Tuesday, 3 March 2015


ਹੋਟਲ ਕਾਮੇ ਮੁਹੱਈਆ ਕਰਾਏਗੀ ਆਈ. ਟੀ. ਆਈ. (ਲਡ਼ਕੇ) ਲੁਧਿਆਣਾ
*ਚੇਅਰਮੈਨ ਗਾਬਡ਼ੀਆ ਵੱਲੋਂ ਉਦਘਾਟਨ ਨਾਲ ਹੋਟਲ ਮੈਨੇਜ਼ਮੈਂਟ ਕੋਰਸ ਦੀ ਸ਼ੁਰੂਆਤ
*ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ਸਿੱਖਿਆ ਸਮੱਗਰੀ, ਵਰਦੀ, ਖਾਣਾ ਅਤੇ ਕੋਰਸ ਪੂਰਾ ਹੋਣ 'ਤੇ 1500 ਰੁਪਏ ਵਿੱਤੀ ਸਹਾਇਤਾ ਮਿਲੇਗੀ



ਲੁਧਿਆਣਾ, 3 ਮਾਰਚ  (   ਸਤ ਪਾਲ ਸੋਨੀ ) :  ਵੱਖ-ਵੱਖ ਟਰੇਡਾਂ ਵਿੱਚ ਮੁਹਾਰਤੀ ਕਾਮੇ ਤਿਆਰ ਕਰਨ ਦੇ ਨਾਲ-ਨਾਲ ਹੁਣ ਆਈ. ਟੀ. ਆਈ. (ਲਡ਼ਕੇ) ਲੁਧਿਆਣਾ ਹੋਟਲ ਸਨਅਤ ਨੂੰ ਦਰਪੇਸ਼ ਕਾਮਿਆਂ ਦੀ ਘਾਟ ਵੀ ਪੂਰੀ ਕਰੇਗੀ। ਇਸ ਸੰਬੰਧੀ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਹੋਟਲ ਮੈਨੇਜ਼ਮੈਂਟ ਦਾ ਨਿਸਚਿਤ ਸਮੇਂ ਦਾ ਡਿਪਲੋਮਾ ਕੋਰਸ ਇਸ ਅਦਾਰੇ ਵਿੱਚ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਿਸ ਦਾ ਉਦਘਾਟਨ ਸਾਬਕਾ ਮੰਤਰੀ ਅਤੇ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ. ਹੀਰਾ ਸਿੰਘ ਗਾਬਡ਼ੀਆ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਕਿੱਟਾਂ ਦੀ ਵੰਡ ਕੀਤੀ। ਇਸ ਕੋਰਸ ਦੇ ਸ਼ੁਰੂ ਹੋਣ ਨਾਲ ਜਿੱਥੇ ਪੰਜਾਬ ਦੀਆਂ ਹੋਟਲ ਸਨਅਤਾਂ ਨੂੰ ਮੁਹਾਰਤ ਪ੍ਰਾਪਤ ਕਾਮੇ ਆਸਾਨੀ ਨਾਲ ਮਿਲਣ ਲੱਗ ਜਾਣਗੇ, ਉਥੇ ਹੀ ਘੱਟ ਪਡ਼•ੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬੇਹਤਰ ਮੌਕੇ ਵੀ ਮੁਹੱਈਆ ਹੋਣਗੇ। 
ਇਸ ਕੋਰਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਹੀਰਾ ਸਿੰਘ ਗਾਬਡ਼ੀਆ ਅਤੇ ਆਈ. ਟੀ. ਆਈ. (ਲਡ਼ਕੇ) ਦੇ ਪ੍ਰਿੰਸੀਪਲ ਸ੍ਰ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੋਰਸ ਨੂੰ ਬਠਿੰਡਾ ਦੇ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵੱਲੋਂ ਕਰਵਾਇਆ ਜਾਵੇਗਾ। ਇਹ ਕੋਰਸ 45 ਦਿਨ ਦਾ ਹੋਵੇਗਾ ਅਤੇ ਇਸ ਦੇ ਪਹਿਲੇ ਸੈਸ਼ਨ ਵਿੱਚ 35 ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਵਿਦਿਆਰਥੀ 8ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਪਾਸ ਵਿਦਿਆਰਥੀ ਹਨ। ਇਨ•ਾਂ ਵਿਦਿਆਰਥੀਆਂ ਨੂੰ ਸਾਰੀ ਸਿੱਖਿਆ, ਸਿੱਖਿਆ ਸਮੱਗਰੀ ਅਤੇ ਵਰਦੀ ਮੁਫ਼ਤ ਦੇਣ ਦੇ ਨਾਲ-ਨਾਲ ਦੁਪਹਿਰ ਦਾ ਖਾਣਾ ਵੀ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੋਰਸ ਪੂਰਾ ਕਰਨ 'ਤੇ ਵਿਦਿਆਰਥੀ ਨੂੰ 1500 ਰੁਪਏ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਬਠਿੰਡਾ ਦੇ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦਾ ਲੋਡ਼ੀਂਦਾ ਸਟਾਫ਼ ਲੁਧਿਆਣਾ ਰਹਿ ਕੇ ਹੀ ਕੋਰਸ ਕਰਵਾਏਗਾ।
ਸ੍ਰ. ਗਾਬਡ਼ੀਆ ਨੇ ਦੱਸਿਆ ਕਿ ਇਸ ਕੋਰਸ ਵਿੱਚ ਦਾਖ਼ਲਾ ਉਨ•ਾਂ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ, ਜਿਹਡ਼ੇ ਕਿ ਰੋਜ਼ਗਾਰ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ ਜਾਂ ਜਿਨ•ਾਂ ਲਈ ਰੋਜ਼ਗਾਰ ਲੋਡ਼ੀਂਦਾ ਹੈ। ਉਨ•ਾਂ ਦਾਅਵੇ ਨਾਲ ਕਿਹਾ ਕਿ ਇਹ 45 ਦਿਨ ਦਾ ਕੋਰਸ ਪੂਰਾ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਸ਼ਹਿਰ ਲੁਧਿਆਣਾ ਵਿੱਚ ਹੀ ਵਧੀਆ ਹੋਟਲਾਂ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਅੱਜ ਸੂਬੇ ਵਿੱਚ 2 ਤੋਂ 2.5 ਲੱਖ ਮੁਹਾਰਤੀ ਹੋਟਲ ਕਾਮਿਆਂ ਦੀ ਘਾਟ ਦਰਪੇਸ਼ ਹੈ। ਇਸ ਘਾਟ ਨੂੰ ਪੂਰਨ ਲਈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਹਿੱਤ ਹੀ ਪੰਜਾਬ ਸਰਕਾਰ ਦੀ ਪਹਿਲ ਕਦਮੀ ਨਾਲ ਇਹ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ ਕੇਂਦਰ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਸ ਦਾ ਸਰਟੀਫਿਕੇਟ ਦੇਸ਼ ਅਤੇ ਵਿਦੇਸ਼ ਹਰ ਜਗ•ਾ ਮਾਨਤਾ ਪ੍ਰਾਪਤ ਹੋਵੇਗਾ। 
ਉਨ•ਾਂ ਕਿਹਾ ਕਿ ਇਸ ਕੋਰਸ ਦੀ ਸਫ਼ਲਤਾ ਦੇ ਨਾਲ ਹੀ ਹੋਰ ਆਈ. ਟੀ. ਆਈਜ਼ ਵਿੱਚ ਵੀ ਅਜਿਹੇ ਕੋਰਸ ਜਲਦ ਸ਼ੁਰੂ ਕੀਤੇ ਜਾਣਗੇ। ਫਿਲਹਾਲ ਪੰਜਾਬ ਦੀਆਂ ਕੁਝ ਆਈ. ਟੀ. ਆਈਜ਼ ਵਿੱਚ ਅਜਿਹੇ 6 ਮਹੀਨੇ ਦੇ ਕੋਰਸ ਚੱਲ ਰਹੇ ਹਨ। ਸ੍ਰ. ਗਾਬਡ਼ੀਆ ਨੇ ਇਹ ਕੋਰਸ ਆਈ. ਟੀ. ਆਈ. ਲੁਧਿਆਣਾ ਵਿੱਚ ਸ਼ੁਰੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਇਸ ਆਈ. ਟੀ. ਆਈ. ਵਿੱਚ ਜਲਦੀ ਹੀ ਹੋਰ ਕਿੱਤਾ ਮੁੱਖੀ ਕੋਰਸ ਸ਼ੁਰੂ ਕਰਨ ਬਾਰੇ ਕਵਾਇਦ ਸ਼ੁਰੂ ਕੀਤੀ ਹੋਈ ਹੈ। ਇਸ ਮੌਕੇ ਉਨ•ਾਂ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਕਿੱਟਾਂ ਦੀ ਵੀ ਵੰਡ ਕਰਦਿਆਂ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸ੍ਰੀ ਨਵਦੀਪ ਸ਼ਰਮਾ, ਸ੍ਰ. ਨਿਰਮਲ ਸਿੰਘ ਐੱਸ. ਐੱਸ. ਉੱਪ ਪ੍ਰਧਾਨ ਬੀ. ਸੀ. ਵੈੱਲਫੇਅਰ ਬੋਰਡ, ਸੀਨੀਅਰ ਅਕਾਲੀ ਆਗੂ ਸ੍ਰ. ਜਗਦੇਵ ਸਿੰਘ ਗੋਹਲਵਡ਼ੀਆ, ਸ਼੍ਰੀਮਤੀ ਨੀਲਮ ਕੋਹਲੀ ਮੀਤ ਪ੍ਰਧਾਨ ਕੌਮੀ ਇਸਤਰੀ ਅਕਾਲੀ ਦਲ, ਪ੍ਰਸਿੱਧ ਸਨਅਤਕਾਰ ਸ੍ਰ. ਚਰਨਜੀਤ ਸਿੰਘ ਵਿਸ਼ਵਕਰਮਾ, ਪ੍ਰਸਿੱਧ ਸਨਅਤਕਾਰ ਸ੍ਰ. ਗੁਰਮੀਤ ਸਿੰਘ ਕੁਲਾਰ, ਕੌਂਸਲਰ ਸ੍ਰ. ਰਖਵਿੰਦਰ ਸਿੰਘ ਗਾਬਡ਼ੀਆ, ਸੇਵਾਮੁਕਤ ਲੋਕ ਸੰਪਰਕ ਅਧਿਕਾਰੀ ਸ੍ਰ. ਗੁਰਦੇਵ ਸਿੰਘ, ਸ੍ਰੀ ਡਿੰਪਲ ਰਾਣਾ, ਸ੍ਰੀ ਅਸ਼ੋਕ ਮੱਕਡ਼, ਸ੍ਰ. ਪਾਲ ਸਿੰਘ ਗਰੇਵਾਲ ਕੌਂਸਲਰ, ਪ੍ਰੋਫੈਸਰ ਸ੍ਰੀ ਹਰਸ਼ਦ ਉੱਪਲ, ਸ੍ਰੀ ਸੁਰਜੀਤ ਓਬਰਾਏ, ਸ੍ਰ. ਰਵਿੰਦਰ ਸਿੰਘ ਦੀਵਾਨਾ ਮੀਤ ਪ੍ਰਧਾਨ ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ, ਸ੍ਰ. ਸਵਰਨ ਸਿੰਘ ਮਹੋਲੀ, ਸ੍ਰ. ਅਮਨਦੀਪ ਸਿੰਘ, ਸ੍ਰ. ਸਰੂਪ ਸਿੰਘ ਮਠਾਡ਼ੂ, ਸ੍ਰ. ਸੋਹਣ ਸਿੰਘ ਗੋਗਾ, ਸ੍ਰ. ਅੰਗਰੇਜ ਸਿੰਘ ਚੋਹਲਾ, ਸ੍ਰ. ਅਵਤਾਰ ਸਿੰਘ ਲੁਹਾਰਾ, ਸ੍ਰ. ਹਰਪ੍ਰੀਤ ਸਿੰਘ ਬੇਦੀ, ਸ੍ਰ. ਇੰਦਰਜੀਤ ਸਿੰਘ ਨਾਗਪਾਲ, ਸ੍ਰ. ਅਮਰਵੀਰ ਸਿੰਘ ਜਨਰਲ ਸਕੱਤਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ। 

No comments:

Post a Comment