ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਲੋਪੋ ਲੋਪੋ ਵਾਲਿਆਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੱਥੇ. ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿੱਚ 194ਵਾਂ ਅੱਖਾਂ ਦਾ ਕੈਂਪ ਉਦਘਾਟਨ ਦੀ ਰਸਮ ਕੀਤੀ
* ਕੈਂਪ ਵਿੱਚ 67 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਅਤੇ 165 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ
ਲੁਧਿਆਣਾ, 2 ਜਨਵਰੀ ( ਸਤ ਪਾਲ ਸੋਨੀ ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਸ਼ਮੇਸ਼ ਨਗਰ ਧੂਰੀ ਲਾਈਨ ਨੇਡ਼ੇ ਰੋਡਾ ਫਾਟਕ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ, ਪੰਥ ਪ੍ਰਸਤ ਤੇ ਪੰਥ ਦੇ ਨਿਧਡ਼ਕ ਜਰਨੈਲ ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਉਜਾਗਰ ਸਿੰਘ ਛਾਪਾ ਜੀ ਦੀ ਯਾਦ ਵਿਚ ਲਗਾਇਆ ਗਿਆ । ਜਿਸ ਦਾ ਉਦਘਾਟਨ ਸ਼੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਲੋਪੋ ਵਾਲਿਆ ਨੇ ਕੀਤਾ । ਉਹਨਾਂ ਨੇ ਕਿਹਾ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਕੀਤੀ ਜਾ ਰਹੀ ਸਮਾਜ-ਸੇਵਾ ਬੇਮਿਸਾਲ ਹੈ । ਉਹਨਾਂ ਕਿਹਾ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਡਾਕਟਰੀ ਇਲਾਜ ਬਹੁਤ ਮਹਿੰਗਾ ਹੋ ਚੁੱਕਿਆ ਹੈ ਤੇ ਡਾ. ਉਬਰਾਏ ਵੱਲੋਂ ਅੱਖਾਂ ਦੇ ਮੁਫਤ ਕੈਂਪ ਲਾਉਣਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ । ਸ. ਬਲਵਿੰਦਰ ਸਿੰਘ ਬੈਂਸ ਐਮ.ਐੱਲ.ਏ ਨੇ ਕਿਹਾ ਜਸਵੰਤ ਸਿੰਘ ਛਾਪਾ ਜਿਲਾ ਪ੍ਰਧਾਨ ਦੀਆਂ ਕੋਸ਼ਿਸ਼ਾਂ ਸਦਕਾ ਆਯੋਜਿਤ ਕੀਤੇ ਗਏ ਇਸ ਕੈਂਪ ਦੌਰਾਨ ਸੈਂਕਡ਼ੇ ਦੀ ਗਿਣਤੀ ਵਿੱਚ ਲੋਡ਼ਵੰਦ ਮਰੀਜ਼ਾਂ ਨੂੰ ਮੈਡੀਕਲ ਸੁਵਿਧਾ ਪ੍ਰਾਪਤ ਹੋਈ ਹੈ । ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮਨੁੱਖਤਾ ਦੇ ਭਲੇ ਲਈ ਅਜਿਹੇ ਕਾਰਜ ਕਰਨੇ ਚਾਹੀਦੇ ਹਨ ਜਿਸ ਵਿੱਚ ਸਮੁੱਚੀ ਮਾਨਵਤਾ ਦਾ ਭਲਾ ਹੋ ਸਕੇ । ਉੱਘੀ ਸਮਾਜ ਸੇਵੀ ਪ੍ਰੇਰਨਾ ਕੌਰ ਬੱਗਾ ਨੇ ਮਾਨਵਤਾ ਦੀ ਸੇਵਾ ਕਰਨਾ ਮਹਾਨ ਕਾਰਜ ਹੈ । ਉਹਨਾਂ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਵਿਸ਼ਵ ਭਰ 'ਚ ਸਮਾਜ ਸੇਵੀ ਲਈ ਕੀਤੇ ਜਾ ਰਹੇ ਕੰਮ ਬੇਮਿਸਾਲ ਹਨ । ਇਸ ਮੌਕੇ ਡਾ. ਸਤਵੰਤ ਸਿੰਘ ਮੋਹੀ ਸਾਬਕਾ ਐਮ.ਐਲ.ਏ, ਕਰਨਲ ਹਰਵੰਤ ਸਿੰਘ ਕਾਹਲੋਂ, ਨੇ ਕਿਹਾ ਕਿ ਬਜ਼ੁਰਗਾਂ ਨੂੰ ਯਾਦ ਰੱਖਣਾ ਅਤੇ ਉਨਾਂ ਦੀ ਯਾਦ 'ਚ ਮੈਡੀਕਲ ਕੈਂਪ ਲਗਵਾ ਕੇ ਮਨੁੱਖਤਾ ਦੀ ਸੇਵਾ ਕਰਨਾ ਮਹਾਨ ਕਾਰਜ ਹੈ । ਇਸ ਮੌਕੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ, ਸੁਖਜਿੰਦਰ ਸਿੰਘ ਗਿੱਲ, ਟੀਟੂ ਪਾਇਲਟ, ਕੁਲਦੀਪ ਸਿੰਘ ਰੁਪਾਲ ਅਤੇ ਪ੍ਰੇਰਨਾ ਕੌਰ, ਡਾ. ਰਜਿੰਦਰ ਤਰਹੇਨ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ । ਟਰੱਸਟ ਦੇ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਦੱਸਿਆ ਕੈਂਪ ਦੌਰਾਨ ਡਾ.ਜੀ.ਐਸ ਧਾਮੀ ਦੀ ਟੀਮ ਵੱਲੋਂ 616 ਮਰੀਜ਼ਾਂ ਦੀ ਓ.ਪੀ.ਡੀ ਅਤੇ 165 ਮਰੀਜ਼ਾਂ ਨੂੰ ਐਨਕਾਂ, 67 ਆਪਰੇਸ਼ਨ ਅਤੇ ਮਰੀਜ਼ ਨੂੰ ਚਿੱਟੇ ਮੋਤੀਏ ਦੇ ਲੈਂਸ ਵਾਲੇ ਬਿਨਾਂ ਟਾਂਕੇ ਤੋਂ ਮੁਫਤ ਅਪ੍ਰੇਸ਼ਨ ਲਈ ਚੁਣਿਆ ਅਤੇ ਕੀਤੇ ਗਏ । ਲੋਡ਼ਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ। ਇਸ ਮੌਕੇ 'ਤੇ ਇੰਦਰਪ੍ਰੀਤ ਕੌਰ ਮਲਹੌਤਰਾ ਜ਼ਿਲਾ ਸਮਾਜ ਭਲਾਈ ਅਫਸਰ ਲੁਧਿਆਣਾ, ਸੁਖਜਿੰਦਰ ਸਿੰਘ ਗਿੱਲ, ਟੀਟੂ ਪਾਇਲਟ, ਬੁੱਧ ਸਿੰਘ ਧਾਲੀਵਾਲ ਕੈਨੇਡਾ, ਕੁਲਦੀਪ ਸਿੰਘ ਰੁਪਾਲ, ਪਰਮਜੀਤ ਭਾਰਜ, ਹਰਨੇਕ ਸਿੰਘ ਮਨੇਸ਼, ਨੀਤੂ ਬੋਹਰਾ, ਸੁਦੇਸ਼ ਗੁਪਤਾ, ਰਾਜਿੰਦਰਪਾਲ ਕੌਰ ਛੀਨਾ, ਤੇਜਿੰਦਰ ਸਿੰਘ ਲੱਕੀ, ਠੇਕੇਦਾਰ ਗੁਰਮੇਲ ਸਿੰਘ, ਸੋਹਣ ਸਿੰਘ ਬੈਂਸ, ਦੀਪਕ ਗਰਗ, ਸੁਖਪ੍ਰੀਤ ਰੁਪਾਲ, ਰਮਨਪ੍ਰੀਤ ਸਿੰਘ ਰੁਪਾਲ, ਵਿਜੇ ਜਿੰਦਲ, ਜਸ਼ ਹੁੰਝਣ, ਮਾਸਟਰ ਸੋਹਨ ਸਿੰਘ, ਅਮਰਦੀਪ ਸਿੰਘ ਦਿਓਲ, ਨਵੀਨ ਪਾਇਲਟ, ਸੁਖਵਿੰਦਰ ਸਿੰਘ ਸੁੱਖੀ, ਪ੍ਰਦੀਪ ਸ਼ਰਮਾ, ਬਲਪ੍ਰੀਤ ਬਬਲਾ, ਬਲਦੇਵ ਸਿੰਘ, ਹਰਧਿਆਨ ਸਿੰਘ, ਹਰਦਿਆਲ ਸਿੰਘ ਠੇਕੇਦਾਰ, ਅਜੀਤ ਸਿੰਘ ਠੇਕੇਦਾਰ, ਗੁਰਮੀਤ ਸਿੰਘ ਭੋਲਾ, ਮਹਿੰਦਰ ਸਿੰਘ ਠੇਕੇਦਾਰ, ਹਰਪਾਲ ਸਿੰਘ ਪਾਲੀ, ਬਲਵੀਰ ਸਿੰਘ ਗੋਗੀ, ਕੁਲਦੀਪ ਸਿੰਘ ਕਲਸੀ, ਇੰਦਰਜੀਤ ਸਿੰਘ ਪੱਪੀ, ਗੁਰਮੀਤ ਸਿੰਘ ਭੋਡੇ, ਪ੍ਰਸ਼ੋਤਮ ਸਿੰਘ, ਦਰਸ਼ਨ ਸਿੰਘ ਮਿਸਤਰੀ, ਪ੍ਰਕਾਸ਼ ਸਿੰਘ ਚੂੱਘ, ਪ੍ਰੇਮ ਸਿੰਘ (ਪੀ.ਐਸ.), ਜਗਜੀਤ ਸਿੰਘ, ਸਕਿੰਦਰ ਸਿੰਘ ਨੀਨਾ ਆਦਿ ਮੌਜੂਦ ਸਨ ।
No comments:
Post a Comment