Sunday, 8 January 2017



ਜ਼ਿਲਾ ਪ੍ਰਸਾਸ਼ਨ ਵੱਲੋਂ ਗਰੀਬ ਅਤੇ ਲੋਡ਼ਵੰਦਾਂ ਨੂੰ ਕੰਬਲਾਂ ਦੀ ਵੰਡ
*ਬੇਸਹਾਰਾ ਅਤੇ ਲੋਡ਼ਵੰਦਾਂ ਦੀ ਮਦਦ ਨੂੰ ਹਮੇਸ਼ਾਂ ਪ੍ਰਾਥਮਿਕਤਾ ਰਹੇਗੀ-ਰਵੀ ਭਗਤ


ਲੁਧਿਆਣਾ, 7 ਜਨਵਰੀ  ( ਸਤ ਪਾਲ ਸੋਨੀ  ) : ਗਰੀਬ ਅਤੇ ਲੋਡ਼ਵੰਦ ਵਿਅਕਤੀਆਂ ਨੂੰ ਹਰ ਤਰਾਂ ਦਾ ਸਹਾਰਾ ਦੇਣ ਦੀ ਵਚਨਬੱਧਤਾ 'ਤੇ ਚੱਲਦਿਆਂ ਜ਼ਿਲਾ ਪ੍ਰਸਾਸ਼ਨ ਵੱਲੋਂ ਬੀਤੀ ਰਾਤ ਰੈਣ ਬਸੇਰਿਆਂ ਵਿੱਚ ਸੁੱਤੇ ਲੋਕਾਂ ਨੂੰ ਕੰਬਲਾਂ ਦੀ ਵੰਡ ਕੀਤੀ ਗਈ। ਇਹ ਵੰਡ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੇਰ ਰਾਤ ਕਰੀਬ 09.30 ਵਜੇ ਖੁਦ ਆਪਣੇ ਹੱਥਾਂ ਨਾਲ ਕੀਤੀ। ਇਸ ਮੌਕੇ ਸਥਾਨਕ ਘੰਟਾ ਘਰ ਚੌਕ ਤੇ ਮੰਜੂ ਸਿਨੇਮਾ ਨੇਡ਼ੇ ਪੈਂਦੇ ਰੈਣ ਬਸੇਰਿਆਂ ਵਿੱਚ 200 ਦੇ ਕਰੀਬ ਗਰੀਬ ਅਤੇ ਲੋਡ਼ਵੰਦ ਵਿਅਕਤੀਆਂ ਨੂੰ ਕੰਬਲਾਂ ਦੀ ਵੰਡ ਕਰਦਿਆਂ ਸ੍ਰੀ ਭਗਤ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਬੇਸਹਾਰਾ ਅਤੇ ਲੋਡ਼ਵੰਦ ਲੋਕਾਂ ਦੀ ਮਦਦ ਨੂੰ ਹਮੇਸ਼ਾਂ ਪ੍ਰਾਥਮਿਕਤਾ ਦਿੱਤੀ ਜਾਂਦੀ ਰਹੇਗੀ।
ਇਸ ਮੌਕੇ ਸ੍ਰੀ ਭਗਤ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਭਿਖ਼ਾਰੀ ਜਾਂ ਬੇਸਹਾਰਾ ਨੂੰ ਬਿਨਾ ਛੱਤ ਅਤੇ ਕੰਬਲ ਤੋਂ ਰਾਤ ਨਾ ਗੁਜ਼ਾਰਨੀ ਪਵੇ। ਉਨਾਂ  ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਦੇ ਸਦਕਾ ਜ਼ਿਲਾ ਰੈੱਡ ਕਰਾਸ ਸੁਸਾਇਟੀ ਰਾਹੀਂ ਲੋਡ਼ਵੰਦਾਂ ਨੂੰ ਕੰਬਲ ਅਤੇ ਹੋਰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਉਨਾਂ  ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਇਹ ਕਾਰਜ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਉਨਾਂ  ਭਿਖ਼ਾਰੀਆਂ ਨੂੰ ਅਪੀਲ ਕੀਤੀ ਕਿ ਉਹ ਭੀਖ਼ ਮੰਗਣ ਦੀ ਆਦਤ ਛੱਡ ਕੇ ਆਪਣੇ ਹੱਥਾਂ ਨਾਲ ਕਾਰਜ ਕਰਨ ਤਾਂ ਜੋ ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।

No comments:

Post a Comment