ਹੋਲੀ ਤੇ ਵਿਸ਼ੇਸ਼
ਲੁਧਿਆਣਾ, 4 ਮਾਰਚ ( ਸਤ ਪਾਲ ਸੋਨੀ ) : ਹੋਲੀ ਦਾ ਤਿਉਹਾਰ ਉਮੰਗਾ ਤੇ ਰੰਗਾਂ ਦਾ ਤਿਉਹਾਰ ਹੈ ਤੇ ਇਸਨੂੰ ਅਸੀਂ ਵੱਖ-ਵੱਖ ਰੰਗਾਂ ਦਾ ਪ੍ਰਯੋਗ ਕਰਦੇ ਹੋਏ ਇੱਕ - ਦੂਜੇ ਤੇ ਰੰਗ ਪਾ ਕੇ ਮਨਾਉਂਦੇ ਹਾਂ ਪਰ ਕਈ ਵਾਰ ਇਹ ਰੰਗ ਸਾਡੇ ਸਰੀਰ ਤੇ ਬੁਰਾ ਪ੍ਰਭਾਵ ਪਾ ਦਿੰਦੇ ਹਨ । ਇਸ ਕਰਕੇ ਰੰਗਾਂ ਤੋਂ ਬਚ ਕੇ ਰਹਿੰਦੇ ਸਾਨੂੰ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ , ਥੋਡ਼•ੀ ਜਿਹੀ ਵੀ ਲਾਪਰਵਾਹੀ ਵਰਤੀ ਤਾਂ ਸਾਡੇ ਜੀਵਨ 'ਚ ਖਲਲ ਪੈ ਸਕਦਾ ਹੈ । ਫੁੱਲਾਂ ਤੇ ਪੌਦਿਆਂ ਤੋਂ ਬਣੇ ਰੰਗਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਹਰਬਲ ਤੇ ਕੁਦਰਤੀ ਰੰਗ ਦੀ ਵਰਤੋਂ ਦੇ ਨਾਲ-ਨਾਲ ਪਾਣੀ ਦੀ ਬੱਚਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ । ਫੁੱਲਾਂ ਦੀਆਂ ਪੱਤੀਆਂ ਦੇ ਨਾਲ ਹੋਲੀ ਖੇਡੀਏ ਤਾਂ ਇਹ ਇੱਕ ਨਵਾਂ ਅਨੁਭਵ ਹੋਵੇਗਾ । ਮਨ ਨੂੰ ਪਵਿੱਤਰ ਕਰ, ਗਿਲੇ - ਸਿਕਵੇ ਭੁਲਾ ਪਿਆਰ ਵਧਾਉਣ ਦਾ ਯਤਨ ਕਰੀਏ । ਜ਼ਬਰਦਸਤੀ ਨਾਲ ਕਿਸੇ ਉਪਰ ਰੰਗ ਨਹੀਂ ਪਾਉਣਾ ਚਾਹੀਦਾ । ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਵੱਖ-ਵੱਖ ਵਾਹਨਾਂ ਤੇ ਸਵਾਰ ਹੋ ਕੇ ਆਮ ਲੋਕਾਂ ਤੇ ਖਾਸ ਕਰਕੇ ਲਡ਼ਕੀਆਂ ਤੇ ਜ਼ਬਰਦਸਤੀ ਰੰਗ ਪਾਉਣ ਦਾ ਰਿਵਾਜ ਖਤਮ ਕਰੀਏ । ਇਸ ਸਮੇਂ ਕੈਮੀਕਲ ਰੰਗਾਂ ਵਾਲੇ ਗੁਬਾਰੇ ਭੁੱਲ ਕੇ ਵੀ ਪ੍ਰਯੋਗ ਨਾ ਕਰੀਏ, ਕੈਮੀਕਲ ਰੰਗ ਸਾਡੀ ਚਮਡ਼ੀ ਨੂੰ ਖਰਾਬ ਕਰ ਸਕਦੇ ਹਨ ਤੇ ਗੁਬਾਰੇ ਨਾਲ ਸਾਨੂੰ ਚੋਟ ਵੀ ਲੱਗ ਸਕਦੀ ਹੈ । ਹੋਲੀ ਦੇ ਪਵਿੱਤਰ ਤੇ ਰੰਗਾਂ ਤੇ ਤਿਉਹਾਰ ਨੂੰ ਇਸ ਤਰ•ਾਂ ਮਨਾਈਏ ਕਿ ਅਸੀਂ ਆਪਣੇ ਨਾਲ - ਨਾਲ ਦੂਜਿਆਂ ਦੀ ਜਿੰਦਗੀ 'ਚ ਵੀ ਖੁਸ਼ੀਆਂ ਭਰੀਏ।

No comments:
Post a Comment