Thursday, 9 April 2015

ਮੈਰੀਟੋਰੀਅਸ ਸਕੂਲ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ਼ ਦੇ ਵਾਧੇ 'ਚ ਵੀ ਸਹਾਈ ਸਿੱਧ ਹੋ ਰਹੇ ਹਨ-ਡਿਪਟੀ ਕਮਿਸ਼ਨਰ


ਲੁਧਿਆਣਾ, 9 ਅਪ੍ਰੈੱਲ    ( ਸਤ ਪਾਲ ਸੋਨੀ ) : ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਹੈ ਕਿ ਸੂਬੇ ਭਰ ਵਿੱਚ ਖੋਲ•ੇ ਗਏ ਮੈਰੀਟੋਰੀਅਸ ਸਕੂਲ ਹੋਣਹਾਰ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ 'ਚ ਹੀ ਨਵੀਂਆਂ ਪ੍ਰਾਪਤੀਆਂ ਕਰਨ 'ਚ ਸਹਾਈ ਸਿੱਧ ਨਹੀਂ ਹੋ ਰਹੇ, ਸਗੋਂ ਉਨ•ਾਂ ਦੇ ਆਤਮਿਕ ਵਿਸ਼ਵਾਸ਼ ਵਿੱਚ ਵਾਧਾ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰ ਰਹੇ ਹਨ। ਉਨ•ਾਂ ਕਿਹਾ ਕਿ ਹਰ ਕੋਈ ਇਨ•ਾਂ ਵਿਦਿਆਰਥੀਆਂ ਅਤੇ ਆਮ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਫਰਕ ਸਹਿਜੇ ਹੀ ਦੇਖ ਸਕਦਾ ਹੈ। ਇਸ ਸਕੂਲ ਦੇ ਗਿਆਰਵੀਂ ਜਮਾਤ 'ਚੋਂ ਚੰਗੇ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਕਿਤਾਬਾਂ ਦੀ ਵੰਡ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਕਾਗਰਤਾ ਅਤੇ ਇਮਾਨਦਾਰੀ ਨਾਲ ਆਪਣੀ ਪੜਾਈ ਵੱਲ ਧਿਆਨ ਦੇਣ। ਸਿਰਫ਼ ਸਖ਼ਤ ਮਿਹਨਤ ਨਾਲ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਗਿਆਰਵੀਂ ਜਮਾਤ ਤੋਂ ਬਾਅਦ ਬਾਰਵੀਂ ਜਮਾਤ ਦੀ ਪ੍ਰੀਖਿਆ ਬੋਰਡ ਦੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਹੀ ਵਿਦਿਆਰਥੀ ਨੇ ਆਪਣੇ ਭਵਿੱਖ ਵਿੱਚ ਕੀ ਬਣਨਾ ਹੈ, ਬਾਰੇ ਅਗਲੇ ਸਬਜੈਕਟ ਜਾਂ ਖੇਤਰ ਨੂੰ ਚੁਣਨਾ ਹੁੰਦਾ ਹੈ। 
ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਇਨ•ਾਂ ਵਿਦਿਆਰਥੀਆਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ 10 ਮਾਰਚ ਤੋਂ ਸ਼ੁਰੂ ਹੋ ਚੁੱਕੀਆਂ ਹਨ, ਜਿੱਥੋਂ ਵਧੀਆ ਕੋਚਿੰਗ ਪ੍ਰਾਪਤ ਕਰਕੇ ਵਿਦਿਆਰਥੀ ਉਚੇਰੀ ਸਿੱਖਿਆ ਲਈ ਅੱਗੇ ਆਈ. ਆਈ. ਟੀ., ਜੇ. ਈ. ਈ.-ਆਈ. ਆਈ. ਟੀ., ਏਮਜ਼, ਐੱਨ. ਆਈ. ਟੀ., ਬਿਟਸ ਪਿਲਾਨੀ, ਏ. ਐੱਫ. ਐੱਮ. ਸੀ. ਪੂਨਾ, ਸੀ.ਏ., ਲਾਅ, ਕਲੈਟ, ਮੈਡੀਕਲ, ਨਾਨ ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਾ ਲੈ ਸਕਣਗੇ। ਉਨ•ਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦਾ ਸੁਪਨਮਈ ਪ੍ਰੋਜੈਕਟ, ਜਿਸ ਤਹਿਤ ਪੂਰੇ ਸੂਬੇ ਵਿੱਚ 6 ਅਜਿਹੇ ਸਕੂਲ ਖੋਲ•ੇ ਗਏ ਹਨ, ਜਿਥੇ ਕਿ ਸਰਕਾਰੀ ਸਕੂਲਾਂ ਤੋਂ 80 ਫੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਵਿਦਿਆਰਥੀਆਂ ਨੇ ਗਿਆਰਵੀਂ ਜਮਾਤ ਵਿੱਚ ਦਾਖ਼ਲਾ ਪ੍ਰਾਪਤ ਕੀਤਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਵਿਦਿਆਰਥੀਆਂ ਨੂੰ ਬਾਰਵੀਂ ਜਮਾਤ ਤੋਂ ਬਾਅਦ ਵੀ ਵਧੀਆ ਸਿੱਖਿਆ ਮੁਹੱਈਆ ਕਰਾਉਣ ਹਿੱਤ ਮੁਫ਼ਤ ਕੋਚਿੰਗ ਦੀ ਵਿਵਸਥਾ ਕਰੇਗੀ। 
ਸ੍ਰੀ ਅਗਰਵਾਲ ਨੇ ਦੱਸਿਆ ਕਿ ਸਕੂਲ ਵਿੱਚ ਕੁੱਲ 297 ਵਿਦਿਆਰਥੀਆਂ ਵਿੱਚੋਂ 56 ਵਿਦਿਆਰਥੀ ਮੈਡੀਕਲ ਨਾਲ, 197 ਨਾਨ ਮੈਡੀਕਲ ਨਾਲ ਅਤੇ 44 ਵਿਦਿਆਰਥੀ ਕਾਮਰਸ ਨਾਲ ਸੰਬੰਧਤ ਹਨ। ਨਿੱਜੀ ਕੋਚਿੰਗ ਅਦਾਰਿਆਂ ਵੱਲੋਂ ਦਿੱਤੀ ਜਾ ਰਹੀ ਇਹ ਕੋਚਿੰਗ ਜੂਨ 2015 ਤੱਕ ਦਿੱਤੀ ਜਾਵੇਗੀ। ਇਸ ਕੋਚਿੰਗ ਦੌਰਾਨ ਉਨ•ਾਂ ਦੇ 500 ਸੈਸ਼ਨ ਅਤੇ 50 ਟੈਸਟ ਲਏ ਜਾਣਗੇ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸਕੂਲ ਨੂੰ ਜਲਦੀ ਹੀ ਹੌਟਲਾਈਨ ਬਿਜਲੀ ਸਪਲਾਈ ਨਾਲ ਜੋੜ ਦਿੱਤਾ ਜਾਵੇਗਾ ਤਾਂ ਕਿ ਆਗਾਮੀ ਗਰਮੀਆਂ ਦੇ ਸੀਜ਼ਨ ਵਿੱਚ ਵਿਦਿਆਰਥੀਆਂ ਨੂੰ ਕੋਈ ਤਕਲੀਫ਼ ਨਾ ਹੋਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਪਰਮਜੀਤ ਕੌਰ, ਪ੍ਰਿੰਸੀਪਲ ਸ੍ਰੀ ਅਨੂਪ ਪਾਸੀ, ਸਟੇਟ ਬੈਂਕ ਆਫ਼ ਪਟਿਆਲਾ ਦੇ ਖੇਤਰੀ ਪ੍ਰਬੰਧਕ ਸ੍ਰੀ ਐੱਸ. ਕੇ. ਸ਼ਰਮਾ ਵੀ ਹਾਜ਼ਰ ਸਨ।

No comments:

Post a Comment