ਨਸ਼ੇ ਦੀ ਲਾਹਨਤ ਦੇ ਮਾਮਲੇ 'ਤੇ ਗਹਿਰਾਈ 'ਚ ਵਿਚਾਰ ਕਰਨ ਦੀ ਲੋੜ: ਅਵਿਨਾਸ਼ ਰਾਏ ਖੰਨਾ
*ਨਸ਼ੇ ਵਰਗੀ ਲਾਹਨਤ ਨੂੰ ਠੱਲ• ਪਾਉਣ ਲਈ ਸਮਾਜਿਕ ਚੇਤਨਾ ਦੀ ਲੋੜ: ਵਿਨੀਤ ਜੋਸ਼ੀ
ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਕਾਊਂਸਲਿੰਗ ਅਤੇ ਮਾਪਿਆਂ ਦੀ ਨਿਗਰਾਨੀ ਦੀ ਲੋੜ: ਸਿੱਖਿਆ ਮਾਹਿਰ
ਲੁਧਿਆਣਾ, 25 ਅਪ੍ਰੈਲ ( ਸਤ ਪਾਲ ਸੋਨੀ ) : ਜੋਸ਼ੀ ਫਾਊਡੇਸ਼ਨ ਵੱਲੋਂ ਨਸ਼ੇ ਦੀ ਲਾਹਨਤ ਵਿਰੁੱਧ ਵਿੱਢੀ ਸੂਬਾ ਪੱਧਰੀ ਚੇਤਨਾ ਮੁਹਿੰਮ ਤਹਿਤ ਅੱਜ ਸਥਾਨਕ ਬੱਚਤ ਭਵਨ ਵਿਖੇ ਨਸ਼ਾ ਸਮਾਜ ਲਈ ਚੁਣੌਤੀ ਵਿਸ਼ੇ 'ਤੇ ਇੱਕ ਰਾਊਂਡ ਟੇਬਲ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਬੁਲਾਰਿਆਂ ਨੇ ਇੱਕ ਸੁਰ ਵਿੱਚ ਇਹ ਸੱਦਾ ਦਿੱਤਾ ਕਿ ਨਸ਼ੇ ਦੀ ਸੁਖਾਲੀ ਉਪਲਭਤਾ ਨੂੰ ਠੱਲ• ਪਾ ਕੇ ਹੀ ਇਸ ਨਸ਼ੇ ਦੀ ਲਾਹਨਤ ਨੂੰ ਰੋਕਿਆ ਜਾ ਸਕਦਾ ਹੈ। ਵੱਖ-ਵੱਖ ਬੁਲਾਰਿਆਂ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਇਸ ਲਾਹਨਤ ਤੋਂ ਰੋਕਣ ਲਈ ਜਿੱਥੇ ਮਾਪਿਆਂ ਨੂੰ ਸੰਜੀਦਗੀ ਨਾਲ ਕਦਮ ਚੁੱਕਣੇ ਜਰੂਰੀ ਹਨ, ਉੱਥੇ ਹੀ ਅਧਿਆਪਕ ਵਰਗ ਨੂੰ ਵੀ ਵਿਦਿਆਰਥੀਆਂ ਵਿੱਚ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੁੰਦੀ ਹੈ।
ਅੱਜ ਦੀ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਅਤੇ ਫਾਊਡੇਸ਼ਨ ਦੇ ਮੋਢੀ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਨਸ਼ੇ ਦੀ ਲਾਹਨਤ ਨੂੰ ਰੋਕਣ ਲਈ ਇਸ ਮਸਲੇ ਨੂੰ ਗਹਿਰਾਈ ਨਾਲ ਦੇਖਿਆ ਜਾਣਾ ਜਰੂਰੀ ਹੈ। ਉਨ•ਾਂ ਕਿਹਾ ਕਿ ਨਸ਼ੇ ਦੇ ਆਦਿ ਵਿਅਕਤੀ ਨੂੰ ਦੋਸ਼ੀ ਮੰਨਣ ਦੀ ਥਾਂ ਰੋਗੀ ਵਜੋਂ ਦੇਖਿਆ ਜਾਵੇ ਅਤੇ ਉਸ ਪ੍ਰਤੀ ਨਰਮਾਈ ਵਾਲਾ ਵਰਤਾਓ ਕੀਤਾ ਜਾਵੇ।
ਫਾਊਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਨਸ਼ੇ ਸਮੇਤ ਕਿਸੇ ਵੀ ਬੁਰਾਈ ਨੂੰ ਰੋਕਣ ਲਈ ਸਮਾਜਿਕ ਚੇਤਨਾ ਲਹਿਰ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀ ਹੈ। ਉਨ•ਾਂ ਕਿਹਾ ਕਿ ਸੱਤਾਧਾਰੀ ਕਦੇ ਵੀ ਸਮਾਜਿਕ ਪਰਿਵਰਤਨ ਨਹੀਂ ਲਿਆ ਸਕਦੇ ਇਸ ਲਈ ਸਮਾਜਿਕ ਲਹਿਰ ਬਣਾਏ ਜਾਣ ਦੀ ਲੋੜ ਹੈ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਸਟਰ ਤਾਰਾ ਸਿੰਘ ਕਾਲਜ ਦੇ ਪ੍ਰਿੰਸੀਪਲ ਡਾਕਟਰ ਪ੍ਰਵੀਨ ਚਾਵਲਾ ਨੇ ਕਿਹਾ ਕਿ ਸਮਾਜ ਵਿੱਚ ਘਟੀਆਂ ਕਦਰਾਂ ਕੀਮਤਾਂ, ਮਾਪਿਆਂ ਦੀ ਬੱਚਿਆਂ ਤੋਂ ਕੰਮਕਾਜ ਕਾਰਨ ਬਣੀ ਦੂਰੀ ਅਤੇ ਬੱਚਿਆਂ ਦੀ ਇਕੱਲਤਾ ਨਸ਼ੇ ਦੀ ਲਾਹਨਤ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਅ ਰਹੀ ਹੈ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਰੁਤਬੇ ਦੀ ਬਹਾਲੀ ਲਈ ਲੋਕਾਂ ਵੱਲੋਂ ਵਿਆਹ-ਸ਼ਾਦੀਆਂ ਮੌਕੇ ਸ਼ਰੇਆਮ ਲੱਗਦੀਆਂ ਸ਼ਰਾਬ ਦੀਆਂ ਛਬੀਲਾਂ ਨੂੰ ਰੋਕਿਆ ਜਾਣਾ ਜਰੂਰੀ ਹੈ। ਉਨ•ਾਂ ਕਿਹਾ ਕਿ ਲੋਕ ਨੁਮਾਇੰਦਿਆਂ ਨੂੰ ਇਸ ਕਾਰਜ ਲਈ ਪਹਿਲ ਕਰਨੀ ਪਵੇਗੀ ਕਿ ਅਜਿਹੇ ਸਮਾਗਮਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਇੱਕ ਸਮਾਜਿਕ ਲਹਿਰ ਬਣਾਈ ਜਾ ਸਕੇ।
ਡਾ: ਨਗਿੰਦਰ ਕੌਰ, ਪ੍ਰੋਫੈਸਰ ਮਨਜੀਤ ਰੰਧਾਵਾ, ਪ੍ਰਿੰਸੀਪਲ ਨਰਿੰਦਰ ਕੌਰ, ਪ੍ਰਿੰਸੀਪਲ ਪੀ.ਸੀ. ਗੋਇਲ ਅਤੇ ਡੀ.ਏ.ਵੀ ਸਕੂਲ ਦੇ ਪਿੰ੍ਰਸੀਪਲ ਜਸਵਿੰਦਰ ਸਿੱਧੂ ਦਾ ਮੰਨਣਾ ਸੀ ਕਿ ਨਸ਼ੇ ਦੀ ਅਸਾਨੀ ਨਾਲ ਹੁੰਦੀ ਉਪਲਭਤਾ ਨੂੰ ਠੱਲ• ਪਾ ਕੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਆਪਣੀ ਭੂਮਿਕਾ ਮਿਲ ਕੇ ਨਿਭਾਉਣੀ ਜਰੂਰੀ ਹੈ। ਉਨ•ਾਂ ਕਿਹਾ ਕਿ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ ਹੁੰਦਾ ਵਾਧਾ ਵੀ ਇਸ ਲਾਹਨਤ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ। ਬੁਲਾਰਿਆਂ ਦਾ ਮੰਨਣਾ ਸੀ ਕਿ ਪੁਲਿਸ, ਮੀਡੀਆ ਅਤੇ ਸਮਾਜ ਨਸ਼ੇ ਦੇ ਆਦੀਆਂ ਨੂੰ ਨਕਾਰ ਕੇ ਵਿਗਾੜਣ ਦੇ ਯਤਨ ਕਰਨ ਦੀ ਬਜਾਏ ਅਜਿਹੇ ਲੋਕਾਂ ਨੂੰ ਪ੍ਰਭਾਵਿਤ ਕਰਕੇ ਸਹੀ ਰਸਤੇ 'ਤੇ ਲੈ ਕੇ ਆਉਣ ਵਿੱਚ ਆਪਣੀ ਭੂਮਿਕਾ ਨਿਭਾਉਣ। ਉਨ•ਾਂ ਦਾ ਕਹਿਣਾ ਸੀ ਕਿ ਜੇਕਰ ਬੱਚਿਆਂ ਨੂੰ ਸਕੂਲ ਪੱਧਰ 'ਤੇ ਨੰਬਰਾਂ ਦੀ ਦੌੜ ਵਿੱਚ ਨਾ ਫਸਾ ਕੇ ਮਾਪੇ ਬੱਚੇ ਦੀਆਂ ਰੋਜਾਨਾ ਗਤੀਵਿਧੀਆਂ 'ਤੇ ਸਿੱਧੀ ਨਜ਼ਰ ਰੱਖੇ ਤਾਂ ਬੱਚੇ ਨੂੰ ਅਜਿਹੀ ਕਿਸੇ ਲਾਹਨਤ ਦਾ ਆਦੀ ਹੋਣ ਤੋਂ ਬਚਾਇਆ ਜਾ ਸਕਦਾ ਹੈ। ਬੁਲਾਰਿਆਂ ਮੁਤਾਬਿਕ ਸਿੱਖਿਆ ਨੂੰ ਕਿੱਤਾ ਮੁਖੀ ਬਣਾਉਣ ਦੇ ਨਾਲ ਹੀ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਨਸ਼ੇ ਦੀ ਲਾਹਨਤ ਨੂੰ ਰੋਕਿਆ ਜਾ ਸਕਦਾ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਐਸ.ਐਸ.ਬਰਾੜ, ਕੇ.ਕੇ.ਧੀਰ, ਨੀਲਮ ਮਿੱਤਲ, ਅਭਿਨਵ, ਵਿਸ਼ਾਲ, ਡਾਕਟਰ ਨਰਿੰਦਰ ਕੌਰ ਗਰੇਵਾਲ, ਡਾ: ਪਵਨ ਕੁਮਾਰ, ਡਾ: ਧਰਮ ਸਿੰਘ, ਪ੍ਰੋ: ਮਨਜੀਤ ਸਿੰਘ, ਡਾ: ਆਰ.ਸੀ. ਤੇਜਪਾਲ, ਗੋਪਾਲ ਦਾਸ, ਡਾ: ਸਵਿਤਾ ਉੱਪਲ, ਡਾ: ਰਵਿੰਦਰ ਕੁਮਾਰ, ਡਾ: ਬੀ.ਡੀ. ਭਾਰਦਵਾਜ, ਰਵਿੰਦਰ ਅਰੋੜਾ, ਮੋਹਿੰਦਰਪਾਲ ਜੈਨ, ਡਾ: ਬੀ.ਪੀ. ਮਿਸ਼ਰਾ, ਡਾ: ਐਸ.ਸੀ. ਵਰਮਾ, ਡਾ: ਗੁਰਵਿੰਦਰ ਕੌਰ, ਡਾਂ ਮੁਨੀਸ਼ਾ ਸ਼ਰਮਾ, ਸ਼੍ਰੀਮਤੀ ਅਰਚਨਾ ਅਰੋੜਾ, ਡਾ: ਨੀਤੂ ਓਹਰੀ, ਡਾ: ਇਕਬਾਲ ਵਾਲੀਆ, ਕ੍ਰਿਸ਼ਨ ਦੱਤ, ਬਲਵਿੰਦਰ ਰਵੀ, ਡਾ ਸ਼ਿਵ ਕੁਮਾਰ ਡੋਗਰਾ, ਹਰੀ ਪਾਲ ਗੁਪਤਾ, ਸ਼ੰਭੂ ਸਿੰਘ, ਏ.ਕੇ.ਗੁਪਤਾ, ਮਨਜੀਤ ਰੰਧਾਵਾ, ਸੁਖਵਿੰਦਰ ਚੀਮਾ, ਨੀਲਮ ਕੁਮਾਰੀ, ਕਪਿਲ ਕੁਮਾਰ, ਅਮਨ ਸਿੰਗਲਾ, ਅਜੈ ਜੋਸ਼ੀ, ਭਾਰਤ ਭੂਸ਼ਨ, ਦੀਪਕ ਢੀਂਗਰਾ, ਡਾ: ਸਰਿਤਾ ਢੱਲ, ਜੇ.ਡੀ. ਕੌੜਾ, ਡਾ: ਵਰੁਣ ਬਾਂਸਲ, ਗੌਰਵ ਟੰਡਨ ਅਤੇ ਰੋਹਿਤ ਜੋਸ਼ੀ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਾਤਾਵਰਨ ਪਰੇਮੀ ਉਮੇਂਦਰ ਦੱਤ, ਮੁਕੇਸ਼ ਅਰੋੜਾ, ਮਦਨਜੀਤ ਸਿੰਘ ਗੋਰਾਇਆ, ਦੀਪਕ ਗੋਇਲ, ਸਾਈਂ ਗਰੁੱਪ ਦੇ ਚੇਅਰਮੈਨ ਐਸ.ਕੇ.ਪੁੰਜ, ਡਾ: ਸੁਭਾਸ਼ ਵਰਮਾ, ਰਵਿੰਦੰਰ ਅਰੋੜਾ ਅਤੇ ਹਰਜੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ।