Sunday, 15 March 2015

69ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫੀ 
ਸਰਵਸਿਸ ਨੇ ਪੰਜਾਬ ਨੂੰ 5-4 ਨਾਲ ਹਰਾ ਕੇ ਕੀਤੀ ਖ਼ਿਤਾਬੀ ਜਿੱਤ ਹਾਸਿਲ

ਲੁਧਿਆਣਾ, 15 ਮਾਰਚ ( ਸਤ ਪਾਲ ਸੋਨੀ ) :  ਭਾਰਤੀ ਫੁੱਟਬਾਲ ਦੇ ਮਹਾਂਕੁੰਭ 69ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫ਼ੀ ਦਾ ਫਾਈਨਲ ਮੁਕਾਬਲਾ ਪੰਜਾਬ ਅਤੇ ਸਰਵਸਿਸ ਦੀਆਂ ਟੀਮਾਂ ਵਿਚਕਾਰ ਸਥਾਨਕ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਿਆ ਗਿਆ। ਅੱਜ ਫਾਈਨਲ ਮੁਕਾਬਲੇ ਵਿਚ ਸਰਵਸਿਸ ਨੇ ਪੰਜਾਬ ਨੂੰ ਨਿਰਧਾਰਿਤ ਸਮੇਂ ਤੱਕ ਗੋਲ ਰਾਹਤ ਬਾਰਬਰੀ ਤੋਂ ਬਆਦ ਪੈਲਨਟੀ ਕਿਕ ਵਿਚ 5-4 ਨਾਲ ਹਰਾ ਕੇ ਨਾ ਸਿਰਫ਼ ਪੰਜਾਬ ਦੀਆਂ ਜੇਤੂ ਆਸਾਂ ਤੇ ਪਾਣੀ ਫੇਰਿਆਂ, ਸਗੋਂ ਚੌਥੀ ਵਾਰ ਖਿਤਾਬ ਜਿੱਤ ਕੇ ਇਤਿਹਾਸ ਸਜਿਆ।   
ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ 69ਵੀਂ ਰਾਸ਼ਟਰੀ ਸੰਤੋਸ਼ ਫੁੱਟਬਾਲ ਟਰਾਫ਼ੀ ਦਾ ਚੈਂਪੀਅਨ ਦਾ ਫਾਈਨਲ ਮੁਕਾਬਲਾ ਬਹੁਤ ਹੀ ਰੋਮਾਚਿਕ ਤੇ ਸੰਘਰਸ਼ ਪੂਰਨ ਰਿਹਾ। ਦੋਹਾਂ ਟੀਮਾਂ ਨੇ ਦੋ ਘੰਟੇ ਜਿੱਤ ਲਈ ਪੂਰਾ ਪਸੀਨਾ ਬਹਾਇਆ। ਪੂਰੇ ਮੈਚ ਦੌਰਾਨ ਫੌਜ ਦੇ ਖਿਡਾਰੀਆਂ ਦਾ ਪਲੜਾ ਥੋੜਾ ਜਿਹਾ ਭਾਰੂ ਰਿਹਾ। ਪਰ ਪੰਜਾਬ ਦੇ ਗੋਲਕੀਪਰ ਜਗਰੂਪ ਸਿੰਘ ਨੇ ਕਾਫ਼ੀ ਆਲਾ ਦਰਜ਼ੇ ਦੀ ਖੇਡ ਦਾ ਪ੍ਰਦਰਸ਼ਨ ਕੀਤਾ। ਉਸ ਨੇ ਫ਼ੌਜ ਦੇ ਕਈ ਮੌਕਿਆਂ ਨੂੰ ਬੇਕਾਰ ਕੀਤਾ। ਨਿਰਧਾਰਿਤ 90ਵੇਂ ਮਿੰਟ ਤੱਕ ਦੋਵੇ ਟੀਮਾਂ ਬਬਾਬਰ ਖੇਡੀਆਂ, ਫਿਰ ਵਾਧੂ 30 ਮਿੰਟਾਂ ਦੇ ਸਮੇਂ ਵਿਚ ਵੀ ਮੈਚ ਬਰਾਬਰੀ ਤੇ ਹੀ ਸਮਾਪਤ ਹੋਇਆ। ਆਖਰ ਪੈਨਲਟੀ ਕਿੱਕ ਵਿਚ ਫੌਜ 5-4 ਨਾਲ ਜੇਤੂ ਰਹੀ। ਫੌਜ ਵੱਲੋਂ ਐਥਨੀ ਵੇਵਨ, ਫਰਾਸਸ਼ਿਸ, ਅਰਜੁਨ ਤੇਦੂ ਤੇ ਰਾਕੇਸ਼ ਸਿੰਘ ਗੋਲ ਕਰਨ ਵਿਚ ਸਫ਼ਲ ਰਹੇ, ਜਦਕਿ ਪੰਜਾਬ ਵੱਲੋਂ ਪਰਮਜੀਤ ਸਿੰਘ ਪੱਪੂ ਪਹਿਲੀ ਹੀ ਪੈਨਲਟੀ ਕਿੱਕ ਵਿਚੋਂ ਖੁੰਝ ਗਿਆ, ਜਦਕਿ ਭਾਵੇਂ ਅਜੈ ਸਿੰਘ, ਅਮਰ ਬੰਤ ਸਿੰਘ, ਰਵਿੰਦਰ ਸਿੰਘ ਸਰਾਭਾ ਅਤੇ ਸਰਬਜੀਤ ਸਿੰਘ ਨੇ ਗੋਲ ਕੀਤੇ। ਪਰ ਉਦੋਂ ਤੱਕ ਜਿੱਤ ਫੌਜ ਦੀ ਝੋਲੀ ਵਿਚ ਪੈ ਚੁੱਕੀ ਸੀ। ਅੱਜ ਦੇ ਮੈਚ ਨੂੰ ਵੇਖਣ ਲਈ ਆਰਮੀ ਦੇ ਹਜ਼ਾਰ ਦੇ ਵੱਧ ਨੌਜਵਾਨ ਤੇ ਫੁੱਟਬਾਲ ਦੇ ਪ੍ਰੇਮੀ ਆਪੋ-ਆਪਣੀਆਂ ਟੀਮਾਂ ਨੂੰ ਹੱਲਾਸ਼ੇਰੀ ਦੇਣ ਲਈ ਵੱਡੀ ਗਿਣਤੀ ਵਿਚ ਪੁੱਜੇ। ਇਸ ਮੌਕੇ ਬ੍ਰਿਗੇਡੀਅਰ ਜਸਦੀਪ ਸਿੰਘ ਦਹੀਆਂ, ਪ੍ਰਿਆ ਥਾਪਰ ਡਾਇਰੈਟਰ ਜੇ.ਸੀ.ਟੀ ਮਿੱਲ, ਅਰਜੁਨ ਐਵਾਰਡੀ ਇੰਦਰ ਸਿੰਘ, ਗੁਰਦੇਵ ਸਿੰਘ ਗਿੱਲ, ਸ਼ਿਵਤਾਰ ਸਿੰਘ ਬਾਜਵਾ ਆਦਿ ਉੱਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ। 

No comments:

Post a Comment