Monday, 9 March 2015

ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਹੌਲੇ ਮਹੱਲੇ ਨੂੰ ਸਮ੍ਰਪਿਤ ਗੁਰੂਦੁਆਰਾ ਸ਼੍ਰੀ ਗੁਰੁ ਪ੍ਰਕਾਸ਼ ਸਾਹਿਬ ਵਿੱਖੇ ਲਗਾਇਆ ਗਿਆ ਖੂਨਦਾਨ ਕੈਂਪ 
            *ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੇਏ ਜਤਿੰਦਰ ਸਿੰਘ ਗੋਗਲੀ ਖੂਨਦਾਨ ਕਰਕੇ ਬਣੇ ਨੌਜਵਾਨਾਂ ਲਈ ਪ੍ਰਰੇਣਾ 
ਲੁਧਿਆਣਾ, 9  ਮਾਰਚ ( ਸਤ ਪਾਲ ਸੋਨੀ ) : ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਵਲੋਂ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਕ੍ਰਿਸ਼ਨਾ ਹਸਪਤਾਲ ਮਾਡਲ ਟਾਊਨ ਦੀ ਬੱਲਡ ਬੈਂਕ ਦੀ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਹੌਲੇ  ਮਹੱਲੇ ਨੂੰ ਸਮ੍ਰਪਿਤ ਖੂਨਦਾਨ ਕੈਂਪ ਗੁਰੂਦੁਆਰਾ ਸ਼੍ਰੀ ਗੁਰੁ ਪ੍ਰਕਾਸ਼ ਸਾਹਿਬ, ਲਕਸ਼ਮੀ ਨਗਰ ਵਿੱਖੇ ਤਰਨਜੀਤ ਸਿੰਘ ਨਿਮਾਣਾ ਅਤੇ ਇਕਬਾਲ ਸਿੰਘ ਵਿੱਕੀ ਡੇਅਰੀ ਵਾਲੇ ਦੀ ਅਗਵਾਈ ਵਿੱਚ ਲਗਾਇਆ ਗਿਆ।
ਇਸ ਮੌਕੇ ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਅਤੇ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਮੁੱਖ ਮਹਿਮਾਨ ਵਜੋਂ ਪਹੁੰਚੇ ।  ਇਸ ਮੌਕੇ ਜਤਿੰਦਰ ਸਿੰਘ ਗੋਗਲੀ ਜੋ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੇਏ ਸਨ , ਨਸ਼ੇ ਵਿੱਚ ਘਿਰੇ ਹੋਏ ਨੌਜਵਾਨਾਂ ਲਈ ਪ੍ਰਰੇਣਾ ਬਣਦੇ ਹੋਏ ਖੂਨਦਾਨ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਅਤੇ ਸੂਬੇ ਦੀ ਤੱਰਕੀ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ।
ਇਸ ਮੌਕੇ ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਨੂੰ ਖੂਨਦਾਨ ਕੈਂਪ ਲਗਾਉਣ ਤੇ ਆਪਣੀਆਂ ਸ਼ੁਭ ਇਸ਼ਾਵਾਂ ਦਿੱਤੀਆਂ । ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਅਤੇ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਨੌਜਵਾਨਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਵਲੋਂ ਖੂਨਦਾਨ ਕੈਂਪ ਦੀ ਲਹਿਰ ਚਲਾ ਕੇ ਲੋੜਵੰਦਾਂ ਨੂੰ ਬਿਨਾਂ ਕਿਸੇ ਭੇਦ-ਭਾਵ ਖੂਨਦਾਨ ਦੇਕੇ ਲੱਖਾਂ ਬਹੁਮੁੱਲੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਰਿਹਾ ਹੈ ਉਥੇ ਹੀ ਆਪਸੀ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਮਜਬੂਤ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ ।
ਅੱਜ ਦੇ ਇਸ ਖੂਨਦਾਨ ਕੈਂਪ ਵਿੱਚ 71 ਯੂਨਿਟ ਬੱਲਡ ਇੱਕਠਾ ਕਰਕੇ ਕ੍ਰਿਸ਼ਨਾ ਹਸਪਤਾਲ ਮਾਡਲ ਟਾਊਨ ਦੀ ਬੱਲਡ ਬੈਂਕ ਦੀ ਡਾਕਟਰਾਂ ਦੀ ਟੀਮ ਨੂੰ ਸੌਂਪਿਆ ਗਿਆ । ਇਸ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੋਸਾਇਟੀ ਅਤੇ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਵਲੋਂ ਅਕਾਲੀ ਦੱਲ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਬੱਗਾ ਜੀ ਅਤੇ ਗੁਰਦੀਪ ਸਿੰਘ ਗੋਸ਼ਾ ਜੀ ਨੂੰ ਸਨਮਾਨਿਤ ਕੀਤਾ ਗਿਆ  ।
ਇਸ ਮੌਕੇ  ਤਰਨਜੀਤ ਸਿੰਘ ਨਿਮਾਣਾ  , ਇਕਬਾਲ ਸਿੰਘ ਵਿੱਕੀ ਡੇਅਰੀ ਵਾਲੇ,ਗੁਰਵਿੰਦਰ ਸਿੰਘ ਸੋਨੂੰ,ਭਗਵੰਤ ਸਿੰਘ ਬੇਦੀ,ਇੰਦਰਜੀਤ ਸਿੰਘ ਡਿੰਪਲ,ਨਿਰੰਜਨ ਸਿੰਘ ,ਗੁਰਦੀਪ ਸਿੰਘ ਡੇਅਰੀ ਵਾਲਾ,ਰਛਪਾਲ ਸਿੰਘ ਖਾਲਸਾ, ਭੁਪਿੰਦਰ ਸਿੰਘ ਲਾਲੀ, ਯੁੱਵਕ ਯੁੱਵਕ ਸੇਵਾ ਕੱਲਬ ਲਕਸ਼ਮੀ ਨਗਰ ਦੇ ਪ੍ਰਧਾਨ ਦੀਪਕ ਸੋਨੀ, ਸੱਕਤਰ ਇਕਬਾਲ ਸਿੰਘ ਬੇਦੀ, ਸੰਦੀਪ ਕੁਮਾਰ ,ਦਲੇਰ ਸਿੰਘ, ਹਰਜੀਤ ਸਿੰਘ ਬੇਦੀ, ਮਨਜੀਤ ਸਿੰਘ ਡੇਅਰੀ ਵਾਲੇ,ਦਸ਼ਮੇਸ਼ ਸਿੰਘ, ਵਰਿੰਦਰ ਸਿੰਘ ਜੱਸੀਆਂ , ਜੱਸੀਆਂ ਦੇ ਸਰਪੰਚ ਚੀਮਾਂ ਜੀ , ਜਸਰਾਜ ਸਿੰਘ,ਅਵਤਾਰ ਸਿੰਘ,ਰਵੀ ਪਠਾਨੀਆ,ਗੁਰਜੀਤ ਸਿੰਘ ਗਿੱਲ,ਗੁਰਦੇਵ ਸਿੰਘ, ਸਤੀਸ਼ ਕੁਮਾਰ ,ਜੋਤੀ, ਅਵਤਾਰ ਸ਼ਰਮਾ ,ਪਾਲ ਸਿੰਘ ਅਤੇ ਹਰੀਸ਼ ਸ਼ਰਮਾ ਆਦਿ ਹਾਜਿਰ ਸਨ ।


No comments:

Post a Comment