Saturday, 21 March 2015

ਪ੍ਰੈੱਸ ਕਲੱਬ ਦੀ ਚੋਣ ਅਤੇ ਪੱਤਰਕਾਰਾਂ ਦੀਆਂ ਹੋਰ ਮੰਗਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ- ਪ੍ਰੈੱਸ ਲਾਇਨਜ਼ ਕਲੱਬ
ਜਨਰਲ ਮੀਟਿੰਗ 'ਚ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ
ਲੁਧਿਆਣਾ 21 ਮਾਰਚ ( ਸਤਪਾਲ ਸੋਨੀ  ) ਪੰਜਾਬੀ ਭਵਨ ਵਿਖੇ ਪ੍ਰੈੱਸ ਲਾਇਨਜ ਕੱਲਬ ਰਜਿ: ਦੀ ਇੱਕ ਮੀÎਟਿੰਗ ਪ੍ਰਧਾਨ ਬਰਜਿੰਦਰ ਸਿੰਘ ਬੱਲੀ ਬਰਾੜ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪਹੁੰਚੇ ਸੀਨੀਅਰ ਪੱਤਰਕਾਰ ਪਰਮੇਸ਼ਵਰ ਸਿੰਘ ਅਤੇ ਪ੍ਰਿਤਪਾਲ ਸਿੰਘ ਪਾਲੀ ਨੂੰ ਸਰਬਸੰਮਤੀ ਨਾਲ ਸਰਪ੍ਰਸਤ, ਪਰਮਿੰਦਰ ਫੁੱਲਾਂਵਾਲ ਅਤੇ ਰਾਜੇਸ਼ ਮੰਚਲ ਨੂੰ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਬੱਬਲ ਨੂੰ ਪ੍ਰੈੱਸ ਸਕੱਤਰ ਅਤੇ ਰਾਜ ਕੁਮਾਰ ਨੂੰ ਜੁਆਇੰਟ ਸੱਕਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਤਿੰਨ ਮਤੇ ਵੀ ਪਾਸ ਕੀਤੇ ਗਏ। ਜਿਸ ਮੁਤਾਬਿਕ ਪ੍ਰਸ਼ਾਸਨ ਵੱਲੋਂ ਪ੍ਰੈੱਸ ਕਲੱਬ ਦੀ ਚੋਣ ਕਰਵਾਉਣ, ਪੱਤਰਕਾਰਾਂ ਨੂੰ ਮੀਟਿੰਗਾਂ ਕਰਨ ਲਈ ਥਾਂ ਦੇਣ ਅਤੇ ਟੋਲ ਟੈਕਸ ਦੀ ਛੋਟ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਗਿਆ। ਇਸ ਤੋਂ ਬਿਨਾਂ 23 ਮਾਰਚ ਨੂੰ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਜਗਰਾਓ ਪੁੱਲ ਤੇ ਲੱਗੇ ਉਨਾਂ ਦੇ ਬੁੱਤਾਂ ਤੇ ਫੁੱਲ ਮਾਲਾਵਾਂ ਭੇਂਟ ਕਰ ਸਰਧਾਂਜਲੀ ਦੇਣ ਦਾ ਐਲਾਨ ਕੀਤਾ ਗਿਆ। ਮੀÎਟਿੰਗ ਵਿੱਚ ਆਏ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਤੇਜਾ ਨੇ ਪਤੱਰਕਾਰਾਂ ਅਤੇ  ਫੋਟੋਗਰਾਫਰਾਂ ਨੂੰ ਆਪਣੀ ਹੱਦ ਵਿੱਚ ਰਹਿਕੇ ਕੰਮ ਕਰਨ ਦੀ ਵੀ ਤਾਕੀਦ ਕੀਤੀ । ਚਰਨਜੀਤ ਸਿੰਘ ਤੇਜਾ ਸਿੰਘ ਨੇ ਕਿਹਾ ਕਿ ਕਿਸੇ ਵੀ ਪਤੱਰਕਾਰ / ਫੋਟੋਗਰਾਫਰ ਨੂੰ ਇਹ ਹੱਕ ਨਹੀਂ ਬਣਦਾ ਕਿ ਉਹ ਕਿਸੇ ਨੂੰ ਜਲੀਲ ਕਰੇ
। ਪੱਤਰਕਾਰ ਖਬਰ ਲਿਖਦੇ ਸਮੇਂ ਇਸ ਗੱਲ ਦਾ ਵੀ ਖਿਆਲ ਰਖਣ ਕਿ ਕਿਸੇ ਵੀ ਬੇਕਸੂਰ ਨੂੰ ਖਬਰ ਲਿਖਦੇ ਸਮੇਂ ਨ ਲਪੇਟਿਆ ਜਾਵੇ ਜਿਵੇਂ ਕਿ ਜੇਕਰ ਦੋਸ਼ੀ ਲੜਕਾ ਹੈ ਤਾਂ ਇਹ ਜਰੂਰੀ ਨਹੀਂ ਕਿ ਉਸ ਦਾ ਪਿਤਾ ਵੀ ਦੋਸ਼ੀ ਹੋਵੇ ਇਸ ਲਈ ਜਿੰਨਾਂ• ਜਰੂਰੀ ਹੋਵੇ ਉਨਾਂ• ਹੀ ਲਿਖਿਆ ਜਾਵੇ । ਪੱਤਰਕਾਰ ਚਰਨਜੀਤ ਸਿੰਘ ਤੇਜਾ ਨੇ ਪੱਤਰਕਾਰਾਂ ਨੂੰ ਅਪਣੇ ਹੱਕਾਂ ਅਤੇ ਸਨਮਾਨ ਲਈ ਇੱਕਜੁਟ ਰਹਿਣ ਦਾ ਪਾਠ ਪੜਾਇਆ। ਜਿਸ ਤੇ ਅਮਲ ਕਰਦਿਆਂ ਸ਼ਹਿਰ ਦੇ ਹੋਰ ਪੱਤਰਕਾਰਾਂ ਨਾਲ ਰਾਬਤਾ ਬਣਾ ਕੇ ਕਲੱਬ ਨੂੰ ਹੋਰ ਮਜਬੂਤ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਗੁਰਪ੍ਰੀਤ ਮਹਿਦੂਦਾਂ, ਸਰਬਜੀਤ ਲੁਧਿਆਣਵੀ, ਆਰ ਵੀ ਸਮਰਾਟ, ਅਸੋਕ ਪੁਰੀ, ਸੁਸ਼ੀਲ ਕੁਮਾਰ, ਵਰਿੰਦਰ ਕੁਮਾਰ, ਸਤਪਾਲ ਸੋਨੀ, ਕੁਲਵਿੰਦਰ ਸਿੰਘ ਮਿੰਟੂ, ਗੁਰਵਿੰਦਰ ਸਿੰਘ ਨੀਟੂ, ਸੰਦੀਪ ਸ਼ਰਮਾ, ਜਸਮੀਤ ਕੌਰ, ਬੁੱਧ ਸਿੰਘ ਨੀਲੋਂ, ਰਘੁਬੀਰ ਸਿੰਘ, ਮਨਜੀਤ ਸਿੰਘ ਦੁੱਗਰੀ, ਜਤਿੰਦਰ ਟੰਡਨ, ਨੀਲ ਕਮਲ ਸ਼ਰਮਾ, ਰਾਜ ਕੁਮਾਰ, ਰਾਕੇਸ਼ ਕੁਮਾਰ, ਗੌਤਮ, ਕਮਲਪ੍ਰੀਤ ਗਰਚਾ, ਐੱਸ ਐੱਸ ਭੱਟੀ, ਅਮਨਜੋਤ ਸਿੰਘ, ਸਰਬਜੀਤ ਬੱਬੀ, ਸਤਵਿੰਦਰ ਲਵਲੀ, ਰਾਮ ਕਿਸ਼ਨ, ਪਰਮਜੀਤ ਮਠਾੜੂ, ਤ੍ਰਿਲੋਚਨ ਸਿੰਘ, ਡੀ ਪੀ ਮੈਨਰਾ, ਨੀਰਜ ਕੁਮਾਰ, ਬੰਟੀ ਬੁਲਾਰਾ, ਸੋਨੂੰ ਬਜਾਜ, ਅਰਵਿੰਦ ਸਰਾਣਾ ਤੋਂ ਇਲਾਵਾ ਹੋਰ ਪੱਤਰਕਾਰ ਹਾਜਰ ਸਨ।

Monday, 16 March 2015

 ਪ੍ਰਾਈਵੇਟ ਮੈਡੀਕਲ ਕਾਲਜ਼ਾਂ 'ਚ ਜ਼ਾਅਲੀ ਟੀਚਰਾਂ 'ਤੇ ਪੰਜਾਬ ਮੈਡੀਕਲ ਕੌਂਸਲ ਨੇ ਲਿਆ ਨੋਟਿਸ


ਲੁਧਿਆਣਾ, 16 ਮਾਰਚ ( ਸਤ ਪਾਲ ਸੋਨੀ ) :   ਇਕ ਹੈਰਾਨੀਜਨਕ ਖੁਲਾਸੇ 'ਚ ਪੰਜਾਬ ਮੈਡੀਕਲ ਕੌਂਸਲ ਨੇ ਤਿੰਨ ਉੱਤਰੀ ਸੂਬਿਆਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਮੈਡੀਕਲ ਕਾਲਜ਼ਾਂ 'ਚ ਵੱਡੀ ਗਿਣਤੀ 'ਚ ਜ਼ਾਅਲੀ ਟੀਚਰ ਪਾਏ ਹਨ। ਜਿਹਡ਼ੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਕਿਸੇ ਵੀ ਮੈਡੀਕਲ ਕਾਲਜ਼ 'ਚ ਪਾਰਟ ਟਾਈਮ ਟੀਚਰ ਨਾ ਰੱਖਣ ਦੇ ਨਿਰਦੇਸ਼ਾਂ ਦੇ ਸਾਫ ਉਲਟ ਹਨ। ਇਨ•ਾਂ ਡਾਕਟਰਾਂ ਨੂੰ ਉਥੇ ਫੁੱਲ ਟਾਈਮ ਕੰਮ ਕਰਦਿਆਂ ਦਿਖਾਇਆ ਗਿਆ ਹੈ, ਜਦਕਿ ਅਸਲਿਅਤ 'ਚ ਇਹ ਦੂਜੀਆਂ ਥਾਵਾਂ 'ਤੇ ਕੰਮ ਕਰਦੇ ਹਨ ਅਤੇ ਐਮ.ਸੀ.ਆਈ ਦੇ ਨਿਰਦੇਸ਼ਾਂ ਦੇ ਖਿਲਾਫ ਹਫਤੇ ਜਾਂ ਦੱਸ ਦਿਨਾਂ 'ਚ ਸਿਰ ਇਕ ਵਾਰ ਕਾਲਜ਼ ਆਉਂਦੇ ਹਨ।
ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਜੀ.ਐਸ ਗਰੇਵਾਲ ਮੁਤਾਬਿਕ ਐਮ.ਸੀ.ਆਈ ਦੇ ਪੰਜਾਬ ਦੇ ਵੱਖ ਵੱਖ ਮੈਡੀਕਲ ਕਾਲਜ਼ਾਂ 'ਚ ਰੇਗੁਲਰ ਅਧਿਆਪਕਾਂ ਦੀ ਜਾਂਚ ਕਰਨ ਦੇ ਨਿਰਦੇਸ਼ਾਂ ਤਹਿਤ ਪੀ.ਐਮ.ਸੀ ਨੇ ਪਾਇਆ ਹੈ ਕਿ ਕੁਝ ਪ੍ਰਾਈਵੇਟ ਮੈਡੀਕਲ ਕਾਲਜ਼ ਜ਼ਾਅਲੀ ਟੀਚਰਾਂ ਨਾਲ ਚੱਲ ਰਹੇ ਹਨ, ਜਦਕਿ ਇਨ•ਾਂ ਨੂੰ ਪੱਕੇ ਤੌਰ 'ਤੇ ਦਿਖਾਇਆ ਗਿਆ ਹੈ। ਲੇਕਿਨ ਅਸਲਿਅਤ 'ਚ ਇਹ ਇਨ•ਾਂ ਕਾਲਜ਼ਾਂ ਤੋਂ ਸੈਂਕਡ਼ਾਂ ਕਿਲੋਮੀਟਰ ਦੀ ਦੂਰੀ 'ਤੇ ਕੰਮ ਤੇ ਪ੍ਰੈਕਟਿਸ ਕਰ ਰਹੇ ਹਨ। ਇਸ ਦੌਰਾਨ ਕੌਂਸਲ ਨੇ ਪਾਇਆ ਕਿ ਲੁਧਿਆਣਾ ਤੋਂ ਪੰਜ ਪ੍ਰਮੁੱਖ ਮੈਡੀਕਲ ਪ੍ਰੈਕਟੀਸ਼ਨਰ, ਜਿਨ•ਾਂ 'ਚ ਇਕ ਨਾਮੀ ਦਿਲ ਦੇ ਸਰਜਨ ਲੁਧਿਆਣਾ 'ਚ ਇਕ ਕਾਰਡਿਕ ਕੇਅਰ ਸੈਂਟਰ ਚਲਾ ਰਹੇ ਹਨ ਅਤੇ ਸਰਗਰਮੀ ਨਾਲ ਆਮ ਆਦਮੀ ਪਾਰਟੀ ਨਾਲ ਜੁਡ਼ੇ• ਹਨ, ਇਕ ਪ੍ਰਮੁੱਖ ਕਾਲਜ਼ ਦੇ ਸਾਬਕਾ ਪ੍ਰਿੰਸੀਪਲ ਅਤੇ ਪੀ.ਐਮ.ਸੀ ਮੈਂਬਰ ਹਨ ਅਤੇ ਮੰਦਭਾਗਾ ਹੈ ਕਿ ਇਸਦੀ ਸਿਧਾਂਤਕ ਕਮੇਟੀ ਦੇ ਮੁਖੀ ਹਨ।
ਡਾ. ਗਰੇਵਾਲ ਨੇ ਖੁਲਾਸਾ ਕੀਤਾ ਕਿ ਉਨ•ਾਂ ਨੂੰ ਬਹੁਤ ਹੈਰਾਨੀ ਹੋਈ, ਜਿਸਦਾ ਸਬੰਧ ਇਨ•ਾਂ ਕਾਲਜ਼ਾਂ 'ਚ ਪ੍ਰਦਾਨ ਕੀਤੀ ਜਾਂਦੀ ਮੈਡੀਕਲ ਸਿੱਖਿਆ ਤੇ ਇਸਦੀ ਕੁਆਲਿਟੀ ਦਾ ਲੋਕਾਂ ਦੇ ਇਲਾਜ਼ 'ਤੇ ਪੈਣ ਵਾਲੇ ਅਸਰ ਨਾਲ ਹੈ। ਇਕ ਆਮ ਵਿਅਕਤੀ ਲਈ ਇਹ ਪਤਾ ਕਰਨਾ ਬਹੁਤ ਔਖਾ ਹੈ ਕਿ ਕਿਹਡ਼ਾ ਇਕ ਵਧੀਆ ਡਾਕਟਰ ਹੈ, ਜਿਹਡ਼ਾ ਇਕ ਵੈਲਿਡ ਡਿਗਰੀ ਰੱਖਦਾ ਹੈ, ਜਿਸਨੂੰ ਇਹ ਕਾਲਜ਼ ਬਿਨ•ਾਂ ਸਹੀ ਸਿੱਖਿਆ ਤੇ ਟ੍ਰੇਨਿੰਗ ਤੋਂ ਪ੍ਰਦਾਨ ਕਰਦੇ ਹਨ। ਪੀ.ਐਮ.ਸੀ ਦੇ ਪ੍ਰਧਾਨ ਨੇ ਇਨ•ਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਹੈ, ਜਿਸ 'ਚ ਅਜਿਹੇ ਡਾਕਟਰਾਂ ਖਿਲਾਫ ਅਪਰਾਧਿਕ ਕਾਰਵਾਈ ਵੀ ਹੋਣੀ ਚਾਹੀਦੀ ਹੈ, ਤਾਂ ਜੋ ਸਾਰਿਆਂ ਨੂੰ ਸੰਦੇਸ਼ ਜਾ ਸਕੇ ਅਤੇ ਕੋਈ ਵੀ ਕਾਨੂੰਨ ਨੂੰ ਧੋਖਾ ਨਾ ਦੇ ਸਕੇ। ਉਨ•ਾਂ ਨੇ ਖੁਲਾਸਾ ਕੀਤਾ ਕਿ ਇਨ•ਾਂ ਡਾਕਟਰਾਂ ਨੇ ਹਲਫਨਾਮਾ ਦੇ ਕੇ ਸੌਂਹ ਚੁੱਕੀ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਕ ਮੈਡੀਕਲ ਕਾਲਜ਼ 'ਚ ਰੇਗੁਲਰ ਕੰਮ ਕਰਦੇ ਹਨ, ਜਦਕਿ ਇਹ ਪੀ.ਐਮ.ਸੀ ਕੋਲ ਰਜਿਸਟਰਡ ਡਾਕਟਰ ਹਨ ਅਤੇ ਅਸਲਿਅਤ 'ਚ ਲੁਧਿਆਣਾ 'ਚ ਕੰਮ ਤੇ ਪ੍ਰੈਕਟਿਸ ਕਰ ਰਹੇ ਹਨ। ਅਜਿਹੇ ਦਰਜਨਾਂ ਡਾਕਟਰ ਹਨ ਜਿਹਡ਼ੇ ਪੀ.ਐਮ.ਸੀ ਕੋਲ ਵੀ ਰਜਿਸਟਰਡ ਹਨ, ਪਰ ਖੁਦ ਨੂੰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਮੈਡੀਕਲ ਕਾਲਜ਼ਾਂ 'ਚ ਕੰਮ ਕਰਦਾ ਦਿਖਾਉਂਦੇ ਹਨ, ਜੋ ਗੈਰ ਕਾਨੂੰਨੀ ਹੈ। ਉਨ•ਾਂ ਨੇ ਕਿਹਾ ਕਿ ਇਕ ਮੀਟਿੰਗ ਦੌਰਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ 'ਚ ਉਨ•ਾਂ ਨਾਲ ਡਾਕਟਰਾਂ ਦੀ ਇਸ ਬਾਡੀ ਪ੍ਰਤੀ ਅਸੰਤੁਸ਼ਟੀ ਪ੍ਰਗਟਾਈ ਸੀ, ਕਿਉਂਕਿ ਸਿੱਖਿਆ ਤੇ ਇਲਾਜ਼ ਦੀ ਕੁਆਲਿਟੀ ਜ਼ਿਆਦਾ ਉਤਸਾਹਿਤ ਕਰਨ ਵਾਲੀ ਨਹੀਂ ਹੈ। ਉਦੋਂ ਤੋਂ ਅਜਿਹੇ ਡਾਕਟਰਾਂ ਦਾ ਭਾਂਡਾਫੋਡ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਹਡ਼ੇ ਸਾਰੇ ਪ੍ਰੋਫੈਸ਼ਨ ਦਾ ਨਾਂ ਬਦਨਾਮ ਕਰ ਰਹੇ ਹਨ।
ਡਾ. ਗਰੇਵਾਲ ਨੇ ਕਿਹਾ ਕਿ ਜ਼ਾਅਲੀ ਸਟਾਫ ਮੈਂਬਰਾਂ ਦੇ ਅਜਿਹੇ ਕਾਰਨਾਮੇ ਪ੍ਰਾਈਵੇਟ ਮੈਡੀਕਲ ਕਾਲਜ਼ਾਂ ਤੱਕ ਸੀਮਿਤ ਨਹੀਂ ਹਨ, ਬਲਕਿ ਇਨ•ਾਂ 'ਚ ਡੈਂਟਲ ਤੇ ਨਰਸਿੰਗ ਕਾਲਜ਼ ਵੀ ਸ਼ਾਮਿਲ ਹਨ। ਅਜਿਹੇ 'ਚ ਹਾਲਾਤਾਂ ਨੂੰ ਸੁਧਾਰਨ ਲਈ ਸਖਤ ਮਿਹਨਤ ਕੀਤੇ ਜਾਣ ਦੀ ਲੋਡ਼ ਹੈ। ਪੀ.ਐਮ.ਸੀ ਪੰਜਾਬ 'ਚੋਂ ਅਜਿਹੇ ਲੋਕਾਂ ਦੀ ਸਫਾਈ ਕਰਨ ਲਈ ਵਚਨਬੱਧ ਹੈ ਅਤੇ ਆਪਣੇ ਮੈਡੀਕਲ ਸਮਾਜ਼ ਨੂੰ ਪ੍ਰੋਫੈਸ਼ਨ ਨਾਲ ਜੁਡ਼ਨ ਤੋਂ ਪਹਿਲਾਂ ਚੁੱਕੀ ਗਈ ਸੌਂਹ 'ਤੇ ਬਣੇ ਰਹਿਣ ਤੇ ਮਰੀਜ਼ਾਂ ਦਾ ਉਨ•ਾਂ 'ਤੇ ਭਰੋਸਾ ਕਾਇਮ ਰੱਖਣ ਦੀ ਅਪੀਲ ਕਰਦੀ ਹੈ।

Sunday, 15 March 2015

69ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫੀ 
ਸਰਵਸਿਸ ਨੇ ਪੰਜਾਬ ਨੂੰ 5-4 ਨਾਲ ਹਰਾ ਕੇ ਕੀਤੀ ਖ਼ਿਤਾਬੀ ਜਿੱਤ ਹਾਸਿਲ

ਲੁਧਿਆਣਾ, 15 ਮਾਰਚ ( ਸਤ ਪਾਲ ਸੋਨੀ ) :  ਭਾਰਤੀ ਫੁੱਟਬਾਲ ਦੇ ਮਹਾਂਕੁੰਭ 69ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫ਼ੀ ਦਾ ਫਾਈਨਲ ਮੁਕਾਬਲਾ ਪੰਜਾਬ ਅਤੇ ਸਰਵਸਿਸ ਦੀਆਂ ਟੀਮਾਂ ਵਿਚਕਾਰ ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਿਆ ਗਿਆ। ਅੱਜ ਫਾਈਨਲ ਮੁਕਾਬਲੇ ਵਿਚ ਸਰਵਸਿਸ ਨੇ ਪੰਜਾਬ ਨੂੰ ਨਿਰਧਾਰਿਤ ਸਮੇਂ ਤੱਕ ਗੋਲ ਰਾਹਤ ਬਾਰਬਰੀ ਤੋਂ ਬਆਦ ਪੈਲਨਟੀ ਕਿਕ ਵਿਚ 5-4 ਨਾਲ ਹਰਾ ਕੇ ਨਾ ਸਿਰਫ਼ ਪੰਜਾਬ ਦੀਆਂ ਜੇਤੂ ਆਸਾਂ ਤੇ ਪਾਣੀ ਫੇਰਿਆਂ, ਸਗੋਂ ਚੌਥੀ ਵਾਰ ਖਿਤਾਬ ਜਿੱਤ ਕੇ ਇਤਿਹਾਸ ਸਜਿਆ।   
ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ 69ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫ਼ੀ ਦਾ ਚੈਂਪੀਅਨ ਦਾ ਫਾਈਨਲ ਮੁਕਾਬਲਾ ਬਹੁਤ ਹੀ ਰੋਮਾਚਿਕ ਤੇ ਸੰਘਰਸ਼ ਪੂਰਨ ਰਿਹਾ। ਦੋਹਾਂ ਟੀਮਾਂ ਨੇ ਦੋ ਘੰਟੇ ਜਿੱਤ ਲਈ ਪੂਰਾ ਪਸੀਨਾ ਬਹਾਇਆ। ਪੂਰੇ ਮੈਚ ਦੌਰਾਨ ਫੌਜ ਦੇ ਖਿਡਾਰੀਆਂ ਦਾ ਪਲੜਾ ਥੋੜਾ ਜਿਹਾ ਭਾਰੂ ਰਿਹਾ। ਪਰ ਪੰਜਾਬ ਦੇ ਗੋਲਕੀਪਰ ਜਗਰੂਪ ਸਿੰਘ ਨੇ ਕਾਫ਼ੀ ਆਲਾ ਦਰਜ਼ੇ ਦੀ ਖੇਡ ਦਾ ਪ੍ਰਦਰਸ਼ਨ ਕੀਤਾ। ਉਸ ਨੇ ਫ਼ੌਜ ਦੇ ਕਈ ਮੌਕਿਆਂ ਨੂੰ ਬੇਕਾਰ ਕੀਤਾ। ਨਿਰਧਾਰਿਤ 90ਵੇਂ ਮਿੰਟ ਤੱਕ ਦੋਵੇ ਟੀਮਾਂ ਬਬਾਬਰ ਖੇਡੀਆਂ, ਫਿਰ ਵਾਧੂ 30 ਮਿੰਟਾਂ ਦੇ ਸਮੇਂ ਵਿਚ ਵੀ ਮੈਚ ਬਰਾਬਰੀ ਤੇ ਹੀ ਸਮਾਪਤ ਹੋਇਆ। ਆਖਰ ਪੈਨਲਟੀ ਕਿੱਕ ਵਿਚ ਫੌਜ 5-4 ਨਾਲ ਜੇਤੂ ਰਹੀ। ਫੌਜ ਵੱਲੋਂ ਐਥਨੀ ਵੇਵਨ, ਫਰਾਸਸ਼ਿਸ, ਅਰਜੁਨ ਤੇਦੂ ਤੇ ਰਾਕੇਸ਼ ਸਿੰਘ ਗੋਲ ਕਰਨ ਵਿਚ ਸਫ਼ਲ ਰਹੇ, ਜਦਕਿ ਪੰਜਾਬ ਵੱਲੋਂ ਪਰਮਜੀਤ ਸਿੰਘ ਪੱਪੂ ਪਹਿਲੀ ਹੀ ਪੈਨਲਟੀ ਕਿੱਕ ਵਿਚੋਂ ਖੁੰਝ ਗਿਆ, ਜਦਕਿ ਭਾਵੇਂ ਅਜੈ ਸਿੰਘ, ਅਮਰ ਬੰਤ ਸਿੰਘ, ਰਵਿੰਦਰ ਸਿੰਘ ਸਰਾਭਾ ਅਤੇ ਸਰਬਜੀਤ ਸਿੰਘ ਨੇ ਗੋਲ ਕੀਤੇ। ਪਰ ਉਦੋਂ ਤੱਕ ਜਿੱਤ ਫੌਜ ਦੀ ਝੋਲੀ ਵਿਚ ਪੈ ਚੁੱਕੀ ਸੀ। ਅੱਜ ਦੇ ਮੈਚ ਨੂੰ ਵੇਖਣ ਲਈ ਆਰਮੀ ਦੇ ਹਜ਼ਾਰ ਦੇ ਵੱਧ ਨੌਜਵਾਨ ਤੇ ਫੁੱਟਬਾਲ ਦੇ ਪ੍ਰੇਮੀ ਆਪੋ-ਆਪਣੀਆਂ ਟੀਮਾਂ ਨੂੰ ਹੱਲਾਸ਼ੇਰੀ ਦੇਣ ਲਈ ਵੱਡੀ ਗਿਣਤੀ ਵਿਚ ਪੁੱਜੇ। ਇਸ ਮੌਕੇ ਬ੍ਰਿਗੇਡੀਅਰ ਜਸਦੀਪ ਸਿੰਘ ਦਹੀਆਂ, ਪ੍ਰਿਆ ਥਾਪਰ ਡਾਇਰੈਟਰ ਜੇ.ਸੀ.ਟੀ ਮਿੱਲ, ਅਰਜੁਨ ਐਵਾਰਡੀ ਇੰਦਰ ਸਿੰਘ, ਗੁਰਦੇਵ ਸਿੰਘ ਗਿੱਲ, ਸ਼ਿਵਤਾਰ ਸਿੰਘ ਬਾਜਵਾ ਆਦਿ ਉੱਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ। 

Monday, 9 March 2015

ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਹੌਲੇ ਮਹੱਲੇ ਨੂੰ ਸਮ੍ਰਪਿਤ ਗੁਰੂਦੁਆਰਾ ਸ਼੍ਰੀ ਗੁਰੁ ਪ੍ਰਕਾਸ਼ ਸਾਹਿਬ ਵਿੱਖੇ ਲਗਾਇਆ ਗਿਆ ਖੂਨਦਾਨ ਕੈਂਪ 
            *ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੇਏ ਜਤਿੰਦਰ ਸਿੰਘ ਗੋਗਲੀ ਖੂਨਦਾਨ ਕਰਕੇ ਬਣੇ ਨੌਜਵਾਨਾਂ ਲਈ ਪ੍ਰਰੇਣਾ 
ਲੁਧਿਆਣਾ, 9  ਮਾਰਚ ( ਸਤ ਪਾਲ ਸੋਨੀ ) : ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਵਲੋਂ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਕ੍ਰਿਸ਼ਨਾ ਹਸਪਤਾਲ ਮਾਡਲ ਟਾਊਨ ਦੀ ਬੱਲਡ ਬੈਂਕ ਦੀ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਹੌਲੇ  ਮਹੱਲੇ ਨੂੰ ਸਮ੍ਰਪਿਤ ਖੂਨਦਾਨ ਕੈਂਪ ਗੁਰੂਦੁਆਰਾ ਸ਼੍ਰੀ ਗੁਰੁ ਪ੍ਰਕਾਸ਼ ਸਾਹਿਬ, ਲਕਸ਼ਮੀ ਨਗਰ ਵਿੱਖੇ ਤਰਨਜੀਤ ਸਿੰਘ ਨਿਮਾਣਾ ਅਤੇ ਇਕਬਾਲ ਸਿੰਘ ਵਿੱਕੀ ਡੇਅਰੀ ਵਾਲੇ ਦੀ ਅਗਵਾਈ ਵਿੱਚ ਲਗਾਇਆ ਗਿਆ।
ਇਸ ਮੌਕੇ ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਅਤੇ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਮੁੱਖ ਮਹਿਮਾਨ ਵਜੋਂ ਪਹੁੰਚੇ ।  ਇਸ ਮੌਕੇ ਜਤਿੰਦਰ ਸਿੰਘ ਗੋਗਲੀ ਜੋ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੇਏ ਸਨ , ਨਸ਼ੇ ਵਿੱਚ ਘਿਰੇ ਹੋਏ ਨੌਜਵਾਨਾਂ ਲਈ ਪ੍ਰਰੇਣਾ ਬਣਦੇ ਹੋਏ ਖੂਨਦਾਨ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਅਤੇ ਸੂਬੇ ਦੀ ਤੱਰਕੀ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ।
ਇਸ ਮੌਕੇ ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਨੂੰ ਖੂਨਦਾਨ ਕੈਂਪ ਲਗਾਉਣ ਤੇ ਆਪਣੀਆਂ ਸ਼ੁਭ ਇਸ਼ਾਵਾਂ ਦਿੱਤੀਆਂ । ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਨੌਜਵਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਵਲੋਂ ਖੂਨਦਾਨ ਕੈਂਪ ਦੀ ਲਹਿਰ ਚਲਾ ਕੇ ਲੋੜਵੰਦਾਂ ਨੂੰ ਬਿਨਾਂ ਕਿਸੇ ਭੇਦ-ਭਾਵ ਖੂਨਦਾਨ ਦੇਕੇ ਲੱਖਾਂ ਬਹੁਮੁੱਲੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਰਿਹਾ ਹੈ ਉਥੇ ਹੀ ਆਪਸੀ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਮਜਬੂਤ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ ।
ਅੱਜ ਦੇ ਇਸ ਖੂਨਦਾਨ ਕੈਂਪ ਵਿੱਚ 71 ਯੂਨਿਟ ਬੱਲਡ ਇੱਕਠਾ ਕਰਕੇ ਕ੍ਰਿਸ਼ਨਾ ਹਸਪਤਾਲ ਮਾਡਲ ਟਾਊਨ ਦੀ ਬੱਲਡ ਬੈਂਕ ਦੀ ਡਾਕਟਰਾਂ ਦੀ ਟੀਮ ਨੂੰ ਸੌਂਪਿਆ ਗਿਆ । ਇਸ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਵਲੋਂ ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਜੀ ਅਤੇ ਗੁਰਦੀਪ ਸਿੰਘ ਗੋਸ਼ਾ ਜੀ ਨੂੰ ਸਨਮਾਨਿਤ ਕੀਤਾ ਗਿਆ  ।
ਇਸ ਮੌਕੇ  ਤਰਨਜੀਤ ਸਿੰਘ ਨਿਮਾਣਾ  , ਇਕਬਾਲ ਸਿੰਘ ਵਿੱਕੀ ਡੇਅਰੀ ਵਾਲੇ,ਗੁਰਵਿੰਦਰ ਸਿੰਘ ਸੋਨੂੰ,ਭਗਵੰਤ ਸਿੰਘ ਬੇਦੀ,ਇੰਦਰਜੀਤ ਸਿੰਘ ਡਿੰਪਲ,ਨਿਰੰਜਨ ਸਿੰਘ ,ਗੁਰਦੀਪ ਸਿੰਘ ਡੇਅਰੀ ਵਾਲਾ,ਰਛਪਾਲ ਸਿੰਘ ਖਾਲਸਾ, ਭੁਪਿੰਦਰ ਸਿੰਘ ਲਾਲੀ, ਯੁੱਵਕ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਦੇ ਪ੍ਰਧਾਨ ਦੀਪਕ ਸੋਨੀ, ਸੱਕਤਰ ਇਕਬਾਲ ਸਿੰਘ ਬੇਦੀ, ਸੰਦੀਪ ਕੁਮਾਰ ,ਦਲੇਰ ਸਿੰਘ, ਹਰਜੀਤ ਸਿੰਘ ਬੇਦੀ, ਮਨਜੀਤ ਸਿੰਘ ਡੇਅਰੀ ਵਾਲੇ,ਦਸ਼ਮੇਸ਼ ਸਿੰਘ, ਵਰਿੰਦਰ ਸਿੰਘ ਜੱਸੀਆਂ , ਜੱਸੀਆਂ ਦੇ ਸਰਪੰਚ ਚੀਮਾਂ ਜੀ , ਜਸਰਾਜ ਸਿੰਘ,ਅਵਤਾਰ ਸਿੰਘ,ਰਵੀ ਪਠਾਨੀਆ,ਗੁਰਜੀਤ ਸਿੰਘ ਗਿੱਲ,ਗੁਰਦੇਵ ਸਿੰਘ, ਸਤੀਸ਼ ਕੁਮਾਰ ,ਜੋਤੀ, ਅਵਤਾਰ ਸ਼ਰਮਾ ,ਪਾਲ ਸਿੰਘ ਅਤੇ ਹਰੀਸ਼ ਸ਼ਰਮਾ ਆਦਿ ਹਾਜਿਰ ਸਨ ।


Saturday, 7 March 2015

ਸਰਕਾਰੀ ਕਾਲਜਾਂ ਦੀ ਤਰ•ਾਂ ਨਿੱਜੀ ਕਾਲਜਾਂ 'ਚ ਵੀ ਸਿੱਖਿਆ ਪ੍ਰਾਪਤ ਕਰਨੀ ਹੋਵੇਗੀ ਸਸਤੀ-ਮਹੇਸ਼ ਇੰਦਰ ਸਿੰਘ ਗਰੇਵਾਲ
*ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਵਿਸ਼ੇਸ਼ ਨੀਤੀ

ਲੁਧਿਆਣਾ, 7 ਮਾਰਚ ( ਸਤ ਪਾਲ ਸੋਨੀ ) : ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ. ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਨੀਤੀ ਬਣਾਈ ਜਾ ਰਹੀ ਹੈ, ਜਿਸ ਤਹਿਤ ਸੂਬੇ ਭਰ ਵਿੱਚ ਚੱਲ ਰਹੇ ਨਿੱਜੀ ਕਾਲਜਾਂ ਅਤੇ ਸਰਕਾਰੀ ਕਾਲਜਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਫੀਸਾਂ ਦਾ ਵਖਰੇਵਾਂ ਨਹੀਂ ਰਹੇਗਾ ਅਤੇ ਹਰੇਕ ਕਾਲਜ ਵਿੱਚ ਸਸਤੀ ਸਿੱਖਿਆ ਪ੍ਰਾਪਤ ਹੋ ਸਕੇਗੀ। 
ਅੱਜ ਸਥਾਨਕ ਸਰਕਾਰੀ ਕਾਲਜ (ਲਡ਼ਕੀਆਂ), ਲੁਧਿਆਣਾ ਵਿਖੇ 72ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰ. ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਸੂਬੇ ਵਿੱਚ ਸਿੱਖਿਆ ਸੁਧਾਰਾਂ ਲਈ ਦ੍ਰਿਡ਼ ਸੰਕਲਪ ਹਨ। ਇਨ•ਾਂ ਸੁਧਾਰਾਂ ਵਿੱਚੋਂ ਇੱਕ ਇਹ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬੇ ਵਿੱਚਲੇ ਸਾਰੇ ਕਾਲਜਾਂ (ਭਾਵੇਂ ਕਿ ਉਹ ਸਰਕਾਰੀ ਹੋਵੇ ਜਾਂ ਨਿੱਜੀ) ਵਿੱਚ ਇੱਕ ਸਮਾਨ ਫੀਸ ਵਿਧੀ ਲਾਗੂ ਕਰਨ ਬਾਰੇ ਨੀਤੀ ਬਣਾਈ ਜਾ ਰਹੀ ਹੈ। ਇਹ ਨੀਤੀ ਬਣ ਕੇ ਲਾਗੂ ਹੋਣ ਨਾਲ ਵਿਦਿਆਰਥੀ ਆਪਣੇ ਮਨਪਸੰਦ ਕਾਲਜ ਵਿੱਚ ਦਾਖ਼ਲਾ ਲੈ ਸਕਣਗੇ। ਕੋਸ਼ਿਸ਼ ਕੀਤੀ ਜਾਵੇਗੀ ਕਿ ਇਨ•ਾਂ ਕਾਲਜਾਂ ਵਿੱਚ ਫੀਸ ਸਰਕਾਰੀ ਕਾਲਜਾਂ ਦੇ ਬਰਾਬਰ ਹੀ ਹੋਵੇ। 
ਉਨ•ਾਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪਸਾਰ ਬਾਰੇ ਕੀਤੇ ਉਪਰਾਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਅੱਜ ਤੋਂ 10 ਸਾਲ ਪਹਿਲਾਂ ਪੰਜਾਬ ਸਿੱਖਿਆ ਦੇ ਮਾਮਲੇ ਵਿੱਚ ਪੂਰੇ ਦੇਸ਼ ਵਿੱਚੋਂ 14ਵੇਂ ਸਥਾਨ 'ਤੇ ਖਿਸਕ ਗਿਆ ਸੀ, ਜੋ ਕਿ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਸਿੱਖਿਆ ਪੱਖੀ ਸੋਚ ਦੇ ਸਦਕਾ ਅੱਜ ਮੁਡ਼ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਅਰਸੇ ਦੌਰਾਨ ਪੰਜਾਬ ਵਿੱਚ 17 ਨਵੇਂ ਕਾਲਜ ਖੋਲ•ੇ ਗਏ ਹਨ, ਜਦਕਿ 7 ਨਵੀਂਆਂ ਯੂਨੀਵਰਸਿਟੀਆਂ ਖੋਲ•ੀਆਂ ਗਈਆਂ ਹਨ। ਇਸੇ ਤਰ•ਾਂ ਲੋਡ਼ ਮੁਤਾਬਿਕ ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਅਸਾਮੀਆਂ ਭਰੀਆਂ ਜਾ ਰਹੀਆਂ ਹਨ। 
ਉਨ•ਾਂ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਜਿਹਡ਼ੇ ਵਿਦਿਆਰਥੀ ਇਨਾਮ ਨਹੀਂ ਜਿੱਤ ਸਕੇ ਉਨ•ਾਂ ਨੂੰ ਪ੍ਰੇਰਿਆ ਕਿ ਉਹ ਅਗਲੀ ਵਾਰ ਇਨਾਮ ਜਿੱਤਣ ਦੀ ਕੋਸ਼ਿਸ਼ ਕਰਨ। ਉਨ•ਾਂ ਨੇ ਆਖਿਆ ਕਿ ਕੋਈ ਵੀ ਸਫ਼ਲਤਾ ਪ੍ਰਾਪਤ ਕਰਨ ਲਈ ਪਹਿਲਾਂ ਨਾਂਹ ਪੱਖੀ ਸੋਚ ਤਿਆਗਣੀ ਪੈਂਦੀ ਹੈ ਅਤੇ ਅਨੁਸ਼ਾਸਨ ਅਤੇ ਲਗਨ ਨਾਲ ਹੀ  ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। 
ਉਹਨਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਉਹਨਾਂ ਨੂੰ ਆਪਣੀ ਕਾਬਲੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਖੇਤਰ ਵਿਚ ਅਗੇ ਵਧਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਜੇਕਰ ਮੁੰਡਾ ਪਡ਼ਦਾ ਹੈ ਤਾਂ ਉਹ ਇਕੱਲਾ ਪਡ਼ਦਾ ਹੈ ਜੇਕਰ ਕੁਡ਼ੀ ਪਡ਼ਦੀ ਹੈ ਤਾਂ ਪੂਰਾ ਪਰਿਵਾਰ ਪਡ਼ਦਾ ਹੈ। ਇਸ ਲਈ ਸਮਾਜਿਕ ਬਦਲਾਅ ਲਈ ਕੁਡ਼ੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਾਨੂੰ ਆਪਣੇ ਅਧਿਆਪਕ ਅਤੇ ਆਪਣੇ ਵੱਡਿਆ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ•ਾਂ ਬੱਚਿਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਸਾਨੂੰ ਬਾਹਰਲੇ ਖਾਣੇ 'ਤੇ ਪੈਸਾ ਖਰਾਬ ਨਹੀਂ ਕਰਨਾ ਚਾਹੀਦਾ, ਸਾਨੂੰ ਵਧੀਆ ਖਾਣਾ ਖਾਣਾ ਚਾਹੀਦਾ ਹੈ। ਕਾਲਜ ਦੀ ਵਿਦਿਆਰਥਣ ਸ਼ਾਕਸ਼ੀ ਮਹਾਜਨ ਇਸ ਸਾਲ ਦੀ ਬੈਸਟ ਸਟੂਡੈਂਟ ਚੁਣੀ ਗਈ। 
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਗੁਰਮਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਹੋਰ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪਡ਼ੀ। ਵਾਈਸ ਪ੍ਰਿੰਸੀਪਲ ਪ੍ਰੋਫੈਸਰ ਕ੍ਰਿਸ਼ਨ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਪ੍ਰਧਾਨ (ਸ਼ਹਿਰੀ) ਸ੍ਰ. ਹਰਭਜਨ ਸਿੰਘ ਡੰਗ, ਸੀਨੀਅਰ ਅਕਾਲੀ ਆਗੂ ਸ੍ਰ. ਜਤਿੰਦਰਪਾਲ ਸਿੰਘ ਸਲੂਜਾ, ਰਾਜਪੂਤ ਸਵਰਨਕਾਰ ਸਭਾ ਦੇ ਪ੍ਰਧਾਨ ਸ਼੍ਰੀ ਰਵਿੰਦਰ ਵਰਮਾ , ਲੋਕ ਸੰਪਰਕ ਵਿਭਾਗ ਅਫਸਰ ਪ੍ਰਭਦੀਪ ਸਿੰਘ ਨਥੋਵਾਲ, ਵਾਈਸ ਪ੍ਰਿੰਸੀਪਲ ਪ੍ਰੋਫੈਸਰ ਕ੍ਰਿਸ਼ਨ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ, ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਵਿਦਿਆਰਥੀ ਹਾਜ਼ਰ ਸਨ।



Wednesday, 4 March 2015

ਹੋਲੀ ਤੇ ਵਿਸ਼ੇਸ਼

ਲੁਧਿਆਣਾ, 4 ਮਾਰਚ  ( ਸਤ ਪਾਲ ਸੋਨੀ ) : ਹੋਲੀ ਦਾ ਤਿਉਹਾਰ ਉਮੰਗਾ ਤੇ ਰੰਗਾਂ ਦਾ ਤਿਉਹਾਰ ਹੈ ਤੇ ਇਸਨੂੰ ਅਸੀਂ ਵੱਖ-ਵੱਖ ਰੰਗਾਂ ਦਾ ਪ੍ਰਯੋਗ ਕਰਦੇ ਹੋਏ ਇੱਕ - ਦੂਜੇ ਤੇ ਰੰਗ ਪਾ ਕੇ ਮਨਾਉਂਦੇ ਹਾਂ ਪਰ ਕਈ ਵਾਰ ਇਹ ਰੰਗ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪਾ ਦਿੰਦੇ ਹਨ । ਇਸ ਕਰਕੇ ਰੰਗਾਂ ਤੋਂ ਬਚ ਕੇ ਰਹਿੰਦੇ ਸਾਨੂੰ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ , ਥੋਡ਼•ੀ ਜਿਹੀ ਵੀ ਲਾਪਰਵਾਹੀ ਵਰਤੀ ਤਾਂ ਸਾਡੇ ਜੀਵਨ 'ਚ ਖਲਲ ਪੈ ਸਕਦਾ ਹੈ । ਫੁੱਲਾਂ ਤੇ ਪੌਦਿਆਂ ਤੋਂ ਬਣੇ ਰੰਗਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਹਰਬਲ ਤੇ ਕੁਦਰਤੀ ਰੰਗ ਦੀ ਵਰਤੋਂ ਦੇ ਨਾਲ-ਨਾਲ ਪਾਣੀ ਦੀ ਬੱਚਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਫੁੱਲਾਂ ਦੀਆਂ ਪੱਤੀਆਂ ਦੇ ਨਾਲ ਹੋਲੀ ਖੇਡੀਏ ਤਾਂ ਇਹ ਇੱਕ ਨਵਾਂ ਅਨੁਭਵ ਹੋਵੇਗਾ । ਮਨ ਨੂੰ ਪਵਿੱਤਰ ਕਰ, ਗਿਲੇ - ਸਿਕਵੇ ਭੁਲਾ ਪਿਆਰ ਵਧਾਉਣ ਦਾ ਯਤਨ ਕਰੀਏ । ਜ਼ਬਰਦਸਤੀ ਨਾਲ ਕਿਸੇ ਉਪਰ ਰੰਗ ਨਹੀਂ ਪਾਉਣਾ ਚਾਹੀਦਾ । ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਵੱਖ-ਵੱਖ ਵਾਹਨਾਂ ਤੇ ਸਵਾਰ ਹੋ ਕੇ ਆਮ ਲੋਕਾਂ ਤੇ ਖਾਸ ਕਰਕੇ ਲਡ਼ਕੀਆਂ ਤੇ ਜ਼ਬਰਦਸਤੀ ਰੰਗ ਪਾਉਣ ਦਾ ਰਿਵਾਜ ਖਤਮ ਕਰੀਏ । ਇਸ ਸਮੇਂ ਕੈਮੀਕਲ ਰੰਗਾਂ ਵਾਲੇ ਗੁਬਾਰੇ ਭੁੱਲ ਕੇ ਵੀ ਪ੍ਰਯੋਗ ਨਾ ਕਰੀਏ, ਕੈਮੀਕਲ ਰੰਗ ਸਾਡੀ ਚਮਡ਼ੀ ਨੂੰ ਖਰਾਬ ਕਰ ਸਕਦੇ ਹਨ ਤੇ ਗੁਬਾਰੇ ਨਾਲ ਸਾਨੂੰ ਚੋਟ ਵੀ ਲੱਗ ਸਕਦੀ ਹੈ । ਹੋਲੀ ਦੇ ਪਵਿੱਤਰ ਤੇ ਰੰਗਾਂ ਤੇ ਤਿਉਹਾਰ ਨੂੰ ਇਸ ਤਰ•ਾਂ ਮਨਾਈਏ ਕਿ ਅਸੀਂ ਆਪਣੇ ਨਾਲ - ਨਾਲ ਦੂਜਿਆਂ ਦੀ ਜਿੰਦਗੀ 'ਚ ਵੀ ਖੁਸ਼ੀਆਂ ਭਰੀਏ।

Tuesday, 3 March 2015

ਮੈਰੀਟੋਰੀਅਸ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਿੱਤ ਮੁਫ਼ਤ ਕੋਚਿੰਗ 10 ਤੋਂ
*297 ਵਿਦਿਆਰਥੀਆਂ ਨੂੰ ਰੋਜ਼ਾਨਾ 3 ਘੰਟੇ ਕੋਚਿੰਗ ਦੇਣਗੇ ਸਰਬੋਤਮ ਕੋਚਿੰਗ ਅਦਾਰੇ
*12ਵੀਂ ਉਪਰੰਤ ਵਿਦਿਆਰਥੀ ਲੈ ਸਕਣਗੇ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ 'ਚ ਦਾਖ਼ਲਾ

ਲੁਧਿਆਣਾ, 3 ਮਾਰਚ  (   ਸਤ ਪਾਲ ਸੋਨੀ ) :  ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚੋਂ 80 ਫੀਸਦੀ ਜਾਂ ਇਸ ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਪ੍ਰਾਪਤ ਕਰਨ 'ਚ ਸਫ਼ਲ ਰਹੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਉੱਚੇਰੀ ਸਿੱਖਿਆ ਹਿੱਤ ਮੁਫ਼ਤ ਕੋਚਿੰਗ ਦੇਣ ਦਾ ਕੀਤਾ ਵਾਅਦਾ 10 ਮਾਰਚ ਨੂੰ ਵਫਾ ਹੋਣ ਜਾ ਰਿਹਾ ਹੈ। ਫਿਲਹਾਲ ਪਹਿਲੇ ਗੇਡ਼ 'ਚ ਇਹ ਲੁਧਿਆਣਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੁੱਲ•ੇ ਮੈਰੀਟੋਰੀਅਸ ਸਕੂਲਾਂ ਵਿੱਚ ਸ਼ੁਰੂ ਹੋ ਰਹੀ ਹੈ। ਇਹ ਕੋਚਿੰਗ ਪ੍ਰਾਪਤ ਕਰਕੇ ਇਹ ਵਿਦਿਆਰਥੀ 12ਵੀਂ ਜਮਾਤ ਤੋਂ ਬਾਅਦ ਦੇਸ਼ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਾ ਲੈ ਕੇ ਗੁਣਾਤਮਕ ਸਿੱਖਿਆ ਗ੍ਰਹਿਣ ਕਰ ਸਕਣਗੇ ਅਤੇ ਦੇਸ਼ ਦੀ ਸੇਵਾ ਕਰ ਸਕਣਗੇ। ਪੰਜਾਬ ਸਰਕਾਰ ਵੱਲੋਂ ਬਣਾਈ ਗਈ 'ਸੁਸਾਇਟੀ ਫਾਰ ਪ੍ਰਮੋਸ਼ਨ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ਼ ਪੰਜਾਬ' ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਭਰ 'ਚ ਖੁੱਲ•ੇ 6 ਮੈਰੀਟੋਰੀਅਸ ਸਕੂਲਾਂ ਦੇ ਚੇਅਰਮੈਨਾਂ-ਕਮ-ਡਿਪਟੀ ਕਮਿਸ਼ਨਰਾਂ ਵੱਲੋਂ ਨਿੱਜੀ ਕੋਚਿੰਗ ਅਦਾਰਿਆਂ ਤੋਂ ਕੋਚਿੰਗ ਲਈ ਟੈਂਡਰ ਮੰਗੇ ਗਏ ਸਨ। ਜਿਸ ਤਹਿਤ ਲੁਧਿਆਣਾ ਸਥਿਤ ਸਕੂਲ ਲਈ 'ਇਓਨ ਐਜੂਕਰੀਏਟਰ ਫਾਰ ਮੈਡੀਕਲ ਐਂਡ ਨਾਨ ਮੈਡੀਕਲ' ਅਤੇ 'ਏ. ਬੀ. ਸੀ. ਟਿਊਟੋਰੀਅਲ' ਅਦਾਰਿਆਂ ਦੇ ਟੈਂਡਰ ਮਨਜ਼ੂਰ ਕੀਤੇ ਗਏ ਹਨ। ਇਹ ਦੋਵੇਂ ਅਦਾਰੇ ਕੌਮੀ ਪੱਧਰ ਦੇ ਹਨ ਅਤੇ ਇਨ•ਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਚਿੰਗ ਪ੍ਰੋਗਰਾਮ ਚੱਲ ਰਹੇ ਹਨ। 
ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲਾ ਤਹਿਤ ਮੈਰੀਟੋਰੀਅਸ ਸਕੂਲਾਂ ਵਿੱਚ ਪਡ਼ਾਈ ਕਰ ਰਹੇ ਵਿਦਿਆਰਥੀਆਂ ਨੂੰ 12ਵੀਂ ਤੋਂ ਬਾਅਦ ਚੰਗੇ ਵਿਦਿਅਕ ਅਦਾਰਿਆਂ ਵਿੱਚ ਦਾਖ਼ਲਾ ਕਰਾਉਣ ਲਈ ਸਹਾਇਤਾ ਕੀਤੀ ਜਾਵੇਗੀ। ਇਸ ਮੰਤਵ ਲਈ ਵਿਦਿਆਰਥੀਆਂ ਨੂੰ ਨਿੱਜੀ ਕੋਚਿੰਗ ਅਦਾਰਿਆਂ ਵੱਲੋਂ ਮੁਫ਼ਤ ਕੋਚਿੰਗ ਦਿਵਾਈ ਜਾਵੇਗੀ। ਕੋਚਿੰਗ ਲਈ ਸਰਬੋਤਮ ਨਿੱਜੀ ਅਦਾਰੇ 'ਇਓਨ ਐਜੂਕਰੀਏਟਰ ਫਾਰ ਮੈਡੀਕਲ ਐਂਡ ਨਾਨ ਮੈਡੀਕਲ' ਅਤੇ 'ਏ. ਬੀ. ਸੀ. ਟਿਊਟੋਰੀਅਲ' ਨਾਲ ਕਰਾਰ ਸਹੀਬੱਧ ਕਰ ਲਿਆ ਗਿਆ ਹੈ, ਜੋ ਕਿ ਆਗਾਮੀ 10 ਮਾਰਚ ਤੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਸ਼ਾਮ 4 ਵਜੇ ਤੋਂ 7 ਵਜੇ ਤੱਕ ਸਕੂਲ ਵਿੱਚ ਆ ਕੇ ਕੋਚਿੰਗ ਦੇਣੀ ਸ਼ੁਰੂ ਕਰ ਦੇਣਗੇ। ਫਿਲਹਾਲ ਇਹ ਕੋਚਿੰਗ ਸਕੂਲ ਅਧਿਆਪਕਾਂ ਵੱਲੋਂ ਹੀ ਸਕੂਲ ਸਮੇਂ ਤੋਂ ਬਾਅਦ ਰੋਜ਼ਾਨਾ 2 ਘੰਟੇ ਦਿੱਤੀ ਜਾ ਰਹੀ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਸਕੂਲ ਦੇ ਕੁੱਲ ਸਕੂਲ ਦੇ 297 ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾਵੇਗੀ, ਜਿਨ•ਾਂ ਵਿੱਚ 56 ਵਿਦਿਆਰਥੀ ਮੈਡੀਕਲ ਨਾਲ ਸੰਬੰਧਤ ਹਨ, ਜਦਕਿ 197 ਨਾਨ ਮੈਡੀਕਲ ਨਾਲ ਅਤੇ 44 ਵਿਦਿਆਰਥੀ ਕਾਮਰਸ ਨਾਲ ਸੰਬੰਧਤ ਹਨ। ਨਿੱਜੀ ਕੋਚਿੰਗ ਅਦਾਰੇ ਵਿਦਿਆਰਥੀਆਂ ਨੂੰ ਜੂਨ 2015 ਤੱਕ ਕੋਚਿੰਗ ਦੇਣਗੇ ਅਤੇ ਇਸ ਸਮੇਂ ਦੌਰਾਨ ਘੱਟੋ-ਘੱਟ 50 ਟੈਸਟ ਲੈਣੇ ਅਤੇ 500 ਸੈਸ਼ਨ ਲਗਾਉਣੇ ਜ਼ਰੂਰੀ ਹੋਣਗੇ। 
ਇਸ ਕੋਚਿੰਗ ਤਹਿਤ ਵਿਦਿਆਰਥੀਆਂ ਨੂੰ ਆਈ. ਆਈ. ਟੀ., ਜੇ. ਈ. ਆਈ. ਆਈ. ਟੀ., ਏ. ਆਈ. ਆਈ. ਐੱਮ. ਐੱਸ., ਐੱਨ. ਆਈ. ਟੀ., ਬੀ. ਆਈ. ਟੀ. ਐੱਸ. ਪਿਲਾਨੀ, ਏ. ਐੱਫ. ਐÎੱਮ. ਸੀ. ਪੂਨੇ, ਸੀ. ਏ., ਲਾਅ, ਸੀ. ਐÎੱਲ. ਏ. ਟੀ. ਕੋਰਸਾਂ ਵਿੱਚ ਦਾਖ਼ਲਾ ਦਿਵਾਉਣ ਦੇ ਨਾਲ-ਨਾਲ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲਾ ਦਿਵਾਉਣ ਲਈ ਬਿਲਕੁਲ ਮੁਫ਼ਤ ਤਿਆਰੀ ਕਰਵਾਈ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਇਨ•ਾਂ ਵਿਦਿਆਰਥੀਆਂ ਨੂੰ ਨਵੀਂ ਸੇਧ ਅਤੇ ਤਜ਼ਰਬਿਆਂ ਨਾਲ ਰੂ-ਬਰੂ ਕਰਾਉਣ ਦੇ ਮਕਸਦ ਨਾਲ ਹਰ ਹਫ਼ਤੇ ਵਿਸ਼ੇਸ਼ ਲੈਕਚਰ ਦਿਵਾਏ ਜਾ ਰਹੇ ਹਨ। ਇਸ ਕਡ਼ੀ ਤਹਿਤ ਹੁਣ ਤੱਕ ਉਹ ਖੁਦ (ਡਿਪਟੀ ਕਮਿਸ਼ਨਰ), ਅੰਡਰ ਟਰੇਨੀ ਆਈ. ਏ. ਐੱਸ. ਡਾ. ਸਈਅਦ ਸਹਿਰੀਸ਼ ਅਸਗਰ, ਵਧੀਕ ਨਗਰ ਨਿਗਮ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ, ਆਈ. ਏ. ਐÎੱਸ. ਮੈਡਮ ਅਪਨੀਤ ਰਿਆਤ, ਆਈ. ਏ. ਐੱਸ. ਸ਼੍ਰੀਮਤੀ ਸ਼ੇਨਾ ਅਗਰਵਾਲ, ਆਈ. ਏ. ਐੱਸ. ਸ੍ਰੀ ਸੰਯਮ ਅਗਰਵਾਲ, ਪੀ. ਸੀ. ਐੱਸ. ਮੈਡਮ ਹਰਜੋਤ ਕੌਰ, ਪੀ. ਸੀ. ਐÎੱਸ. ਅਨੁਪ੍ਰਿਤਾ ਜੌਹਲ, ਪੀ. ਸੀ. ਐੱਸ. ਸ੍ਰ. ਨਵਰਾਜ ਸਿੰਘ ਬਰਾਡ਼, ਪੀ. ਸੀ. ਐੱਸ. ਮੈਡਮ ਕਨੂੰ ਥਿੰਦ ਅਤੇ ਹੋਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਕਰੀਅਰ ਗਾਈਡੈਂਸ ਸੈਮੀਨਾਰ ਵੀ ਆਯੋਜਿਤ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨੂਪ ਕੁਮਾਰ ਪਾਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫ਼ਤ ਕੋਚਿੰਗ ਦੇਣ ਦੇ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। 
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸਥਾਨਕ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੇ ਪਡ਼ਾਈ ਦੇ ਰਾਹ ਵਿੱਚ ਬਿਜਲੀ ਦੇ ਕੱਟ ਅਡ਼ਿੱਕਾ ਨਾ ਬਣਨ, ਇਸ ਲਈ ਇਸ ਸਕੂਲ ਨੂੰ ਹੌਟਲਾਈਨ ਪਾਵਰ ਸਪਲਾਈ ਨਾਲ ਜੋਡ਼ਿਆ ਜਾਵੇਗਾ। ਇਸ ਤੋਂ ਇਲਾਵਾ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਯੁੱਗ ਦੇ ਹਾਣੀ ਬਣਾਉਣ ਲਈ ਜਲਦ ਹੀ 52 ਕੰਪਿਊਟਰ ਜਾਂ ਟੈੱਬਲੇਟ ਅਤੇ ਹੋਰ ਸੁੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਆਗਾਮੀ ਗਰਮੀ ਦੇ ਸੀਜ਼ਨ ਨੂੰ ਦੇਖਦਿਆਂ ਸਕੂਲ ਵਿੱਚ ਬਿਜਲੀ ਸਪਲਾਈ ਬਾਰੇ ਪੁੱਛਿਆ ਤਾਂ ਸਕੂਲ ਪ੍ਰਿੰਸੀਪਲ ਸ੍ਰੀ ਅਨੂਪ ਕੁਮਾਰ ਪਾਸੀ ਨੇ ਦੱਸਿਆ ਕਿ ਬਿਜਲੀ ਲੋਡ਼ਾਂ ਨੂੰ ਪੂਰਾ ਕਰਨ ਲਈ ਸਕੂਲ ਕੋਲ ਜਨਰੇਟਰ ਸੈੱਟ ਹੈ ਪਰ ਉਹ ਮਹਿੰਗਾ ਪਵੇਗਾ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੂੰ ਆਦੇਸ਼ ਦਿੱਤੇ ਸਨ ਕਿ ਇਸ ਸਕੂਲ ਨੂੰ ਬਿਜਲੀ ਦੀ ਸਪਲਾਈ ਹੌਟਲਾਈਨ ਰਾਹੀਂ ਕੀਤੀ ਜਾਵੇ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸੰਬੰਧੀ ਸਮੁੱਚੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ ਇਸ ਸਕੂਲ ਨੂੰ ਬਿਜਲੀ ਸਪਲਾਈ ਹੌਟਲਾਈਨ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ।

ਹੋਟਲ ਕਾਮੇ ਮੁਹੱਈਆ ਕਰਾਏਗੀ ਆਈ. ਟੀ. ਆਈ. (ਲਡ਼ਕੇ) ਲੁਧਿਆਣਾ
*ਚੇਅਰਮੈਨ ਗਾਬਡ਼ੀਆ ਵੱਲੋਂ ਉਦਘਾਟਨ ਨਾਲ ਹੋਟਲ ਮੈਨੇਜ਼ਮੈਂਟ ਕੋਰਸ ਦੀ ਸ਼ੁਰੂਆਤ
*ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ਸਿੱਖਿਆ ਸਮੱਗਰੀ, ਵਰਦੀ, ਖਾਣਾ ਅਤੇ ਕੋਰਸ ਪੂਰਾ ਹੋਣ 'ਤੇ 1500 ਰੁਪਏ ਵਿੱਤੀ ਸਹਾਇਤਾ ਮਿਲੇਗੀ



ਲੁਧਿਆਣਾ, 3 ਮਾਰਚ  (   ਸਤ ਪਾਲ ਸੋਨੀ ) :  ਵੱਖ-ਵੱਖ ਟਰੇਡਾਂ ਵਿੱਚ ਮੁਹਾਰਤੀ ਕਾਮੇ ਤਿਆਰ ਕਰਨ ਦੇ ਨਾਲ-ਨਾਲ ਹੁਣ ਆਈ. ਟੀ. ਆਈ. (ਲਡ਼ਕੇ) ਲੁਧਿਆਣਾ ਹੋਟਲ ਸਨਅਤ ਨੂੰ ਦਰਪੇਸ਼ ਕਾਮਿਆਂ ਦੀ ਘਾਟ ਵੀ ਪੂਰੀ ਕਰੇਗੀ। ਇਸ ਸੰਬੰਧੀ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਹੋਟਲ ਮੈਨੇਜ਼ਮੈਂਟ ਦਾ ਨਿਸਚਿਤ ਸਮੇਂ ਦਾ ਡਿਪਲੋਮਾ ਕੋਰਸ ਇਸ ਅਦਾਰੇ ਵਿੱਚ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਸਾਬਕਾ ਮੰਤਰੀ ਅਤੇ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਹੀਰਾ ਸਿੰਘ ਗਾਬਡ਼ੀਆ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਕਿੱਟਾਂ ਦੀ ਵੰਡ ਕੀਤੀ। ਇਸ ਕੋਰਸ ਦੇ ਸ਼ੁਰੂ ਹੋਣ ਨਾਲ ਜਿੱਥੇ ਪੰਜਾਬ ਦੀਆਂ ਹੋਟਲ ਸਨਅਤਾਂ ਨੂੰ ਮੁਹਾਰਤ ਪ੍ਰਾਪਤ ਕਾਮੇ ਆਸਾਨੀ ਨਾਲ ਮਿਲਣ ਲੱਗ ਜਾਣਗੇ, ਉਥੇ ਹੀ ਘੱਟ ਪਡ਼•ੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਵੀ ਮੁਹੱਈਆ ਹੋਣਗੇ। 
ਇਸ ਕੋਰਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਹੀਰਾ ਸਿੰਘ ਗਾਬਡ਼ੀਆ ਅਤੇ ਆਈ. ਟੀ. ਆਈ. (ਲਡ਼ਕੇ) ਦੇ ਪ੍ਰਿੰਸੀਪਲ ਸ੍ਰ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਨੂੰ ਬਠਿੰਡਾ ਦੇ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵੱਲੋਂ ਕਰਵਾਇਆ ਜਾਵੇਗਾ। ਇਹ ਕੋਰਸ 45 ਦਿਨ ਦਾ ਹੋਵੇਗਾ ਅਤੇ ਇਸ ਦੇ ਪਹਿਲੇ ਸੈਸ਼ਨ ਵਿੱਚ 35 ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਵਿਦਿਆਰਥੀ 8ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਪਾਸ ਵਿਦਿਆਰਥੀ ਹਨ। ਇਨ•ਾਂ ਵਿਦਿਆਰਥੀਆਂ ਨੂੰ ਸਾਰੀ ਸਿੱਖਿਆ, ਸਿੱਖਿਆ ਸਮੱਗਰੀ ਅਤੇ ਵਰਦੀ ਮੁਫ਼ਤ ਦੇਣ ਦੇ ਨਾਲ-ਨਾਲ ਦੁਪਹਿਰ ਦਾ ਖਾਣਾ ਵੀ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੋਰਸ ਪੂਰਾ ਕਰਨ 'ਤੇ ਵਿਦਿਆਰਥੀ ਨੂੰ 1500 ਰੁਪਏ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਬਠਿੰਡਾ ਦੇ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦਾ ਲੋਡ਼ੀਂਦਾ ਸਟਾਫ਼ ਲੁਧਿਆਣਾ ਰਹਿ ਕੇ ਹੀ ਕੋਰਸ ਕਰਵਾਏਗਾ।
ਸ੍ਰ. ਗਾਬਡ਼ੀਆ ਨੇ ਦੱਸਿਆ ਕਿ ਇਸ ਕੋਰਸ ਵਿੱਚ ਦਾਖ਼ਲਾ ਉਨ•ਾਂ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ, ਜਿਹਡ਼ੇ ਕਿ ਰੋਜ਼ਗਾਰ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ ਜਾਂ ਜਿਨ•ਾਂ ਲਈ ਰੋਜ਼ਗਾਰ ਲੋਡ਼ੀਂਦਾ ਹੈ। ਉਨ•ਾਂ ਦਾਅਵੇ ਨਾਲ ਕਿਹਾ ਕਿ ਇਹ 45 ਦਿਨ ਦਾ ਕੋਰਸ ਪੂਰਾ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਸ਼ਹਿਰ ਲੁਧਿਆਣਾ ਵਿੱਚ ਹੀ ਵਧੀਆ ਹੋਟਲਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਅੱਜ ਸੂਬੇ ਵਿੱਚ 2 ਤੋਂ 2.5 ਲੱਖ ਮੁਹਾਰਤੀ ਹੋਟਲ ਕਾਮਿਆਂ ਦੀ ਘਾਟ ਦਰਪੇਸ਼ ਹੈ। ਇਸ ਘਾਟ ਨੂੰ ਪੂਰਨ ਲਈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਹਿੱਤ ਹੀ ਪੰਜਾਬ ਸਰਕਾਰ ਦੀ ਪਹਿਲ ਕਦਮੀ ਨਾਲ ਇਹ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ ਕੇਂਦਰ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਸ ਦਾ ਸਰਟੀਫਿਕੇਟ ਦੇਸ਼ ਅਤੇ ਵਿਦੇਸ਼ ਹਰ ਜਗ•ਾ ਮਾਨਤਾ ਪ੍ਰਾਪਤ ਹੋਵੇਗਾ। 
ਉਨ•ਾਂ ਕਿਹਾ ਕਿ ਇਸ ਕੋਰਸ ਦੀ ਸਫ਼ਲਤਾ ਦੇ ਨਾਲ ਹੀ ਹੋਰ ਆਈ. ਟੀ. ਆਈਜ਼ ਵਿੱਚ ਵੀ ਅਜਿਹੇ ਕੋਰਸ ਜਲਦ ਸ਼ੁਰੂ ਕੀਤੇ ਜਾਣਗੇ। ਫਿਲਹਾਲ ਪੰਜਾਬ ਦੀਆਂ ਕੁਝ ਆਈ. ਟੀ. ਆਈਜ਼ ਵਿੱਚ ਅਜਿਹੇ 6 ਮਹੀਨੇ ਦੇ ਕੋਰਸ ਚੱਲ ਰਹੇ ਹਨ। ਸ੍ਰ. ਗਾਬਡ਼ੀਆ ਨੇ ਇਹ ਕੋਰਸ ਆਈ. ਟੀ. ਆਈ. ਲੁਧਿਆਣਾ ਵਿੱਚ ਸ਼ੁਰੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਇਸ ਆਈ. ਟੀ. ਆਈ. ਵਿੱਚ ਜਲਦੀ ਹੀ ਹੋਰ ਕਿੱਤਾ ਮੁੱਖੀ ਕੋਰਸ ਸ਼ੁਰੂ ਕਰਨ ਬਾਰੇ ਕਵਾਇਦ ਸ਼ੁਰੂ ਕੀਤੀ ਹੋਈ ਹੈ। ਇਸ ਮੌਕੇ ਉਨ•ਾਂ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਕਿੱਟਾਂ ਦੀ ਵੀ ਵੰਡ ਕਰਦਿਆਂ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸ੍ਰੀ ਨਵਦੀਪ ਸ਼ਰਮਾ, ਸ੍ਰ. ਨਿਰਮਲ ਸਿੰਘ ਐੱਸ. ਐੱਸ. ਉੱਪ ਪ੍ਰਧਾਨ ਬੀ. ਸੀ. ਵੈੱਲਫੇਅਰ ਬੋਰਡ, ਸੀਨੀਅਰ ਅਕਾਲੀ ਆਗੂ ਸ੍ਰ. ਜਗਦੇਵ ਸਿੰਘ ਗੋਹਲਵਡ਼ੀਆ, ਸ਼੍ਰੀਮਤੀ ਨੀਲਮ ਕੋਹਲੀ ਮੀਤ ਪ੍ਰਧਾਨ ਕੌਮੀ ਇਸਤਰੀ ਅਕਾਲੀ ਦਲ, ਪ੍ਰਸਿੱਧ ਸਨਅਤਕਾਰ ਸ੍ਰ. ਚਰਨਜੀਤ ਸਿੰਘ ਵਿਸ਼ਵਕਰਮਾ, ਪ੍ਰਸਿੱਧ ਸਨਅਤਕਾਰ ਸ੍ਰ. ਗੁਰਮੀਤ ਸਿੰਘ ਕੁਲਾਰ, ਕੌਂਸਲਰ ਸ੍ਰ. ਰਖਵਿੰਦਰ ਸਿੰਘ ਗਾਬਡ਼ੀਆ, ਸੇਵਾਮੁਕਤ ਲੋਕ ਸੰਪਰਕ ਅਧਿਕਾਰੀ ਸ੍ਰ. ਗੁਰਦੇਵ ਸਿੰਘ, ਸ੍ਰੀ ਡਿੰਪਲ ਰਾਣਾ, ਸ੍ਰੀ ਅਸ਼ੋਕ ਮੱਕਡ਼, ਸ੍ਰ. ਪਾਲ ਸਿੰਘ ਗਰੇਵਾਲ ਕੌਂਸਲਰ, ਪ੍ਰੋਫੈਸਰ ਸ੍ਰੀ ਹਰਸ਼ਦ ਉੱਪਲ, ਸ੍ਰੀ ਸੁਰਜੀਤ ਓਬਰਾਏ, ਸ੍ਰ. ਰਵਿੰਦਰ ਸਿੰਘ ਦੀਵਾਨਾ ਮੀਤ ਪ੍ਰਧਾਨ ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ, ਸ੍ਰ. ਸਵਰਨ ਸਿੰਘ ਮਹੋਲੀ, ਸ੍ਰ. ਅਮਨਦੀਪ ਸਿੰਘ, ਸ੍ਰ. ਸਰੂਪ ਸਿੰਘ ਮਠਾਡ਼ੂ, ਸ੍ਰ. ਸੋਹਣ ਸਿੰਘ ਗੋਗਾ, ਸ੍ਰ. ਅੰਗਰੇਜ ਸਿੰਘ ਚੋਹਲਾ, ਸ੍ਰ. ਅਵਤਾਰ ਸਿੰਘ ਲੁਹਾਰਾ, ਸ੍ਰ. ਹਰਪ੍ਰੀਤ ਸਿੰਘ ਬੇਦੀ, ਸ੍ਰ. ਇੰਦਰਜੀਤ ਸਿੰਘ ਨਾਗਪਾਲ, ਸ੍ਰ. ਅਮਰਵੀਰ ਸਿੰਘ ਜਨਰਲ ਸਕੱਤਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ।