Friday, 12 August 2016

ਚਡ਼੍ਹਤ ਪੰਜਾਬ ਦੀ
ਨੌਜਵਾਨ ਪੀਡ਼ੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁਡ਼ੇ ਰਹਿਣਾ ਚਾਹੀਦਾ ਹੈ-ਰੁਚੀ ਬਾਵਾ
* ਗੁਰੂ ਤੇਗ ਬਹਾਦਰ ਨਰਸਿੰਗ ਕਾਲਜ 'ਚ ਸੱਭਿਆਚਾਰਕ ਪ੍ਰੋਗਰਾਮ ਹੋਇਆ
ਲੁਧਿਆਣਾ, 12 ਅਗਸਤ ( ਸਤ ਪਾਲ ਸੋਨੀ ) : ਪੱਛਮੀ ਸੱਭਿਆਚਾਰ ਨੂੰ ਜਿੰਦਗੀ ਵਿਚ ਅਪਣਾਉਣਾ ਕੋਈ ਮਾਡ਼ੀ ਗੱਲ ਨਹੀਂ, ਪਰ ਆਪਣੇ ਸੱਭਿਆਚਾਰ ਨੂੰ ਭੁੱਲ ਜਾਣਾ ਚੰਗੀ ਗੱਲ ਨਹੀਂ। ਇਹ ਵਿਚਾਰ ਸ੍ਰੀਮਤੀ ਰੁਚੀ ਬਾਵਾ ਜਨਰਲ ਸਕੱਤਰ ਸਤਲੁਜ ਕਲੱਬ ਲੁਧਿਆਣਾ ਨੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਅਤੇ ਨਰਸਿੰਗ ਕਾਲਜ ਲੁਧਿਆਣਾ ਵਿਚ ਤੀਆਂ ਮੌਕੇ ਕਰਵਾਏ ਗਏ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਨੌਜਵਾਨ ਪੀਡ਼ ਨੂੰ ਅਮੀਰ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁਡ਼ੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਸੀ ਰਿਸ਼ਤਿਆਂ ਦੀਆਂ ਗੰਢਾਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ ਅਤੇ ਸਮਾਜ ਵਿਚ ਧੀਆਂ ਦੇ ਸਤਿਕਾਰ ਨੂੰ ਸਦੀਵੀ ਰੱਖਿਆ ਜਾ ਸਕੇ। ਇਸ ਮੌਕੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਵੰਨਗੀਆਂ ਤਹਿਤ ਨਰਸਿੰਗ ਵਿਦਿਆਰਥਣਾਂ ਦੇ ਮੁਕਾਬਲੇ ਕਰਵਾਏ ਗਏ, ਜਿਨਾਂ ਵਿਚ ਜੀ.ਐਨ.ਐਮ ਤੀਸਰੇ ਸਾਲ ਦੀ ਵਿਦਿਆਰਥਣ ਗੁਰਮਨਪ੍ਰੀਤ ਕੌਰ ਨੂੰ 'ਤੀਆਂ ਦੀ ਰਾਣੀ', ਬੀ.ਐੱਸ.ਸੀ ਦੂਸਰੇ ਸਾਲ ਦੀ ਵਿਦਿਆਰਥਣ ਸਰਮਨਪ੍ਰੀਤ ਕੌਰ ਨੂੰ 'ਗਿੱਧਿਆਂ ਦੀ ਰਾਣੀ', ਬੀ.ਐੱਸ.ਸੀ ਚੌਥੇ ਸਾਲ ਦੀ ਵਿਦਿਆਰਥਣ ਸੰਦੀਪ ਕੌਰ ਨੂੰ 'ਸਰੂ ਜਿਹਾ ਕੱਦ', ਬੀ.ਐੱਸ.ਸੀ ਚੌਥੇ ਸਾਲ ਦੀ ਵਿਦਿਆਰਥਣ ਮਨਦੀਪ ਕੌਰ ਨੂੰ 'ਕਾਸ਼ਣੀ ਅੱਖ', ਬੀ.ਐੱਸ.ਸੀ ਪਹਿਲੇ ਸਾਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ 'ਤੋਰ ਪੰਜਾਬਣ ਦੀ', ਜੀ.ਐਨ.ਐਮ ਦੂਸਰੇ ਸਾਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੂੰ 'ਖਿਡ਼ਿਆ ਚਿਹਰਾ' ਅਤੇ ਜੀ.ਐਨ.ਐਮ ਦੂਸਰੇ ਸਾਲ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ 'ਬੈਸਟ ਮਹਿੰਦੀ ਸਜਾਉਣ ਕਲਾ' ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਰੁਚੀ ਬਾਵਾ ਨੇ ਸਮਾਗਮ ਤੋਂ ਪ੍ਰਭਾਵਿਤ ਹੁੰਦਿਆਂ ਕੁਡ਼ੀਆਂ ਨਾਲ ਆਪਣੇ ਨਿੱਜੀ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਮਿਹਨਤ ਅਤੇ ਲਗਨ ਨਾਲ ਉੱਚੀਆਂ ਬੁਲੰਦੀਆਂ ਛੂਹਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਦੂਆ, ਪ੍ਰਿੰਸੀਪਾਲ ਸ੍ਰੀਮਤੀ.ਸੁਦੇਸ਼ ਡੇਵਿਡ, ਵਾਇਸ ਪ੍ਰਿੰਸੀਪਾਲ ਸ੍ਰੀਮਤੀ ਸਵਪਨਾ, ਪ੍ਰੋ: ਪਰਮਜੀਤ ਕੌਰ, ਸ੍ਰੀਮਤੀ ਈਸ਼ਾ ਬਵੇਜਾ, ਸਾਬਕਾ ਕਰਨਲ ਐਮ ਐਸ ਕੰਗ, ਜੋਗਿੰਦਰ ਸਿੰਘ ਇਰੋਜ਼ ਤੋਂ ਇਲਾਵਾ ਨਰਸਿੰਗ ਕਾਲਜ ਦੀ ਫੈਕੁਲਿਟੀ ਅਤੇ ਸ਼ਹਿਰ ਦੀਆਂ ਵੱਖ ਵੱਖ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਨਰਸਿੰਗ ਵਿਦਿਆਰਥਦਾਂ ਭੰਗਡ਼ਾ ਪਾਇਆ, ਜੋ ਸਲਾਹੁਣ ਯੋਗ ਸੀ। ਨਰਸਿੰਗ ਕਾਲਜ ਵੱਲੋਂ ਮਠਿਆਈਆਂ ਦੀ ਰਾਣੀ ਜਲੇਬੀਆਂ ਦਾ ਪ੍ਰਬੰਧ ਵੀ ਕੀਤਾ ਗਿਆ। ਕੁਲ ਮਿਲਾ ਕੇ ਇਹ ਪ੍ਰੋਗਰਾਮ ਅਭੁੱਲ ਯਾਦਾਂ ਛੱਡ ਗਿਆ।

No comments:

Post a Comment