Tuesday, 1 March 2016



ਸ਼ਰੀਨ ਭਾਟੀਆ ਇਸ ਸਾਲ ਦੀ ਬੈਸਟ ਸਟੂਡੈਂਟ ਚੁਣੀ ਗਈ।

ਲੁਧਿਆਣਾ , 1 ਮਾਰਚ ( ਸਤ ਪਾਲ ਸੋਨੀ ) :  ਸਰਕਾਰੀ ਕਾਲਜ ਲਡ਼ਕੀਆਂ, ਲੁਧਿਆਣਾ ਦਾ ੭੩ਵਾਂ ਸਾਲਾਨਾ ਇਨਾਮ ਵੰਡ ਸਮਾਗਮ ਬਡ਼ੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਜਿਸ ਵਿੱਚ ਸਿੱਖਿਆ ਖੇਡਾਂ ਅਤੇ ਸਹਿ-ਸਿੱਖਿਅਕ ਗਤੀਵਿਧੀਆਂ ਵਿੱਚ ਹੋਣਹਾਰ,ਪ੍ਰਤਿਭਾਸ਼ਾਲੀ ਅਤੇ ਪ੍ਰਾਪਤੀਆਂ ਸੰਪੰਨ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਪ੍ਰਾਪਤੀ ਅਨੂਸਾਰ ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ, ਟਰਾਫੀਆਂ, ਕਿਤਾਬਾਂ  ਅਤੇ ਨਕਦ ਇਨਾਮ ਪ੍ਰਦਾਨ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਸ: ਮਹੇਸ਼ ਇੰਦਰ ਸਿੰਘ ਗਰੇਵਾਲ, ਮੁਖ ਸਲਾਹਕਾਰ ਮਾਣਯੋਗ ਮੁੱਖ ਮੰਤਰੀ ਜੀ ਪੰਜਾਬ  ਅਤੇ ਕਵਲਇੰਦਰ ਸਿੰਘ ਮੈਂਬਰ ਐਸ ਜੀ ਪੀ ਸੀ, ਗੁਰਜੀਤ ਸਿੰਘ ਮਾਂਗਟ ਅਤੇ ਬਾਬਾ ਅਜੀਤ ਸਿੰਘ ਇਸ ਸਮਾਗਮ ਵਿੱਚ ਸ਼ਾਮਿਲ ਹੋਏ।ਕਾਲਜ ਪ੍ਰਿੰਸੀਪਲ ਡਾ. ਮੁਹਿੰਦਰ ਕੌਰ ਗਰੇਵਾਲ ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਉਪਰੰਤ  ਕਾਲਜ ਦੇ ਇਮਤਿਹਾਨਾਂ  ਅਤੇ ਵੱਖ ਵੱਖ  ਗਤੀਵਿਧੀਆਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਉਨਾਂ ਨੇ ਦਸਿਆ ਕਿ ਸਿਮਰਨਪ੍ਰੀਤ ਕੌਰ ਬਰਾਡ਼ ਨੇ 26 ਜਨਵਰੀ 2016  ਨੂੰ ਦਿੱਲੀ ਦੀ ਆਰ ਡੀ ਪਰੇਡ ਵਿੱਚ ਪੰਜਾਬ ਨੂੰ ਰਿਪਰਜ਼ੈਂਟ ਕੀਤਾ। ਰਾਜਪ੍ਰੀਤ ਕੌਰ ਨੇ ਆਲ ਇੰਡਿਆ ਪਾਵਰ ਲਿਫਟਿੰਗ ਚੈਪੀਅਨਸ਼ਿਪ ਜਿੱਤੀ ਅਤੇ ਉਸ ਨੂੰ ਪੰਜਾਬ ਯੂਨੀਵਰਸਿਟੀ ਦੀ ਸਭ ਤੋ ਤਾਕਤਵਰ ਔਰਤ ਘੌਸ਼ਿਤ ਕੀਤਾ ਗਿਆ।ਕਾਲਜ ਦੀ ਬਾਸਕਟਬਾਲ ਟੀਮ ਪਿਛਲੇ 6  ਸਾਲਾਂ ਤੋ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਚੈਪੀਅਨਸ਼ਿਪ ਜਿੱਤਦੀ ਆ ਰਹੀ ਹੈ, ਕਾਲਜ ਦੀ ਚੈਸ ਅਤੇ ਸਾਇਕਲਿੰਗ ਟੀਮ ਨੇ ਵੀ ਪੰਜਾਬ ਯੂਨੀਵਰਸਿਟੀ ਦੀ ਚੈਪੀਅਨਸ਼ਿਪ ਜਿੱਤੀ।ਕਾਲਜ ਦੀਆਂ 66  ਵਿਦਿਆਰਥਣਾਂ ਨੂੰ ਕਾਲਜ ਕਲਰ, 46  ਵਿਦਿਆਰਥਣਾਂ ਨੂੰ ਰਾਲ ਆਫ ਆਨਰ  ਅਤੇ 73 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਦਿਤੇ ਗਏ। 300 ਵਿਦਿਆਰਥਣਾਂ ਨੂੰ ਘਰੇਲੂ ਪ੍ਰੀਖਿਆਵਾਂ ਵਿੱਚ ਵਧੀਆ ਨਤੀਜੇ ਹਾਸਿਲ ਕਰਨ ਵੱਜੋਂ ਇਨਾਮ ਪ੍ਰਾਪਤ ਕੀਤੇ।ਆਖਿਰ ਵਿੱਚ ਉਹਨਾਂ ਨੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਉਪਰੋਕਤ ਪ੍ਰਾਪਤੀਆਂ ਹਾਸਿਲ ਕਰਨ ਲਈ ਮੁਬਾਰਕਬਾਦ ਦਿੱਤੀ।
ਮੁੱਖ ਮਹਿਮਾਨ ਜੀ ਨੇ ਆਪਣੇ ਭਾਸ਼ਨ ਦੌਰਾਨ ਉਨਾਂ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ  । ਜਿਹਡ਼ੇ ਵਿਦਿਆਰਥੀ ਇਨਾਮ ਨਹੀ ਜਿੱਤ ਸਕੇ ਉਨਾਂ ਨੂੰ ਪ੍ਰੇਰਿਆ  ਕਿ ਉਹ ਅਗਲੀ ਵਾਰ ਇਨਾਮ ਜਿਤਣ ਦੀ ਕੋਸ਼ਿਸ ਕਰਨ।ਉਨਾਂ ਨੇ ਆਖਿਆ ਕਿ ਅਨੁਸ਼ਾਸਨ ਅਤੇ ਲਗਨ ਨਾਲ ਹੀ  ਜਿੰਦਗੀ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਸਕਰਾਤਮਕ ਸੋਚ ਰੱਖਣੀ ਚਾਹੀਦੀ ਹੈ।  ਉਹਨਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮੁੰਡਿਆਂ ਤੋਂ ਘੱਟ ਨਹੀ ਹਨ ਅਤੇ ਉਹਨਾਂ ਨੂੰ ਆਪਣੀ ਕਾਬਲੀਅਤ ਨੂੰ ਧਿਆਨ ਵਿਚ ਰਖਦੇ ਹੋਏ ਹਰ ਖੇਤਰ ਵਿਚ ਅਗੇ ਵਧਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਜੇਕਰ ਮੁੰਡਾ ਪਡ਼ਦਾ ਹੈ ਤਾਂ ਉਹ ਇਕੱਲਾ ਪਡ਼ਦਾ ਹੈ ਪਰ ਜਦੋਂ  ਕੁਡ਼ੀ ਪਡ਼ਦੀ ਹੈ ਤਾਂ ਪੁਰਾ ਪਰਿਵਾਰ ਪਡ਼ਦਾ ਹੈ। ਉਹਨਾਂ ਨੇ ਆਖਿਆ ਕਿ ਸਾਨੂੰ ਆਪਣੇ ਅਧਿਆਪਕ ਅਤੇ ਆਪਣੇ ਵੱਡਿਆ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨਾਂ ਨੇ ਬਚਿਆਂ ਨੂੰ ਇਹ ਵੀ ਸਲਾਹ ਦਿਤੀ ਕਿ ਸਾਨੂੰ ਬਾਹਰਲੇ ਖਾਣੇ ਤੇ ਪੈਸਾ ਖਰਾਬ ਨਹੀ ਕਰਨਾ ਚਾਹੀਦਾ, ਸਾਨੂੰ ਵਧੀਆ ਖਾਣਾ ਖਾਣਾ  ਚਾਹੀਦਾ ਹੈ।ਕਾਲਜ ਦੇ ਵਾਈਸ ਪਿੰ੍ਰਸੀਪਲ ਪ੍ਰੋ.ਕ੍ਰਿਸ਼ਨ ਸਿੰਘ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜਰੀਨ ਦਾ ਧੰਨਵਾਦ ਕੀਤਾ।ਸ਼ਰੀਨ ਭਾਟੀਆ ਇਸ ਸਾਲ ਦੀ ਬੈਸਟ ਸਟੂਡੈਂਟ ਚੁਣੀ ਗਈ।ਕਨਿਕਾ ਭੱਲਾ ਨੂੰ ਅਵਾਰਡ ਆਫ ਐਕਸੀਲੈਂਸ ਅਤੇ ਕਿਰਨਬੀਰ ਕੌਰ ਨੂੰ ਅਵਾਰਡ ਆਫ ਐਪਰੀਸੀਏਸ਼ਨ ਦਿੱਤਾ ਗਿਆ।ਨਿਸ਼ਿਧਾ ਸ਼ਰਮਾ, ਸੁਖਰੀਤ, ਪ੍ਰਭਜੋਤ, ਅਮਨਦੀਪ, ਗੁਰਪ੍ਰੀਤ, ਰਾਧਾ, ਸਮਤਾ, ਨੀਤਪਾਲ, ਰੇਸ਼ਮਾ ਥਾਪਰ, ਨਵਪ੍ਰੀਤ ਕੌਰ, ਰਵਨੀਤ, ਨਿਸ਼ਾ, ਹਰਲੀਨ, ਸ਼ਿਫਾਲੀ, ਜਯੋਤਿਕਾ, ਸ਼ਿਵਾਂਗੀ ਸੂਦ, ਮਧੂ ਬਾਲਾ, ਰੁਪਾਲੀ ਭਾਟੀਆ, ਅਮਨਦੀਪ ਪਾਲ, ਖੁਸ਼ਦੀਪ, ਜਸਪ੍ਰੀਤ, ਮਨਪ੍ਰੀਤ ਅਤੇ ਹਰਨਿਧੀ ਨੂੰ ਰੋਲ ਆਫ ਆਨਰ ਇੰਨ ਐਕਡੈਮਿਕ,ਸਿਮਰਨਜੀਤ ਕੌਰ, ਅਵਮੀਤ ਕੌਰ, ਹਰਪ੍ਰੀਤ, ਸਤਵਿੰਦਰ ਕੌਰ, ਰਾਜਪ੍ਰੀਤ ਕੌਰ ਨੂੰ ਰੋਲ ਆਫ ਆਨਰ ਇੰਨ ਸਪੋਰਟਸ, ਜਸਪ੍ਰੀਤ ਕੌਰ, ਤਰਨਪ੍ਰੀਤ ਕੌਰ, ਹਰਲਵਲੀਨ, ਰਾਜਪ੍ਰੀਤ, ਕਾਜੋਲ ਰਾਨਾ, ਇੰਦਰਪ੍ਰੀਤ, ਪੁਨੀਤ, ਯਸ਼ਿਕਾ, ਪ੍ਰਭਜੋਤ, ਸਿਮਰਨਪ੍ਰੀਤ, ਹਰਦੀਪ, ਪਰਨੀਤ, ਰੁਪਿੰਦਰ, ਗੁਰਲੀਨ, ਪਵਨਦੀਪ ਅਤੇ ਮਨਪ੍ਰੀਤ ਨੂੰ ਰੋਲ ਆਫ ਆਨਰ ਇੰਨ ਕਲਚਰਲ ਗਤੀਵਿਧੀਆਂ ਅਤੇ ਸਤਿੰਦਰਜੀਤ ਕੌਰ ਬਰਾਡ਼ ਨੂੰ ਐੱਨ.ਸੀ.ਸੀ ਵਿੱਚ ਰੋਲ ਆਫ ਆਨਰ ਦਾ ਅਵਾਰਡ ਦਿੱਤਾ ਗਿਆ।

Sunday, 28 February 2016


ਸਮ੍ਰਿਤੀ ਇਰਾਨੀ ਸੰਸਦ ਵਿਚ ਦਿੱਤੇ ਬਿਆਨ ਤੇ ਕਾਇਮ ਰਹੇ ਜਾਂ ਦੇਸ਼ ਦੀ ਜਨਤਾ ਤੋਂ ਮੰਗੇ ਮਾਫੀ : ਨਰਿੰਦਰ ਕਸ਼ਅਪ
*ਕਰੀਮਪੁਰੀ ਨੇ 15 ਮਾਰਚ ਦੀ ਰੈਲੀ ਨੂੰ ਲੈ ਕੇ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ


ਲੁਧਿਆਣਾ, 28 ਫਰਵਰੀ ( ਸਤ ਪਾਲ ਸੋਨੀ ) : ਬਸਪਾ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਨਰਿੰਦਰ ਕਸ਼ਅਪ ਨੇ ਕਿਹਾ ਕਿ ਰੋਹਿਤ ਵੇਮੁਲਾ ਆਤਮ ਹੱਤਿਆ ਦੀ ਜਾਂਚ ਨੂੰ ਲੈ ਕੇ ਬਣਾਏ ਗਏ ਪੈਨਲ ਵਿਚ ਦਲਿਤ ਮੈਂਬਰ ਦੇ ਨਾ ਹੋਣ ਤੇ ਪਾਰਟੀ ਨਾ ਖੁਸ਼ ਹੈ। ਮਨੁੱਖੀ ਵਸੀਲਿਆਂ ਦੀ ਮੰਤਰੀ ਸਮ੍ਰਿਤੀ ਇਰਾਨੀ ਸੰਸਦ ਵਿਚ ਦਿੱਤੇ ਬਿਆਨ ਤੇ ਕਾਇਮ ਰਹੇ ਜਾਂ ਦੇਸ਼ ਦੀ ਜਨਤਾ ਤੋਂ ਮੰਗੇ ਮਾਫੀ ।ਨਰਿੰਦਰ ਕਸ਼ਅਪ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇ ਕੇ ਭਾਜਪਾ ਸਰਕਾਰ ਤੇ ਉਸਦੇ ਮੰਤਰੀ ਗੁਮਰਾਹ ਕਰਨ ਤੋਂ ਬਾਜ ਆਉਣ । ਸ੍ਰੀ ਨਰਿੰਦਰ ਕਸ਼ਅਪ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਚ ਬਸਪਾ ਦੀ ਪੰਜਾਬ ਇਕਾਈ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਦਲਿਤਾਂ ਤੇ ਕੀਤੇ ਅਤਿਆਚਾਰ ਦੇ ਖਿਲਾਫ਼ ਪਾਰਟੀ ਜ਼ੋਰਦਾਰ ਮੁਹਿੰਮ ਚਲਾਏਗੀ, ਤਾਂ ਜੋ ਫਿਰ ਤੋਂ ਇਸ ਤਰਾਂ ਦੀਆਂ ਘਟਨਾਵਾਂ ਨਾ ਹੋ ਸਕਣ।
ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬਸਪਾ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹਨ। ਜਿਸ ਦੇ ਤਹਿਤ ਪਾਰਟੀ 15 ਮਾਰਚ ਨੂੰ ਨਵਾਂ ਸ਼ਹਿਰ ਵਿਖੇ ਪਾਰਟੀ ਦੇ ਮੋਢੀ ਕਾਂਸੀ ਰਾਮ ਦੇ ਜਨਮ ਦਿਵਸ ਮੌਕੇ ਮਹਾਂਰੈਲੀ ਕੀਤੀ ਜਾ ਰਹੀ ਹੈ। ਜਿਸ ਨੂੰ ਬਸਪਾ ਦੀ ਕੌਮੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਭੈਣ ਮਾਇਆਵਤੀ ਸੰਬੋਧਨ ਕਰਨਗੇ। ਇਸ ਮੌਕੇ ਉਹ ਪੰਜਾਬ ਦੀ ਸਿਆਸਤ ਨੂੰ ਨਵਾਂ ਮੋਡ਼ ਦੇਣ ਲਈ ਅਹਿਮ ਐਲਾਨ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਮਹਾਂਰੈਲੀ ਪੰਜਾਬ ਦੀਆਂ ਹੁਣ ਤੱਕ ਦੀਆਂ ਸਾਰੀਆਂ ਰੈਲੀਆਂ ਤੋਂ ਵੱਡੀ ਹੋਵੇਗੀ ਜੋ ਇਕ ਨਵਾਂ ਇਤਿਹਾਸ ਸਿਰਜੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ 15 ਮਾਰਚ ਨੂੰ ਹੋਣ ਵਾਲੀ ਰੈਲੀ ਲਈ ਪਾਰਟੀ ਵੱਲੋਂ ਹਲਕਾ ਪੱਧਰ ਤੇ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆ ਹਨ।
ਬਸਪਾ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਚ 15 ਮਾਰਚ ਦੀ ਮਹਾਂਰੈਲੀ ਦੇ ਸਬੰਧ ਵਿਚ ਸੂਬੇ ਦੀ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਰਾਜ ਦੇ 117 ਹਲਕਿਆ ਦੇ ਸੀਨੀਅਰ ਨੇਤਾਵਾਂ ਨੇ ਭਾਗ ਲਿਆ। ਮੀਟਿੰਗ ਦੌਰਾਨ 15 ਮਾਰਚ ਦੀ ਰੈਲੀ ਨੂੰ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਹਨਾਂ ਨੂੰ ਹਦਾਇਤਾਂ ਜਾਰੀ ਕਰਦਿਆ ਕਿਹਾ ਕਿ ਉਹ ਆਪਣੇ ਹਲਕਿਆ ਵਿਚ ਦਸ-ਦਸ ਮੀਟਿੰਗਾਂ ਕਰਨ ਜਿਸ ਨੂੰ ਉੱਤਰ ਭਾਂਰਤ ਦੇ ਇੰਚਾਰਜ ਤੇ ਪਾਰਟੀ ਤੇ ਜਨਰਲ ਸਕੱਤਰ ਨਰਿੰਦਰ ਕਸ਼ਅਪ ਸੰਬੋਧਨ ਕਰਨਗੇ। ਮੀਟਿੰਗ ਵਿਚ ਜੋਗਾ ਸਿੰਘ ਪਨੋਦੀਆ, ਰਛਪਾਲ ਰਾਜੂ, ਚੌਧਰੀ ਗੁਰਨਾਮ ਸਿੰਘ, ਡਾ. ਨਛੱਤਰ ਪਾਲ, ਬਲਵਿੰਦਰ ਕੁਮਾਰ, ਮਾਸਟਰ ਰਾਮ ਲੁਭਾਇਆ, ਬਲਵਿੰਦਰ ਬਿੱਟਾ, ਰੋਹਿਤ ਖੋਖਰ, ਡਾਕਟਰ ਮਖੱਣ ਸਿੰਘ, ਰਵਿੰਦਰ ਹੰਸ, ਭਰਪੂਰ ਸਿੰਘ ਡੇਹਲੋਂ, ਜੀਤ ਰਾਮ ਬਸਰਾ, ਨਿਰਮਲ ਸਿੰਘ ਸਾਇਆ, ਪਰਗਨ ਬਿਲਗਾ, ਸੁੰਦਰ ਪਾਲ ਆਦਿ ਹਾਜ਼ਿਰ ਸਨ।

Saturday, 20 February 2016





ਭੂਮੀ ਪੂਜਨ ਦੇ ਨਾਲ ਰੱਖਿਆ ਪਿੰਡ ਬੱਗਾਕਲਾਂ ਵਿੱਖੇ ਹੈਲਪਿੰਗ ਹੈਂਡਸ ਹੋਮ ਦਾ ਨੀਂਹ ਪੱਥਰ


ਲੁਧਿਆਣਾ 20 ਫਰਵਰੀ ( ਸਤ ਪਾਲ ਸੋਨੀ ) : ਹੈਲਪਿੰਗ ਹੈਂਡਸ ਕਲੱਬ ਵੱਲੋਂ ਲਾਡੋਵਾਲ ਸਥਿਤ ਸ਼ਿਵ ਧਾਮ ਬੱਗਾ ਕਲਾਂ  ਦੇ ਨੇਡ਼ੇ  ਬਨਣ ਜਾ ਰਹੇ ਹੈਲਪਿੰਗ ਹੈਂਡਸ ਹੋਮ (ਬਜ਼ੁਰਗਾਂ ਅਤੇ ਬੇਸਹਾਰਾ ਬੱਚਿਆਂ ਲਈ ਆਸ਼ਰਮ ) ਦਾ ਨੀਂਹ ਪੱਥਰ ਪਰਮ ਪੂਜਨੀਕ ਰਿਸ਼ੀ ਰਾਮਕ੍ਰਿਸ਼ਣ ਜੀ ਮਹਾਰਾਜ (ਹਰਦੁਆਰ ਵਾਲਿਆਂ ) ਨੇ ਧਾਰਮਿਕ ਰਿਤ ਰਿਵਾਂਜਾਂ ਅਨੁਸਾਰ  ਸੰਤ ਸਮਾਜ ਦੀ ਹਾਜ਼ਿਰੀ ਵਿੱਚ ਭੂਮੀ ਪੂਜਨ ਅਤੇ ਕਲਸ਼ ਅਰਾਧਨਾ ਦੇ ਨਾਲ ਰਖਵਾਇਆ । ਇਸ ਤੋਂ ਪਹਿਲਾਂ ਸੰਗਲਾ ਵਾਲਾ ਸ਼ਿਵਾਲਾ ਦੇ ਮੰਹਤ ਦਿਨੇਸ਼ ਪੁਰੀ, ਯੋਗੀ ਪੱਪੂ ਭਗਤ, ਸਵਾਮੀ ਦਯਾਨੰਦ ਸਰਸਵਤੀ, ਮਹੰਤ ਕ੍ਰਿਸ਼ਨ ਬਾਵਾ, ਮੰਹਤ ਗੌਰਵ ਬਾਵਾ ਨੇ ਗਊ ਪੂਜਨ ਕਰਕੇ ਬਨਣ ਜਾ ਰਹੇ  ਹੈਲਪਿੰਗ ਹੈਂਡਸ ਹੋਮ ਦੀ ਉਸਾਰੀ ਦਾ ਕਾਰਜ ਨਿਰਵਿਘਨ ਸੰਪਨ ਹੋਣ ਦੀ ਕਾਮਨਾ ਕਰਕੇ ਹੈਲਪਿੰਗ ਹੈਂਡਸ ਕਲੱਬ ਦੇ ਮੈਬਰਾਂ ਨੂੰ ਅਸ਼ੀਰਵਾਦ ਦਿੱਤਾ ।
ਜੰਲਧਰ  ਦੇ ਐਡਿਸ਼ਨਲ ਜੱਜ ਰਾਜ ਕੁਮਾਰ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਜਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ, ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਭਾਜਪਾ ਯੂਵਾ  ਮੋਰਚਾ ਪ੍ਰਧਾਨ ਹਰਸ਼ ਸ਼ਰਮਾ, ਕੌਂਸਲਰ ਸੰਜੈ ਤਲਵਾਡ਼, ਇੰਦਰ ਅੱਗਰਵਾਲ, ਸੰਨੀ ਭੱਲਾ, ਕ੍ਰਿਸ਼ਨ ਖਰਬੰਦਾ, ਜਿਲਾ ਪਰਿਸ਼ਦ ਮੈਂਬਰ ਹਰਪ੍ਰੀਤ ਸਿੰਘ ਸ਼ਿਵਾਲਕ, ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਤੋਂ ਨੀਰਜ ਵਰਮਾ, ਹਿੰਦੂ ਤਖ਼ਤ ਦੇ ਪ੍ਰਚਾਰਕ ਵਰੁਣ ਮਹਿਤਾ, ਹਿੰਦੁ ਉਥਾਨ ਪਰਿਸ਼ਦ ਦੇ ਕੁਵੰਰ ਰੰਜਨ, ਸ਼ਿਵ ਸੈਨਾ ਹਿੰਦੁਸਤਾਨ ਤੋਂ ਅਮਰ ਟੱਕਰ, ਸੰਦੇਸ਼ ਫਾਉਡੇਸ਼ਨ ਦੇ ਸੰਯੋਜਕ ਰਾਕੇਸ਼ ਬਜਾਜ਼, ਪੰਿਡਤ ਰਾਜਨ ਸ਼ਰਮਾ, ਹਿੰਦੂ ਨਿਆਂ ਪਿੱਠ ਦੇ ਪ੍ਰਵਕਤਾ ਪ੍ਰਵੀਨ ਡੰਗ,ਬੇਲਣ ਬ੍ਰਿਰੇਡ ਪ੍ਰਧਾਨ ਅਨਿਤਾ ਸ਼ਰਮਾ ਨੇ ਹਵਨ ਯੱਗ ਵਿੱਚ ਆਹੁਤੀਆਂ ਪਾ ਕੇ ਬਨਣ ਜਾ ਰਹੇ ਹੈਲਪਿੰਗ ਹੈਂਡਸ ਹੋਮ ਦੀ ਉਸਾਰੀ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਇਸ ਤੋਂ ਪਹਿਲਾਂ ਭਜਨ ਗਾਇਕ ਬਲਬੀਰ ਮਾਣਕ ਨੇ ਭਜਨ ਸੰਕੀਰਤਣ ਰਾਹੀਂ ਹਾਜ਼ਿਰ   ਜਨਸਮੂਹ ਨੂੰ ਭਾਵ ਵਿਭੋਰ ਕੀਤਾ । ਹੈਲਪਿੰਗ ਹੈਂਡਸ ਕਲੱਬ ਦੇ ਪ੍ਰਧਾਨ ਰਮਨ ਗੋਇਲ, ਮੁੱਖ ਸਲਾਹਕਾਰ ਅਵਨੀਸ਼ ਮਿਤਲ, ਸੰਜੈ ਬਾਂਸਲ, ਦੀਪਕ ਜੈਨ, ਗਗਨ ਅਰੋਡ਼ਾ, ਵਿਕਾਸ ਗੋਇਲ, ਵਰੁਣ ਜੈਨ, ਰੋਹਿਤ ਛਾਬਡ਼ਾ ਨੇ ਬਨਣ ਜਾ ਰਹੇ ਹੈਲਪਿੰਗ ਹੈਂਡਸ ਹੋਮ ਵਿੱਚ ਬਜ਼ੁਰਗਾਂ,ਕਮਜੋਰ ਅਤੇ ਬੇਸਹਾਰਾ ਬੱਚਿਆਂ ਲਈ ਘਰ, ਗਰੀਬ ਵਰਗ ਲਈ ਮੁਫਤ ਸਿੱਖਿਆ, ਹਰ ਵਰਗ ਉਮਰ ਦੇ ਲੋਕਾਂ ਲਈ ਮੁਫਤ ਕੰਪਿਊਟਰ ਟਰੇਨਿਗ, ਲਾਇਬਰੇਰੀ, ਪ੍ਰੌਜੇਕਟਰ ਹਾਲ, ਮੁਫਤ ਸਿਲਾਈ ਸੈਂਟਰ, ਚੈਰਿਟੇਬਲ ਡਿਸਪੈਂਸਰੀ,ਤਕਨੀਕੀ ਸਿੱਖਿਆ ਅਤੇ ਰੋਜਗਾਰ ਦੇ ਸਾਧਨ ਅਤੇ ਤਿੰਨੇਂ ਸਮੇਂ ਮੁਫਤ ਭੋਜਨ ਦੀ ਵਿਵਸਥਾ ਹੋਣ ਦੀ ਜਾਣਕਾਰੀ ਦਿੱਤੀ । ਰਾਜੀਵ ਅਰੋਡ਼ਾ, ਅੰਕੁਸ਼ ਜੈਨ, ਰਾਕੇਸ਼ ਸਿੰਗਲਾ, ਵਰੁਣ ਜੈਨ, ਵਰੁਣ ਅੱਗਰਵਾਲ, ਵਿਕਾਸ ਗੋਇਲ, ਰਾਕੇਸ਼ ਗੁਪਤਾ, ਸੁਰੇਸ਼ ਅੱਗਰਵਾਲ,ਰੋਹਿਤ ਛਾਬਡ਼ਾ, ਨੰਦ ਗੋਇਲ, ਭਰਤ ਜੈਨ, ਅਕਸ਼ਿਤ, ਰਿਸ਼ਬ ਨੇ ਨੀਂਹ ਪੱਥਰ ਸਮਾਰੋਹ ਵਿੱਚ ਪਧਾਰੀਆਂ ਪ੍ਰਮੁਖ ਸ਼ਖਸ਼ੀਅਤਾਂ ਨੂੰ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਸਹਿਯੋਗ ਕਰਣ ਤੇ ਧੰਨਵਾਦ ਕੀਤਾ । ਇਸ ਮੌਕੇ ਤੇ ਨਿਤੀਨ ਬੱਤਰਾ, ਐਡਵੋਕੇਟ ਧਰਮਪਾਲ ਮਹਿਮੀ, ਐਡਵੋਕੇਟ ਅਨਿਲ ਸਰੀਨ,ਐਡਵੋਕੇਟ ਸੰਜੀਵ ਸ਼ਰਮਾ, ਬਿਜਲੀ ਬੋਰਡ  ਦੇ ਐਸਈ ਜਗਜੀਤ ਸਿੰਘ, ਰਾਕੇਸ਼ ਗਰਗ, ਅਵਤਾਰ ਸਿੰਘ  ਮੱਲਾ, ਸਰਪੰਚ ਕਰਮਜੀਤ ਸਿੰਘ ਮਲਿਕਪੁਰ, ਨਰਿੰਦਰ ਭਿੰਡਰ,ਰਾਇਲ ਬਿਲਡਰਸ ਤੋਂ ਵਿਸ਼ਾਲ ਭਾਟਿਆ, ਰੋਹਿਤ ਪੁਨਆਨੀ,ਅਨਿਤਾ ਸ਼ਰਮਾ, ਭਰਤ ਜੋਸ਼ੀ, ਸ਼ਸ਼ੀ ਭੂਸ਼ਨ ਗੋਇਲ, ਜਾਦਗੂਰ ਮੈਗੰਬੋ, ਤਰੁਣ ਗੋਇਲ ਸਮੇਤ ਹੋਰ ਵੀ ਹਾਜ਼ਿਰ ਸਨ।

Saturday, 6 February 2016



ਮੁੱਖ ਮੰਤਰੀ ਤੀਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਲੁਧਿਆਣਾ ਤੋਂ 1050 ਤੋਂ ਵਧੇਰੇ ਯਾਤਰੀਆਂ ਸਮੇਤ ਰੇਲ ਗੱਡੀ ਵਾਰਾਨਸੀ ਲਈ ਰਵਾਨਾ

*ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਦਿਖਾਈ ਹਰੀ ਝੰਡੀ

ਲੁਧਿਆਣਾ, 6 ਫਰਵਰੀ ( ਸਤ ਪਾਲ ਸੋਨੀ ) :  ਪੰਜਾਬ ਸਰਕਾਰ ਦੁਆਰਾ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਵਿਸ਼ੇਸ਼ ਰੇਲ ਗੱਡੀ ਅੱਜ ਲੁਧਿਆਣਾ ਤੋਂ ਵਾਰਾਨਸੀ ਲਈ ਰਵਾਨਾ ਹੋ ਗਈ, ਜਿਸ ਨੂੰ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਬਾਅਦ ਦੁਪਹਿਰ 4.15 ਵਜੇ ਸਥਾਨਕ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੇਲ ਗੱਡੀ ਵਿੱਚ 1050 ਤੋਂ ਵਧੇਰੇ ਯਾਤਰੀ ਅਤੇ 30 ਦੇ ਕਰੀਬ ਡਿਊਟੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਸ਼ਾਮਿਲ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਦੀ ਸੰਭਾਲ ਅਤੇ ਇਸ ਦੀ ਪ੍ਰਫੁੱਲਤਾ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਸਾਡੀ ਡਿਊਟੀ ਹੈ ਕਿ ਆਉਣ ਵਾਲੀਆਂ ਪੀਡ਼ੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਈਏ। ਇਸ ਦੇ ਨਾਲ ਹੀ ਸੱਭਿਆਚਾਰਕ ਵਿਰਾਸਤ ਸੂਬੇ ਵਿਚ ਵਿਰਾਸਤੀ ਸੈਰ ਸਪਾਟੇ ਨੂੰ ਹੁਲਾਰਾ ਦੇਣ ਦਾ ਵੀ ਕੰਮ ਕਰੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਦੀ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਅਤੇ ਉਤਸ਼ਾਹਿਤ ਕਰਨ ਦੀ ਇਕ ਕੋਸ਼ਿਸ਼ ਹੈ।
ਉਨਾਂ ਕਿਹਾ ਕਿ 15 ਡੱਬਿਆਂ ਵਾਲੀ ਤੀਰਥ ਯਾਤਰਾ ਰੇਲ ਗੱਡੀ ਵਾਰਾਨਸੀ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਉਪਰੰਤ 10 ਫਰਵਰੀ ਨੂੰ ਵਾਪਸ ਲੁਧਿਆਣਾ ਪਰਤੇਗੀ ਅਤੇ ਪੂਰੀ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਖਾਣੇ, ਰਹਿਣ-ਸਹਿਣ, ਆਉਣ-ਜਾਣ ਆਦਿ ਦੀਆਂ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਯੋਜਨਾ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿਚੋਂ 1000 ਸ਼ਰਧਾਲੂਆਂ ਨੂੰ ਲਿਜਾਏ ਜਾਣਗੇ। ਇਸ ਸਕੀਮ 'ਤੇ ਕਰੀਬ 187 ਕਰੋਡ਼ ਰੁਪਏ ਖ਼ਰਚੇ ਜਾ ਰਹੇ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਰੇਲ ਗੱਡੀ ਵਿਚ ਗਏ ਹਨ। ਰੇਲ ਗੱਡੀ ਵਿਚ ਸ਼ਰਧਾਲੂਆਂ ਨੂੰ ਆਡੀਓ ਸੀ.ਡੀਜ਼ ਰਾਹੀਂ ਸ਼ਬਦ ਵੀ ਸੁਣਾਏ ਜਾਣਗੇ। ਯਾਤਰਾ 'ਤੇ ਰਵਾਨਾ ਹੋਣ ਵੇਲੇ ਯਾਤਰੀਆਂ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ।
ਇਸ ਮੌਕੇ ਮੁੱਖ ਮੰੰਤਰੀ ਪੰਜਾਬ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਲੁਧਿਆਣਾ ਨਗਰ ਨਿਗਮ ਦੇ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵਡ਼ੀਆ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਸਾਬਕਾ ਵਿਧਾਇਕ ਸ੍ਰ. ਰਣਜੀਤ ਸਿੰਘ ਤਲਵੰਡੀ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਅਤੇ ਪੰਜਾਬ ਵਪਾਰ ਮੰਡਲ ਦੇ ਚੇਅਰਮਨ ਸ੍ਰੀ ਮਦਨ ਲਾਲ ਬੱਗਾ, ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਦਾਨਵ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਹੀਰਾ ਸਿੰਘ ਗਾਬਡ਼ੀਆ, ਜ਼ਿਲਾ ਭਾਜਪਾ ਪ੍ਰਧਾਨ ਸ੍ਰੀ ਪ੍ਰਵੀਨ ਬਾਂਸਲ, ਅਧੀਨ ਸੇਵਾਵਾਂ ਬੋਰਡ ਦੇ ਮੈਂਬਰ ਬੀਬੀ ਸੁਰਿੰਦਰ ਕੌਰ ਦਿਆਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਜੇ ਸੂਦ, ਐੱਸ. ਡੀ. ਐੱਮ. (ਪੂਰਬੀ) ਸ੍ਰ. ਪਰਮਜੀਤ ਸਿੰਘ, ਜ਼ਿਲਾ ਟਰਾਂਸਪੋਰਟ ਅਫ਼ਸਰ ਸ੍ਰ. ਦਲਵਿੰਦਰਜੀਤ ਸਿੰਘ, ਸਿੰਚਾਈ ਮੰਤਰੀ ਦੇ ਓ. ਐੱਸ. ਡੀ. ਸ੍ਰ. ਸਹਿਜਪ੍ਰੀਤ ਸਿੰਘ ਮਾਂਗਟ, ਪੀ. ਏ. ਰਛਪਾਲ ਸਿੰਘ, ਯੂਥ ਆਗੂ ਸ੍ਰ. ਗੁਰਦੀਪ ਸਿੰਘ ਗੋਸ਼ਾ, ਸ੍ਰ. ਕੁਲਜੀਤ ਸਿੰਘ ਧੰਜਲ, ਸ੍ਰ. ਜਤਿੰਦਰਪਾਲ ਸਿੰਘ ਸਲੂਜਾ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਿਰ ਸਨ।

Thursday, 21 January 2016




ਦਲਿਤ ਵਿਦਿਆਰਥੀ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ

ਲੁਧਿਆਣਾ, 21 ਜਨਵਰੀ ( ਸਤ ਪਾਲ ਸੋਨੀ ) :   ਦਲਿਤ ਵਿਦਿਆਰਥੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਨੂੰ ਲੈ ਕੇ ਯੂਨੀਅਨ ਮੰਤਰੀ ਬੰਡਾਰੂ ਦੱਤਾਤਰੇਯਾ ਅਤੇ ਸ਼੍ਰੀਮ੍ਰਤੀ ਇਰਾਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕਠੇ ਹੋਏ ਪਾਰਟੀ ਵਾਲੰਟੀਅਰਜ਼ ਨੇ ਹੱਥਾਂ ਵਿੱਚ ਵੱਖ-ਵੱਖ ਨਾਅਰਿਆਂ ਵਾਲੇ ਬੈਨਰ ਫਡ਼ ਕੇ ਦਲਿਤ ਅਤੇ ਘੱਟ ਗਿਣਤੀ ਖਿਲਾਫ ਹੋ ਰਹੇ ਹਮਲਿਆਂ ਦਾ ਪੁਰਜ਼ੋਰ ਵਿਰੋਧ ਕੀਤਾ।

          ਲੁਧਿਆਣਾ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਕੇਂਦਰ ਵਿੱਚ ਸੱਤਾ ਵਿੱਚ ਆਉਂਣ ਤੋਂ ਬਾਦ ਦਲਿਤਾਂ ਨੂੰ ਨਜਾਇਜ਼ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਰੋਹਿਤ ਵਿਮੂਲਾ ਨਾਂਅ ਦੇ ਇੱਕ ਵਿਦਿਆਰਥੀ ਨੂੰ ਮਜ਼ਬੂਰੀ ਵੱਸ ਹੈਦਰਾਬਾਦ ਵਿੱਚ ਖੁਦਕਸ਼ੀ ਕਰਨੀ ਪਈ। ਇਸ ਤਰਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵੀ ਵਾਪਰ ਰਹੀਆਂ ਹਨ ਜਿੱਥੇ ਦਲਿਤਾਂ ਨੂੰ ਨਿਸ਼ਾਨਾ ਬਣਾਕੇ ਕਤਲ ਤੱਕ ਕੀਤਾ ਗਿਆ।

ਉਹਨਾਂ ਹੈਦਰਾਬਾਦ ਵਿਖੇ ਘਟੀ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਦੋ ਯੂਨੀਅਨ ਮੰਤਰੀਆਂ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ । ਅੱਜ ਦੇ ਇਸ ਪ੍ਰਦਰਸ਼ਨ ਵਿੱਚ ਕਰਨਲ ਲਖਨਪਾਲ ਤੋਂ ਇਲਾਵਾ ਲੁਧਿਆਣਾ ਜ਼ੋਨ ਦੇ ਬੂਥ ਆਬਜ਼ਰਵਰ ਅਰੁਣ ਬਾਪਟ, ਬਰੈਵੋ ਸੈਕਟਰ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ, ਚਾਰਲੀ ਸੈਕਟਰ ਕੋਆਰਡੀਨੇਟਰ ਜਗਜੀਵਨ ਡੱਲਾ, ਲੁਧਿਆਣਾ ਜ਼ੋਨ ਯੂਥ ਕੋਆਰਡੀਨੇਟਰ ਅਮਨਦੀਪ ਸਿੰਘ ਮੋਹੀ, ਮਹਿਲਾ ਵਿੰਗ ਪੰਜਾਬ ਮੀਤ ਪ੍ਰਧਾਨ ਰਜਵੰਤ ਕੌਰ, ਕਿਸਾਨ ਅਤੇ ਮਜਦੂਰ ਵਿੰਗ ਪੰਜਾਬ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ, ਮੀਤ ਪ੍ਰਧਾਨ ਮੋਹਨ ਸਿੰਘ ਵਿਰਕ, ਸਤਜੋਤ ਨਗਰ ਦੇ ਸਰਪੰਚ ਅਤੇ ਆਪ ਆਗੂ ਕੰਵਲਜੀਤ ਸਿੰਘ ਦੂਆ, ਮਜਦੂਰ ਵਿੰਗ ਆਗੂ ਰਜਿੰਦਰਪਾਲ ਕੌਰ ਅਤੇ ਆਪ ਆਗੂ ਪਰਵਿੰਦਰ ਕੌਰ, ਜਗਦੀਪ ਸਿੰਘ ਘੁੰਮਣ ਅਤੇ ਹੋਰ ਵਾਲੰਟੀਅਰ ਸ਼ਾਮਿਲ ਹੋਏ।

Tuesday, 5 January 2016

ਜਿਲਾ ਬਾਰ ਸੰਘ ਵੱਲੋਂ ਪਠਾਨਕੋਟ ਦੇ ਸ਼ਹੀਦਾਂ ਨੂੰ ਮੋਮਬੱਤੀਆਂ ਬਾਲ ਕੇ ਦਿੱਤੀ ਸ਼ਰਧਾਂਜ਼ਲੀ
*ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇਣ ਦੀ ਮੰਗ
ਲੁਧਿਆਣਾ 4 ਜਨਵਰੀ ( ਸਤ ਪਾਲ ਸੋਨੀ ) : ਲੁਧਿਆਣਾ ਦੇ ਜਿਲਾ ਬਾਰ ਸੰਘ ਵੱਲੋਂ ਅੱਜ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਅੱਜ ਸਵੇਰੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਲੱਗੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਬੁੱਤ ਕੋਲ ਵਕੀਲਾਂ ਨੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੱਥਾਂ ਵਿੱਚ ਬਲਦੀਆਂ ਹੋਈਆਂ ਮੋਮਬੱਤੀਆਂ ਲੈ ਕੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜ਼ਲੀ ਦਿੱਤੀ। ਇਸ ਮੌਕੇ ਜ਼ਿਲਾ ਬਾਰ ਸੰਘ ਦੇ ਪ੍ਰਧਾਨ ਵਿਜੇ ਭਾਰਤ ਵਰਮਾ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇਵੇ। ਭਾਰਤ ਵੱਲੋਂ ਦੋਸਤੀ ਦਾ ਹੱਥ ਵਧਾਉਂਣ ਦਾ ਜਵਾਬ ਪਾਕਿਸਤਾਨ ਨੇ ਹਮੇਸ਼ਾ ਹੀ ਅੱਤਵਾਦੀ ਹਮਲਿਆਂ ਨਾਲ ਦਿੱਤਾ ਹੈ। ਪਾਕਿਸਤਾਨ ਤੋਂ ਆਏ ਅੱਤਵਾਦੀਆਂ ਦੇ ਹਮਲਿਆਂ ਵਿੱਚ ਸਾਡੇ ਸੈਨਿਕ ਸ਼ਹੀਦ ਹੋ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਮੂੰਹ ਤੋਡ਼ ਜਵਾਬ ਦੇਣ। ਉਨਾਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜੇ ਦੇ ਨਾਲ ਨਾਲ ਉਨਾਂ ਦੀ ਸੁਰੱਖਿਆ ਅਤੇ ਦੇਖ ਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉੱਕਤ ਤੋਂ ਇਲਾਵਾ ਰਾਕੇਸ਼ ਭਾਟੀਆ, ਨਰਿੰਦਰ ਆਦਿਆ, ਅਜੇ ਚੋਪਡ਼ਾ, ਹਰੀਸ਼ ਨਾਰੰਗ, ਗੌਰਵ ਅਰੋਡ਼ਾ, ਵਿਸ਼ਾਲ ਰਾਣਾ, ਨਰਿੰਦਰ ਸਿੱਧੂ, ਜਿੱਮੀ ਮਲਹੋਤਰਾ, ਚੇਤਨ ਵਰਮਾ ਤੋਂ ਇਲਾਵਾ ਕੌਂਸਲਰ ਭੁਪਿੰਦਰ ਸਿੰਘ ਭਿੰਦਾ ਸਮੇਤ ਹੋਰ ਵੀ ਹਾਜ਼ਿਰ ਸਨ।

Tuesday, 29 December 2015


ਆਮ ਆਦਮੀ ਪਾਰਟੀ ਵਲੋਂ 14 ਜਨਵਰੀ ਨੂੰ ਸ਼੍ਰੀ ਮੁੱਕਤਸਰ ਸਾਹਿਬ ਵਿੱਖੇ ਹੋ ਰਹੀ ਕਾਨਫਰੰਸ ਦੀਆਂ ਤਿਆਰੀਆ ਸਬੰਧੀ ਕੀਤੀ ਗਈ ਮੀਟਿੰਗ
ਲੁਧਿਆਣਾ, 29 ਦਸੰਬਰ ( ਸਤ ਪਾਲ ਸੋਨੀ )) : ਆਮ ਆਦਮੀ ਪਾਰਟੀ ਵਲੋਂ ਅੱਜ ਸੈਂਟਰਲ ਲੀਡਰਸ਼ਿਪ ਤੋਂ ਲੁਧਿਆਣਾ ਜ਼ੋਨ ਦੇ ਆਬਜ਼ਰਵਰ ਕਪਿਲ ਭਾਰਦਵਾਜ ਅਤੇ ਜ਼ੋਨ ਕੋਆਰਡੀਨੇਟਰ ਸਾਬਕਾ ਕਰਨਲ ਸੀ. ਐਮ. ਲਖਨਪਾਲ ਦੀ ਦੇਖ-ਰੇਖ ਹੇਠ ਰੋਟਰੀ ਕਲੱਬ ਲੁਧਿਆਣਾ ਵਿਖੇ ਇੱਕ ਵਾਲੰਟੀਅਰਜ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸਨੂੰ ਪਾਰਟੀ ਦੇ ਰਾਸ਼ਟਰੀ ਲੀਡਰ ਸੰਜੇ ਸਿੰਘ, ਰਾਸ਼ਟਰੀ ਸੰਗਠਨ ਇੰਚਾਰਜ ਦੁਰਗੇਸ਼ ਪਾਠਕ, ਸੁਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਲੀਗਲ ਸੈੱਲ ਪੰਜਾਬ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ ਅਤੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਹਰਜੋਤ ਸਿੰਘ ਬੈਂਸ ਵਲੋਂ ਸੰਬੋਧਿਤ ਕੀਤਾ ਗਿਆ। ਇਸ ਮੋਕੇ ਪਾਰਟੀ ਦੇ ਬੂਥ, ਸਰਕਲ ਅਤੇ ਸੈਕਟਰ ਕੋਆਰਡੀਨੇਟਰਾਂ ਨੇ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਦੀ ਕੇਂਦਰੀ ਅਤੇ ਸੁਬੇ ਦੀ ਲੀਡਰਸ਼ਿਪ ਨੇ ਪਾਰਟੀ ਵਾਲੰਟੀਅਰਾਂ ਨੂੰ ਸੰਬੋਧਿਤ ਕਰਦਿਆਂ ਪਾਰਟੀ ਦੇ ਮਜਬੂਤ ਸੰਗਠਨ ਅਤੇ ਪਾਰਟੀ ਵਲੋਂ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਦੀਆਂ ਤਿਆਰੀਆਂ ਸੰਬੰਧੀ ਵਿਚਾਰ
ਵਟਾਂਦਰਾ ਕੀਤਾ।
ਉਹਨਾਂ 14ਜਨਵਰੀ ਨੂੰ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਮੋਕੇ ਮੀਟਿੰਗ ਨੂੰ ਸੰਬੋਧਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਫੈਲੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਕਾਰਨ ਅਣਗਿਣਤ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਚੁੱਕੀਆਂ ਹਨ, ਜਿਸ ਲਈ ਸੱਤਾਧਾਰੀ ਅਕਾਲੀ- ਭਾਜਪਾ ਗਠਬੰਧਨ ਅਤੇ ਕਾਂਗਰਸ ਪਾਰਟੀ ਬਰਾਬਰ ਦੇ ਜਿੰਮੇਵਾਰ ਹਨ। ਉਹਨਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਜਡ਼ੋਂ ਖਤਮ ਕਰ ਦਿੱਤਾ ਜਾਵੇਗਾ ਅਤੇ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਇਮਾਨਦਾਰ ਅਤੇ ਨਿਵੇਕਲੀ ਰਾਜਨੀਤੀ ਦਾ ਆਗਾਜ਼ ਕੀਤਾ ਜਾਵੇਗਾ।ਸੁੱਚਾ ਸਿੰਘ ਛੋਟੇਪੁਰ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਹ ਦੋਵੇਂ ਆਪਸ ਵਿੱਚ ਮਿਲਕੇ ਫਿਕਸਡ ਮੈਚ ਖੇਡ ਰਹੇ ਹਨ ਅਤੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਪੰਜਾਬ ਦੇ ਲੋਕ ਸਿਆਣੇ ਹਨ ਅਤੇ ਉਹ ਆਪਣਾ ਬੂਰਾ ਭਲਾ ਚੰਗੀ ਤਰਾਂ ਜਾਣਦੇ ਹਨ। ਮੁੱਖ-ਮੰਤਰੀ ਬਾਦਲ ਵਲੋਂ ਆਮ ਆਦਮੀ ਪਾਰਟੀ ਨੂੰ ਦਲ-ਬਦਲੂਆਂ ਦੀ ਪਾਰਟੀ ਦਾ ਜਵਾਬ ਦਿਦਿਂਆਂ ਹੋਇਆਂ ਸੁੱਚਾ ਸਿੰਘ ਛੋਟੇਪੁੱਰ ਨੇ ਕਿਹਾ ਕਿ ਬਾਦਲ ਖੁੱਦ ਦਲ- ਬਦਲੂ ਹੈ ਉਸ ਨੇ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ । ਆਮ ਆਦਮੀ ਪਾਰਟੀ ਵਲੋਂ ਸੁਬੇ ਭਰ ਵਿੱਚ ਕਰਵਾਈਆਂ ਜਾ ਰਹੀਆਂ ਰੈਲੀਆਂ ਨੂੰ ਪੰਜਾਬ ਦੀ ਜਨਤਾ ਵਲੋਂ ਮਿਲ ਰਹੇ ਭਾਰੀ ਸਮਰਥਨ ਤੋਂ ਇਹ ਸਪਸ਼ਟ ਹੈ ਕਿ ਲੋਕ ਪੰਜਾਬ ਵਿੱਚੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਕੇ ਇੱਕ ਇਮਾਨਦਾਰ ਰਾਜਨੀਤੀ ਦਾ ਆਗਾਜ਼ ਕਰਨ ਲਈ ਤਿਆਰ-ਬਰ-ਤਿਆਰ ਹਨ।
ਕੈਪਟਨ ਅਮਰਿੰਦਰ ਸਿੰਘ ਵਲੋਂ ਮਹਾਂ-ਗਠਬੰਧਨ ਸਬੰਧੀ ਪੁੱਛੇ ਜਾਣ 'ਤੇ ਦੁਰਗੇਸ਼ ਪਾਠਕ ਨੇ ਕਿਹਾ ਕਿ ਅਮਰਿੰਦਰ ਸਿੰਘ ਹਾਰ ਸਵੀਕਾਰ ਕਰ ਚੁੱਕੇ ਹਨ ਇਸ ਲਈ ਉਹ ਮਹਾਂ-ਗਠਬੰਧਨ ਦੀਆਂ ਗੱਲਾਂ ਕਰ ਰਹੇ ਹਨ । ਆਮ ਆਦਮੀ ਪਾਰਟੀ ਆਪਣੇ ਬਲਬੁੱਤੇ 'ਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ । ਇਸ ਮੌਕੇ ਹਿੰਮਤ ਸਿੰਘ ਸ਼ੇਰਗਿੱਲ ਅਤੇ ਹਰਜੋਤ ਸਿੰਘ ਬੈਂਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਪਾਰਟੀ ਲੀਡਰਸ਼ਿਪ ਨੇ ਪਾਰਟੀ ਨੂੰ ਵਾਲੰਟੀਅਰਾਂ ਵਲੋਂ ਮਿਲ ਰਹੇ ਭਰਪੂਰ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਪਾਰਟੀ ਵਾਲੰਟੀਅਰਾਂ ਦਾ ਧੰਨਵਾਦ ਵੀ ਕੀਤਾ ਅਤੇ ਸੁਬੇ ਦੀ ਭਲਾਈ ਲਈ ਪਾਰਟੀ ਵਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਏ ਗਏ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਅਪੀਲ ਕੀਤੀ । ਉਹਨਾਂ 14 ਜਨਵਰੀ ਨੂੰ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੋਰਾਨ ਹੋ ਰਹੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵੀ ਵਿਚਾਰ ਚਰਚਾ ਕੀਤੀ ਅਤੇ ਪਾਰਟੀ ਵਾਲੰਟੀਅਰਾਂ ਨੂੰ ਇਸ ਕਾਨਫਰੰਸ ਵਿੱਚ ਵੱਧ-ਚਡ਼ਕੇ ਹਿੱਸਾ ਲੈਣ ਲਈ ਬੇਨਤੀ ਕੀਤੀ।
ਇਸ ਮੋਕੇ ਪਾਰਟੀ ਦੇ ਆਪ ਦਾ ਦਾਨ ਅਭਿਆਨ ਦੇ ਜ਼ੋਨ ਕੋਆਰਡੀਨੇਟਰ ਰਾਜ ਫਤਿਹ ਸਿੰਘ ਦੀ ਅਗਵਾਈ ਵਿੱਚ ਪਾਰਟੀ ਫੰਡ ਇੱਕਠਾ ਕਰਨ ਲਈ ਇੱਕ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਪਾਰਟੀ ਵਾਲੰਟੀਅਰਜ਼ ਅਤੇ ਪਾਰਟੀ ਸਮਰਥਕਾਂ ਨੇ ਵੱਧ-ਚਡ਼ਕੇ ਸਹਿਯੋਗ ਕੀਤਾ।
ਉਪਰੋਕਤ ਆਗੂਆਂ ਤੋਂ ਇਲਾਵਾ ਪਾਰਟੀ ਦੇ ਕਿਸਾਨ ਅਤੇ ਮਜਦੂਰ ਵਿੰਗ ਪੰਜਾਬ ਦੇ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਕਰਣਵੀਰ ਸਿੰਘ ਟਿਵਾਣਾ, ਮੀਤ ਪ੍ਰਧਾਨ ਮੋਹਨ ਸਿੰਘ ਵਿਰਕ, ਮਹਿਲਾ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਰਜਵੰਤ ਕੌਰ, ਮਜਦੂਰ ਵਿੰਗ ਲੁਧਿਆਣਾ ਦੇ ਆਗੂ ਰਜਿੰਦਰਪਾਲ ਕੌਰ, ਯੂਥ ਵਿੰਗ ਲੁਧਿਆਣਾ ਦੇ ਕੋਆਰਡੀਨੇਟਰ ਅਮਨਦੀਪ ਸਿੰਘ ਮੋਹੀ, ਐਲਫਾ ਸੈਕਟਰ ਕੋਆਰਡੀਨੇਟਰ ਸੁਖਦੇਵ ਬਾਵਾ, ਬਰੈਵੋ ਸੈਕਟਰ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਅਤੇ ਚਾਰਲੀ ਸੈਕਟਰ ਦੇ ਕੋਆਰਡੀਨੇਟਰ ਜੀਵਨ ਸਿੰਘ ਸੰਗੋਵਾਲ ਅਤੇ ਕਈ ਹੋਰ ਆਗੂ ਸ਼ਾਮਿਲ ਹੋਏ ਅਤੇ ਉਹਨਾਂ ਨੇ ਪਾਰਟੀ ਵਾਲੰਟੀਅਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ।