Monday, 16 March 2015

 ਪ੍ਰਾਈਵੇਟ ਮੈਡੀਕਲ ਕਾਲਜ਼ਾਂ 'ਚ ਜ਼ਾਅਲੀ ਟੀਚਰਾਂ 'ਤੇ ਪੰਜਾਬ ਮੈਡੀਕਲ ਕੌਂਸਲ ਨੇ ਲਿਆ ਨੋਟਿਸ


ਲੁਧਿਆਣਾ, 16 ਮਾਰਚ ( ਸਤ ਪਾਲ ਸੋਨੀ ) :   ਇਕ ਹੈਰਾਨੀਜਨਕ ਖੁਲਾਸੇ 'ਚ ਪੰਜਾਬ ਮੈਡੀਕਲ ਕੌਂਸਲ ਨੇ ਤਿੰਨ ਉੱਤਰੀ ਸੂਬਿਆਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਮੈਡੀਕਲ ਕਾਲਜ਼ਾਂ 'ਚ ਵੱਡੀ ਗਿਣਤੀ 'ਚ ਜ਼ਾਅਲੀ ਟੀਚਰ ਪਾਏ ਹਨ। ਜਿਹਡ਼ੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਕਿਸੇ ਵੀ ਮੈਡੀਕਲ ਕਾਲਜ਼ 'ਚ ਪਾਰਟ ਟਾਈਮ ਟੀਚਰ ਨਾ ਰੱਖਣ ਦੇ ਨਿਰਦੇਸ਼ਾਂ ਦੇ ਸਾਫ ਉਲਟ ਹਨ। ਇਨ•ਾਂ ਡਾਕਟਰਾਂ ਨੂੰ ਉਥੇ ਫੁੱਲ ਟਾਈਮ ਕੰਮ ਕਰਦਿਆਂ ਦਿਖਾਇਆ ਗਿਆ ਹੈ, ਜਦਕਿ ਅਸਲਿਅਤ 'ਚ ਇਹ ਦੂਜੀਆਂ ਥਾਵਾਂ 'ਤੇ ਕੰਮ ਕਰਦੇ ਹਨ ਅਤੇ ਐਮ.ਸੀ.ਆਈ ਦੇ ਨਿਰਦੇਸ਼ਾਂ ਦੇ ਖਿਲਾਫ ਹਫਤੇ ਜਾਂ ਦੱਸ ਦਿਨਾਂ 'ਚ ਸਿਰ ਇਕ ਵਾਰ ਕਾਲਜ਼ ਆਉਂਦੇ ਹਨ।
ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਜੀ.ਐਸ ਗਰੇਵਾਲ ਮੁਤਾਬਿਕ ਐਮ.ਸੀ.ਆਈ ਦੇ ਪੰਜਾਬ ਦੇ ਵੱਖ ਵੱਖ ਮੈਡੀਕਲ ਕਾਲਜ਼ਾਂ 'ਚ ਰੇਗੁਲਰ ਅਧਿਆਪਕਾਂ ਦੀ ਜਾਂਚ ਕਰਨ ਦੇ ਨਿਰਦੇਸ਼ਾਂ ਤਹਿਤ ਪੀ.ਐਮ.ਸੀ ਨੇ ਪਾਇਆ ਹੈ ਕਿ ਕੁਝ ਪ੍ਰਾਈਵੇਟ ਮੈਡੀਕਲ ਕਾਲਜ਼ ਜ਼ਾਅਲੀ ਟੀਚਰਾਂ ਨਾਲ ਚੱਲ ਰਹੇ ਹਨ, ਜਦਕਿ ਇਨ•ਾਂ ਨੂੰ ਪੱਕੇ ਤੌਰ 'ਤੇ ਦਿਖਾਇਆ ਗਿਆ ਹੈ। ਲੇਕਿਨ ਅਸਲਿਅਤ 'ਚ ਇਹ ਇਨ•ਾਂ ਕਾਲਜ਼ਾਂ ਤੋਂ ਸੈਂਕਡ਼ਾਂ ਕਿਲੋਮੀਟਰ ਦੀ ਦੂਰੀ 'ਤੇ ਕੰਮ ਤੇ ਪ੍ਰੈਕਟਿਸ ਕਰ ਰਹੇ ਹਨ। ਇਸ ਦੌਰਾਨ ਕੌਂਸਲ ਨੇ ਪਾਇਆ ਕਿ ਲੁਧਿਆਣਾ ਤੋਂ ਪੰਜ ਪ੍ਰਮੁੱਖ ਮੈਡੀਕਲ ਪ੍ਰੈਕਟੀਸ਼ਨਰ, ਜਿਨ•ਾਂ 'ਚ ਇਕ ਨਾਮੀ ਦਿਲ ਦੇ ਸਰਜਨ ਲੁਧਿਆਣਾ 'ਚ ਇਕ ਕਾਰਡਿਕ ਕੇਅਰ ਸੈਂਟਰ ਚਲਾ ਰਹੇ ਹਨ ਅਤੇ ਸਰਗਰਮੀ ਨਾਲ ਆਮ ਆਦਮੀ ਪਾਰਟੀ ਨਾਲ ਜੁਡ਼ੇ• ਹਨ, ਇਕ ਪ੍ਰਮੁੱਖ ਕਾਲਜ਼ ਦੇ ਸਾਬਕਾ ਪ੍ਰਿੰਸੀਪਲ ਅਤੇ ਪੀ.ਐਮ.ਸੀ ਮੈਂਬਰ ਹਨ ਅਤੇ ਮੰਦਭਾਗਾ ਹੈ ਕਿ ਇਸਦੀ ਸਿਧਾਂਤਕ ਕਮੇਟੀ ਦੇ ਮੁਖੀ ਹਨ।
ਡਾ. ਗਰੇਵਾਲ ਨੇ ਖੁਲਾਸਾ ਕੀਤਾ ਕਿ ਉਨ•ਾਂ ਨੂੰ ਬਹੁਤ ਹੈਰਾਨੀ ਹੋਈ, ਜਿਸਦਾ ਸਬੰਧ ਇਨ•ਾਂ ਕਾਲਜ਼ਾਂ 'ਚ ਪ੍ਰਦਾਨ ਕੀਤੀ ਜਾਂਦੀ ਮੈਡੀਕਲ ਸਿੱਖਿਆ ਤੇ ਇਸਦੀ ਕੁਆਲਿਟੀ ਦਾ ਲੋਕਾਂ ਦੇ ਇਲਾਜ਼ 'ਤੇ ਪੈਣ ਵਾਲੇ ਅਸਰ ਨਾਲ ਹੈ। ਇਕ ਆਮ ਵਿਅਕਤੀ ਲਈ ਇਹ ਪਤਾ ਕਰਨਾ ਬਹੁਤ ਔਖਾ ਹੈ ਕਿ ਕਿਹਡ਼ਾ ਇਕ ਵਧੀਆ ਡਾਕਟਰ ਹੈ, ਜਿਹਡ਼ਾ ਇਕ ਵੈਲਿਡ ਡਿਗਰੀ ਰੱਖਦਾ ਹੈ, ਜਿਸਨੂੰ ਇਹ ਕਾਲਜ਼ ਬਿਨ•ਾਂ ਸਹੀ ਸਿੱਖਿਆ ਤੇ ਟ੍ਰੇਨਿੰਗ ਤੋਂ ਪ੍ਰਦਾਨ ਕਰਦੇ ਹਨ। ਪੀ.ਐਮ.ਸੀ ਦੇ ਪ੍ਰਧਾਨ ਨੇ ਇਨ•ਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਹੈ, ਜਿਸ 'ਚ ਅਜਿਹੇ ਡਾਕਟਰਾਂ ਖਿਲਾਫ ਅਪਰਾਧਿਕ ਕਾਰਵਾਈ ਵੀ ਹੋਣੀ ਚਾਹੀਦੀ ਹੈ, ਤਾਂ ਜੋ ਸਾਰਿਆਂ ਨੂੰ ਸੰਦੇਸ਼ ਜਾ ਸਕੇ ਅਤੇ ਕੋਈ ਵੀ ਕਾਨੂੰਨ ਨੂੰ ਧੋਖਾ ਨਾ ਦੇ ਸਕੇ। ਉਨ•ਾਂ ਨੇ ਖੁਲਾਸਾ ਕੀਤਾ ਕਿ ਇਨ•ਾਂ ਡਾਕਟਰਾਂ ਨੇ ਹਲਫਨਾਮਾ ਦੇ ਕੇ ਸੌਂਹ ਚੁੱਕੀ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਇਕ ਮੈਡੀਕਲ ਕਾਲਜ਼ 'ਚ ਰੇਗੁਲਰ ਕੰਮ ਕਰਦੇ ਹਨ, ਜਦਕਿ ਇਹ ਪੀ.ਐਮ.ਸੀ ਕੋਲ ਰਜਿਸਟਰਡ ਡਾਕਟਰ ਹਨ ਅਤੇ ਅਸਲਿਅਤ 'ਚ ਲੁਧਿਆਣਾ 'ਚ ਕੰਮ ਤੇ ਪ੍ਰੈਕਟਿਸ ਕਰ ਰਹੇ ਹਨ। ਅਜਿਹੇ ਦਰਜਨਾਂ ਡਾਕਟਰ ਹਨ ਜਿਹਡ਼ੇ ਪੀ.ਐਮ.ਸੀ ਕੋਲ ਵੀ ਰਜਿਸਟਰਡ ਹਨ, ਪਰ ਖੁਦ ਨੂੰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਮੈਡੀਕਲ ਕਾਲਜ਼ਾਂ 'ਚ ਕੰਮ ਕਰਦਾ ਦਿਖਾਉਂਦੇ ਹਨ, ਜੋ ਗੈਰ ਕਾਨੂੰਨੀ ਹੈ। ਉਨ•ਾਂ ਨੇ ਕਿਹਾ ਕਿ ਇਕ ਮੀਟਿੰਗ ਦੌਰਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੰਜਾਬ 'ਚ ਉਨ•ਾਂ ਨਾਲ ਡਾਕਟਰਾਂ ਦੀ ਇਸ ਬਾਡੀ ਪ੍ਰਤੀ ਅਸੰਤੁਸ਼ਟੀ ਪ੍ਰਗਟਾਈ ਸੀ, ਕਿਉਂਕਿ ਸਿੱਖਿਆ ਤੇ ਇਲਾਜ਼ ਦੀ ਕੁਆਲਿਟੀ ਜ਼ਿਆਦਾ ਉਤਸਾਹਿਤ ਕਰਨ ਵਾਲੀ ਨਹੀਂ ਹੈ। ਉਦੋਂ ਤੋਂ ਅਜਿਹੇ ਡਾਕਟਰਾਂ ਦਾ ਭਾਂਡਾਫੋਡ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਹਡ਼ੇ ਸਾਰੇ ਪ੍ਰੋਫੈਸ਼ਨ ਦਾ ਨਾਂ ਬਦਨਾਮ ਕਰ ਰਹੇ ਹਨ।
ਡਾ. ਗਰੇਵਾਲ ਨੇ ਕਿਹਾ ਕਿ ਜ਼ਾਅਲੀ ਸਟਾਫ ਮੈਂਬਰਾਂ ਦੇ ਅਜਿਹੇ ਕਾਰਨਾਮੇ ਪ੍ਰਾਈਵੇਟ ਮੈਡੀਕਲ ਕਾਲਜ਼ਾਂ ਤੱਕ ਸੀਮਿਤ ਨਹੀਂ ਹਨ, ਬਲਕਿ ਇਨ•ਾਂ 'ਚ ਡੈਂਟਲ ਤੇ ਨਰਸਿੰਗ ਕਾਲਜ਼ ਵੀ ਸ਼ਾਮਿਲ ਹਨ। ਅਜਿਹੇ 'ਚ ਹਾਲਾਤਾਂ ਨੂੰ ਸੁਧਾਰਨ ਲਈ ਸਖਤ ਮਿਹਨਤ ਕੀਤੇ ਜਾਣ ਦੀ ਲੋਡ਼ ਹੈ। ਪੀ.ਐਮ.ਸੀ ਪੰਜਾਬ 'ਚੋਂ ਅਜਿਹੇ ਲੋਕਾਂ ਦੀ ਸਫਾਈ ਕਰਨ ਲਈ ਵਚਨਬੱਧ ਹੈ ਅਤੇ ਆਪਣੇ ਮੈਡੀਕਲ ਸਮਾਜ਼ ਨੂੰ ਪ੍ਰੋਫੈਸ਼ਨ ਨਾਲ ਜੁਡ਼ਨ ਤੋਂ ਪਹਿਲਾਂ ਚੁੱਕੀ ਗਈ ਸੌਂਹ 'ਤੇ ਬਣੇ ਰਹਿਣ ਤੇ ਮਰੀਜ਼ਾਂ ਦਾ ਉਨ•ਾਂ 'ਤੇ ਭਰੋਸਾ ਕਾਇਮ ਰੱਖਣ ਦੀ ਅਪੀਲ ਕਰਦੀ ਹੈ।

No comments:

Post a Comment