Tuesday, 5 January 2016

ਜਿਲਾ ਬਾਰ ਸੰਘ ਵੱਲੋਂ ਪਠਾਨਕੋਟ ਦੇ ਸ਼ਹੀਦਾਂ ਨੂੰ ਮੋਮਬੱਤੀਆਂ ਬਾਲ ਕੇ ਦਿੱਤੀ ਸ਼ਰਧਾਂਜ਼ਲੀ
*ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇਣ ਦੀ ਮੰਗ
ਲੁਧਿਆਣਾ 4 ਜਨਵਰੀ ( ਸਤ ਪਾਲ ਸੋਨੀ ) : ਲੁਧਿਆਣਾ ਦੇ ਜਿਲਾ ਬਾਰ ਸੰਘ ਵੱਲੋਂ ਅੱਜ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਅੱਜ ਸਵੇਰੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਲੱਗੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਬੁੱਤ ਕੋਲ ਵਕੀਲਾਂ ਨੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੱਥਾਂ ਵਿੱਚ ਬਲਦੀਆਂ ਹੋਈਆਂ ਮੋਮਬੱਤੀਆਂ ਲੈ ਕੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜ਼ਲੀ ਦਿੱਤੀ। ਇਸ ਮੌਕੇ ਜ਼ਿਲਾ ਬਾਰ ਸੰਘ ਦੇ ਪ੍ਰਧਾਨ ਵਿਜੇ ਭਾਰਤ ਵਰਮਾ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਸਰਕਾਰ ਪਾਕਿਸਤਾਨ ਨੂੰ ਮੂੰਹ ਤੋਡ਼ ਜਵਾਬ ਦੇਵੇ। ਭਾਰਤ ਵੱਲੋਂ ਦੋਸਤੀ ਦਾ ਹੱਥ ਵਧਾਉਂਣ ਦਾ ਜਵਾਬ ਪਾਕਿਸਤਾਨ ਨੇ ਹਮੇਸ਼ਾ ਹੀ ਅੱਤਵਾਦੀ ਹਮਲਿਆਂ ਨਾਲ ਦਿੱਤਾ ਹੈ। ਪਾਕਿਸਤਾਨ ਤੋਂ ਆਏ ਅੱਤਵਾਦੀਆਂ ਦੇ ਹਮਲਿਆਂ ਵਿੱਚ ਸਾਡੇ ਸੈਨਿਕ ਸ਼ਹੀਦ ਹੋ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਮੂੰਹ ਤੋਡ਼ ਜਵਾਬ ਦੇਣ। ਉਨਾਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜੇ ਦੇ ਨਾਲ ਨਾਲ ਉਨਾਂ ਦੀ ਸੁਰੱਖਿਆ ਅਤੇ ਦੇਖ ਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉੱਕਤ ਤੋਂ ਇਲਾਵਾ ਰਾਕੇਸ਼ ਭਾਟੀਆ, ਨਰਿੰਦਰ ਆਦਿਆ, ਅਜੇ ਚੋਪਡ਼ਾ, ਹਰੀਸ਼ ਨਾਰੰਗ, ਗੌਰਵ ਅਰੋਡ਼ਾ, ਵਿਸ਼ਾਲ ਰਾਣਾ, ਨਰਿੰਦਰ ਸਿੱਧੂ, ਜਿੱਮੀ ਮਲਹੋਤਰਾ, ਚੇਤਨ ਵਰਮਾ ਤੋਂ ਇਲਾਵਾ ਕੌਂਸਲਰ ਭੁਪਿੰਦਰ ਸਿੰਘ ਭਿੰਦਾ ਸਮੇਤ ਹੋਰ ਵੀ ਹਾਜ਼ਿਰ ਸਨ।

No comments:

Post a Comment