Monday, 6 April 2015

ਯੂਥ ਕਲੱਬ ਵਲੰਟੀਅਰਾਂ ਵੱਲੋਂ 10 ਦਿਨਾਂ ਅੰਤਰਰਾਜ਼ੀ ਦੌਰਾ
*ਸੱਭਿਆਚਾਰਕ ਅਦਾਨ ਪ੍ਰਦਾਨ ਤਹਿਤ ਕਈ ਜਗ•ਾ ਪ੍ਰੋਗਰਾਮ ਪੇਸ਼

ਲੁਧਿਆਣਾ, 6 ਅਪ੍ਰੈਲ ( ਸਤ ਪਾਲ ਸੋਨੀ ) :   ਯੁਵਕ ਸੇਵਾਵਾਂ ਵਿਭਾਗ, ਜ਼ਿਲ•ਾ ਲੁਧਿਆਣਾ ਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਤੇ ਯੂਥ ਕਲੱਬਾਂ ਦੇ 52 ਵਲੰਟੀਅਰਾਂ ਨੇ ਸਹਾਇਕ ਡਾਇਰੈਕਟਰ ਸ. ਦਵਿੰਦਰ ਸਿੰਘ ਲੋਟੇ ਦੀ ਅਗਵਾਈ ਵਿੱਚ 10 ਦਿਨਾਂ ਅੰਤਰਰਾਜ਼ੀ ਦੌਰਾ ਕੀਤਾ । ਇਸ ਦੌਰੇ ਦੌਰਾਨ ਭਾਗੀਦਾਰ ਲੁਧਿਆਣਾ ਤੋਂ ਚੰਡੀਗੜ•, ਨਾਢਾ ਸਾਹਿਬ, ਪਾਊਟਾ ਸਾਹਿਬ, ਦੇਹਰਾਦੂਨ, ਮੰਸੂਰੀ, ਰਿਸ਼ੀਕੇਸ਼, ਹਰਦੁਆਰ,  ਨਜੀਬਾਬਾਦ, ਕਾਸ਼ੀਪੁਰ, ਹਲਦਵਾਨੀ, ਨੈਨੀਤਾਲ, ਨਾਨਕਪੁਰੀ, ਨਾਨਕਮਤਾ ਸਾਹਿਬ ਤੇ ਮਹਿੰਦਰ ਨਗਰ (ਨੇਪਾਲ) ਆਦਿ ਸਥਾਨਾਂ ਵਿਖੇ ਗਏ । ਇਸ ਦੌਰੇ ਦੌਰਾਨ ਭਾਗੀਦਾਰ ਭਾਰਤ ਦੇ ਵੱਖ -ਵੱਖ ਰਾਜਾਂ ਜਿਵੇਂ ਚੰਡੀਗੜ•, ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਪੀ. ਉਤਰਾਖੰਡ ਤੇ ਨੇਪਾਲ ਆਦਿ ਗਏ। ਇਸ ਦੌਰੇ ਦੌਰਾਨ ਭਾਗੀਦਾਰਾਂ ਨੇ ਸਮੇਂ-ਸਮੇਂ 'ਤੇ ਰਸਤੇ ਵਿੱਚ ਦੇਹਰਾਦੂਨ ਤੇ ਦੋਰਾਹਾ (ਉਤਰਾਖੰਡ) ਵਿਖੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਤੇ ਵੱਖ ਵੱਖ ਰਾਜਾ ਦੇ ਯੁਵਕ/ਯੁਵਤੀਆਂ/ਲੋਕਾਂ ਨਾਲ ਮਿਲ ਕੇ ਆਪਣੇ ਸੱਭਿਆਚਾਰ ਦੇ ਅਦਾਨ-ਪ੍ਰਦਾਨ ਕੀਤਾ। ਇਸ ਟੂਰ ਦੇ ਭਾਗੀਦਾਰਾਂ ਨੇ ਨੇਪਾਲ ਜਾ ਕੇ ਉਥੋਂ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ  ਕੀਤਾ ਤੇ ਆਪਣੀ ਸੱਭਿਆਚਾਰਕ ਸਾਂਝ ਵੀ ਪੈਦਾ ਕੀਤੀ । ਇਸ ਅੰਤਰਰਾਜ਼ੀ ਦੌਰੇ ਦੌਰਾਨ ਭਾਗੀਦਾਰਾਂ ਨੇ ਵੱਖ-ਵੱਖ ਰਾਜਾਂ ਦੀ ਧਾਰਮਿਕ, ਇਤਿਹਾਸਕ ਅਤੇ ਭੁਗੋਲਿਕ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ । ਨੇਪਾਲ ਵਿਖੇ ਪੰਜਾਬੀ ਗਭਰੂਆਂ/ਮੁਟਿਆਰਾਂ ਨੇ ਪੰਜਾਬੀ ਲੋਕ ਨਾਚ ਭੰਗੜਾ ਤੇ ਗਿੱਧਾ ਪਾ ਕੇ ਨੇਪਾਲੀ ਲੋਕਾਂ ਦਾ ਮਨੋਰੰਜਨ ਕੀਤਾ । ਇਸ ਦੌਰੇ ਦੌਰਾਨ ਭਾਗੀਦਾਰਾਂ ਨੇ ਖੂਬ ਅਨੰਦ ਮਾਣਿਆ ਤੇ ਅੱਗੇ ਤੋਂ ਅਜਿਹੇ ਟੂਰ ਪ੍ਰੋਗਰਾਮਾ ਨੂੰ ਨਿਰੰਤਰ ਜਾਰੀ ਰੱਖਣ ਦੀ ਇਛਾ ਜਾਹਰ ਕੀਤੀ ਤੇ ਇਸ ਦੌਰੇ ਦੌਰਾਨ ਭਾਗੀਦਾਰਾਂ ਵਿੱਚ ਅਨੁਸ਼ਾਸ਼ਨ ਦੀ ਭਾਵਨਾ, ਸ਼ਹਿਣਸ਼ੀਲਤਾ, ਇਮਾਨਦਾਰੀ ਤੇ ਇਕੱਠੇ ਰਹਿ ਕੇ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਭਾਵਨਾ ਪੈਦਾ ਹੋਈ । ਇਸ ਅੰਤਰਰਾਜੀ ਦੌਰੇ ਦੌਰਾਨ ਸ੍ਰੀ ਚਮਨ ਲਾਲ ਸਟੈਨੋ, ਸੁਰਿੰਦਰ ਸਿੰਘ, ਰਾਜਵੰਤ ਕੌਰ, ਗੁਰਨਾਮ ਦਾਸ, ਨੀਰੂ ਜੱਸਲ, ਸੱਚਪ੍ਰੀਤ ਸਿੰਘ, ਜਗਜੀਤ ਸਿੰਘ ਨਾਗਰਾ ਤੇ ਮੈਡਮ ਅਨੀਤਾ ਵਰਮਾ ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ।

No comments:

Post a Comment