Tuesday, 16 August 2016

:
ਪੰਜਾਬ 'ਚ ਨਸ਼ਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਕੈਪਟਨ ਅਮਰਿੰਦਰ ਨੇ ਜੇਲ ਭੇਜਣ ਦਾ ਕੀਤਾ ਵਾਅਦਾ
*ਖੰਨਾ ਨੂੰ ਜ਼ਿਲਾ ਬਣਾਉਣ ਦੀ ਪ੍ਰਗਟਾਈ ਵਚਨਬੱਧਤਾ


ਈਸਡ਼ੂ (ਲੁਧਿਆਣਾ), 16 ਅਗਸਤ ( ਸਤ ਪਾਲ ਸੋਨੀ  ) :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਨਸ਼ਿਆਂ ਦੀ ਪੈਦਾਵਾਰ, ਤਸਕਰੀ ਜਾਂ ਸਪਲਾਈ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਨੂੰ ਜਵਾਬਦੇਹ ਬਣਾਉਣ ਤੇ ਉਸਨੂੰ ਸਾਡੀ ਪੂਰੀ ਨੌਜਵਾਨ ਪੀਡ਼ੀ ਨੂੰ ਖਤਮ ਕਰਨ ਲਈ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ।ਉਨਾਂ  ਨੇ ਕਿਹਾ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਜਾਂ ਬਿਕ੍ਰਮ ਸਿੰਘ ਮਜੀਠੀਆ ਦੀ ਇਸ 'ਚ ਸ਼ਮੂਲਿਅਤ ਸਾਬਤ ਹੋਈ, ਤਾਂ ਉਹ ਉਨਾਂ  ਨੂੰ ਵੀ ਮੁਆਫ ਨਹੀਂ ਕਰਨਗੇ।
ਕੈਪਟਨ ਅਮਰਿੰਦਰ ਸਿੰਘ ਐਲਾਨ ਕੀਤਾ ਕਿ ਕਾਂਗਰਸ ਦੀ ਸੂਬੇ 'ਚ ਸਰਕਾਰ ਬਣਨ ਤੋਂ ਬਾਅਦ ਖੰਨਾ ਨੂੰ ਜ਼ਿਲਾ ਬਣਾਇਆ ਜਾਵੇਗਾ। ਸ਼ਹੀਦ ਕਰਨੈਲ ਸਿੰਘ ਈਸਡ਼ੂ ਦੀ ਯਾਦ 'ਚ ਇਥੇ ਸੋਮਵਾਰ ਨੂੰ ਸੁਤੰਤਰਤਾ ਦਿਵਸ ਮੌਕੇ ਅਯੋਜਿਤ ਭਰਵੀਂ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਨਸ਼ਿਆਂ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ  ਨੇ ਠਾਠਾਂ ਮਾਰਦੇ ਇਕੱਠ ਨੂੰ ਯਾਦ ਦਿਲਾਇਆ ਕਿ ਉਨਾਂ  ਨੇ ਚਾਰ ਹਫਤਿਆਂ ਅੰਦਰ ਨਸ਼ਿਆਂ ਨੂੰ ਖਤਮ ਕਰਨ ਦੀ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਹੈ। ਇਸ ਲਡ਼ੀ ਹੇਠ ਪੰਜਾਬ ਨੂੰ ਨਸ਼ਿਆਂ ਦੇ ਦਲਦਲ 'ਚ ਧਕੇਲਣ ਵਾਲਿਆਂ ਵਾਸਤੇ ਰਹਿਮ ਦੀ ਕੋਈ ਜਗਾ ਨਹੀਂ ਹੈ, ਜਿਨਾਂ  ਨੇ ਸਾਰੀ ਨੌਜ਼ਵਾਨ ਪੀਡ਼ੀ ਨੂੰ ਖਤਮ ਕਰ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਕਾਲੀਆਂ, ਖਾਸ ਕਰਕੇ ਬਾਦਲਾਂ ਨੂੰ ਖੇਤੀਬਾਡ਼ੀ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਉਨਾਂ  ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨਕਾਲ ਦੌਰਾਨ ਜਿਥੇ ਨੌਜ਼ਵਾਨਾਂ ਨੂੰ ਨਸ਼ਿਆਂ 'ਚ ਧਕੇਲ ਦਿੱਤਾ ਗਿਆ ਹੈ, ਉਥੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਬਾਦਲਾਂ ਨੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ, ਜਿਹਡ਼ਾ ਇਤਿਹਾਸ 'ਚ ਕਦੇ ਵੀ ਨਹੀਂ ਹੋਇਆ ਸੀ। ਇਥੋਂ ਤੱਕ ਕਿ ਪਹਿਲੇ ਨੰਬਰ 'ਤੇ ਰਹਿਣ ਵਾਲਾ ਪੰਜਾਬ ਅੱਜ ਤਰੱਕੀ ਤੇ ਵਿਕਾਸ ਦੇ ਮਾਮਲੇ 'ਚ ਹੋਰਨਾਂ ਸੂਬਿਆਂ ਮੁਕਾਬਲੇ 23ਵੇਂ ਨੰਬਰ 'ਤੇ ਪਹੁੰਚ ਚੁੱਕਾ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਬਾਦਲਾਂ ਵੱਲੋਂ ਬੀਤੇ ਦੱਸ ਸਾਲਾਂ ਦੌਰਾਨ ਫਾਇਦਾ ਕਮਾਉਣ ਵਾਲੇ ਬਿਜਨੇਸਾਂ 'ਤੇ ਕਬਜ਼ਾ ਕਰਕੇ ਕਮਾਈ ਭਾਰੀ ਦੋਲਤ ਦਾ ਜ਼ਿਕਰ ਕੀਤਾ। ਭਾਵੇਂ ਉਹ ਟ੍ਰਾਂਸਪੋਰਟ ਦਾ ਬਿਜਨੇਸ ਹੋਵੇ, ਕੇਬਲ ਦੀ ਵੰਡ, ਸ਼ਰਾਬ ਦਾ ਵਪਾਰ ਜਾਂ ਫਿਰ ਰੇਤ ਦੀ ਖੁਦਾਈ, ਬਾਦਲਾਂ ਨੇ ਹਰੇਕ 'ਤੇ ਕਬਜ਼ਾ ਜਮਾ ਰੱਖਿਆ ਹੈ।
ਕੈਪਟਨ ਅਮਰਿੰਦਰ ਸਿੰਘ  ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਬਾਦਲਾਂ ਤੇ ਉਨਾਂ  ਦੇ ਸਾਥੀਆਂ ਕੋਲੋਂ ਸਾਰੇ ਵਾਧੂ ਪਰਮਿਟ ਵਾਪਿਸ ਲਏ ਜਾਣਗੇ ਤੇ ਗੈਰ ਕਾਨੂੰਨੀ ਰੂਟ ਰੋਕੇ ਜਾਣਗੇ, ਜਿਨਾਂ  ਪਰਮਿਟਾਂ ਨੂੰ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਵੰਡਿਆ ਜਾਵੇਗਾ। ਇਸੇ ਤਰਾਂ, ਕੇਬਲ ਵੰਡ, ਰੇਤ ਖੁਦਾਈ ਤੇ ਸ਼ਰਾਬ ਦੇ ਵਪਾਰ 'ਤੇ ਇਨਾਂ  ਦੇ ਏਕਾਧਿਕਾਰ ਨੂੰ ਖਤਮ ਕੀਤਾ ਜਾਵੇਗਾ, ਤਾਂ ਜੋ ਇਨਾਂ  ਤੋਂ ਹੋਣ ਵਾਲੇ ਫਾਇਦੇ ਲੋਕਾਂ ਨੂੰ ਮਿਲਣ। ਇਸ ਦੌਰਾਨ ਕੈਪਟਨ ਅਮਰਿੰਦਰ ਨੇ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਖਡ਼ਾ ਹੋ ਕੇ ਬੋਲਣ ਦੀ ਚੁਣੌਤੀ ਦਿੱਤੀ ਕਿ ਉਨਾਂ  ਨੇ ਆਪਣੇ ਖਾਸ ਦੋਸਤ ਤੇ ਉਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਖੁਸ਼ ਕਰਨ ਵਾਸਤੇ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਵਾਸਤੇ ਦਸਤਖਤ ਕਰਕੇ ਮਨਜ਼ੂਰੀ ਨਹੀਂ ਦਿੱਤੀ ਸੀ। ਉਨਾਂ  ਨੇ ਕਿਹਾ ਕਿ ਬਾਦਲਾਂ ਵੱਲੋਂ ਵਿਅਕਤੀਗਤ ਰਿਸ਼ਤਿਆਂ ਨੂੰ ਪਹਿਲ ਦੇਣ ਕਾਰਨ ਪੰਜਾਬ ਨੂੰ ਐਸ.ਵਾਈ.ਐਲ 'ਤੇ ਬਹੁਤ ਸਾਰੀ ਪ੍ਰੇਸ਼ਾਨੀ ਝੇਲਣੀ ਪਈ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤੇ, ਜਿਹਡ਼ੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ, ਕਿ ਉਹ ਐਸ.ਵਾਈ.ਐਲ ਦੇ ਮਾਮਲੇ 'ਚ ਪੰਜਾਬ ਨਾਲ ਖਡ਼ਨਗੇ ਜਾਂ ਫਿਰ ਹਰਿਆਣਾ ਨਾਲ। ਕਿਉਂਕਿ ਉਨਾਂ  ਦੀ ਸਰਕਾਰ ਪਹਿਲਾਂ ਹੀ ਐਸ.ਵਾਈ.ਐਲ ਉਪਰ ਅਦਾਲਤ 'ਚ ਹਰਿਆਣਾ ਦੇ ਹੱਕ 'ਚ ਹਲਫੀਆਨਾਮਾ ਦੇ ਚੁੱਕੀ ਹੈ। ਉਨਾਂ  ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨਾਂ  ਤੇ ਉਨਾਂ  ਦੀ ਪਾਰਟੀ ਦਾ ਇਸ ਮੁੱਦੇ 'ਤੇ ਕੀ ਸਟੈਂਡ, ਜਿਹਡ਼ਾ ਸਾਡੇ ਵਾਸਤੇ ਜ਼ਿੰਦਗੀ ਤੇ ਮੌਤ ਦਾ ਮਾਮਲਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਏ.ਆਈ.ਸੀ.ਸੀ. ਸਕੱਤਰ ਇੰਚਾਰਜ਼ ਪੰਜਾਬ ਮਾਮਲੇ ਆਸ਼ਾ ਕੁਮਾਰੀ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਪੰਜਾਬੀ ਕਾਂਗਰਸ ਨੂੰ ਵਾਪਿਸ ਸੱਤਾ 'ਚ ਲਿਆਉਣ ਦਾ ਮਨ ਬਣਾ ਬੈਠੇ ਹਨ। ਉਨਾਂ  ਨੇ ਕਿਹਾ ਕਿ ਸਿਰਫ ਕਾਂਗਰਸ ਹੀ ਸੂਬੇ ਨੂੰ ਇਨਾਂ  ਮਾਡ਼ੇ ਹਾਲਾਤਾਂ 'ਚੋਂ ਕੱਢ ਸਕਦੀ ਹੈ, ਜਿਹਡ਼ੇ ਬੀਤੇ ਸਾਲਾਂ ਦੌਰਾਨ ਅਕਾਲੀਆਂ ਨੇ ਪੈਦਾ ਕੀਤੇ ਹਨ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਬੀਬੀ ਰਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ, ਰਵਨੀਤ ਬਿੱਟੂ, ਗੁਰਕੀਰਤ ਸਿੰਘ ਕੋਟਲੀ ਵੀ ਮੌਜ਼ੂਦ ਰਹੇ।

Friday, 12 August 2016

ਚਡ਼੍ਹਤ ਪੰਜਾਬ ਦੀ
ਨੌਜਵਾਨ ਪੀਡ਼ੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁਡ਼ੇ ਰਹਿਣਾ ਚਾਹੀਦਾ ਹੈ-ਰੁਚੀ ਬਾਵਾ
* ਗੁਰੂ ਤੇਗ ਬਹਾਦਰ ਨਰਸਿੰਗ ਕਾਲਜ 'ਚ ਸੱਭਿਆਚਾਰਕ ਪ੍ਰੋਗਰਾਮ ਹੋਇਆ
ਲੁਧਿਆਣਾ, 12 ਅਗਸਤ ( ਸਤ ਪਾਲ ਸੋਨੀ ) : ਪੱਛਮੀ ਸੱਭਿਆਚਾਰ ਨੂੰ ਜਿੰਦਗੀ ਵਿਚ ਅਪਣਾਉਣਾ ਕੋਈ ਮਾਡ਼ੀ ਗੱਲ ਨਹੀਂ, ਪਰ ਆਪਣੇ ਸੱਭਿਆਚਾਰ ਨੂੰ ਭੁੱਲ ਜਾਣਾ ਚੰਗੀ ਗੱਲ ਨਹੀਂ। ਇਹ ਵਿਚਾਰ ਸ੍ਰੀਮਤੀ ਰੁਚੀ ਬਾਵਾ ਜਨਰਲ ਸਕੱਤਰ ਸਤਲੁਜ ਕਲੱਬ ਲੁਧਿਆਣਾ ਨੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਕਾਲਜ ਲੁਧਿਆਣਾ ਵਿਚ ਤੀਆਂ ਮੌਕੇ ਕਰਵਾਏ ਗਏ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਨੌਜਵਾਨ ਪੀਡ਼ ਨੂੰ ਅਮੀਰ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁਡ਼ੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਸੀ ਰਿਸ਼ਤਿਆਂ ਦੀਆਂ ਗੰਢਾਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ ਅਤੇ ਸਮਾਜ ਵਿਚ ਧੀਆਂ ਦੇ ਸਤਿਕਾਰ ਨੂੰ ਸਦੀਵੀ ਰੱਖਿਆ ਜਾ ਸਕੇ। ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵੰਨਗੀਆਂ ਤਹਿਤ ਨਰਸਿੰਗ ਵਿਦਿਆਰਥਣਾਂ ਦੇ ਮੁਕਾਬਲੇ ਕਰਵਾਏ ਗਏ, ਜਿਨਾਂ ਵਿਚ ਜੀ.ਐਨ.ਐਮ ਤੀਸਰੇ ਸਾਲ ਦੀ ਵਿਦਿਆਰਥਣ ਗੁਰਮਨਪ੍ਰੀਤ ਕੌਰ ਨੂੰ 'ਤੀਆਂ ਦੀ ਰਾਣੀ', ਬੀ.ਐੱਸ.ਸੀ ਦੂਸਰੇ ਸਾਲ ਦੀ ਵਿਦਿਆਰਥਣ ਸਰਮਨਪ੍ਰੀਤ ਕੌਰ ਨੂੰ 'ਗਿੱਧਿਆਂ ਦੀ ਰਾਣੀ', ਬੀ.ਐੱਸ.ਸੀ ਚੌਥੇ ਸਾਲ ਦੀ ਵਿਦਿਆਰਥਣ ਸੰਦੀਪ ਕੌਰ ਨੂੰ 'ਸਰੂ ਜਿਹਾ ਕੱਦ', ਬੀ.ਐੱਸ.ਸੀ ਚੌਥੇ ਸਾਲ ਦੀ ਵਿਦਿਆਰਥਣ ਮਨਦੀਪ ਕੌਰ ਨੂੰ 'ਕਾਸ਼ਣੀ ਅੱਖ', ਬੀ.ਐੱਸ.ਸੀ ਪਹਿਲੇ ਸਾਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ 'ਤੋਰ ਪੰਜਾਬਣ ਦੀ', ਜੀ.ਐਨ.ਐਮ ਦੂਸਰੇ ਸਾਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ 'ਖਿਡ਼ਿਆ ਚਿਹਰਾ' ਅਤੇ ਜੀ.ਐਨ.ਐਮ ਦੂਸਰੇ ਸਾਲ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ 'ਬੈਸਟ ਮਹਿੰਦੀ ਸਜਾਉਣ ਕਲਾ' ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਰੁਚੀ ਬਾਵਾ ਨੇ ਸਮਾਗਮ ਤੋਂ ਪ੍ਰਭਾਵਿਤ ਹੁੰਦਿਆਂ ਕੁਡ਼ੀਆਂ ਨਾਲ ਆਪਣੇ ਨਿੱਜੀ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਮਿਹਨਤ ਅਤੇ ਲਗਨ ਨਾਲ ਉੱਚੀਆਂ ਬੁਲੰਦੀਆਂ ਛੂਹਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਦੂਆ, ਪ੍ਰਿੰਸੀਪਾਲ ਸ੍ਰੀਮਤੀ.ਸੁਦੇਸ਼ ਡੇਵਿਡ, ਵਾਇਸ ਪ੍ਰਿੰਸੀਪਾਲ ਸ੍ਰੀਮਤੀ ਸਵਪਨਾ, ਪ੍ਰੋ: ਪਰਮਜੀਤ ਕੌਰ, ਸ੍ਰੀਮਤੀ ਈਸ਼ਾ ਬਵੇਜਾ, ਸਾਬਕਾ ਕਰਨਲ ਐਮ ਐਸ ਕੰਗ, ਜੋਗਿੰਦਰ ਸਿੰਘ ਇਰੋਜ਼ ਤੋਂ ਇਲਾਵਾ ਨਰਸਿੰਗ ਕਾਲਜ ਦੀ ਫੈਕੁਲਿਟੀ ਅਤੇ ਸ਼ਹਿਰ ਦੀਆਂ ਵੱਖ ਵੱਖ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਨਰਸਿੰਗ ਵਿਦਿਆਰਥਦਾਂ ਭੰਗਡ਼ਾ ਪਾਇਆ, ਜੋ ਸਲਾਹੁਣ ਯੋਗ ਸੀ। ਨਰਸਿੰਗ ਕਾਲਜ ਵੱਲੋਂ ਮਠਿਆਈਆਂ ਦੀ ਰਾਣੀ ਜਲੇਬੀਆਂ ਦਾ ਪ੍ਰਬੰਧ ਵੀ ਕੀਤਾ ਗਿਆ। ਕੁਲ ਮਿਲਾ ਕੇ ਇਹ ਪ੍ਰੋਗਰਾਮ ਅਭੁੱਲ ਯਾਦਾਂ ਛੱਡ ਗਿਆ।

Tuesday, 14 June 2016

ਵਿਸ਼ਵ ਵਲੰਟੀਅਰ ਬਲਡ ਡੋਨਰ ਦਿਹਾਡ਼ੇ ਤੇ ਹੈਲਪਿੰਗ ਹੈਂਡਸ ਕਲੱਬ ਨੇ
ਕੀਤਾ 82 ਯੁਨਿਟ ਖੂਨਦਾਨ
*ਹੈਲਿੰਪਗ ਹੈਂਡਸ ਕਲੱਬ ਨੇ ਖੂਨਦਾਨ ਕਰਕੇ ਨਿਭਾਇਆ ਮਨੁੱਖਤਾ ਦੀ ਸੇਵਾ ਦਾ ਫਰਜ : ਰਮਨ ਗੋਇਲ
ਲੁਧਿਆਣਾ, 14 ਜੂਨ ( ਸਤ ਪਾਲ ਸੋਨੀ ) : ਸਮਾਜ ਸੇਵੀ ਸੰਗਠਨ ਹੈਲਪਿੰਗ ਹੈਂਡਸ ਕਲੱਬ ਵੱਲੋਂ ਵਿਸ਼ਵ ਵਲੰਟੀਅਰ ਬਲਡ ਡੋਨਰ ਦਿਹਾਡ਼ੇ ਤੇ ਦਯਾਨੰਦ ਹਸਪਤਾਲ ਦੇ ਬਲਡ ਬੈਂੰਕ ਵਿੱਖੇ ਆਯੋਜਿਤ ਕੈਂਪ' ਚ ਸੰਗਠਨ ਦੇ ਪ੍ਰਧਾਨ ਰਮਨ ਗੋਇਲ ਦੀ ਪ੍ਰਧਾਨਗੀ ਹੇਠ ਵਲੰਟੀਅਰਾਂ ਨੇ 82 ਯੁਨਿਟ ਖੂਨਦਾਨ ਕੀਤਾ । ਹਸਪਤਾਲ ਦੇ ਬਲਡ ਬੈਂਕ ਦੀ ਪ੍ਰਮੁੱਖ ਡਾਕਟਰ ਅਮਰਜੀਤ ਕੌਰ ਨੇ ਹੈਲਪਿੰਗ ਹੈਂਡਸ ਕਲੱਬ ਵੱਲੋਂ ਥੈਲੇਸੀਮਿਆ ਪੀਡ਼ਿਤ ਬੱਚਿਆਂ ਦੀ ਮਦਦ ਲਈ ਕੀਤੇ ਖੂਨਦਾਨ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਕਲੱਬ ਦੇ ਮੈਂਬਰ ਥੈਲੇਸੀਮਿਆ ਨਾਲ ਪੀਡ਼ਿਤ ਬੱਚਿਆਂ ਦੇ ਨਾਲ ਖੂਨ ਦਾ ਰਿਸ਼ਤਾ ਨਾਂ ਹੁੰਦੇ ਹੋਏ ਵੀ ਉਨਾਂ ਦੇ ਲਈ ਖੂਨਦਾਨ ਕਰਕੇ ਉਨਾਂ ਨੂੰ ਨਵਾਂ ਜੀਵਨ ਪ੍ਰਦਾਨ ਕਰ ਰਹੇ ਹਨ । ਹੈਲਪਿੰਗ ਹੈਂਡਸ ਕਲੱਬ ਦੇ ਪ੍ਰਧਾਨ ਰਮਨ ਗੋਇਲ ਨੇ ਕਲੱਬ ਵੱਲੋਂ ਸਮੇਂ ਸਮੇੰ ਤੇ ਕੀਤੇ ਜਾਣ ਵਾਲੇ ਖੂਨਦਾਨ ਅਤੇ ਹੋਰ ਸਾਮਾਜਿਕ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲੱਬ ਦਾ ਉਦੇਸ਼ ਖੂਨਦਾਨ ਕਰਕੇ ਜਰੁਰਤਮੰਦਾ ਦੇ ਜੀਵਨ ਦੀ ਰੱਖਿਆ ਕਰਕੇ ਮਨੁੱਖਤਾ ਦਾ ਫਰਜ ਨਿਭਾਉਣਾ ਹੈ । ਇਸ ਮੌਕੇ ਤੇ ਰਮਨ ਗੋਇਲ, ਅਵਨੀਸ਼ ਮਿੱਤਲ, ਗਗਨ ਅਰੋਡ਼ਾ, ਰਾਜੀਵ ਅਰੋਡ਼ਾ, ਸ਼ਸ਼ੀ ਭੂਸ਼ਣ ਗੋਇਲ, ਵਰੁਣ ਜੈਨ, ਨੰਦ ਗੋਪਾਲ ਬਾਂਸਲ, ਰਾਕੇਸ਼ ਸਿੰਗਲਾ, ਜਗਦੀਪ ਸਿੰਘ ਮੋਗੇੰਬੋ,ਗੋਪਾਲ ਸ਼ਰਮਾ, ਜੋਤੀ ਡੰਗ, ਅਨੂਪ ਸ਼ੁਕਲਾ, ਵਿਕਾਸ ਗੋਇਲ, ਮਨੂੰ ਗੁਪਤਾ, ਇੰਦਰਜੀਤ ਵਾਲਿਆ, ਰਾਕੇਸ਼ ਗੁਪਤਾ, ਪ੍ਰੇਮ ਬਾਂਗਡ਼, ਤਰੁਣ ਗੋਇਲ, ਭਾਰਤ ਜੋਸ਼ੀ, ਅਮਰ ਟੱਕਰ, ਨੀਰਜ ਵਰਮਾ, ਆਦਿਤਿਆ ਗੋਇਲ, ਸੰਜੀਵ ਗਰਗ ਅਤੇ ਹੋਰ ਵੀ ਮੌਜੂਦ ਸਨ ।

Sunday, 22 May 2016


ਅਸਮ ਵਿੱਚ ਭਾਜਪਾ ਦੀ ਜਿੱਤ ਮੋਦੀ  ਸਰਕਾਰ ਦੀ ਜਨਹਿਤੈਸ਼ੀ ਨਿਤੀਆਂ ਤੇ ਮੋਹਰ  :  ਰਵਿੰਦਰ ਅਰੋਡ਼ਾ

*ਜਿਲਾ ਭਾਜਪਾ ਨੇ ਅਸਮ ਵਿੱਚ ਮਿਲੀ ਜਿੱਤ ਦੀ ਮਨਾਇਆ ਜਸ਼ਨ ,  ਢੋਲ ਦੀ ਥਾਪ ਤੇ ਭੰਗਡ਼ੇ ਪਾਕੇ ਵੰਡੇ ਲੱਡੂ


ਲੁਧਿਆਣਾ 21 ਮਈ ( ਸਤ ਪਾਲ ਸੋਨੀ  ) : ਜਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋਡ਼ਾ  ਦੀ ਪ੍ਰਧਾਨਗੀ ਹੇਠ ਜਿਲਾ ਭਾਜਪਾ ਆਗੂਆਂ ਤੇ ਵਰਕਰਾਂ ਨੇ ਅਸਮ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨੂੰ ਮਿਲੇ ਸਪੱਸ਼ਟ ਬਹੁਮਤ ਦਾ ਜਸ਼ਨ ਸਥਾਨਕ ਹੈਬੋਵਾਲ ਵਿੱਖੇ ਢੋਲ ਦੀ ਥਾਪ ਤੇ ਭੰਗਡ਼ੇ ਪਾਕੇ ਮਨਾਇਆ ।  ਜਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋਡ਼ਾ  ਨੇ ਅਸਮ ਵਿੱਚ ਭਾਜਪਾ ਨੂੰ ਮਿਲੀ ਜਿੱਤ ਦਾ ਸਿਹਰਾ ਕੇਂਦਰ ਵਿੱਚ ਸਤਾਸੀਨ ਮੋਦੀ  ਸਰਕਾਰ ਵੱਲੋਂ ਲਾਗੂ ਕੀਤੀਆਂ ਜਨਹਿਤੈਸ਼ੀ ਨਿਤੀਆਂ ਨੂੰ ਦਿੰਦੇ ਹੋਏ ਕਿਹਾ ਦੀ ਅਸਮ ਦੀ ਜਨਤਾ ਨੇ ਮੋਦੀ  ਸਰਕਾਰ ਦੀਆਂ ਨਿਤੀਆਂ ਤੇ ਮੋਹਰ ਲਗਾਕੇ ਅਸਮ ਵਿੱਚ ਭਾਜਪਾ  ਦੇ ਰੁਪ ਵਿੱਚ ਦੇਸ਼ ਭਗਤ ਸਰਕਾਰ ਨੂੰ ਰਾਜ ਦੀ ਸਤਾ ਦੀ ਕਮਾਨ ਸੌਂਪਕੇ ਰਾਜ  ਦੇ ਵਿਕਾਸ ਦਾ ਰਸਤਾ ਸਾਫ ਕੀਤਾ ਹੈ ।  ਅਰੋਡ਼ਾ ਨੇ ਕਿਹਾ ਕਿ ਅਸਮ ਵਿੱਚ ਜਿੱਤ ਦੀ ਹੋਈ ਸ਼ੁਰੁਆਤ ਸੈਮਿਫਾਇਨਲ ਹੈ  ਅਤੇ ਅਗਲੇ ਸਾਲ ਪੰਜਾਬ ਸਹਿਤ ਉੱਤਰ ਭਾਰਤ  ਦੇ ਹੋਰ ਰਾਜਾਂ ਵਿੱਚ ਭਾਜਪਾ ਦੀ ਜਿੱਤ ਦਾ ਫਾਈਨਲ ਹੋਵੇਗਾ ।  ਇਸ ਮੌਕੇ ਤੇ  ਸਾਬਕਾ ਸਿਹਤ ਮੰਤਰੀ ਸਤ ਪਾਲ ਗੋਸਾਈਂ,  ਜਿਲਾ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰਵੀਨ ਬਾਂਸਲ  ਅਤੇ ਰਾਜੀਵ ਕੱਤਨਾ ,  ਪੰਜਾਬ ਭਾਜਪਾ  ਦੇ ਖਜਾਨਚੀ ਗੁਰਦੇਵ ਸ਼ਰਮਾ ਦੇਬੀ , ਭਾਜਪਾ ਮਹਿਲਾ ਮੋਰਚਾ ਪੰਜਾਬ ਰੇਨੂੰ   ਥਾਪਰ, ਅਨਿਲ ਸਰੀਨ ,  ਅਸ਼ੋਕ ਲੂੰਬਾ ,  ਸੰਤੋਸ਼ ਕਾਲਡ਼ਾ, ਅਰੁਣੇਸ਼ ਮਿਸ਼ਰਾ, ਜੀਵਨ ਗੁਪਤਾ  , ਪੁਸ਼ਪਿੰਦਰ ਸਿੰਘਲ , ਮਸਤਾਨ ਚੰਦ ਕਪੂਰ  ,   ਸੰਗੀਤਾ ਭੰਡਾਰੀ ,  ਲੱਕੀ ਸ਼ਰਮਾ  ,  ਸੰਜੈ ਕਪੂਰ ,  ਰਜਨੀਸ਼ ਧੀਮਾਨ ,  ਸਤਪਾਲ ਸੱਗਡ਼ ,  ਅਸ਼ੋਕ ਲੂੰਬਾ ,  ਕੌਂਸਲਰ ਗੁਰਦੀਪ ਸਿੰਘ  ਨੀਟੂ ,  ਇੰਦਰ ਅੱਗਰਵਾਲ  ,  ਅਵਤਾਰ ਸਿੰਘ  ਤਾਰੀ ,  ਅਮਿਤ ਗੋਸਾਈਂ ,  ਸੰੰਜੈ ਕਪੂਰ  ,  ਨੀਰਜ ਵਰਮਾ  ,  ਕੈਲਾਸ਼ ਚੌਧਰੀ  ,  ਤਰਣਜੀਤ ਸਿੰਘ  ,  ਸਤਨਾਮ ਸਿੰਘ  ਸੇਠੀ ,  ਸ਼ੇਖਰ ਜੈਨ ,  ਯੂਵਾ  ਮੋਰਚਾ ਪ੍ਰਧਾਨ ਹਰਸ਼ ਸ਼ਰਮਾ  ,  ਹਨੀ ਬੇਦੀ  ,  ਓਮ ਪ੍ਰਕਾਸ਼ ਰਤਡ਼ਾ ,  ਅਰੂਣ ਗੋਇਲ  ,  ਰਮੇਸ਼ ਪੰਡਿਤ  ,  ਅਭੇ ਕਪੂਰ  ,  ਤਿਲਕ ਰਾਜ  ,  ਸੰਜੀਵ ਧੀਮਾਨ ,  ਡਾ .  ਨਿਰਮਲ ਨਈਅਰ ,  ਹਰਪ੍ਰੀਤ ਸਿੰਘ  ,  ਰੋਹਿਤ ਸਿੱਕਾ ,  ਅਮਨਪਾਲ ,  ਰਜਨੀਸ਼ ਗੌਤਮ ,  ਰਾਕੇਸ਼ ਭਾਟਿਆ  ,   ਨਿਸ਼ਾਂਤ ਨਾਗਰ ,  ਡਾ .  ਸਤੀਸ਼ ਸਹਿਤ ਹੋਰ ਆਦਿ ਮੌਜੂਦ ਸਨ ।

Monday, 9 May 2016

:
ਜਿਸ ਕੇ ਲਬੋਂ ਪੇ ਕਭੀ ਬਦ ਦੁਆ ਨਹੀਂ ਹੋਤੀ, ਵੋ ਮਾਂ ਹੀ ਤੋ ਹੈ ਜੋ ਕਭੀ ਖਫਾ ਨਹੀਂ ਹੋਤੀ
*ਯੂਥ ਵੀਰਾਂਗਨਾਏਂ ਨੇ ਮਾਂ ਦਿਵਸ ਮਨਾ ਕੇ ਦਿੱਤਾ ਮਾਂ ਦਾ ਸਨਮਾਨ ਕਰਨ ਦਾ ਸੰਦੇਸ਼


ਲੁਧਿਆਣਾ, 9 ਮਈ ( ਸਤ ਪਾਲ ਸੋਨੀ ) : ਯੂਥ ਵੀਰਾਂਗਨਾਏਂ ਰਜਿ. ਦੀ ਇਕਾਈ ਲੁਧਿਆਣਾ ਨੇ ਅੱਜ ਸਥਾਨਕ ਆਤਮ ਨਗਰ ਪਾਰਕ ਵਿੱਚ ਮਾਂ ਦਿਵਸ ਮਨਾਉਂਣ ਮੌਕੇ ਸਮਾਗਮ ਕਰਵਾ ਕੇ ਸਮਾਜ ਨੂੰ ਮਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਇਸ ਸਮਾਗਮ ਵਿੱਚ ਹਲਕਾ ਆਤਮ ਨਗਰ ਤੋਂ ਕਾਂਗਰਸ ਦੇ ਇੰਚਾਰਜ਼ ਕੁਲਵੰਤ ਸਿੰਘ ਸਿੱਧੂ, ਕੌਸਲਰ ਜਗਬੀਰ ਸਿੰਘ ਸੋਖੀ, ਕੌਂਸਲਰ ਕਮਲਜੀਤ ਸਿੰਘ ਕਡ਼ਵਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਬੱਚਿਆਂ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ, ਗੀਤ, ਨਾਟਕ ਅਤੇ ਭਾਸ਼ਣ ਦਿੱਤੇ। ਬੱਚਿਆਂ ਵੱਲੋਂ ਮਾਂ ਦੀ ਤਾਰੀਫ ਵਿੱਚ ' ਜਿਸ ਕੇ ਲਬੋਂ ਪੇ ਕਭੀ ਬਦ ਦੁਆ ਨਹੀਂ ਹੋਤੀ, ਵੋ ਮਾਂ ਹੀ ਤੋ ਹੈ ਜੋ ਕਭੀ ਖਫਾ ਨਹੀਂ ਹੋਤੀ', ' ਜਿਸ ਕੇ ਹੋਨੇ ਸੇ ਆਪਣੇ ਆਪ ਕੋ ਮੁਕੰਮਲ ਮਾਨਤੀ ਹੂੰ, ਰੱਬ ਕੇ ਬਾਦ ਮੈਂ ਮਾਂ ਕੋ ਹੀ ਮਾਨਤੀ ਹੂੰ', ' ਰੋਟੀ ਖਾਧੀ ਐ ਕਿ ਨਹੀਂ ਕੱਲੀ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਂਨੈ ਬਾਕੀ ਸਭ ਪੁੱਛਦੇ' ਵਰਗੇ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਪੰਡਾਲ ਵਿੱਚ ਬੈਠੀਆਂ ਕਈ ਔਰਤਾਂ ਨੂੰ ਰੋਣ ਲਾ ਦਿੱਤਾ। ਇਸ ਮੌਕੇ 10 ਮਾਵਾਂ ਨੂੰ ਯੂਥ ਵੀਰਾਂਗਨਾਵਾਂ ਨੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਪਹੁੰਚੇ ਹਲਕਾ ਆਤਮ ਨਗਰ ਤੋਂ ਕਾਂਗਰਸ ਦੇ ਇੰਚਾਰਜ਼ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਇੱਕ ਸ਼ਬਦ ਨਹੀਂ ਸਗੋਂ ਇੱਕ ਪੂਰੀ ਦੁਨੀਆਂ ਹੈ ਜਿਸ ਦੀ ਬੁੱਕਲ ਵਿੱਚ ਮਨੁੱਖ ਸਵਰਗ ਦੇ ਸੁਖ ਮਾਣਦਾ ਹੈ। ਪ੍ਰੰਤੂ ਬਡ਼ੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਮਾਜ ਮਾਂ ਦਾ ਸਨਮਾਨ ਕਰਨਾ ਭੁੱਲ ਗਿਆ ਹੈ। 9 ਮਹੀਨੇ ਆਪਣੀ ਕੁੱਖ ਵਿੱਚ ਆਪਣਾ ਖੂਨ ਪਿਆ ਕੇ ਜਨਮ ਦੇਣ ਵਾਲੀ ਮਾਂ ਨੂੰ ਅੱਜ ਸਮਾਜ ਬਿਰਧ ਆਸ਼ਰਮਾਂ ਦੇ ਹਵਾਲੇ ਕਰ ਰਿਹਾ ਹੈ। ਉਨਾਂ ਭਾਵਕ ਹੁੰਦਿਆਂ ਕਿਹਾ ਕਿ ਉਨਾਂ ਦੀ ਮਾਂ ਦੀ ਦੋ ਮਹੀਨੇ ਪਹਿਲਾਂ ਹੀ ਮੌਤ ਹੋਈ ਹੈ, ਉਸ ਨੂੰ ਹੀ ਪਤਾ ਹੈ ਕਿ ਮਾਂ ਦਿਵਸ ਮੌਕੇ ਉਸ ਦੇ ਜਿਗਰ ਨੂੰ ਕਿਵੇਂ ਖੋ ਪੈਂਦੀ ਰਹੀ ਹੈ। ਉਨਾਂ ਸਮਾਜ ਦੇ ਸਿਸਟਮ ਨੂੰ ਬਦਲ ਕੇ ਮਾਂ ਦਾ ਸਨਮਾਨ ਕਰਨ ਨੂੰ ਯਕੀਨੀ ਬਨਾਉਂਣ ਬਾਰੇ ਕਿਹਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਕੌਂਸਲਰ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਦੁਨੀਆਂ ਦੇ ਇਤਹਾਸ ਨੇ ਮਾਂ ਦਾ ਰੁਤਬਾ ਸਭ ਤੋਂ ਉੱਚਾ ਦੱਸਿਆ ਹੈ। ਰੱਬ ਨੇ ਆਪਣਾ ਰੂਪ ਬਣਾ ਕੇ ਮਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ। ਸਾਰੀ ਦੁਨੀਆਂ ਰੱਬ ਨੇ ਬਣਾਈ ਹੈ ਪ੍ਰੰਤੂ ਦੁਨੀਆਂ ਭਰ ਦੇ ਮਨੁੱਖਾਂ ਨੂੰ ਮਾਂ ਨੇ ਜਨਮ ਦਿੱਤਾ ਹੈ। ਉਨਾਂ ਸੋਸ਼ਲ ਸਾਈਟ ਫੇਸ ਬੁੱਕ ਤੇ ਮਾਂ ਦਿਵਸ ਤੇ ਮੁਬਾਰਕਾਂ ਦੇਣ ਵਾਲੇ ਲੋਕਾਂ ਨੂੰ ਮਾਂ ਦਾ ਸਤਿਕਾਰ ਕਰਨ ਲਈ ਕਿਹਾ। ਉਨਾਂ ਕਿਹਾ ਕਿ ਅੱਜ ਜਾਇਦਾਦਾਂ ਆਪਣੇ ਨਾਂਅ ਕਰਵਾ ਕੇ ਲੋਕ ਮਾਵਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ ਹਨ। ਉਨਾਂ ਕਿਹਾ ਕਿ ਏਥੋਂ ਪ੍ਰਣ ਕਰਕੇ ਜਾਈਏ ਕਿ ਮਾਂ ਦਾ ਪੂਰਾ ਸਤਿਕਾਰ ਕਰਾਂਗੇ।
ਕੌਂਸਲਰ ਕਮਲਜੀਤ ਸਿੰਘ ਕਡ਼ਵਲ ਨੇ ਕਿਹਾ ਕਿ ਮਾਂ ਕਈ ਰਿਸ਼ਤਿਆਂ ਦਾ ਧੱਕਾ ਸਹਿੰਦੀ ਹੋਈ ਮਾਂ ਦੇ ਸਥਾਨ ਤੇ ਪਹੁੰਚਦੀ ਹੈ। ਕੁਡ਼ੀ ਦੇ ਜਨਮ ਸਮੇਂ ਘਰ ਵਿੱਚ ਸੋਗ ਦਾ ਪਸਰਨਾ, ਕੁਡ਼ੀ ਮੁੰਡੇ ਦਰਮਿਆਨ ਮਾਪਿਆਂ ਦੇ ਫਰਕ ਦਾ ਸ਼ਿਕਾਰ ਹੋਣਾ, ਨੂੰਹ ਬਣ ਕੇ ਸੱਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਣ ਤੋਂ ਬਾਦ ਆਪਣੀ ਜਿੰਦਗੀ ਨੂੰ ਦਾਅ ਤੇ ਲਾ ਕੇ ਲਡ਼ਕੀ ਬੱਚੇ ਨੂੰ ਜਨਮ ਦੇ ਕੇ ਮਾਂ ਬਣਦੀ ਹੈ। ਐਨੇ ਜੁਲਮਾਂ ਦਾ ਸ਼ਿਕਾਰ ਹੋਣ ਵਾਲੀ ਮਾਂ ਦਾ ਸਮਾਜ ਦੇਣ ਨਹੀਂ ਦੇ ਸਕਦਾ। ਉਨਾਂ ਕਿਹਾ ਕਿ ਅੱਜ ਮਾਂ ਦਿਵਸ ਤੇ ਇਸ ਸਮਾਗਮ ਵਿੱਚ ਮਰਦਾਂ ਨੂੰ ਵੀ ਬੁਲਾਉਂਣਾ ਚਾਹੀਦਾ ਸੀ ਕਿਉਂਕਿ ਮਰਦ ਹੀ ਔਰਤ ਤੇ ਜ਼ੁਲਮ ਦਾ ਬਹੁਤਾ ਜ਼ਿੰਮੇਵਾਰ ਹੈ।ਉਨਾਂ ਕਿਹਾ ਕਿ ਜੋ ਸਤਿਕਾਰ ਮਾਂ ਨੂੰ ਮਿਲਣਾ ਚਾਹੀਦਾ ਹੈ ਉਹ ਸਮਾਜ ਵਿੱਚ ਨਹੀਂ ਮਿਲ ਰਿਹਾ। ਉਨਾਂ ਨੇ ਆਪਣੇ ਦਫਤਰ ਵਿੱਚ ਆਉਂਣ ਵਾਲੀਆਂ ਔਰਤਾਂ ਦੀਆਂ ਮਿਸਾਲਾਂ ਦੇ ਕੇ ਔਰਤ ਦੀ ਹੋ ਰਹੀ ਦੁਰਗਤੀ ਬਾਰੇ ਜਾਣੂੰ ਕਰਵਾਇਆ।

Tuesday, 1 March 2016



ਸ਼ਰੀਨ ਭਾਟੀਆ ਇਸ ਸਾਲ ਦੀ ਬੈਸਟ ਸਟੂਡੈਂਟ ਚੁਣੀ ਗਈ।

ਲੁਧਿਆਣਾ , 1 ਮਾਰਚ ( ਸਤ ਪਾਲ ਸੋਨੀ ) :  ਸਰਕਾਰੀ ਕਾਲਜ ਲਡ਼ਕੀਆਂ, ਲੁਧਿਆਣਾ ਦਾ ੭੩ਵਾਂ ਸਾਲਾਨਾ ਇਨਾਮ ਵੰਡ ਸਮਾਗਮ ਬਡ਼ੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਜਿਸ ਵਿੱਚ ਸਿੱਖਿਆ ਖੇਡਾਂ ਅਤੇ ਸਹਿ-ਸਿੱਖਿਅਕ ਗਤੀਵਿਧੀਆਂ ਵਿੱਚ ਹੋਣਹਾਰ,ਪ੍ਰਤਿਭਾਸ਼ਾਲੀ ਅਤੇ ਪ੍ਰਾਪਤੀਆਂ ਸੰਪੰਨ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਪ੍ਰਾਪਤੀ ਅਨੂਸਾਰ ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ, ਟਰਾਫੀਆਂ, ਕਿਤਾਬਾਂ  ਅਤੇ ਨਕਦ ਇਨਾਮ ਪ੍ਰਦਾਨ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਮਾਨਯੋਗ ਸ: ਮਹੇਸ਼ ਇੰਦਰ ਸਿੰਘ ਗਰੇਵਾਲ, ਮੁਖ ਸਲਾਹਕਾਰ ਮਾਣਯੋਗ ਮੁੱਖ ਮੰਤਰੀ ਜੀ ਪੰਜਾਬ  ਅਤੇ ਕਵਲਇੰਦਰ ਸਿੰਘ ਮੈਂਬਰ ਐਸ ਜੀ ਪੀ ਸੀ, ਗੁਰਜੀਤ ਸਿੰਘ ਮਾਂਗਟ ਅਤੇ ਬਾਬਾ ਅਜੀਤ ਸਿੰਘ ਇਸ ਸਮਾਗਮ ਵਿੱਚ ਸ਼ਾਮਿਲ ਹੋਏ।ਕਾਲਜ ਪ੍ਰਿੰਸੀਪਲ ਡਾ. ਮੁਹਿੰਦਰ ਕੌਰ ਗਰੇਵਾਲ ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਉਪਰੰਤ  ਕਾਲਜ ਦੇ ਇਮਤਿਹਾਨਾਂ  ਅਤੇ ਵੱਖ ਵੱਖ  ਗਤੀਵਿਧੀਆਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਉਨਾਂ ਨੇ ਦਸਿਆ ਕਿ ਸਿਮਰਨਪ੍ਰੀਤ ਕੌਰ ਬਰਾਡ਼ ਨੇ 26 ਜਨਵਰੀ 2016  ਨੂੰ ਦਿੱਲੀ ਦੀ ਆਰ ਡੀ ਪਰੇਡ ਵਿੱਚ ਪੰਜਾਬ ਨੂੰ ਰਿਪਰਜ਼ੈਂਟ ਕੀਤਾ। ਰਾਜਪ੍ਰੀਤ ਕੌਰ ਨੇ ਆਲ ਇੰਡਿਆ ਪਾਵਰ ਲਿਫਟਿੰਗ ਚੈਪੀਅਨਸ਼ਿਪ ਜਿੱਤੀ ਅਤੇ ਉਸ ਨੂੰ ਪੰਜਾਬ ਯੂਨੀਵਰਸਿਟੀ ਦੀ ਸਭ ਤੋ ਤਾਕਤਵਰ ਔਰਤ ਘੌਸ਼ਿਤ ਕੀਤਾ ਗਿਆ।ਕਾਲਜ ਦੀ ਬਾਸਕਟਬਾਲ ਟੀਮ ਪਿਛਲੇ 6  ਸਾਲਾਂ ਤੋ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਚੈਪੀਅਨਸ਼ਿਪ ਜਿੱਤਦੀ ਆ ਰਹੀ ਹੈ, ਕਾਲਜ ਦੀ ਚੈਸ ਅਤੇ ਸਾਇਕਲਿੰਗ ਟੀਮ ਨੇ ਵੀ ਪੰਜਾਬ ਯੂਨੀਵਰਸਿਟੀ ਦੀ ਚੈਪੀਅਨਸ਼ਿਪ ਜਿੱਤੀ।ਕਾਲਜ ਦੀਆਂ 66  ਵਿਦਿਆਰਥਣਾਂ ਨੂੰ ਕਾਲਜ ਕਲਰ, 46  ਵਿਦਿਆਰਥਣਾਂ ਨੂੰ ਰਾਲ ਆਫ ਆਨਰ  ਅਤੇ 73 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਦਿਤੇ ਗਏ। 300 ਵਿਦਿਆਰਥਣਾਂ ਨੂੰ ਘਰੇਲੂ ਪ੍ਰੀਖਿਆਵਾਂ ਵਿੱਚ ਵਧੀਆ ਨਤੀਜੇ ਹਾਸਿਲ ਕਰਨ ਵੱਜੋਂ ਇਨਾਮ ਪ੍ਰਾਪਤ ਕੀਤੇ।ਆਖਿਰ ਵਿੱਚ ਉਹਨਾਂ ਨੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਉਪਰੋਕਤ ਪ੍ਰਾਪਤੀਆਂ ਹਾਸਿਲ ਕਰਨ ਲਈ ਮੁਬਾਰਕਬਾਦ ਦਿੱਤੀ।
ਮੁੱਖ ਮਹਿਮਾਨ ਜੀ ਨੇ ਆਪਣੇ ਭਾਸ਼ਨ ਦੌਰਾਨ ਉਨਾਂ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ  । ਜਿਹਡ਼ੇ ਵਿਦਿਆਰਥੀ ਇਨਾਮ ਨਹੀ ਜਿੱਤ ਸਕੇ ਉਨਾਂ ਨੂੰ ਪ੍ਰੇਰਿਆ  ਕਿ ਉਹ ਅਗਲੀ ਵਾਰ ਇਨਾਮ ਜਿਤਣ ਦੀ ਕੋਸ਼ਿਸ ਕਰਨ।ਉਨਾਂ ਨੇ ਆਖਿਆ ਕਿ ਅਨੁਸ਼ਾਸਨ ਅਤੇ ਲਗਨ ਨਾਲ ਹੀ  ਜਿੰਦਗੀ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਸਕਰਾਤਮਕ ਸੋਚ ਰੱਖਣੀ ਚਾਹੀਦੀ ਹੈ।  ਉਹਨਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮੁੰਡਿਆਂ ਤੋਂ ਘੱਟ ਨਹੀ ਹਨ ਅਤੇ ਉਹਨਾਂ ਨੂੰ ਆਪਣੀ ਕਾਬਲੀਅਤ ਨੂੰ ਧਿਆਨ ਵਿਚ ਰਖਦੇ ਹੋਏ ਹਰ ਖੇਤਰ ਵਿਚ ਅਗੇ ਵਧਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਜੇਕਰ ਮੁੰਡਾ ਪਡ਼ਦਾ ਹੈ ਤਾਂ ਉਹ ਇਕੱਲਾ ਪਡ਼ਦਾ ਹੈ ਪਰ ਜਦੋਂ  ਕੁਡ਼ੀ ਪਡ਼ਦੀ ਹੈ ਤਾਂ ਪੁਰਾ ਪਰਿਵਾਰ ਪਡ਼ਦਾ ਹੈ। ਉਹਨਾਂ ਨੇ ਆਖਿਆ ਕਿ ਸਾਨੂੰ ਆਪਣੇ ਅਧਿਆਪਕ ਅਤੇ ਆਪਣੇ ਵੱਡਿਆ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨਾਂ ਨੇ ਬਚਿਆਂ ਨੂੰ ਇਹ ਵੀ ਸਲਾਹ ਦਿਤੀ ਕਿ ਸਾਨੂੰ ਬਾਹਰਲੇ ਖਾਣੇ ਤੇ ਪੈਸਾ ਖਰਾਬ ਨਹੀ ਕਰਨਾ ਚਾਹੀਦਾ, ਸਾਨੂੰ ਵਧੀਆ ਖਾਣਾ ਖਾਣਾ  ਚਾਹੀਦਾ ਹੈ।ਕਾਲਜ ਦੇ ਵਾਈਸ ਪਿੰ੍ਰਸੀਪਲ ਪ੍ਰੋ.ਕ੍ਰਿਸ਼ਨ ਸਿੰਘ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹਾਜਰੀਨ ਦਾ ਧੰਨਵਾਦ ਕੀਤਾ।ਸ਼ਰੀਨ ਭਾਟੀਆ ਇਸ ਸਾਲ ਦੀ ਬੈਸਟ ਸਟੂਡੈਂਟ ਚੁਣੀ ਗਈ।ਕਨਿਕਾ ਭੱਲਾ ਨੂੰ ਅਵਾਰਡ ਆਫ ਐਕਸੀਲੈਂਸ ਅਤੇ ਕਿਰਨਬੀਰ ਕੌਰ ਨੂੰ ਅਵਾਰਡ ਆਫ ਐਪਰੀਸੀਏਸ਼ਨ ਦਿੱਤਾ ਗਿਆ।ਨਿਸ਼ਿਧਾ ਸ਼ਰਮਾ, ਸੁਖਰੀਤ, ਪ੍ਰਭਜੋਤ, ਅਮਨਦੀਪ, ਗੁਰਪ੍ਰੀਤ, ਰਾਧਾ, ਸਮਤਾ, ਨੀਤਪਾਲ, ਰੇਸ਼ਮਾ ਥਾਪਰ, ਨਵਪ੍ਰੀਤ ਕੌਰ, ਰਵਨੀਤ, ਨਿਸ਼ਾ, ਹਰਲੀਨ, ਸ਼ਿਫਾਲੀ, ਜਯੋਤਿਕਾ, ਸ਼ਿਵਾਂਗੀ ਸੂਦ, ਮਧੂ ਬਾਲਾ, ਰੁਪਾਲੀ ਭਾਟੀਆ, ਅਮਨਦੀਪ ਪਾਲ, ਖੁਸ਼ਦੀਪ, ਜਸਪ੍ਰੀਤ, ਮਨਪ੍ਰੀਤ ਅਤੇ ਹਰਨਿਧੀ ਨੂੰ ਰੋਲ ਆਫ ਆਨਰ ਇੰਨ ਐਕਡੈਮਿਕ,ਸਿਮਰਨਜੀਤ ਕੌਰ, ਅਵਮੀਤ ਕੌਰ, ਹਰਪ੍ਰੀਤ, ਸਤਵਿੰਦਰ ਕੌਰ, ਰਾਜਪ੍ਰੀਤ ਕੌਰ ਨੂੰ ਰੋਲ ਆਫ ਆਨਰ ਇੰਨ ਸਪੋਰਟਸ, ਜਸਪ੍ਰੀਤ ਕੌਰ, ਤਰਨਪ੍ਰੀਤ ਕੌਰ, ਹਰਲਵਲੀਨ, ਰਾਜਪ੍ਰੀਤ, ਕਾਜੋਲ ਰਾਨਾ, ਇੰਦਰਪ੍ਰੀਤ, ਪੁਨੀਤ, ਯਸ਼ਿਕਾ, ਪ੍ਰਭਜੋਤ, ਸਿਮਰਨਪ੍ਰੀਤ, ਹਰਦੀਪ, ਪਰਨੀਤ, ਰੁਪਿੰਦਰ, ਗੁਰਲੀਨ, ਪਵਨਦੀਪ ਅਤੇ ਮਨਪ੍ਰੀਤ ਨੂੰ ਰੋਲ ਆਫ ਆਨਰ ਇੰਨ ਕਲਚਰਲ ਗਤੀਵਿਧੀਆਂ ਅਤੇ ਸਤਿੰਦਰਜੀਤ ਕੌਰ ਬਰਾਡ਼ ਨੂੰ ਐੱਨ.ਸੀ.ਸੀ ਵਿੱਚ ਰੋਲ ਆਫ ਆਨਰ ਦਾ ਅਵਾਰਡ ਦਿੱਤਾ ਗਿਆ।

Sunday, 28 February 2016


ਸਮ੍ਰਿਤੀ ਇਰਾਨੀ ਸੰਸਦ ਵਿਚ ਦਿੱਤੇ ਬਿਆਨ ਤੇ ਕਾਇਮ ਰਹੇ ਜਾਂ ਦੇਸ਼ ਦੀ ਜਨਤਾ ਤੋਂ ਮੰਗੇ ਮਾਫੀ : ਨਰਿੰਦਰ ਕਸ਼ਅਪ
*ਕਰੀਮਪੁਰੀ ਨੇ 15 ਮਾਰਚ ਦੀ ਰੈਲੀ ਨੂੰ ਲੈ ਕੇ ਵਰਕਰਾਂ ਦੀਆਂ ਲਗਾਈਆਂ ਡਿਊਟੀਆਂ


ਲੁਧਿਆਣਾ, 28 ਫਰਵਰੀ ( ਸਤ ਪਾਲ ਸੋਨੀ ) : ਬਸਪਾ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਨਰਿੰਦਰ ਕਸ਼ਅਪ ਨੇ ਕਿਹਾ ਕਿ ਰੋਹਿਤ ਵੇਮੁਲਾ ਆਤਮ ਹੱਤਿਆ ਦੀ ਜਾਂਚ ਨੂੰ ਲੈ ਕੇ ਬਣਾਏ ਗਏ ਪੈਨਲ ਵਿਚ ਦਲਿਤ ਮੈਂਬਰ ਦੇ ਨਾ ਹੋਣ ਤੇ ਪਾਰਟੀ ਨਾ ਖੁਸ਼ ਹੈ। ਮਨੁੱਖੀ ਵਸੀਲਿਆਂ ਦੀ ਮੰਤਰੀ ਸਮ੍ਰਿਤੀ ਇਰਾਨੀ ਸੰਸਦ ਵਿਚ ਦਿੱਤੇ ਬਿਆਨ ਤੇ ਕਾਇਮ ਰਹੇ ਜਾਂ ਦੇਸ਼ ਦੀ ਜਨਤਾ ਤੋਂ ਮੰਗੇ ਮਾਫੀ ।ਨਰਿੰਦਰ ਕਸ਼ਅਪ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇ ਕੇ ਭਾਜਪਾ ਸਰਕਾਰ ਤੇ ਉਸਦੇ ਮੰਤਰੀ ਗੁਮਰਾਹ ਕਰਨ ਤੋਂ ਬਾਜ ਆਉਣ । ਸ੍ਰੀ ਨਰਿੰਦਰ ਕਸ਼ਅਪ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਚ ਬਸਪਾ ਦੀ ਪੰਜਾਬ ਇਕਾਈ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਦਲਿਤਾਂ ਤੇ ਕੀਤੇ ਅਤਿਆਚਾਰ ਦੇ ਖਿਲਾਫ਼ ਪਾਰਟੀ ਜ਼ੋਰਦਾਰ ਮੁਹਿੰਮ ਚਲਾਏਗੀ, ਤਾਂ ਜੋ ਫਿਰ ਤੋਂ ਇਸ ਤਰਾਂ ਦੀਆਂ ਘਟਨਾਵਾਂ ਨਾ ਹੋ ਸਕਣ।
ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬਸਪਾ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹਨ। ਜਿਸ ਦੇ ਤਹਿਤ ਪਾਰਟੀ 15 ਮਾਰਚ ਨੂੰ ਨਵਾਂ ਸ਼ਹਿਰ ਵਿਖੇ ਪਾਰਟੀ ਦੇ ਮੋਢੀ ਕਾਂਸੀ ਰਾਮ ਦੇ ਜਨਮ ਦਿਵਸ ਮੌਕੇ ਮਹਾਂਰੈਲੀ ਕੀਤੀ ਜਾ ਰਹੀ ਹੈ। ਜਿਸ ਨੂੰ ਬਸਪਾ ਦੀ ਕੌਮੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਭੈਣ ਮਾਇਆਵਤੀ ਸੰਬੋਧਨ ਕਰਨਗੇ। ਇਸ ਮੌਕੇ ਉਹ ਪੰਜਾਬ ਦੀ ਸਿਆਸਤ ਨੂੰ ਨਵਾਂ ਮੋਡ਼ ਦੇਣ ਲਈ ਅਹਿਮ ਐਲਾਨ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਮਹਾਂਰੈਲੀ ਪੰਜਾਬ ਦੀਆਂ ਹੁਣ ਤੱਕ ਦੀਆਂ ਸਾਰੀਆਂ ਰੈਲੀਆਂ ਤੋਂ ਵੱਡੀ ਹੋਵੇਗੀ ਜੋ ਇਕ ਨਵਾਂ ਇਤਿਹਾਸ ਸਿਰਜੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ 15 ਮਾਰਚ ਨੂੰ ਹੋਣ ਵਾਲੀ ਰੈਲੀ ਲਈ ਪਾਰਟੀ ਵੱਲੋਂ ਹਲਕਾ ਪੱਧਰ ਤੇ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆ ਹਨ।
ਬਸਪਾ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਚ 15 ਮਾਰਚ ਦੀ ਮਹਾਂਰੈਲੀ ਦੇ ਸਬੰਧ ਵਿਚ ਸੂਬੇ ਦੀ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਰਾਜ ਦੇ 117 ਹਲਕਿਆ ਦੇ ਸੀਨੀਅਰ ਨੇਤਾਵਾਂ ਨੇ ਭਾਗ ਲਿਆ। ਮੀਟਿੰਗ ਦੌਰਾਨ 15 ਮਾਰਚ ਦੀ ਰੈਲੀ ਨੂੰ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਹਨਾਂ ਨੂੰ ਹਦਾਇਤਾਂ ਜਾਰੀ ਕਰਦਿਆ ਕਿਹਾ ਕਿ ਉਹ ਆਪਣੇ ਹਲਕਿਆ ਵਿਚ ਦਸ-ਦਸ ਮੀਟਿੰਗਾਂ ਕਰਨ ਜਿਸ ਨੂੰ ਉੱਤਰ ਭਾਂਰਤ ਦੇ ਇੰਚਾਰਜ ਤੇ ਪਾਰਟੀ ਤੇ ਜਨਰਲ ਸਕੱਤਰ ਨਰਿੰਦਰ ਕਸ਼ਅਪ ਸੰਬੋਧਨ ਕਰਨਗੇ। ਮੀਟਿੰਗ ਵਿਚ ਜੋਗਾ ਸਿੰਘ ਪਨੋਦੀਆ, ਰਛਪਾਲ ਰਾਜੂ, ਚੌਧਰੀ ਗੁਰਨਾਮ ਸਿੰਘ, ਡਾ. ਨਛੱਤਰ ਪਾਲ, ਬਲਵਿੰਦਰ ਕੁਮਾਰ, ਮਾਸਟਰ ਰਾਮ ਲੁਭਾਇਆ, ਬਲਵਿੰਦਰ ਬਿੱਟਾ, ਰੋਹਿਤ ਖੋਖਰ, ਡਾਕਟਰ ਮਖੱਣ ਸਿੰਘ, ਰਵਿੰਦਰ ਹੰਸ, ਭਰਪੂਰ ਸਿੰਘ ਡੇਹਲੋਂ, ਜੀਤ ਰਾਮ ਬਸਰਾ, ਨਿਰਮਲ ਸਿੰਘ ਸਾਇਆ, ਪਰਗਨ ਬਿਲਗਾ, ਸੁੰਦਰ ਪਾਲ ਆਦਿ ਹਾਜ਼ਿਰ ਸਨ।