ਵਿਸ਼ਵ ਵਲੰਟੀਅਰ ਬਲਡ ਡੋਨਰ ਦਿਹਾਡ਼ੇ ਤੇ ਹੈਲਪਿੰਗ ਹੈਂਡਸ ਕਲੱਬ ਨੇ
ਕੀਤਾ 82 ਯੁਨਿਟ ਖੂਨਦਾਨ
*ਹੈਲਿੰਪਗ ਹੈਂਡਸ ਕਲੱਬ ਨੇ ਖੂਨਦਾਨ ਕਰਕੇ ਨਿਭਾਇਆ ਮਨੁੱਖਤਾ ਦੀ ਸੇਵਾ ਦਾ ਫਰਜ : ਰਮਨ ਗੋਇਲ
ਕੀਤਾ 82 ਯੁਨਿਟ ਖੂਨਦਾਨ
*ਹੈਲਿੰਪਗ ਹੈਂਡਸ ਕਲੱਬ ਨੇ ਖੂਨਦਾਨ ਕਰਕੇ ਨਿਭਾਇਆ ਮਨੁੱਖਤਾ ਦੀ ਸੇਵਾ ਦਾ ਫਰਜ : ਰਮਨ ਗੋਇਲ
ਲੁਧਿਆਣਾ, 14 ਜੂਨ ( ਸਤ ਪਾਲ ਸੋਨੀ ) : ਸਮਾਜ ਸੇਵੀ ਸੰਗਠਨ ਹੈਲਪਿੰਗ ਹੈਂਡਸ ਕਲੱਬ
ਵੱਲੋਂ ਵਿਸ਼ਵ ਵਲੰਟੀਅਰ ਬਲਡ ਡੋਨਰ ਦਿਹਾਡ਼ੇ ਤੇ ਦਯਾਨੰਦ ਹਸਪਤਾਲ ਦੇ ਬਲਡ ਬੈਂੰਕ
ਵਿੱਖੇ ਆਯੋਜਿਤ ਕੈਂਪ' ਚ ਸੰਗਠਨ ਦੇ ਪ੍ਰਧਾਨ ਰਮਨ ਗੋਇਲ ਦੀ ਪ੍ਰਧਾਨਗੀ ਹੇਠ
ਵਲੰਟੀਅਰਾਂ ਨੇ 82 ਯੁਨਿਟ ਖੂਨਦਾਨ ਕੀਤਾ । ਹਸਪਤਾਲ ਦੇ ਬਲਡ ਬੈਂਕ ਦੀ ਪ੍ਰਮੁੱਖ ਡਾਕਟਰ
ਅਮਰਜੀਤ ਕੌਰ ਨੇ ਹੈਲਪਿੰਗ ਹੈਂਡਸ ਕਲੱਬ ਵੱਲੋਂ ਥੈਲੇਸੀਮਿਆ ਪੀਡ਼ਿਤ ਬੱਚਿਆਂ ਦੀ ਮਦਦ
ਲਈ ਕੀਤੇ ਖੂਨਦਾਨ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਕਲੱਬ ਦੇ ਮੈਂਬਰ ਥੈਲੇਸੀਮਿਆ ਨਾਲ
ਪੀਡ਼ਿਤ ਬੱਚਿਆਂ ਦੇ ਨਾਲ ਖੂਨ ਦਾ ਰਿਸ਼ਤਾ ਨਾਂ ਹੁੰਦੇ ਹੋਏ ਵੀ ਉਨਾਂ ਦੇ ਲਈ
ਖੂਨਦਾਨ ਕਰਕੇ ਉਨਾਂ ਨੂੰ ਨਵਾਂ ਜੀਵਨ ਪ੍ਰਦਾਨ ਕਰ ਰਹੇ ਹਨ । ਹੈਲਪਿੰਗ ਹੈਂਡਸ ਕਲੱਬ ਦੇ
ਪ੍ਰਧਾਨ ਰਮਨ ਗੋਇਲ ਨੇ ਕਲੱਬ ਵੱਲੋਂ ਸਮੇਂ ਸਮੇੰ ਤੇ ਕੀਤੇ ਜਾਣ ਵਾਲੇ ਖੂਨਦਾਨ ਅਤੇ
ਹੋਰ ਸਾਮਾਜਿਕ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲੱਬ ਦਾ ਉਦੇਸ਼ ਖੂਨਦਾਨ
ਕਰਕੇ ਜਰੁਰਤਮੰਦਾ ਦੇ ਜੀਵਨ ਦੀ ਰੱਖਿਆ ਕਰਕੇ ਮਨੁੱਖਤਾ ਦਾ ਫਰਜ ਨਿਭਾਉਣਾ ਹੈ । ਇਸ
ਮੌਕੇ ਤੇ ਰਮਨ ਗੋਇਲ, ਅਵਨੀਸ਼ ਮਿੱਤਲ, ਗਗਨ ਅਰੋਡ਼ਾ, ਰਾਜੀਵ ਅਰੋਡ਼ਾ, ਸ਼ਸ਼ੀ ਭੂਸ਼ਣ
ਗੋਇਲ, ਵਰੁਣ ਜੈਨ, ਨੰਦ ਗੋਪਾਲ ਬਾਂਸਲ, ਰਾਕੇਸ਼ ਸਿੰਗਲਾ, ਜਗਦੀਪ ਸਿੰਘ ਮੋਗੇੰਬੋ,ਗੋਪਾਲ
ਸ਼ਰਮਾ, ਜੋਤੀ ਡੰਗ, ਅਨੂਪ ਸ਼ੁਕਲਾ, ਵਿਕਾਸ ਗੋਇਲ, ਮਨੂੰ ਗੁਪਤਾ, ਇੰਦਰਜੀਤ ਵਾਲਿਆ,
ਰਾਕੇਸ਼ ਗੁਪਤਾ, ਪ੍ਰੇਮ ਬਾਂਗਡ਼, ਤਰੁਣ ਗੋਇਲ, ਭਾਰਤ ਜੋਸ਼ੀ, ਅਮਰ ਟੱਕਰ, ਨੀਰਜ ਵਰਮਾ,
ਆਦਿਤਿਆ ਗੋਇਲ, ਸੰਜੀਵ ਗਰਗ ਅਤੇ ਹੋਰ ਵੀ ਮੌਜੂਦ ਸਨ ।
No comments:
Post a Comment