ਅਰੋੜਾ ਮਹਾਂ ਸਭਾ ਵਲੋਂ ਵਿਸਾਖੀ ਮੌਕੇ ਕੋਠਾਰੀ ਪੈਲੇਸ ਵਿੱਖੇ ਕਰਵਾਇਆ ਗਿਆ ਅਰੋੜਾ ਮਹਾਂ ਸੰਮੇਲਨ
ਲੁਧਿਆਣਾ,13 ਅਪ੍ਰੈੱਲ ( ਸਤ ਪਾਲ ਸੋਨੀ ) : ਸਥਾਨਕ ਕੋਠਾਰੀ ਪੈਲੇਸ ਫਿਰੋਜ਼ਪੁਰ ਰੋਡ ਵਿਖੇ ਅਰੋੜਾ ਮਹਾਂਸਭਾ ਵਲੋਂ ਵਿਸਾਖੀ ਮੌਕੇ ਕੋਠਾਰੀ ਪੈਲੇਸ ਫਿਰੋਜ਼ਪੁਰ ਰੋਡ ਵਿੱਖੇ ਕਰਵਾਇਆ ਗਿਆ ਅਰੋੜਾ ਮਹਾਂ ਸੰਮੇਲਨ ਪਿਆਰ ਦੀ ਮਿਸਾਲ ਬਣ ਗਿਆ। ਪੂਰੇ ਪੰਜਾਬ ਤੋਂ ਪੁੱਜੇ ਅਰੋੜਾ ਬਿਰਾਦਰੀ ਦੇ ਹਜ਼ਾਰਾਂ ਲੋਕਾਂ ਨੇ ਇਹ ਸਿੱਧ ਕਰ ਦਿੱਤਾ ਕਿ ਉਹ ਸਾਰੇ ਇੱਕ ਛਤ ਹੇਠ ਇਕੱਤਰ ਹਨ ਅਤੇ ਕਿਸੇ ਵੀ ਤਰਾਂ ਦੇ ਦੁੱਖ ਸੁੱਖ ਨਾਲ ਸਾਰੇ ਹੀ ਪੰਜਾਬ ਨਾਲ ਖੜੇ ਹਨ। ਅਰੋੜਾ ਪਰਿਵਾਰ ਮਿਲਨ ਸਮਾਗਮ ਵਿੱਚ ਬੱਚਿਆਂ ਦੇ ਹਾਸੇ, ਸੰਤਾ ਬੰਤਾ ਦੀ ਕਾਮੇਡੀ, ਅਰੋੜਾ ਬਿਰਾਦਰੀ ਨੂੰ ਪੇਸ਼ ਆ ਰਹੀਆਂ ਪ੍ਰੇਸ਼ਾਨੀ ਨੂੰ ਲੈ ਕੇ ਕੱਢੇ ਗਏ ਸਮਾਧਾਨ, ਨਾਚ ਗਾਣਾ, ਫੈਸ਼ਨ ਸ਼ੋਅ ਨੇ ਅੱਧੀ ਰਾਤ ਤੱਕ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਵਿਸਾਖੀ ਸੈਲੀਬ੍ਰੇਸ਼ਨ ਨਾਲ ਸਮਾਗਮ ਨੂੰ ਚਾਰ ਚੰਨ ਲੱਗ ਗਏ। ਇਸ ਸਮਾਗਮ ਵਿੱਚ ਅਰੋੜਾ ਬਿਰਾਦਰੀ ਵਿੱਚ ਏਕਤਾ ਦੀ ਸਾਂਝ ਨਜ਼ਰ ਆਈ। ਜਾਦੂਗਰ ਪ੍ਰੇਮ ਅਰੋੜਾ ਨੇ ਤਾਂ ਕਮਾਲ ਹੀ ਕਰ ਦਿੱਤਾ। ਇਸ ਮੌਕੇ ਆਯੋਜਿਤ ਮਿਸ ਐਂਡ ਮਿਸਟਰ ਅਰੋੜਾ ਪ੍ਰਤੀਯੋਗਤਾ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ ਵੱਧ ਚੜ• ਕੇ ਹਿੱਸਾ ਲਿਆ। ਇਸ ਤੋਂ ਇਲਾਵਾ ਸਰਵੋਤਮ ਅਰੋੜਾ ਦਪੰਤੀ, ਮਾਡਲਿੰਗ ਟੈਲੰਟ ਸ਼ੋਅ, ਪਗੜੀ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਦੀਪ ਰੋਸ਼ਨ ਕਰਨ ਤੋਂ ਬਾਅਦ ਮਹਾਂਸਭਾ ਦੇ ਪੰਜਾਬ ਪ੍ਰਧਾਨ ਦੀਵਾਨ ਅਮਿਤ ਅਰੋੜਾ ਨੇ ਆਖਿਆ ਕਿ ਇਹ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਇਹ ਸੰਸਥਾ ਸਿਰਫ਼ ਚਾਰ ਵਰ•ੇ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਅਸੀਂ ਸਫ਼ਲਤਾ ਦੀ ਪਹਿਲੀ ਪੋੜੀ ਦੇ ਪੁੱਜ ਗਏ ਹਾਂ। ਜਿਲਾ ਪ੍ਰਧਾਨ ਅਮਰੀਕ ਸਿੰਘ ਬੱਤਰਾ ਨੇ ਕਿਹਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਅਰੋੜਾ ਪਰਿਵਾਰ ਤੇ ਕੁੱਝ ਮੈਂਬਰ ਪਾਕਿਸਤਾਨ ਨੂੰ ਛੱਡ ਕੇ ਹਿੰਦੂਸਤਾਨ ਆ ਗਏ ਸਨ, ਜਿਨਾਂ ਨੇ ਦਿਨ ਰਾਤ ਮਿਹਨਤ ਕਰਕੇ ਅਰੋੜਾ ਬਿਰਾਦਰੀ ਨੂੰ ਇੱਜਤ ਦੇ ਮੁਕਾਮ ਤੇ ਪਹੁੰਚਾ ਦਿੱਤਾ। 1947 ਤੋਂ ਪਹਿਲਾਂ ਜਨਮੇ ਬਜੂਰਗਾ ਨੂੰ ਸਨਮਾਨਿਤ ਵੀ ਕੀਤਾ ਗਿਆ। ਨਵੀਂ ਮੈਂਬਰਸ਼ਿਪ, ਮੈਟਰੀਮੋਨੀਅਲ ਅਤੇ ਅੱਖ ਡੋਨੇਸ਼ਨ ਵਾਸਤੇ ਮੁੱਖ ਕਾਉਂਟਰ ਵੀ ਲਗਾਏ ਗਏ। ਅਰੋੜਾ ਮਹਾਂ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਅਰੋੜਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਵਿਆਹ ਮੌਕੇ ਦਿੱਤੇ ਜਾਣ ਵਾਲੇ ਸੁਨੇਹੇ ਦੇ ਨਾਲ ਮਿਠਾਈ ਦੇ ਡੱਬਿਆਂ ਤੇ ਬਹੁਤ ਖਰਚ ਕੀਤਾ ਜਾਂਦਾ ਹੈ, ਜਿਸ ਨੂੰ ਘੱਟ ਕਰਨਾ ਚਾਹੀਦਾ ਹੈ। ਅਰੋੜਾ ਬਿਰਾਦਰੀ ਵੱਲੋਂ ਆਰਥਿਕ ਰੂਪ ਵਿੱਚ ਨਾ ਪੜ• ਸਕਣ ਵਾਲੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਜਾਂਦੀ ਹੈ। ਇਸ ਤੋਂ ਇਲਾਵਾ ਸਕਿਲ ਡਿਵੈਲਪਮੈਂਟ ਵਾਸਤੇ ਕਾਰਜ਼ ਕੀਤੇ ਜਾ ਰਹੇ ਹਨ। ਸਮਾਗਮ ਵਿੱਚ ਅਰੋੜਾ ਮਹਾਂ ਸਭਾ ਚੀਫ ਪੈਟਰਨ ਸ਼ਿਵਲਾਲ ਡੋਡਾ, ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ, ਮਦਦ ਲਾਲ ਬੱਗਾ, ਮਨਪ੍ਰੀਤ ਸਿੰਘ ਇਯਾਲੀ, ਗੁਰਦੀਪ ਸਿੰਘ ਗੋਸ਼ਾ, ਚਾਰ ਸਾਹਿਬਜ਼ਾਦੇ ਫਿਲਮ ਦੇ ਨਿਰਮਾਤਾ ਹੈਰੀ ਬਵੇਜਾ, ਐਸ.ਜੀ.ਪੀ.ਸੀ. ਦੇ ਪ੍ਰਧਾਨ ਅਵਾਤਰ ਸਿੰਘ ਮੱਕੜ, ਆਰ.ਐਸ.ਐਸ. ਦੇ ਸੰਚਾਲਕ ਸ੍ਰੀ ਜਗਨੇਜਾ, ਪਾਂਡੂਚੇਰੀ ਦੇ ਸਾਬਕਾ ਗਵਰਨਰ ਵਰਿੰਦਰ ਕਟਾਰੀਆ, ਵਿਧਾਇਕ ਸੁਰਿੰਦਰ ਡਾਬਰ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਰਾਜ ਸਭਾ ਮੈਂਬਰ ਅਵਿਨਾਸ ਰਾਏ ਖੰਨਾ, ਅੰਮ੍ਰਿਤਸਰ ਦੇ ਮੇਅਰ ਬਖਸ਼ੀਰਾਮ ਅਰੋੜਾ, ਹੀਰੋ ਗਰੁੱਪ ਦੇ ਪੰਕਜ ਮੁੰਜਾਲ, ਏਵਨ ਸਾਈਕਲ ਦੇ ਚੇਅਰਮੈਨ ਓੰਕਾਰ ਸਿੰਘ ਪਾਹਵਾ, ਹੁਸ਼ਿਆਪੁਰ ਦੇ ਵਿਧਾਇਕ ਸੁਰਿੰਦਰ ਸ਼ਾਮ ਅਰੋੜਾ, ਗੁਰਚਰਨ ਸਿੰਘ ਚੰਨ, ਸੰਸਥਾ ਦੇ ਪ੍ਰੋਜੈਕਟ ਡਾਇਰੈਕਟਰ ਤੇਜ਼ ਵਿੰਦਰ ਸਿੰਘ ਅਹੂਜਾ, ਸਕੱਤਰ ਜਨਰਲ ਹਰਵਿੰਦਰ ਸਿੰਘ ਮਲਿਕ ਖਾਸ ਤੌਰ ਤੇ ਹਾਜ਼ਰ ਸਨ।

No comments:
Post a Comment