ਚੜ੍ਹਤ ਪੰਜਾਬ ਦੀ
ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਕਮੇਟੀ ਵਲੋਂ ਵੱਖ-ਵੱਖ ਸ਼ਖਸੀਅਤਾਂ ਨੂੰ ਪੁਰਸਕਾਰ ਪ੍ਰਦਾਨ
ਲੁਧਿਆਣਾ, 18 ਨਵੰਬਰ (ਬਿਓੂਰੋ) : ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਕਮੇਟੀ ਲੁਧਿਆਣਾ ਵਲੋਂ ਪਿਛਲੇ ਸਾਲਾਂ ਦੀ ਤਰਾਂ ਇਸ ਵਾਰੀ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿਚ ਹੈਬੋਵਾਲ ਵਿਚ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਯਾਦਗਾਰੀ ਕਮੇਟੀ ਦੀ ਸਰਪ੍ਰਸਤ ਪ੍ਰਿੰਸੀਪਲ ਸ੍ਰੀਮਤੀ ਹਰਭੁਪਿੰਦਰ ਕੌਰ ਸਰਾਭਾ ਦੀ ਦੇਖਰੇਖ ਹੇਠ ਕਰਵਾਇਆ ਗਿਆ ਇਹ ਸਮਾਗਮ ਇਸ ਵਾਰੀ ਸ਼ਹੀਦ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੀ, ਇਸ ਮੋਕੇ ਡਿਪਟੀ ਕਮਿਸ਼ਨਰ ਸ੍ਰੀ ਰਜ਼ਤ ਅਗਰਵਾਲ ਦੇ ਕਿਸੇ ਜਰੂਰੀਰੁਝਵਿਆਂ ਕਾਰਨ ਪੁਰਸਕਾਰਾਂ ਦੀ ਵੰਡ ਸ: ਪ੍ਰਭਦੀਪ ਸਿੰਘ ਨੱਥੋਵਾਲ ਜਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਅਤੇ ਸ੍ਰੀਮਤੀ ਪਰਮਜੀਤ ਕੌਰ ਚਾਹਲ ਜਿਲਾ ਸਿੱਖਿਆ ਅਫ਼ਸਰ ਲੁਧਿਆਣਾ ਨੇ ਕੀਤੀ। ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪ੍ਰੋ: ਰਾਜਿੰਦਰ ਭੰਡਾਰੀ ਉਪ ਚੇਅਰਮੈਨ ਯੋਜਨਾ ਬੋਰਡ ਪੰਜਾਬ ਅਤੇ ਸੀਨੀਅਰ ਅਕਾਲੀ ਆਗੂ ਹਰਬੀਰ ਸਿੰਘ ਇਯਾਲੀ ਨੇ ਕੀਤੀ। ਇਸ ਮੋਕੇ ਕਮੇਟੀ ਵਲੋਂ ਸਮਾਜ ਦੇ ਅਣਗੌਲੇ ਅਤੇ ਦੁੱਖੀ ਵਿਅਕਤੀਆਂ ਦੀ ਸੇਵਾ ਬਦਲੇ ਉਘੀ ਸਮਾਜ ਸੇਵਿਕਾ ਸ੍ਰੀਮਤੀ ਰੁਚੀ ਬਾਵਾ ਨੂੰ ''ਸ੍ਰਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਪੁਰਸਕਾਰ'', ਮੰਦਬੁੱਧੀ ਬੱਚਿਆਂ ਨੂੰ ਸਿਖਿਆ ਦੇਣ ਬਦਲੇ ਡਾ. ਨੀਲਮ ਸੋਢੀ ਨੂੰ ''ਮਦਰ ਟਰੇਸਾ ਯਾਦਗਾਰੀ ਪੁਰਸਕਾਰ'', ਲੋਡ਼ਵੰਦ ਮਰੀਜਾਂ ਦੀਆਂ ਅੱਖਾਂ ਦਾ ਮੁਫ਼ਤ ਇਲਾਜ ਕਰਨ ਬਦਲੇ ਡਾ. ਦੀਪਕ ਗੁਪਤਾ ਫ਼ੋਰਟਿਸ ਹਸਪਤਾਲ ਲੁਧਿਆਣਾ ਨੂੰ ''ਡਾ. ਬੀ. ਸੀ. ਰਾਏ ਯਾਦਗਾਰੀ ਪੁਰਸਕਾਰ'', ਖੇਡਾਂ ਵਿਚ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਬਦਲੇ ਅਧਿਆਪਕ ਕਿਰਪਾਲ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਲੱਕਡ਼ ਬਜਾਰ ਲੁਧਿਆਣਾ ਨੂੰ ''ਅਮਰਜੀਤ ਸਿੰਘ ਕਾਹਲੋਂ ਯਾਦਗਾਰੀ ਪੁਰਸਕਾਰ'' ਨਾਲ, ਸਮਾਜ ਦੀਆਂ ਗਲਤ ਕਦਰਾਂ ਕੀਮਤਾਂ ਵਿਰੁੱਧ ਟੱਕਰ ਲੈਣ ਬਦਲੇ ਮਿਸ ਰਾਜਵੰਤ ਜੋ ਕਿ ਤੇਜਾਬੀ ਹਮਲੇ ਦਾ ਸ਼ਿਕਾਰ ਹੋਈ ਹੈ, ਨੂੰ ''ਡਾ. ਬੀ. ਆਰ. ਅੰਬੇਦਕਰ ਯਾਦਗਾਰੀ ਪੁਰਸਕਾਰ'', ਮਰੀਜ਼ਾਂ ਦੀ ਈਮਾਨਦਾਰੀ ਅਤੇ ਲਗਨ ਨਾਲ ਸੇਵਾ ਨਿਭਾਉਣ ਬਦਲੇ ਸ੍ਰੀਮਤੀ ਕੁਲਦੀਪ ਸੈਣੀ ਸਟਾਫ਼ ਨਰਸ ਸਿਵਲ ਹਸਪਤਾਲ ਲੁਧਿਆਣਾ ਨੂੰ '' ਨਾਈਟਿੰਗੇਲ ਯਾਦਗਾਰੀ ਪੁਰਸਕਾਰ'' ਨਾਲ ਜਦੋਂ ਕਿ ਸਫ਼ਲ ਸਕੂਲ ਪ੍ਰਬੰਧ ਲਈ ਅਧਿਆਪਕ ਸਦਾਗਰ ਸਿੰਘ ਸਰਾਭਾ ਸਰਕਾਰੀ ਮਿਡਲ ਸਕੂਲ ਗਿਆਸਪੁਰਾ ਨੂੰ ''ਸਫ਼ਲ ਪ੍ਰਬੰਧਕ ਪੁਰਸਕਾਰ'' ਦੇ ਕੇ ਨਿਵਾਜਿਆ ਗਿਆ। ਇਸ ਮੋਕੇ ਸ੍ਰੀ ਭੰਡਾਰੀ, ਸ੍ਰੀ ਨੱਥੋਵਾਲ, ਸ੍ਰੀ ਇਯਾਲੀ ਅਤੇ ਸ੍ਰੀਮਤੀ ਚਾਹਲ ਨੇ ਕਿਹਾ ਕਿ ਉਪ ਸ਼ਖਸੀਅਤਾਂ ਨੂੰ ਉਕਤ ਪੁਰਸਕਾਰ ਦੇ ਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਜਦੋਂ ਕਿ ਇਸ ਮੋਕੇ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਸਰਾਭਾ ਅਤੇ ਜਿਲਾ ਲੋਕ ਅਦਾਲਤ ਮੈਬਰ ਸੁਖਦੇਵ ਸਿੰਘ ਨੇ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਵਾਲੀਆ ਉਕਤ ਸ਼ਖਸੀਅਤਾਂ ਸਮਾਜ ਲਈ ਪ੍ਰੇਰਨਾ ਸਰੋਤ ਹਨ। ਇਸ ਮੋਕੇ ਚੇਅਰਮੈਨ ਨੇਤਰ ਸਿੰਘ ਇਯਾਲੀ, ਸਰਪੰਚ ਪ੍ਰਗਟ ਸਿੰਘ ਇਯਾਲੀ, ਕੌਸਲਰ ਹੇਮ ਰਾਜ ਅਗਰਵਾਲ, ਮਹਾਰਾਜ ਸਿੰਘ ਰਾਜੀ, ਕੁਲਭੂਸ਼ਨ ਸ਼ਰਮਾ,ਇੰਜੀਨੀਅਰ ਸੁਖਦੀਪ ਦੀਪੂ, ਚਰਨਜੀਤ ਕੋਰ ਸਰਾਭਾ, ਬਿੱਨੀ ਕਾਹਲੋਂ, ਕੁਲਦੀਪ ਸਿੰਘ, ਵਰਿੰਦਰ ਸਿੰਘ, ਸੀਨੀਅਰ ਭਾਜਪਾ ਆਗੂ ਸੁਨੀਲ ਮੋਦਗਿੱਲ, ਮੁੱਖ ਅਧਿਆਪਕਾ ਮਨਜੀਤ ਕੌਰ, ਜੋਤਿਸ਼ ਵਿਗਿਆਨੀ ਸੁਖਮਿੰਦਰ ਸਿੰਘ, ਸਮਾਜ ਸੇਵਕ ਸੁਭਾਸ ਬੱਸੀ, ਖੇਡ ਅਫ਼ਸਰ ਅਜੀਤਪਾਲ ਸਿੰਘ, ਅਮਰਜੀਤ ਕੌਰ ਮਾਰਕੀਟਿੰਗ ਅਫ਼ਸਰ ਫ਼ੋਰਟਿਸ ਹਸਪਤਾਲ, ਮੁਲਾਜਮ ਆਗੂ ਵਿਜੈ ਕੁਮਾਰ, ਕਮਲਜੀਤ ਸਰਾਭਾ, ਰਣਵੀਰ ਸਿੰਘ, ਦਵਿੰਦਰ ਸਿੰਘ, ਅਤੇ ਮੁੱਖ ਅਧਿਆਪਕ ਮੰਜਨਾ ਰਾਣੀ ਸਮੇਤ ਸ਼ਹਿਰ ਦੀਆਂ ਹੋਰ ਸ਼ਖਸੀਅਤਾ ਵੀ ਹਾਜਰ ਸਨ। ਇਸ ਮੋਕੇ ਸੁਵਾਮੀ ਸੁਖਪਾਲ ਹੈਬੋਵਾਲ ਨੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤੀ ਲਈ ਸ਼ਮਾ ਰੋਸ਼ਨ ਕੀਤੀ।
