Thursday, 21 January 2016




ਦਲਿਤ ਵਿਦਿਆਰਥੀ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ

ਲੁਧਿਆਣਾ, 21 ਜਨਵਰੀ ( ਸਤ ਪਾਲ ਸੋਨੀ ) :   ਦਲਿਤ ਵਿਦਿਆਰਥੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਨੂੰ ਲੈ ਕੇ ਯੂਨੀਅਨ ਮੰਤਰੀ ਬੰਡਾਰੂ ਦੱਤਾਤਰੇਯਾ ਅਤੇ ਸ਼੍ਰੀਮ੍ਰਤੀ ਇਰਾਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਪਾਰਟੀ ਵਾਲੰਟੀਅਰਜ਼ ਨੇ ਹੱਥਾਂ ਵਿੱਚ ਵੱਖ-ਵੱਖ ਨਾਅਰਿਆਂ ਵਾਲੇ ਬੈਨਰ ਫਡ਼ ਕੇ ਦਲਿਤ ਅਤੇ ਘੱਟ ਗਿਣਤੀ ਖਿਲਾਫ ਹੋ ਰਹੇ ਹਮਲਿਆਂ ਦਾ ਪੁਰਜ਼ੋਰ ਵਿਰੋਧ ਕੀਤਾ।

          ਲੁਧਿਆਣਾ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਕੇਂਦਰ ਵਿੱਚ ਸੱਤਾ ਵਿੱਚ ਆਉਂਣ ਤੋਂ ਬਾਦ ਦਲਿਤਾਂ ਨੂੰ ਨਜਾਇਜ਼ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਰੋਹਿਤ ਵਿਮੂਲਾ ਨਾਂਅ ਦੇ ਇੱਕ ਵਿਦਿਆਰਥੀ ਨੂੰ ਮਜ਼ਬੂਰੀ ਵੱਸ ਹੈਦਰਾਬਾਦ ਵਿੱਚ ਖੁਦਕਸ਼ੀ ਕਰਨੀ ਪਈ। ਇਸ ਤਰਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵੀ ਵਾਪਰ ਰਹੀਆਂ ਹਨ ਜਿੱਥੇ ਦਲਿਤਾਂ ਨੂੰ ਨਿਸ਼ਾਨਾ ਬਣਾਕੇ ਕਤਲ ਤੱਕ ਕੀਤਾ ਗਿਆ।

ਉਹਨਾਂ ਹੈਦਰਾਬਾਦ ਵਿਖੇ ਘਟੀ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਦੋ ਯੂਨੀਅਨ ਮੰਤਰੀਆਂ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ । ਅੱਜ ਦੇ ਇਸ ਪ੍ਰਦਰਸ਼ਨ ਵਿੱਚ ਕਰਨਲ ਲਖਨਪਾਲ ਤੋਂ ਇਲਾਵਾ ਲੁਧਿਆਣਾ ਜ਼ੋਨ ਦੇ ਬੂਥ ਆਬਜ਼ਰਵਰ ਅਰੁਣ ਬਾਪਟ, ਬਰੈਵੋ ਸੈਕਟਰ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ, ਚਾਰਲੀ ਸੈਕਟਰ ਕੋਆਰਡੀਨੇਟਰ ਜਗਜੀਵਨ ਡੱਲਾ, ਲੁਧਿਆਣਾ ਜ਼ੋਨ ਯੂਥ ਕੋਆਰਡੀਨੇਟਰ ਅਮਨਦੀਪ ਸਿੰਘ ਮੋਹੀ, ਮਹਿਲਾ ਵਿੰਗ ਪੰਜਾਬ ਮੀਤ ਪ੍ਰਧਾਨ ਰਜਵੰਤ ਕੌਰ, ਕਿਸਾਨ ਅਤੇ ਮਜਦੂਰ ਵਿੰਗ ਪੰਜਾਬ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ, ਮੀਤ ਪ੍ਰਧਾਨ ਮੋਹਨ ਸਿੰਘ ਵਿਰਕ, ਸਤਜੋਤ ਨਗਰ ਦੇ ਸਰਪੰਚ ਅਤੇ ਆਪ ਆਗੂ ਕੰਵਲਜੀਤ ਸਿੰਘ ਦੂਆ, ਮਜਦੂਰ ਵਿੰਗ ਆਗੂ ਰਜਿੰਦਰਪਾਲ ਕੌਰ ਅਤੇ ਆਪ ਆਗੂ ਪਰਵਿੰਦਰ ਕੌਰ, ਜਗਦੀਪ ਸਿੰਘ ਘੁੰਮਣ ਅਤੇ ਹੋਰ ਵਾਲੰਟੀਅਰ ਸ਼ਾਮਿਲ ਹੋਏ।

Tuesday, 5 January 2016

ਜਿਲਾ ਬਾਰ ਸੰਘ ਵੱਲੋਂ ਪਠਾਨਕੋਟ ਦੇ ਸ਼ਹੀਦਾਂ ਨੂੰ ਮੋਮਬੱਤੀਆਂ ਬਾਲ ਕੇ ਦਿੱਤੀ ਸ਼ਰਧਾਂਜ਼ਲੀ
*ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇਣ ਦੀ ਮੰਗ
ਲੁਧਿਆਣਾ 4 ਜਨਵਰੀ ( ਸਤ ਪਾਲ ਸੋਨੀ ) : ਲੁਧਿਆਣਾ ਦੇ ਜਿਲਾ ਬਾਰ ਸੰਘ ਵੱਲੋਂ ਅੱਜ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਅੱਜ ਸਵੇਰੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਲੱਗੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਬੁੱਤ ਕੋਲ ਵਕੀਲਾਂ ਨੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੱਥਾਂ ਵਿੱਚ ਬਲਦੀਆਂ ਹੋਈਆਂ ਮੋਮਬੱਤੀਆਂ ਲੈ ਕੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜ਼ਲੀ ਦਿੱਤੀ। ਇਸ ਮੌਕੇ ਜ਼ਿਲਾ ਬਾਰ ਸੰਘ ਦੇ ਪ੍ਰਧਾਨ ਵਿਜੇ ਭਾਰਤ ਵਰਮਾ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇਵੇ। ਭਾਰਤ ਵੱਲੋਂ ਦੋਸਤੀ ਦਾ ਹੱਥ ਵਧਾਉਂਣ ਦਾ ਜਵਾਬ ਪਾਕਿਸਤਾਨ ਨੇ ਹਮੇਸ਼ਾ ਹੀ ਅੱਤਵਾਦੀ ਹਮਲਿਆਂ ਨਾਲ ਦਿੱਤਾ ਹੈ। ਪਾਕਿਸਤਾਨ ਤੋਂ ਆਏ ਅੱਤਵਾਦੀਆਂ ਦੇ ਹਮਲਿਆਂ ਵਿੱਚ ਸਾਡੇ ਸੈਨਿਕ ਸ਼ਹੀਦ ਹੋ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਮੂੰਹ ਤੋਡ਼ ਜਵਾਬ ਦੇਣ। ਉਨਾਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜੇ ਦੇ ਨਾਲ ਨਾਲ ਉਨਾਂ ਦੀ ਸੁਰੱਖਿਆ ਅਤੇ ਦੇਖ ਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉੱਕਤ ਤੋਂ ਇਲਾਵਾ ਰਾਕੇਸ਼ ਭਾਟੀਆ, ਨਰਿੰਦਰ ਆਦਿਆ, ਅਜੇ ਚੋਪਡ਼ਾ, ਹਰੀਸ਼ ਨਾਰੰਗ, ਗੌਰਵ ਅਰੋਡ਼ਾ, ਵਿਸ਼ਾਲ ਰਾਣਾ, ਨਰਿੰਦਰ ਸਿੱਧੂ, ਜਿੱਮੀ ਮਲਹੋਤਰਾ, ਚੇਤਨ ਵਰਮਾ ਤੋਂ ਇਲਾਵਾ ਕੌਂਸਲਰ ਭੁਪਿੰਦਰ ਸਿੰਘ ਭਿੰਦਾ ਸਮੇਤ ਹੋਰ ਵੀ ਹਾਜ਼ਿਰ ਸਨ।

Tuesday, 29 December 2015


ਆਮ ਆਦਮੀ ਪਾਰਟੀ ਵਲੋਂ 14 ਜਨਵਰੀ ਨੂੰ ਸ਼੍ਰੀ ਮੁੱਕਤਸਰ ਸਾਹਿਬ ਵਿੱਖੇ ਹੋ ਰਹੀ ਕਾਨਫਰੰਸ ਦੀਆਂ ਤਿਆਰੀਆ ਸਬੰਧੀ ਕੀਤੀ ਗਈ ਮੀਟਿੰਗ
ਲੁਧਿਆਣਾ, 29 ਦਸੰਬਰ ( ਸਤ ਪਾਲ ਸੋਨੀ )) : ਆਮ ਆਦਮੀ ਪਾਰਟੀ ਵਲੋਂ ਅੱਜ ਸੈਂਟਰਲ ਲੀਡਰਸ਼ਿਪ ਤੋਂ ਲੁਧਿਆਣਾ ਜ਼ੋਨ ਦੇ ਆਬਜ਼ਰਵਰ ਕਪਿਲ ਭਾਰਦਵਾਜ ਅਤੇ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਦੀ ਦੇਖ-ਰੇਖ ਹੇਠ ਰੋਟਰੀ ਕਲੱਬ ਲੁਧਿਆਣਾ ਵਿਖੇ ਇੱਕ ਵਾਲੰਟੀਅਰਜ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸਨੂੰ ਪਾਰਟੀ ਦੇ ਰਾਸ਼ਟਰੀ ਲੀਡਰ ਸੰਜੇ ਸਿੰਘ, ਰਾਸ਼ਟਰੀ ਸੰਗਠਨ ਇੰਚਾਰਜ ਦੁਰਗੇਸ਼ ਪਾਠਕ, ਸੁਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਲੀਗਲ ਸੈੱਲ ਪੰਜਾਬ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ ਅਤੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਹਰਜੋਤ ਸਿੰਘ ਬੈਂਸ ਵਲੋਂ ਸੰਬੋਧਿਤ ਕੀਤਾ ਗਿਆ। ਇਸ ਮੋਕੇ ਪਾਰਟੀ ਦੇ ਬੂਥ, ਸਰਕਲ ਅਤੇ ਸੈਕਟਰ ਕੋਆਰਡੀਨੇਟਰਾਂ ਨੇ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਦੀ ਕੇਂਦਰੀ ਅਤੇ ਸੁਬੇ ਦੀ ਲੀਡਰਸ਼ਿਪ ਨੇ ਪਾਰਟੀ ਵਾਲੰਟੀਅਰਾਂ ਨੂੰ ਸੰਬੋਧਿਤ ਕਰਦਿਆਂ ਪਾਰਟੀ ਦੇ ਮਜਬੂਤ ਸੰਗਠਨ ਅਤੇ ਪਾਰਟੀ ਵਲੋਂ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਦੀਆਂ ਤਿਆਰੀਆਂ ਸੰਬੰਧੀ ਵਿਚਾਰ
ਵਟਾਂਦਰਾ ਕੀਤਾ।
ਉਹਨਾਂ 14ਜਨਵਰੀ ਨੂੰ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਮੋਕੇ ਮੀਟਿੰਗ ਨੂੰ ਸੰਬੋਧਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਫੈਲੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਕਾਰਨ ਅਣਗਿਣਤ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਚੁੱਕੀਆਂ ਹਨ, ਜਿਸ ਲਈ ਸੱਤਾਧਾਰੀ ਅਕਾਲੀ- ਭਾਜਪਾ ਗਠਬੰਧਨ ਅਤੇ ਕਾਂਗਰਸ ਪਾਰਟੀ ਬਰਾਬਰ ਦੇ ਜਿੰਮੇਵਾਰ ਹਨ। ਉਹਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਜਡ਼ੋਂ ਖਤਮ ਕਰ ਦਿੱਤਾ ਜਾਵੇਗਾ ਅਤੇ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਇਮਾਨਦਾਰ ਅਤੇ ਨਿਵੇਕਲੀ ਰਾਜਨੀਤੀ ਦਾ ਆਗਾਜ਼ ਕੀਤਾ ਜਾਵੇਗਾ।ਸੁੱਚਾ ਸਿੰਘ ਛੋਟੇਪੁਰ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਹ ਦੋਵੇਂ ਆਪਸ ਵਿੱਚ ਮਿਲਕੇ ਫਿਕਸਡ ਮੈਚ ਖੇਡ ਰਹੇ ਹਨ ਅਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਦੇ ਲੋਕ ਸਿਆਣੇ ਹਨ ਅਤੇ ਉਹ ਆਪਣਾ ਬੂਰਾ ਭਲਾ ਚੰਗੀ ਤਰਾਂ ਜਾਣਦੇ ਹਨ। ਮੁੱਖ-ਮੰਤਰੀ ਬਾਦਲ ਵਲੋਂ ਆਮ ਆਦਮੀ ਪਾਰਟੀ ਨੂੰ ਦਲ-ਬਦਲੂਆਂ ਦੀ ਪਾਰਟੀ ਦਾ ਜਵਾਬ ਦਿਦਿਂਆਂ ਹੋਇਆਂ ਸੁੱਚਾ ਸਿੰਘ ਛੋਟੇਪੁੱਰ ਨੇ ਕਿਹਾ ਕਿ ਬਾਦਲ ਖੁੱਦ ਦਲ- ਬਦਲੂ ਹੈ ਉਸ ਨੇ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ । ਆਮ ਆਦਮੀ ਪਾਰਟੀ ਵਲੋਂ ਸੁਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ ਰੈਲੀਆਂ ਨੂੰ ਪੰਜਾਬ ਦੀ ਜਨਤਾ ਵਲੋਂ ਮਿਲ ਰਹੇ ਭਾਰੀ ਸਮਰਥਨ ਤੋਂ ਇਹ ਸਪਸ਼ਟ ਹੈ ਕਿ ਲੋਕ ਪੰਜਾਬ ਵਿੱਚੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਕੇ ਇੱਕ ਇਮਾਨਦਾਰ ਰਾਜਨੀਤੀ ਦਾ ਆਗਾਜ਼ ਕਰਨ ਲਈ ਤਿਆਰ-ਬਰ-ਤਿਆਰ ਹਨ।
ਕੈਪਟਨ ਅਮਰਿੰਦਰ ਸਿੰਘ ਵਲੋਂ ਮਹਾਂ-ਗਠਬੰਧਨ ਸਬੰਧੀ ਪੁੱਛੇ ਜਾਣ 'ਤੇ ਦੁਰਗੇਸ਼ ਪਾਠਕ ਨੇ ਕਿਹਾ ਕਿ ਅਮਰਿੰਦਰ ਸਿੰਘ ਹਾਰ ਸਵੀਕਾਰ ਕਰ ਚੁੱਕੇ ਹਨ ਇਸ ਲਈ ਉਹ ਮਹਾਂ-ਗਠਬੰਧਨ ਦੀਆਂ ਗੱਲਾਂ ਕਰ ਰਹੇ ਹਨ । ਆਮ ਆਦਮੀ ਪਾਰਟੀ ਆਪਣੇ ਬਲਬੁੱਤੇ 'ਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ । ਇਸ ਮੌਕੇ ਹਿੰਮਤ ਸਿੰਘ ਸ਼ੇਰਗਿੱਲ ਅਤੇ ਹਰਜੋਤ ਸਿੰਘ ਬੈਂਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਪਾਰਟੀ ਲੀਡਰਸ਼ਿਪ ਨੇ ਪਾਰਟੀ ਨੂੰ ਵਾਲੰਟੀਅਰਾਂ ਵਲੋਂ ਮਿਲ ਰਹੇ ਭਰਪੂਰ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਪਾਰਟੀ ਵਾਲੰਟੀਅਰਾਂ ਦਾ ਧੰਨਵਾਦ ਵੀ ਕੀਤਾ ਅਤੇ ਸੁਬੇ ਦੀ ਭਲਾਈ ਲਈ ਪਾਰਟੀ ਵਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਏ ਗਏ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ । ਉਹਨਾਂ 14 ਜਨਵਰੀ ਨੂੰ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੋਰਾਨ ਹੋ ਰਹੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਅਤੇ ਪਾਰਟੀ ਵਾਲੰਟੀਅਰਾਂ ਨੂੰ ਇਸ ਕਾਨਫਰੰਸ ਵਿੱਚ ਵੱਧ-ਚਡ਼ਕੇ ਹਿੱਸਾ ਲੈਣ ਲਈ ਬੇਨਤੀ ਕੀਤੀ।
ਇਸ ਮੋਕੇ ਪਾਰਟੀ ਦੇ ਆਪ ਦਾ ਦਾਨ ਅਭਿਆਨ ਦੇ ਜ਼ੋਨ ਕੋਆਰਡੀਨੇਟਰ ਰਾਜ ਫਤਿਹ ਸਿੰਘ ਦੀ ਅਗਵਾਈ ਵਿੱਚ ਪਾਰਟੀ ਫੰਡ ਇੱਕਠਾ ਕਰਨ ਲਈ ਇੱਕ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਪਾਰਟੀ ਵਾਲੰਟੀਅਰਜ਼ ਅਤੇ ਪਾਰਟੀ ਸਮਰਥਕਾਂ ਨੇ ਵੱਧ-ਚਡ਼ਕੇ ਸਹਿਯੋਗ ਕੀਤਾ।
ਉਪਰੋਕਤ ਆਗੂਆਂ ਤੋਂ ਇਲਾਵਾ ਪਾਰਟੀ ਦੇ ਕਿਸਾਨ ਅਤੇ ਮਜਦੂਰ ਵਿੰਗ ਪੰਜਾਬ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਕਰਣਵੀਰ ਸਿੰਘ ਟਿਵਾਣਾ, ਮੀਤ ਪ੍ਰਧਾਨ ਮੋਹਨ ਸਿੰਘ ਵਿਰਕ, ਮਹਿਲਾ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਰਜਵੰਤ ਕੌਰ, ਮਜਦੂਰ ਵਿੰਗ ਲੁਧਿਆਣਾ ਦੇ ਆਗੂ ਰਜਿੰਦਰਪਾਲ ਕੌਰ, ਯੂਥ ਵਿੰਗ ਲੁਧਿਆਣਾ ਦੇ ਕੋਆਰਡੀਨੇਟਰ ਅਮਨਦੀਪ ਸਿੰਘ ਮੋਹੀ, ਐਲਫਾ ਸੈਕਟਰ ਕੋਆਰਡੀਨੇਟਰ ਸੁਖਦੇਵ ਬਾਵਾ, ਬਰੈਵੋ ਸੈਕਟਰ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਅਤੇ ਚਾਰਲੀ ਸੈਕਟਰ ਦੇ ਕੋਆਰਡੀਨੇਟਰ ਜੀਵਨ ਸਿੰਘ ਸੰਗੋਵਾਲ ਅਤੇ ਕਈ ਹੋਰ ਆਗੂ ਸ਼ਾਮਿਲ ਹੋਏ ਅਤੇ ਉਹਨਾਂ ਨੇ ਪਾਰਟੀ ਵਾਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।

Thursday, 24 December 2015


ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ 26 ਅਤੇ 27 ਨੂੰ ਲੁਧਿਆਣਾ ਵਿਖੇ
*ਰਾਜਪਾਲ, ਮੁੱਖ ਮੰਤਰੀ ਅਤੇ ਦੇਸ਼ ਵਿਦੇਸ਼ ਤੋਂ ਕਈ ਸਖ਼ਸ਼ੀਅਤਾਂ ਕਰਨਗੀਆਂ ਸ਼ਿਰਕਤ


ਲੁਧਿਆਣਾ, 24 ਦਸੰਬਰ ( ਸਤ ਪਾਲ ਸੋਨੀ ) : ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਮਿਤੀ 26 ਅਤੇ 27 ਦਸੰਬਰ, 2015 ਨੂੰ ਪੰਜਾਬ ਯੂਨਿਟ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਦੀ ਅਗਵਾਈ ਵਿੱਚ ਸਥਾਨਕ ਫਿਰੋਜ਼ਪੁਰ ਸਡ਼ਕ 'ਤੇ ਸਥਿਤ ਇੱਕ ਹੋਟਲ ਵਿੱਚ ਹੋ ਰਹੀ ਹੈ, ਜਿਸ ਵਿੱਚ ਪੰਜਾਬ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ, ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ, ਕਈ ਕੈਬਨਿਟ ਮੰਤਰੀ, ਦੇਸ਼ ਭਰ ਤੋਂ ਕਈ ਸੰਸਦ ਮੈਂਬਰ ਅਤੇ ਵੈਸ਼ ਭਾਈਚਾਰੇ ਨਾਲ ਸੰਬੰਧਤ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਪਹੁੰਚ ਰਹੀਆਂ ਹਨ।
ਇਸ ਸਮਾਗਮ ਸੰਬੰਧੀ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਦਨ ਮੋਹਨ ਮਿੱਤਲ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਵੈਸ਼ ਫੈਡਰੇਸ਼ਨ ਦੇ ਸੰਸਥਾਪਕ ਪ੍ਰਧਾਨ ਸ੍ਰੀ ਰਾਮਦਾਸ ਅਗਰਵਾਲ ਵੱਲੋਂ ਕੀਤੀ ਜਾਵੇਗੀ। ਇਹ ਮੀਟਿੰਗ ਪਹਿਲੀ ਵਾਰ ਪੰਜਾਬ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੋ ਦਿਨਾਂ ਮੀਟਿੰਗ ਵਿੱਚ ਵੈਸ਼ ਭਾਈਚਾਰੇ ਨਾਲ ਸੰਬੰਧਤ 500 ਤੋਂ ਵਧੇਰੇ ਪ੍ਰਮੁੱਖ ਸਖ਼ਸ਼ੀਅਤਾਂ ਸ਼ਿਰਕਤ ਕਰ ਰਹੀਆਂ ਹਨ। ਮੀਟਿੰਗ ਵਿੱਚ ਵੈਸ਼ ਭਾਈਚਾਰੇ ਦੀ ਬੇਹਤਰੀ ਲਈ ਕੀਤੇ ਜਾ ਚੁੱਕੇ ਜਾਂ ਕੀਤੇ ਜਾਣ ਵਾਲੇ ਕਾਰਜਾਂ ਤੋਂ ਇਲਾਵਾ ਹੋਰ ਸਮਾਜਿਕ, ਆਰਥਿਕ, ਰਾਜਸੀ ਤੇ ਧਾਰਮਿਕ ਮੁੱਦਿਆਂ 'ਤੇ ਚਰਚਾ ਹੋਵੇਗੀ।
ਉਹਨਾਂ  ਦੱਸਿਆ ਕਿ ਮੀਟਿੰਗ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ 28 ਦਸੰਬਰ, 2015 ਨੂੰ ਮਹਾਨ ਅਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਲਿਜਾਇਆ ਜਾਵੇਗਾ ਤਾਂ ਜੋ ਇਸ ਮਹਾਨ ਯੋਧੇ ਦੀ ਕੁਰਬਾਨੀ ਤੋਂ ਜਾਣੂੰ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਜਲਿਆਂ ਵਾਲਾ ਬਾਗ ਦਾ ਦੌਰਾ ਵੀ ਕਰਵਾਇਆ ਜਾਵੇਗਾ। ਸ੍ਰੀ ਮਿੱਤਲ ਨੇ ਦੱਸਿਆ ਦੱਸਿਆ ਕਿ ਫੈਡਰੇਸ਼ਨ ਦੇ ਪੰਜਾਬ ਸਮੇਤ ਦੇਸ਼ ਦੇ 22 ਰਾਜਾਂ ਵਿੱਚ ਯੂਨਿਟ ਕਾਰਜਸ਼ੀਲ ਹਨ, ਜਿਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿਖੇ ਹੈ। ਫੈਡਰੇਸ਼ਨ ਵੱਲੋਂ ਕਈ ਸੰਸਥਾਵਾਂ ਨਾਲ ਮਿਲ ਕੇ ਲੋਡ਼ਵੰਦਾਂ ਦੀ ਸਹਾਇਤਾ ਹਿੱਤ ਮੈਡੀਕਲ ਕੈਂਪ, ਅੱਖਾਂ ਦੀ ਜਾਂਚ ਕੈਂਪ ਲਗਾਏ ਜਾਂਦੇ ਹਨ। ਜਿਸ ਦਾ ਲੱਖਾਂ ਲੋਕ ਫਾਇਦਾ ਲੈਂਦੇ ਹਨ। ਇਸ ਕਾਰਜ ਹਿੱਤ ਫੈਡਰੇਸ਼ਨ ਦੇ ਮੈਂਬਰਾਂ ਵੱਲੋਂ ਖੁਦ ਅਤੇ ਦਾਨੀ ਸੱਜਣਾਂ ਤੋਂ ਫੰਡ ਇਕੱਤਰ ਕੀਤੇ ਜਾਂਦੇ ਹਨ।
ਇਸ ਤੋਂ ਇਲਾਵਾ ਫੈਡਰੇਸ਼ਨ ਵੱਲੋਂ ਵੈਸ਼ ਭਾਈਚਾਰੇ ਨੂੰ ਵਪਾਰ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿੱਤ ਵਪਾਰ ਮੇਲੇ ਅਤੇ ਹੋਰ ਈਵੈਂਟ ਕਰਾਉਣ ਦਾ ਵੀ ਬੀਡ਼ਾ ਚੁੱਕਿਆ ਗਿਆ ਹੈ। ਫੈੱਡਰੇਸ਼ਨ ਵੱਲੋਂ ਪੂਰੇ ਭਾਰਤ (ਉੱਤਰੀ ਤੇ ਦੱਖਣੀ) ਦੇ ਵੈਸ਼ ਭਾਈਚਾਰੇ ਨੂੰ ਇੱਕ ਪਲੇਟਫਾਰਮ 'ਤੇ ਇਕੱਤਰ ਕਰਨ ਹਿੱਤ ਯਤਨ ਕੀਤੇ ਜਾ ਰਹੇ ਹਨ। ਫੈੱਡਰੇਸ਼ਨ ਵੱਲੋਂ ਧਾਰਮਿਕ ਖੇਤਰ ਵਿੱਚ ਵੀ ਕਾਰਜ ਕੀਤੇ ਜਾ ਰਹੇ ਹਨ। ਫੈਡਰੇਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੈਸ਼ ਭਾਈਚਾਰੇ ਨਾਲ ਸੰਬੰਧਤ 2000 ਦੇ ਕਰੀਬ ਪ੍ਰਮੁੱਖ ਸਖ਼ਸ਼ੀਅਤਾਂ (ਜਿਨਾਂ ਵਿੱਚ ਸਨਅਤਕਾਰ, ਵਪਾਰੀ, ਰਾਜਸੀ ਲੋਕ, ਕਿੱਤਾਕਾਰ, ਸਿਵਲ ਅਧਿਕਾਰੀ, ਐਡਵੋਕੇਟ, ਨਿਆਂਇਕ ਅਧਿਕਾਰੀ ਅਤੇ ਧਾਰਮਿਕ ਆਗੂ ਸ਼ਾਮਿਲ ਹਨ) ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਜਾਵੇ ਤਾਂ ਜੋ ਵੈਸ਼ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਟਿੰਗ ਦੇ ਸ੍ਰੀ ਬਾਬੂ ਰਾਮ ਗੁਪਤਾ ਰਾਸ਼ਟਰੀ ਮਹਾਂ ਮੰਤਰੀ, ਸ੍ਰੀ ਸੁਨੀਲ ਸਿੰਗਲਾ ਸਟੇਟ ਇੰਚਾਰਜ ਮੀਡੀਆ ਭਾਜਪਾ, ਮਹੇਸ਼ ਗੁਪਤਾ ਜਨਰਲ ਸਕੱਤਰ ਪੰਜਾਬ ਯੂਨਿਟ,  ਰਾਜੇਸ਼ ਅਗਰਵਾਲ ਪ੍ਰਬੰਧਕ ਪੰਜਾਬ ਯੂਨਿਟ, ਤਰੁਣ ਜੈਨ ਬਾਵਾ ਪ੍ਰਬੰਧਕ ਪੰਜਾਬ ਯੂਨਿਟ, ਅਸ਼ੋਕ ਕੁਮਾਰ ਜੈਨ ਪ੍ਰਬੰਧਕ ਪੰਜਾਬ ਯੂਨਿਟ, ਅਨਿਲ ਗੁਪਤਾ ਪ੍ਰਬੰਧਕ ਪੰਜਾਬ ਯੂਨਿਟ, ਅਨੂਪ ਗੁਪਤਾ ਪ੍ਰਬੰਧਕ ਪੰਜਾਬ ਯੂਨਿਟ,  ਜੀਵਨ ਗੁਪਤਾ, ਇੰਦਰ ਅਗਰਵਾਲ , ਸੰਜੀਵ ਮਲਹੋਤਰਾ ਅਤੇ ਰਵਿੰਦਰ ਕਪਲਿਸ਼ ਸ਼ਾਮਿਲ ਹਨ। 

Saturday, 19 December 2015



ਪੰਜਾਬ ਸਰਕਾਰ ਵੱਲੋਂ ਸੰਘਰਸ਼ੀ ਯੋਧਿਆਂ ਨੂੰ ਵਿੱਤੀ ਮਦਦ ਅਤੇ ਹੋਰ ਸਹੂਲਤਾਂ ਦੇਣ ਦਾ ਫੈਸਲਾ
ਸੰਬੰਧਤ ਵਿਅਕਤੀ 5 ਜਨਵਰੀ ਤੱਕ ਦੇ ਸਕਦੇ ਹਨ ਅਰਜੀਆਂ-ਡਿਪਟੀ ਕਮਿਸ਼ਨਰ

ਲੁਧਿਆਣਾ, 19 ਦਸੰਬਰ (ਬਿਊਰੋ ) :  ਜਿਨਾਂ ਸੰਘਰਸ਼ੀ ਯੋਧਿਆਂ ਨੇ ਸੰਕਟ ਕਾਲ ਵਿਰੁਧ (26-06-75 ਤੋਂ 21-03-1977 ਤੱਕ) ਅਤੇ ਪੰਜਾਬੀ ਸੂਬਾ ਮੋਰਚਾ (1955 ਤੋਂ 1965 ਤੱਕ) ਵਿੱਚ ਭਾਗ ਲਿਆ ਸੀ, ਨੂੰ ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਸੰਬੰਧਤ ਵਿਅਕਤੀਆਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਜਿਹੇ ਸੰਘਰਸ਼ੀ ਯੋਧਿਆਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਇਨਾਂ  ਦਾ ਵੇਰਵਾ ਇਕੱਤਰ ਕੀਤਾ ਜਾ ਰਿਹਾ ਹੈ। ਉਨਾਂ  ਕਿਹਾ ਕਿ ਇਹ ਵਿਅਕਤੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਰਸੀਦ ਸਾਖ਼ਾ ਅਤੇ ਸੰਬੰਧਤ ਐੱਸ. ਡੀ. ਐੱਮ. ਦਫ਼ਤਰ ਤੋਂ ਨਿਰਧਾਰਤ ਪ੍ਰਫਾਰਮਾ ਪ੍ਰਾਪਤ ਕਰਕੇ ਭਰਨ ਉਪਰੰਤ 5 ਜਨਵਰੀ, 2016 ਤੱਕ ਉਥੇ ਹੀ ਜਮ•ਾ ਕਰਾ ਸਕਣਗੇ। ਅਰਜੀਕਰਤਾ ਨੂੰ ਆਪਣੀ ਅਰਜੀ ਦੇ ਨਾਲ ਸੰਬੰਧਤ ਸਬੂਤ ਵੀ ਨਾਲ ਲਗਾਉਣੇ ਪੈਣਗੇ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਉਨਾਂ ਇਸ ਪੂਰੇ ਕਾਰਜ ਦੀ ਨਿਗਰਾਨੀ ਦਾ ਜਿੰਮਾ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਸੌਂਪਿਆ ਹੈ।  ਉਨਾਂ  ਦੱਸਿਆ ਕਿ ਪੰਜਾਬ ਸਰਕਾਰ ਨੇ ਇਨਾਂ ਸੰਘਰਸ਼ੀ ਯੋਧਿਆਂ ਨੂੰ ਸੰਘਰਸ਼ ਵਿੱਚ ਹਿੱਸਾ ਲੈਣ ਬਦਲੇ ਇੱਕ ਸਨਮਾਨ ਪੱਤਰ ਦੇਣ ਦਾ ਫੈਸਲਾ ਕੀਤਾ ਹੈ, ਇਸ ਤੋਂ ਇਲਾਵਾ ਹਰੇਕ ਸੰਘਰਸ਼ੀ ਯੋਧੇ ਨੂੰ ਜਾਂ ਉਸਦੇ ਸਵਰਗਵਾਸ ਹੋਣ 'ਤੇ ਉਸਦੀ ਪਤਨੀ/ਪਤੀ/ਪਰਿਵਾਰਕ ਮੈਂਬਰ ਨੂੰ 1000 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦੀਆਂ ਸਾਰੀਆਂ ਸਰਕਾਰੀ ਅਤੇ ਅੰਡਰਟੇਕਿੰਗ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇਗੀ। ਸਰਕਾਰੀ ਦਫ਼ਤਰਾਂ ਵਿੱਚ ਅਜਿਹੇ ਵਿਅਕਤੀਆਂ ਦੀ ਉੱਚਿਤ ਢੰਗ ਨਾਲ ਸੁਣਵਾਈ ਦੀਆਂ ਸੰਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣਗੀਆਂ। ਇਨਾਂ ਵਿਅਕਤੀਆਂ ਨੂੰ ਜ਼ਿਲਾ ਪੱਧਰੀ ਆਜ਼ਾਦੀ ਸਮਾਗਮ ਅਤੇ ਗਣਤੰਤਰਤਾ ਦਿਵਸ ਸਮਾਗਮ 'ਤੇ ਰਸਮੀ ਤੌਰ 'ਤੇ ਸੱਦਿਆ ਜਾਇਆ ਕਰੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨਾਂ ਸੰਘਰਸ਼ੀ ਯੋਧਿਆਂ ਦੀ ਪਛਾਣ ਕਰਨ ਲਈ ਹਰੇਕ  ਜ਼ਿਲਾ ਪੱਧਰ 'ਤੇ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਡਿਪਟੀ ਕਮਿਸ਼ਨਰ, ਜ਼ਿਲਾ ਪੁਲਿਸ ਮੁਖੀ, ਜ਼ਿਲੇ   ਦਾ ਜੇਲ ਸੁਪਰਡੈਂਟ, ਚੇਅਰਮੈਨ  ਜ਼ਿਲਾ ਯੋਜਨਾ ਬੋਰਡ ਅਤੇ ਚੇਅਰਮੈਨ ਜ਼ਿਲਾ ਪ੍ਰੀਸ਼ਦ ਸ਼ਾਮਿਲ ਕੀਤੇ ਗਏ ਹਨ। ਉਨਾਂ   ਅਜਿਹੇ ਵਿਅਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ 5 ਜਨਵਰੀ, 2016 ਤੱਕ ਆਪਣੀਆਂ ਅਰਜ਼ੀਆਂ ਡਿਪਟੀ ਕਮਿਸ਼ਨਰ ਦਫ਼ਤਰ ਦੀ ਰਸੀਦ ਸਾਖ਼ਾ ਅਤੇ ਸੰਬੰਧਤ ਐੱਸ. ਡੀ. ਐੱਮ. ਦਫ਼ਤਰਾਂ ਵਿੱਚ ਪਹੁੰਚਾਉਣ। ਅਰਜੀ ਦੇਣ ਵੇਜ਼ਿਲਾ ਅਰਜੀਕਰਤਾ ਰਸੀਦ ਜ਼ਰੂਰ ਪ੍ਰਾਪਤ ਕਰੇ।

Monday, 7 December 2015




ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਫੈਲੋਸ਼ਿਪ ਪ੍ਰਦਾਨ

ਲੁਧਿਆਣਾ, 7 ਦਸੰਬਰ   ( ਬਿਓੂਰੋ) :  ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਪਾਏ ਗਏ ਲਾਮਿਸਾਲ ਯੋਗਦਾਨ ਦੇ ਚੱਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿੰਨ ਸਾਲ ਲਈ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ। ਇਹ ਫੈਲੋਸ਼ਿਪ ਪ੍ਰੋ. ਗਿੱਲ ਵੱਲੋਂ ਖੇਤੀਬਾਡ਼ੀ ਸੱਭਿਆਚਾਰ ਨਾਲ ਸੰਬੰਧਤ ਤਿਆਰ ਕੀਤੇ ਜਾ ਰਹੇ ਪ੍ਰੋਜੈਕਟ 'ਖੇਤੀਬਾਡ਼ੀ ਲੋਕ ਧਾਰਾ' ਬਦਲੇ ਦਿੱਤੀ ਗਈ ਹੈ।
ਇਸ ਫੈਲੋਸ਼ਿਪ ਰੂਪੀ ਸਨਮਾਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਿੰਡੀਕੇਟ ਦਾ ਧੰਨਵਾਦ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨਾਂ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ ਵਿੱਚ ਤਿੰਨ ਦਹਾਕੇ ਤੋਂ ਜਿਆਦਾ ਸੇਵਾਵਾਂ ਦਿੱਤੀਆਂ ਹਨ ਅਤੇ ਇਸ ਪ੍ਰੋਜੈਕਟ ਲਈ ਯੂਨੀਵਰਸਿਟੀ ਤੋਂ ਸਹਾਇਤਾ ਲੈਣਗੇ। ਦੱਸਣਯੋਗ ਹੈ ਕਿ ਪ੍ਰੋ. ਗਿੱਲ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਟਰੱਸਟ, ਬੱਸੀਆਂ ਕੋਠੀ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਪ੍ਰੋ. ਗਿੱਲ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਹਰ ਪੱਖ ਤੋਂ ਵਿਕਾਸ ਕਰਨ ਲਈ ਸਿਰਤੋਡ਼ ਕੰਮ ਕੀਤਾ ਹੈ। ਉਨਾਂ ਨੇ ਵੀ ਪੰਜਾਬੀ ਯੂਨੀਵਰਸਿਟੀ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਹੈ।
ਦੱਸਣਯੋਗ ਹੈ ਕਿ ਪ੍ਰੋ. ਗਿੱਲ ਨੂੰ ਪਿੱਛੇ ਜਿਹੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਵੀ ਫੈਲੋਸ਼ਿਪ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ ਐਲਾਨ ਕੀਤਾ ਗਿਆ ਸੀ। ਇਨਾਂ ਤੋਂ ਇਲਾਵਾ ਉਨਾਂ ਨੇ ਹੋਰ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਾਰਡ ਮਿਲੇ ਹੋਏ ਹਨ। ਪ੍ਰੋ. ਗਿੱਲ ਨੇ ਹੁਣ ਤੱਕ ਪੰਜਾਬੀ ਕਵਿਤਾ ਨਾਲ ਸੰਬੰਧਤ 16 ਕਿਤਾਬਾਂ, ਜਿਨਾਂ ਵਿੱਚ ਗੁਲਨਾਰ, ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ, ਮਨ ਤੰਦੂਰ, ਕੈਮਰੇ ਦੀ ਅੱਖ ਬੋਲਦੀ, ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ ਅਤੇ ਤਾਰਿਆਂ ਨਾਲ ਗੱਲਾਂ ਕਰਦਿਆਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ।

Thursday, 3 December 2015


ਦੇਸ਼ ਵਿਚ ਸਾਰਿਆਂ ਨੂ ਮਿਲਣੀ ਚਾਹੀਦੀ ਹੈ ਉਚ ਤਕਨੀਕੀ ਸਿਖਿਯਾ ਅੱਤੇ ਕਾਨੂੰਨੀ ਅਧਿਕਾਰ _ਸੀ .ਜੇ.ਐਮ ਰਾਜੇਸ਼ ਭਗਤ
ਹੇਲ੍ਪਿੰਗ ਹੈੰਡਸ ਕਲਬ ਦਵਾਰਾ ਕਿੱਤੇ ਜਾ ਰਹੇ ਕਮ ਸਰਾਹਨੀਯ- ਰੋਹਿਤ ਪੁਨਿਆਨੀ
ਲੁਧਿਆਣਾ ੦2 ਦਿਸੰਬਰ ( ਬਿਓੂਰੋ) : ਹੇਲ੍ਪਿੰਗ ਹੈੰਡਸ ਕਲਬ ਏਨ.ਜੀ.ਓ. ਜੋ ਵਖ ਵਖ ਖੇਤਰਾਂ ਵਿਚ ਸਮਾਜ ਸੇਵਾ ਕਰ ਰਹੀ ਹੈ ਉਸਦੇ ਸੰਗਲਾ ਸ਼ਿਵਾਲਾ ਚੋਂਕ ਵਿਖੇ ਮੋਜੂਦ ਮੁਫਤ ਸਿਖਿਆ ਕੇਂਦਰ ਦਾ ਦੂਜਾ ਸਥਾਪਨਾ ਦਿਹਾਡ਼ਾ ਮਨਾਇਆ ਗਿਆ ,ਇਸ ਸਿਖਿਆ ਕੇਂਦਰ ਵਿਚ ਲੋਡ਼ਮੰਦ ਤੇ ਹਰ ਉਮਰ ਦੇ ਲੋਕਾਂ ਨੂੰ ਮੁਫਤ ਕੰਪਿਊਟਰ, ਅੰਗ੍ਰੇਜੀ ਬੋਲਨ ਅਤੇ ਹੋਰ ਕਈ ਖੇਤਰਾਂ ਦੀ ਸਿਖਿਆ ਦਿਤੀ ਜਾਂਦੀ ਹੈ |
ਇਸ ਦਿਹਾਡ਼ੇ ਤੇ ਹੋਣਹਾਰ ਵਿਦਾਰਥੀਆਂ ਦਾ ਹੋਂਸਲਾ ਵਧਾਉਣ ਲਈ ਮੁੱਖ ਮਹਿਮਾਨ ਦੇ ਤੋਰ ਤੇ ਪੁਜੇ ਸੀ.ਜੇ.ਐਮ. ਮਾਨਯੋਗ ਸ੍ਰੀ ਰਾਜੇਸ਼ ਭਗਤ , ਜੀ.ਕੇ. ਗਰੁਪ ਦੇ ਰੋਹਿਤ ਪੁਨਿਆਨੀ, ਸਨਬ੍ਰਾਇਟ ਹੋਜਰੀ ਦੇ , ਮੋਹਿਤ ਜੇਨ ਅਤੇ ਰਾਜੇਸ਼ ਗਰਗ ਪਹੁੰਚੇ | ਸੰਸਥਾ ਦੇ ਮੁਫਤ ਸਿਖਿਆ ਕੇਂਦਰ ਵਿਚ ਮਾਨਯੋਗ ਸਜਨਾਂ ਨੇ ਰਾਸ਼ਟਰ ਗਾਨ ਦੇ ਨਾਲ ਦੀਪ ਜਲਾ ਕੇ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ, ਹੇਲ੍ਪਿੰਗ ਹੈੰਡਸ ਕਲਬ ਦੇ ਕੋਮੀ ਪ੍ਰਧਾਨ ਰਮਣ ਗੋਇਲ, ਕੋਮੀ ਮੁਖਸਲਾਹਕਾਰ ਅਵਨੀਸ਼ ਮਿੱਤਲ, ਏਡ. ਗਗਨ ਅਰੋਡ਼ਾ, ਪੰਜਾਬ ਪ੍ਰਧਾਨ ਨੀਰਜ ਵਰਮਾ ਨੇ ਆਏ ਹੋਏ ਮੇਹਮਾਨਾਂ ਨੂੰ ਗੁਲਦਸਤਾ ਤੇ ਸਮਮਾਨ ਪ੍ਰਤੀਕ ਦੇ ਸੇ ਸਮਮਾਨਿਤ ਕੀਤਾ |
ਸੀ.ਜੇ.ਐਮ. ਮਾਨਯੋਗ ਸ੍ਰੀ ਰਾਜੇਸ਼ ਭਗਤ ਜੋ ਕੀ ਜਿਲਾ ਕਾਨੂੰਨੀ ਸਹਾਇਤਾ ਅਥਾਰਿਟੀ ਦੇ ਸਚਿਵ ਵੀ ਹਨ ਨੇ ਓਥੇ ਮੋਜੂਦ ਜਨਤਾ ਤੇ ਮੇਮ੍ਬ੍ਰਾਂ ਨੂੰ ਮੁਫਤ ਕਾਨੂੰਨੀ ਮਦਦ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿਤੀ ਤੇ ਔਰਤਾਂ ਤੇ ਬਚਿਆਂ ਨੂੰ ਓਹਨਾ ਦੇ ਵਿਸ਼ੇਸ਼ ਕਾਨੂੰਨੀ ਅਧਿਕਾਰਾਂ ਤੋ ਵੀ ਜਾਨੂ ਕਰਵਾਇਆ| ਸ੍ਰੀ ਰਾਜੇਸ਼ ਭਗਤ ਨੇ ਦਸਿਆ ਕੀ ਆਰਥਿਕ ਤੋਰ ਤੇ ਪਿਛਡ਼ੇ ਹੋਏ ਲੋਕ ਮੁਫਤ ਕਾਨੂੰਨ ਦੀ ਮਦਦ ਕਿਸ ਤਰ੍ਹਾਂ ਲੈ ਸਕਦੇ ਹਨ | ਓਹਨਾ ਦੇ ਰੀਡਰ ਮਨੋਹਰ ਲਾਲ ਨੇ ਵੀ ਕਵਿਤਾ ਦੇ ਰੂਪ ਵਿਚ ਕਾਨੂੰਨੀ ਸਹਾਇਤਾ ਪ੍ਰਾਪਤ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ |
ਉਸ ਤੋਂ ਬਾਅਦ ਸੰਸਥਾ ਦੇ ਸਿਖਿਆ ਕੇਂਦਰ ਵਿਚ ਪਾਸ ਹੋਏ ਵਿਦਿਆਰਥੀਆ ਨੂੰ ਸੀ.ਜੇ.ਐਮ. ਸ੍ਰੀ ਰਾਜੇਸ਼ ਭਗਤ ਨੇ ਸਰਟੀਫਿਕੇਟ ਤੇ ਮੇਡਲ ਪਾ ਕੇ ਓਹਨਾਂ ਦਾ ਹੋੰਸਲਾਂ ਵਧਾਇਆ ,ਤੇ ਕਿਹਾ ਕੀ ਹੇਲ੍ਪਿੰਗ ਹੇੰਡ੍ਸ ਕਲਬ ਸੰਸਥਾ ਆਮ ਲੋਕਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ, ਅਜੇਹੀਆਂ ਸੰਸਥਾਵਾਂ ਸਮਾਜ ਦੇ ਲਈ ਇਕ ਮਿਸਾਲ ਹਣ | ਇਸ ਮੋਕੇ ਤੇ ਸੰਸਥਾ ਦੇ ਕਾਨੂਨੀ ਸਲਾਹਕਾਰ ਰੋਹਿਤ ਛਾਬਡ਼ਾ, ਰਾਜੀਵ ਅਰੋਡ਼ਾ, ਵਰੁਣ ਜੇਨ, ਨਿਖਿਲ ਗੋਇਲ, ਸ਼ਸ਼ੀ ਭੂਸ਼ਣ ਗੋਇਲ, ਡਾ. ਜਗਦੀਪ ਸਿੰਘ, ਡਾ. ਰਮੇਸ਼ ਗੁਪਤਾ, ਨੰਦ ਗੋਪਾਲ, ਗੋਪਾਲ ਸ਼ਰਮਾ, ਰਾਕੇਸ਼ ਸਿੰਗਲਾ, ਅਜੇ ਗੁਪਤਾ, ਮਨੁ ਗੁਪਤਾ, ਰਸ਼ਿਮ ਕਾਲਡ਼ਾ, ਭੁਪੇਸ਼ ਮਿਤਲ, ਅਜਿੰਦਰ ਸਿੰਘ, ਵਿਸ਼ਾਲ ਗਰਗ, ਸੰਜੀਵ ਗਰਗ, ਰਾਜ ਗਰਗ , ਟੋਨੀ ਸ਼ਰਮਾ, ਰਾਕੇਸ਼ ਗੁਪਤਾ, ਸੁਰੇਸ਼ ਆਗਰਵਾਲ , ਪ੍ਰੇਮ ਬੰਗਡ਼ , ਅਨਿਲ ਕੁਮਾਰ, ਇੰਦਰਜੀਤ ਅਤੇ ਮਹਿਲਾ ਵਿੰਗ ਤੋਂ ਸੁਗੰਧੀ ਗੋਇਲ, ਸ਼ੀਤਲ ਬੇਰੀ, ਜਯੋਤੀ ਡੰਗ, ਕਿਰਤੀ ਖੰਨਾ, ਰਜਨੀ ਸਿੰਗਲਾ ਤੇ ਕਈ ਵਿਦਿਆਰਥੀ ਮੋਜੂਦ ਸਨ |