ਭੂਮੀ ਪੂਜਨ ਦੇ ਨਾਲ ਰੱਖਿਆ ਪਿੰਡ ਬੱਗਾਕਲਾਂ ਵਿੱਖੇ ਹੈਲਪਿੰਗ ਹੈਂਡਸ ਹੋਮ ਦਾ ਨੀਂਹ ਪੱਥਰ
ਲੁਧਿਆਣਾ 20 ਫਰਵਰੀ ( ਸਤ ਪਾਲ ਸੋਨੀ ) : ਹੈਲਪਿੰਗ ਹੈਂਡਸ ਕਲੱਬ ਵੱਲੋਂ ਲਾਡੋਵਾਲ ਸਥਿਤ ਸ਼ਿਵ ਧਾਮ ਬੱਗਾ ਕਲਾਂ ਦੇ ਨੇਡ਼ੇ ਬਨਣ ਜਾ ਰਹੇ ਹੈਲਪਿੰਗ ਹੈਂਡਸ ਹੋਮ (ਬਜ਼ੁਰਗਾਂ ਅਤੇ ਬੇਸਹਾਰਾ ਬੱਚਿਆਂ ਲਈ ਆਸ਼ਰਮ ) ਦਾ ਨੀਂਹ ਪੱਥਰ ਪਰਮ ਪੂਜਨੀਕ ਰਿਸ਼ੀ ਰਾਮਕ੍ਰਿਸ਼ਣ ਜੀ ਮਹਾਰਾਜ (ਹਰਦੁਆਰ ਵਾਲਿਆਂ ) ਨੇ ਧਾਰਮਿਕ ਰਿਤ ਰਿਵਾਂਜਾਂ ਅਨੁਸਾਰ ਸੰਤ ਸਮਾਜ ਦੀ ਹਾਜ਼ਿਰੀ ਵਿੱਚ ਭੂਮੀ ਪੂਜਨ ਅਤੇ ਕਲਸ਼ ਅਰਾਧਨਾ ਦੇ ਨਾਲ ਰਖਵਾਇਆ । ਇਸ ਤੋਂ ਪਹਿਲਾਂ ਸੰਗਲਾ ਵਾਲਾ ਸ਼ਿਵਾਲਾ ਦੇ ਮੰਹਤ ਦਿਨੇਸ਼ ਪੁਰੀ, ਯੋਗੀ ਪੱਪੂ ਭਗਤ, ਸਵਾਮੀ ਦਯਾਨੰਦ ਸਰਸਵਤੀ, ਮਹੰਤ ਕ੍ਰਿਸ਼ਨ ਬਾਵਾ, ਮੰਹਤ ਗੌਰਵ ਬਾਵਾ ਨੇ ਗਊ ਪੂਜਨ ਕਰਕੇ ਬਨਣ ਜਾ ਰਹੇ ਹੈਲਪਿੰਗ ਹੈਂਡਸ ਹੋਮ ਦੀ ਉਸਾਰੀ ਦਾ ਕਾਰਜ ਨਿਰਵਿਘਨ ਸੰਪਨ ਹੋਣ ਦੀ ਕਾਮਨਾ ਕਰਕੇ ਹੈਲਪਿੰਗ ਹੈਂਡਸ ਕਲੱਬ ਦੇ ਮੈਬਰਾਂ ਨੂੰ ਅਸ਼ੀਰਵਾਦ ਦਿੱਤਾ ।
ਜੰਲਧਰ ਦੇ ਐਡਿਸ਼ਨਲ ਜੱਜ ਰਾਜ ਕੁਮਾਰ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਜਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ, ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਭਾਜਪਾ ਯੂਵਾ ਮੋਰਚਾ ਪ੍ਰਧਾਨ ਹਰਸ਼ ਸ਼ਰਮਾ, ਕੌਂਸਲਰ ਸੰਜੈ ਤਲਵਾਡ਼, ਇੰਦਰ ਅੱਗਰਵਾਲ, ਸੰਨੀ ਭੱਲਾ, ਕ੍ਰਿਸ਼ਨ ਖਰਬੰਦਾ, ਜਿਲਾ ਪਰਿਸ਼ਦ ਮੈਂਬਰ ਹਰਪ੍ਰੀਤ ਸਿੰਘ ਸ਼ਿਵਾਲਕ, ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਤੋਂ ਨੀਰਜ ਵਰਮਾ, ਹਿੰਦੂ ਤਖ਼ਤ ਦੇ ਪ੍ਰਚਾਰਕ ਵਰੁਣ ਮਹਿਤਾ, ਹਿੰਦੁ ਉਥਾਨ ਪਰਿਸ਼ਦ ਦੇ ਕੁਵੰਰ ਰੰਜਨ, ਸ਼ਿਵ ਸੈਨਾ ਹਿੰਦੁਸਤਾਨ ਤੋਂ ਅਮਰ ਟੱਕਰ, ਸੰਦੇਸ਼ ਫਾਉਡੇਸ਼ਨ ਦੇ ਸੰਯੋਜਕ ਰਾਕੇਸ਼ ਬਜਾਜ਼, ਪੰਿਡਤ ਰਾਜਨ ਸ਼ਰਮਾ, ਹਿੰਦੂ ਨਿਆਂ ਪਿੱਠ ਦੇ ਪ੍ਰਵਕਤਾ ਪ੍ਰਵੀਨ ਡੰਗ,ਬੇਲਣ ਬ੍ਰਿਰੇਡ ਪ੍ਰਧਾਨ ਅਨਿਤਾ ਸ਼ਰਮਾ ਨੇ ਹਵਨ ਯੱਗ ਵਿੱਚ ਆਹੁਤੀਆਂ ਪਾ ਕੇ ਬਨਣ ਜਾ ਰਹੇ ਹੈਲਪਿੰਗ ਹੈਂਡਸ ਹੋਮ ਦੀ ਉਸਾਰੀ ਵਿੱਚ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਇਸ ਤੋਂ ਪਹਿਲਾਂ ਭਜਨ ਗਾਇਕ ਬਲਬੀਰ ਮਾਣਕ ਨੇ ਭਜਨ ਸੰਕੀਰਤਣ ਰਾਹੀਂ ਹਾਜ਼ਿਰ ਜਨਸਮੂਹ ਨੂੰ ਭਾਵ ਵਿਭੋਰ ਕੀਤਾ । ਹੈਲਪਿੰਗ ਹੈਂਡਸ ਕਲੱਬ ਦੇ ਪ੍ਰਧਾਨ ਰਮਨ ਗੋਇਲ, ਮੁੱਖ ਸਲਾਹਕਾਰ ਅਵਨੀਸ਼ ਮਿਤਲ, ਸੰਜੈ ਬਾਂਸਲ, ਦੀਪਕ ਜੈਨ, ਗਗਨ ਅਰੋਡ਼ਾ, ਵਿਕਾਸ ਗੋਇਲ, ਵਰੁਣ ਜੈਨ, ਰੋਹਿਤ ਛਾਬਡ਼ਾ ਨੇ ਬਨਣ ਜਾ ਰਹੇ ਹੈਲਪਿੰਗ ਹੈਂਡਸ ਹੋਮ ਵਿੱਚ ਬਜ਼ੁਰਗਾਂ,ਕਮਜੋਰ ਅਤੇ ਬੇਸਹਾਰਾ ਬੱਚਿਆਂ ਲਈ ਘਰ, ਗਰੀਬ ਵਰਗ ਲਈ ਮੁਫਤ ਸਿੱਖਿਆ, ਹਰ ਵਰਗ ਉਮਰ ਦੇ ਲੋਕਾਂ ਲਈ ਮੁਫਤ ਕੰਪਿਊਟਰ ਟਰੇਨਿਗ, ਲਾਇਬਰੇਰੀ, ਪ੍ਰੌਜੇਕਟਰ ਹਾਲ, ਮੁਫਤ ਸਿਲਾਈ ਸੈਂਟਰ, ਚੈਰਿਟੇਬਲ ਡਿਸਪੈਂਸਰੀ,ਤਕਨੀਕੀ ਸਿੱਖਿਆ ਅਤੇ ਰੋਜਗਾਰ ਦੇ ਸਾਧਨ ਅਤੇ ਤਿੰਨੇਂ ਸਮੇਂ ਮੁਫਤ ਭੋਜਨ ਦੀ ਵਿਵਸਥਾ ਹੋਣ ਦੀ ਜਾਣਕਾਰੀ ਦਿੱਤੀ । ਰਾਜੀਵ ਅਰੋਡ਼ਾ, ਅੰਕੁਸ਼ ਜੈਨ, ਰਾਕੇਸ਼ ਸਿੰਗਲਾ, ਵਰੁਣ ਜੈਨ, ਵਰੁਣ ਅੱਗਰਵਾਲ, ਵਿਕਾਸ ਗੋਇਲ, ਰਾਕੇਸ਼ ਗੁਪਤਾ, ਸੁਰੇਸ਼ ਅੱਗਰਵਾਲ,ਰੋਹਿਤ ਛਾਬਡ਼ਾ, ਨੰਦ ਗੋਇਲ, ਭਰਤ ਜੈਨ, ਅਕਸ਼ਿਤ, ਰਿਸ਼ਬ ਨੇ ਨੀਂਹ ਪੱਥਰ ਸਮਾਰੋਹ ਵਿੱਚ ਪਧਾਰੀਆਂ ਪ੍ਰਮੁਖ ਸ਼ਖਸ਼ੀਅਤਾਂ ਨੂੰ ਸਨਮਾਨ ਨਿਸ਼ਾਨੀਆਂ ਭੇਂਟ ਕਰਕੇ ਸਹਿਯੋਗ ਕਰਣ ਤੇ ਧੰਨਵਾਦ ਕੀਤਾ । ਇਸ ਮੌਕੇ ਤੇ ਨਿਤੀਨ ਬੱਤਰਾ, ਐਡਵੋਕੇਟ ਧਰਮਪਾਲ ਮਹਿਮੀ, ਐਡਵੋਕੇਟ ਅਨਿਲ ਸਰੀਨ,ਐਡਵੋਕੇਟ ਸੰਜੀਵ ਸ਼ਰਮਾ, ਬਿਜਲੀ ਬੋਰਡ ਦੇ ਐਸਈ ਜਗਜੀਤ ਸਿੰਘ, ਰਾਕੇਸ਼ ਗਰਗ, ਅਵਤਾਰ ਸਿੰਘ ਮੱਲਾ, ਸਰਪੰਚ ਕਰਮਜੀਤ ਸਿੰਘ ਮਲਿਕਪੁਰ, ਨਰਿੰਦਰ ਭਿੰਡਰ,ਰਾਇਲ ਬਿਲਡਰਸ ਤੋਂ ਵਿਸ਼ਾਲ ਭਾਟਿਆ, ਰੋਹਿਤ ਪੁਨਆਨੀ,ਅਨਿਤਾ ਸ਼ਰਮਾ, ਭਰਤ ਜੋਸ਼ੀ, ਸ਼ਸ਼ੀ ਭੂਸ਼ਨ ਗੋਇਲ, ਜਾਦਗੂਰ ਮੈਗੰਬੋ, ਤਰੁਣ ਗੋਇਲ ਸਮੇਤ ਹੋਰ ਵੀ ਹਾਜ਼ਿਰ ਸਨ।
No comments:
Post a Comment