ਬ੍ਰੈਡ ਦੇ ਵੱਧੇ ਰੇਟਾਂ ਖਿਲਾਫ ਲੋਕਾਂ ਨੇ ਕੀਤਾ ਬ੍ਰੈਡ ਕੰਪਨੀਆਂ ਖਿਲਾਫ ਰੋਸ ਮੁਜਾਹਰਾ
*ਆਉਦੀਆਂ ਵਿਧਾਨ ਸਭਾ ਚੋਣਾ ਦੇ ਫੰਡ ਲਈ ਬ੍ਰੈਡ ਦੇ ਭਾਅ ਵਧਾ ਲੋਕਾਂ ਦੇ ਜੇਬ ਤੇ ਮਾਰਿਆ ਡਾਕਾ-ਬੈਂਸ
ਲੁਧਿਆਣਾ, 4 ਸਤੰਬਰ ( ਸਤ ਪਾਲ ਸੋਨੀ ) : ਅੱਜ ਸਥਾਨਕ ਧੱਕਾ ਕਲੋਨੀ ਵਿਖੇ ਸਲੱਮ ਇਲਾਕੇ ਦੇ ਲੋਕਾਂ ਤੇ ਟੀਮ ਇਨਸਾਫ ਦੇ ਮੈਂਬਰਾਂ ਦੀ ਅਗੁਵਾਈ ਹੇਠ ਬ੍ਰੈਡ ਦੀਆਂ ਵੱਧੀਆਂ ਕੀਮਤਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਟੀਮ ਇਨਸਾਫ ਦੀ ਪੰਜਾਬ ਇਸਤਰੀ ਵਿੰਗ ਪ੍ਰਧਾਨ ਸ਼ਸ਼ੀ ਮਲਹੋਤਰਾ ਨੇ ਦੱਸਿਆ ਕਿ ਵੱਧੀ ਮਹਿੰਗਾਈ ਨੇ ਲੋਕਾਂ ਦਾ ਜਿਉਣਾ ਮੁੱਹਾਲ ਕਰ ਦਿੱਤਾ ਹੈ ਅਤੇ ਹੁਣ ਬ੍ਰੈਡ ਦੇ ਰੇਟਾਂ ਵਿਚ ਭਾਰੀ ਇਜਾਫਾ ਕਰਕੇ ਗਰੀਬ ਲੋਕਾਂ ਦੇ ਮੂੰਹ ਚੋਂ ਬ੍ਰੈਡ ਦਾ ਨਿਵਾਲਾ ਵੀ ਖੋਇਆ ਜਾ ਰਿਹਾ ਹੈ। ਸ਼ਸ਼ੀ ਨੇ ਦੱਸਿਆ ਕਿ ਜਿਥੇ ਪਹਿਲਾ ਬ੍ਰੈਡ ਦੀ ਕੀਮਤ 10 ਰੁਪਏ ਸੀ ਹੁਣ ਬ੍ਰੈਡ ਦੀ ਕੀਮਤ 13 ਰੁਪਏ ਹੋ ਗਈ ਹੈ ਜਿਸ ਕਾਰਣ ਲੋਕ ਹੁਣ ਬ੍ਰੈਡ ਤੱਕ ਨਹੀਂ ਖਾ ਸਕਦੇ। ਇਲਾਕਾ ਨਿਵਾਸੀਆਂ ਨੇ ਰੋਸ ਮੂਜਾਹਰਾ ਕਰਦਿਆ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਬ੍ਰੈਡ ਦੇ ਰੇਟ ਨਾ ਘਟਾਏ ਗਏ ਤਾਂ ਰੋਸ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬ੍ਰੈਡ ਦੇ ਰੇਟ ਵੱਧਣ ਪਿੱਛੇ ਸੱਤਾਧਾਰੀ ਪਾਰਟੀ ਦਾ ਹੱਥ ਹੈ ਕਿਉਂਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਫੰਡ ਇੱਕਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਬੈਂਸ ਨੇ ਦੱਸਿਆ ਕਿ ਜੇਕਰ ਰੋਜਾਨਾ 2 ਲੱਖ ਬ੍ਰੈਡ ਸਪਲਾਈ ਹੁੰਦੀ ਹੈ ਤਾਂ ਰੋਜਾਨਾਂ ਦਾ 6 ਲੱਖ ਰੁਪਿਆ ਸਤਾਧਾਰੀ ਪਾਰਟੀ ਲਈ ਰੋਜਾਨਾਂ ਦਾ ਫੰਡ ਹੈ। ਅਕਾਲੀ ਦਲ ਨੇ ਆਪਣੀਆਂ ਕੋਝੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਂਸ ਨੇ ਕਿਹਾ ਕਿ ਜੇਕਰ ਬ੍ਰੈਡ ਕੰਪਨੀਆਂ ਨੇ ਬ੍ਰੈਡ ਦੇ ਭਾਅ ਨਾ ਘਟਾਏ ਤਾਂ ਕੰਪਨੀਆਂ ਖਿਲਾਫ ਸੰਘਰਸ਼ ਤੇਜ ਕੀਤਾ ਜਾਵੇਗਾ।
ਬੈਂਸ ਨੇ ਦੱਸਿਆ ਕਿ ਕਿਸੀ ਚੀਜ ਦਾ ਕੋਈ ਰੇਟ ਨਹੀਂ ਵਧਿਆ ਜਿਵੇਂ ਕਿ ਮੈਦੇ ਦਾ ਭਾਅ, ਲੇਬਰ, ਬਿਜਲੀ ਆਦਿ। ਸੋ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਅਕਾਲੀ ਦਲ ਦੇ ਚੋਣਾਂਵੀ ਫੰਡ ਲਈ ਗਰੀਬ ਲੋਕਾਂ ਦੀ ਜੇਬ ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸ ਮੌਕੇ ਟੀਮ ਇਨਸਾਫ ਇਸਤਰੀ ਵਿੰਗ ਪੰਜਾਬ ਦੀ ਸ਼ਸ਼ੀ ਮਲਹੋਤਰਾ, ਅਮਰਜੀਤ ਕੌਰ ਵਾਰਡ 64 ਪ੍ਰਧਾਨ, ਕਮਲਜੀਤ ਵਾਰਡ 74, ਦਰਸ਼ਨਾ ਵਾਰਡ 16,ਹਰਪ੍ਰੀਤ ਵਾਰਡ ਪ੍ਰਧਾਨ, ਨਰਿੰਦਰ ਕੌਰ, ਰਜਨੀ, ਉਸ਼ਾ ਰਾਣੀ, ਚਾਰੂ, ਅਮਨਿੰਦਰ, ਅਨੂੰ, ਡਿੰਪਲ, ਜਸਬੀਰ ਕੌਰ, ਮਨਦੀਪ ਕੌਰ, ਸਵੀਤਾ, ਇੰਦਰਜੀਤ ਕੌਰ ਆਦਿ ਮੌਜੂਦ ਸਨ।
No comments:
Post a Comment