰਨ ਲਈ ਇਕ ਖਾਸ ਤਿਓਹਾਰਬ੍ਨਾਯਿਆ ਹੈ
ਜੋ ਪੂਰੀ ਰਾਤ ਮਨਾਹਿਆ ਜਾਂਦਾ ਹੈ 1 ਯੋਗ ਵਿਚ ਸ਼ਿਵ ਦੀ ਪੂਜਾ ਈਸ਼ਵਰ ਦੇ ਰੂਪ ਵਿਚ ਨਹੀਂ ਕੀਤੀ ਜਾਂਦੀ ਸਗੋਂ ਉਨ੍ਹਾਂ ਨੂੰ ਆਦਿ ਗੂਰੁ ਮਨਿਆ ਜਾਂਦਾ ਹੈ ਉਹ ਪਹਲੇ ਗੂਰੁ ਜਿਨ੍ਹਾਂ ਤੋਂ ਗਿਆਂਨ ਦੀ ਉਤਪਤੀ ਹੁੰਦੀ ਸੀ 1ਇਸ ਲਈ ਇਸ ਦਿਨ ਇਸ ਰਾਤ ਨੂੰ ਬਹੁਤ ਹੀ ਮਹਤਵ- ਪੂਰਨ ਮਣਿਆ ਜਾਂਦਾ ਹੈ 1

Tuesday, 10 February 2015



ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ – ਬਾਦਲ
              *     ਦਿੱਲੀ ਵਿੱਚ ਲੋਕਾਂ ਦਾ ਫਤਵਾ ਸਿਰ ਮੱਥੇ

ਲੁਧਿਆਣਾ 10 ਫਰਵਰੀ, (ਸਤ ਪਾਲ ਸੋਨੀ)  : ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਮੰਨਦੇ ਹੋਏ ਅਤੇ ਜਮਹੂਰੀਅਤ ਵਿੱਚ ਫਤਵੇ ਦਾ ਸਤਿਕਾਰ ਕਰਨ ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦਾ ਪੰਜਾਬ ਦੀਆਂ ਸਿਆਸੀ ਸੰਭਵਾਨਾਵਾਂ ਉਤੇ ਰੱਤੀ ਭਰ ਵੀ ਅਸਰ ਨਹੀਂ ਪਵੇਗਾ। ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਸ੍ਰੀ ਪ੍ਰਵੀਨ ਬਾਂਸਲ ਦੇ ਨਿਵਾਸ ਸਥਾਨ ਤੇ ਇਕ ਪ੍ਰਾਈਵੇਟ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ 2013 ਵਿੱਚ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਨਾਉਣ ਵਿੱਚ ਸਫਲ ਹੋ ਗਈ ਸੀ ਪਰ ਹਰ ਕੋਈ ਜਾਣਦਾ ਹੈ ਕਿ ਉਸ ਤੋਂ ਬਾਅਦ ਕੀ ਵਾਪਰਿਆ।  ਸ.ਬਾਦਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਸਿਰਫ ਦੇਸ਼ ਦੀ ਰਾਜਧਾਨੀ ਤੱਕ ਸੀਮਤ ਹੈ ਅਤੇ ਇਹ ਸਿਆਸੀ ਘਟਨਾਕ੍ਰਮ ਪੰਜਾਬ ਦੀ ਸਿਆਸਤ ਤੇ ਕੋਈ ਅਸਰ ਨਹੀਂ ਪਾਵੇਗਾ।  ਉਨ•ਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਿੱਲੀ ਵਿੱਚ ਹੋਈ ਹਾਰ ਦੇ ਜ਼ਿੰਮੇਵਾਰ ਸਾਰੇ ਕਾਰਨਾਂ ਦਾ ਅਧਿਐਨ ਕਰੇਗਾ। ਆਮ ਆਦਮੀ ਪਾਰਟੀ ਵਲੋਂ 2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣ ਲਡ਼ਨ ਸਬੰਧੀ ਪੁਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਸਾਡੇ ਦੇਸ਼ ਵਿੱਚ ਜਮਹੂਰੀ ਪ੍ਰਣਾਲੀ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਚੋਣਾਂ ਲਡ਼ਣ ਦਾ ਪੂਰਾ ਅਧਿਕਾਰ ਅਤੇ ਆਜ਼ਾਦੀ ਹੈ।  ਆਮ ਆਦਮੀ ਪਾਰਟੀ ਨੇ 2014 ਦੀਆਂ ਆਮ ਚੋਣਾਂ ਦੇਸ਼ ਭਰ ਵਿੱਚ ਲਡ਼ੀਆਂ ਹਨ।  ਉਨ•ਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋਡ਼ ਨੇ ਸਦਾ ਹੀ ਸੂਬੇ ਦੇ ਸਮੁੱਚੇ ਵਿਕਾਸ ਅਤੇ ਭਲਾਈ ਲਈ ਕੰਮ ਕੀਤਾ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਸਦਾ ਹੀ ਉਨ•ਾਂ ਦਾ ਸਮਰਥਨ ਕੀਤਾ ਹੈ। ਮੁੱਖ ਮੰਤਰੀ ਦੇ ਨਾਲ ਵਿਧਾਇਕ ਸ੍ਰੀ ਰਣਜੀਤ ਸਿੰਘ ਢਿਲੋ, ਮੇਅਰ ਸ੍ਰੀ ਹਰਚੰਦ ਸਿੰਘ ਗੋਹਲਵਾਡ਼ੀਆ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ ਤੋਂ ਇਲਾਵਾ ਹੋਰ ਵੀ ਕਈ ਜਾਣੇ ਮੌਜੂਦ ਸਨ।  ਇਸ ਤੋਂ ਪਹਿਲਾਂ ਮੁੱਖ ਮੰਤਰੀ ਹੀਰੋ ਡੀ.ਸੀ.ਐਮ ਹਾਰਟ ਇੰਸਟੀਚਿਊਟ ਗਏ ਅਤੇ ਸੀਨੀਅਰ ਅਕਾਲੀ ਆਗੂ ਸ੍ਰੀ ਅਮਰਜੀਤ ਸਿੰਘ ਭਾਟੀਆ ਦਾ ਹਾਲ ਚਾਲ ਪੁਛਿਆ ਜੋ ਕਿ 28 ਜਨਵਰੀ ਤੋਂ ਹਸਪਤਾਲ ਵਿੱਚ ਦਾਖਲ ਹਨ।  ਉਨ•ਾਂ ਨੇ ਸ੍ਰੀ ਭਾਟੀਆ ਦੇ ਪਰਿਵਾਰ ਨਾਲ ਗਲਬਾਤ ਵੀ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

Monday, 9 February 2015


ਡਿਪਟੀ ਕਮਿਸ਼ਨਰ ਵੱਲੋਂ ਸਵਾਇਨ ਫਲੂ ਨਾਲ ਨਜਿੱਠਣ ਲਈ ਸਿਹਤ ਵਿਭਾਗ, ਨਿੱਜੀ ਹਸਪਤਾਲਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ

ਲੁਧਿਆਣਾ, 9 ਫਰਵਰੀ (ਸਤ ਪਾਲ ਸੋਨੀ)  : ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਅੱਜ ਆਪਣੇ ਦਫ਼ਤਰ ਸਿਹਤ ਵਿਭਾਗ ਦੇ ਅਧਿਕਾਰੀਆਂ, ਵੱਖ-ਵੱਖ ਨਿੱਜੀ ਹਸਪਤਾਲਾਂ ਅਤੇ ਜ਼ਿਲ•ਾ ਪੱਧਰ ਦੇ ਅਧਿਕਾਰੀਆਂ ਨਾਲ ਸਵਾਇਨ ਫਲੂ ਨਾਲ ਨਜਿੱਠਣ ਲਈ ਸਾਂਝੀ ਮੀਟਿੰਗ ਕੀਤੀ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਵੱਧ ਤੋਂ ਵੱਧ ਬੈਡਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਜੇਕਰ ਕਿਸੇ ਹਸਪਤਾਲ ਵਿੱਚ ਬੈਡਾਂ ਦੀ ਕੋਈ ਕਮੀ ਆਉਂਦੀ ਹੈ ਤਾਂ ਤੁਰੰਤ ਦੂਸਰੇ ਹਸਪਤਾਲ ਨਾਲ ਸੰਪਰਕ ਕਰਕੇ ਮਰੀਜ਼ ਨੂੰ ਉਥੇ ਭੇਜਿਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਸਵਾਇਨ ਫਲੂ ਦੇ ਮਰੀਜ਼ ਦੇ ਇਲਾਜ਼ ਵਿੱਚ ਕੋਈ ਅਣ-ਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਵਾਇਨ ਫਲੂ 'ਤੇ ਨਿਗਰਾਨੀ ਰੱਖਣ ਲਈ ਮੈਡਮ ਕੰਨੂੰ ਥਿੰਦ ਕਮਿਸ਼ਨਰ ਸ਼ਿਕਾਇਤਾ ਨੂੰ ਨੋਡਲ ਅਫਸਰ ਨਿਯੁੱਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਹੈ ਕਿ ਉਹ ਸਵਾਇਨ ਫਲੂ ਨੂੰ ਕੰਟਰੋਲ ਕਰਨ ਲਈ ਨਿੱਜੀ ਹਸਪਤਾਲਾਂ ਤੋਂ ਵੀ ਪੂਰਾ ਸਹਿਯੋਗ ਲੈਣ। ਉਹਨਾਂ ਦੱਸਿਆ ਕਿ ਕਿਸੇ ਨੂੰ ਘਬਰਾਉਣ ਦੀ ਲੋਡ਼ ਨਹੀਂ ਕਿਉਂਕਿ ਸਵਾਇਨ ਫਲੂ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ ਵਿਚ ਪੂਰੇ ਪ੍ਰਬੰਧ ਹਨ। ਇਸ ਤੋਂ ਇਲਾਵਾ ਜਿਲਾ ਹੈਡ ਕੁਆਟਰ 'ਤੇ 'ਰੈਪਿਡ ਰਿਸਪਾਂਸ ਟੀਮ' ਦਾ ਗਠਨ ਵੀ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਸਿਵਲ ਸਰਜਨ, ਸਬ-ਸੈਂਟਰ 'ਤੇ ਡਿਸਪੈਂਸਰੀਆਂ ਦੇ ਮੁੱਖੀ ਸਾਰੇ ਸ਼ੱਕੀ ਕੇਸਾਂ ਦੀ ਖੁਦ ਨਿਗਰਾਨੀ ਰੱਖਣ ਤੇ ਲੋਡ਼ ਪੈਣ 'ਤੇ ਮਰੀਜ਼ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇ। ਉਨ•ਾਂ ਨਾਲ ਹੀ ਕਿਹਾ ਕਿ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਤੇ ਡਾਕਟਰਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਸਵਾਇਨ ਫਲੂ ਦੇ ਮਰੀਜ਼ਾਂ ਲਈ ਸਥਾਪਿਤ ਕੀਤੇ ਵੱਖਰੇ ਵਾਰਡਾਂ ਵਿਚ ਸਾਰੀਆਂ ਲੋਡ਼ੀਦੀਆਂ ਦਵਾਈਆਂ ਤੇ ਜਾਂਚ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਨਾਲ ਹੀ ਨਿਰਦੇਸ਼ ਕੀਤੇ ਹਨ ਕਿ ਸ਼ੱਕੀ ਮਰੀਜ਼ਾਂ ਦੇ ਨਮੂਨੇ ਸਿਖਲਾਈ ਪ੍ਰਾਪਤ ਲੈਬ ਟੈਕਨੀਸ਼ੀਅਨਾਂ ਵਲੋਂ ਹੀ ਇਕੱਤਰ ਕੀਤੇ ਜਾਣ। ਉਨ•ਾਂ ਕਿਹਾ ਕਿ ਸਵਾਇਨ ਫਲੂ ਦੇ ਟਾਕਰੇ ਲਈ 'ਤਮਿਫਲੂ' ਨਾਮ ਦੀ ਦਵਾਈ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਹਾਜ਼ਰ ਸਨ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸੀ.ਐਮ.ਸੀ ਹਸਪਤਾਲ, ਡੀ.ਐਮ.ਸੀ ਹਸਪਤਾਲ, ਦੀਪ ਹਸਪਤਾਲ, ਫੋਰਟਿਸ ਹਸਪਤਾਲ, ਮੋਹਨ ਦੇਈ ਓਸਵਾਲ ਹਸਪਤਾਲ ਦੇ ਨੁਮਾਇੰਦਿਆ ਨੇ ਭਾਗ ਲਿਆ।