ਚਡ਼੍ਹਤ ਪੰਜਾਬ ਦੀ :
ਆਪ ਵਲੰਟੀਅਰਾਂ ਨੇ ਉਡ਼ੀ ਆਰਮੀ ਕੈਂਪ ਤੇ ਆਤੰਕੀ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਲੁਧਿਆਣਾ, 20 ਸਤੰਬਰ ( ਸਤ ਪਾਲ ਸੋਨੀ ) : ਜੰਮੂ ਕਸ਼ਮੀਰ ਦੇ ਉਡ਼ੀ ਵਿਖੇ ਆਰਮੀ ਕੈਂਪ ਤੇ ਪਾਕਿਸਤਾਨੀ ਅਤੰਕੀਆਂ ਵਲੋਂ ਕੀਤੇ ਗਏ ਵੱਡੇ ਹਮਲੇ ਦੌਰਾਨ ਸ਼ਹੀਦ ਹੋਏ ਫੌਜ ਦੇ ਸ਼ਹੀਦ ਜਵਾਨਾਂਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਜ਼ੋਨ ਕੋਆਰਡੀਨੇਟਰ ਕਰਨਲ ਸੀ ਐਮ ਲਖਨਪਾਲ ਦੀ ਅਗਵਾਈ ਵਿਚ ਦੀ ਅਗਵਾਈ ਵਿਚ ਭਾਰਤ ਨਗਰ ਚੌਕ ਵਿਚ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੇ ਬੁੱਤ ਨੇਡ਼ੇ ਬੀਤੀ ਰਾਤ ਇਕ ਸ਼ਰਧਾਂਜਲੀ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।ਸਾਰੇ ਵਲੰਟੀਅਰਾਂ ਨੇ ਹੱਥਾਂ ਵਿਚ ਬੈਨਰ ਅਤੇ ਮੋਮਬਤੀਆਂ ਲਏ ਹੋਏ ਸਡ਼ਕ ਦੇ ਦੋਵੇਂ ਪਾਸੇ ਖਡ਼ੇ ਹੋਕੇ ਸ਼ਹੀਦਾ ਨੂੰ ਆਪਣਾ ਸਤਿਕਾਰ ਭੈਂਟ ਕੀਤਾ ਇਸ ਸਮੇਂ ਸਡ਼ਕ ਤੋਂ ਲੰਘ ਰਹੇ ਲੋਕਾਂ ਨੇ ਵੀ ਸਮਾਗਮ ਵਿਚ ਸ਼ਾਮਿਲ ਹੋਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਾਸ਼ਨ ਅਤੇ ਸ਼ਕਾਇਤ ਸੈਲ ਦੇ ਸੂਬਾ ਸਯੁੰਕਤ ਸਕੱਤਰ ਦਰਸ਼ਨ ਸਿੰਘ ਸ਼ੰਕਰ, ਕਰਨਲ ਇਕਬਾਲ ਸਿੰਘ, ਦਫਤਰ ਸਕੱਤਰ ਸੁਭਾਸ਼ ਚੰਦਰ, ਮਾਸਟਰ ਹਰੀ ਸਿੰਘ, ਰਵਿੰਦਰਪਾਲ ਸਿੰਘ ਪਾਲੀ, ਕਰਨਲ ਦਰਸ਼ਨ ਢਿਲੋਂ, ਪ੍ਰਦੀਪ ਕੁਮਾਰ, ਬੀਰ ਸੁਖਪਾਲ ਸਿੰਘ, ਰਾਕੇਸ਼ ਪ੍ਰਾਸ਼ਰ, ਭਰਪੂਰ ਸਿੰਘ, ਵਿਕਰਮ ਦੱਤ ਕਪੂਰ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਅਤੇ ਧੀਰਜ ਕਥੂਰੀਆ ਵੀ ਹਾਜਿਰ ਸਨ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਕਰਨਲ ਲਖਨਪਾਲ ਨੇ ਕਿਹਾ ਕਿ ਸਰਹੱਦਾਂ ਦੀ ਰੱਖਿਆ ਲਈ ਤਾਇਨਾਤ ਸਾਡੇ ਬਹਾਦਰ ਫੌਜੀ ਜਵਾਨਾਂ ਦੀ ਬਦੌਲਤ ਹੀ ਸਾਰੇ ਦੇਸ਼ ਵਾਸੀ ਸੁਰੱਖਿਅਤ ਮਹਿਸੂਸ ਕਰਦੇ ਹਨ, ਪ੍ਰੰਤੂ ਇਹ ਬਹਾਦਰ ਜਵਾਨ ਹਮੇਸ਼ਾਂ ਬੇਸ਼ੁਮਾਰ ਔਕਡ਼ਾਂ ਦਾ ਮੁਕਾਬਲਾ ਕਰਦੇ ਹੋਏ ਸਰਹੱਦਾਂ ਨੂੰ ਸੁਰੱਖਿਅਤ ਰੱਖਦੇ ਨੇ। ਉਨਾਂ ਕਿਹਾ ਕਿ ਜੰਮੂ ਕਸ਼ਮੀਰ ਅੰਦਰ ਆਪਣੇ ਅਤੰਕੀਆਂ ਪਾਸੋਂ ਹਮਲੇ ਕਰਾਉਣ ਵਿਚ ਪਾਕਿਸਤਾਨ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ ਅਤੇ ਸਾਡੇ ਬਹੁਤ ਸਾਰੇ ਫੌਜੀ ਜਵਾਨ ਅਤੇ ਨਾਗਰਿਕ ਆਪਣੀਆਂ ਜਾਨਾਂ ਗੁਆ ਚੁਕੇ ਹਨ , ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਕੇ ਉਸ ਨੂੰ ਮੂੰਹ ਤੋਡ਼ ਜਵਾਬ ਦਿੱਤਾ ਜਾਵੇ।