ਚਡ਼੍ਹਤ ਪੰਜਾਬ ਦੀ
ਸ. ਆਤਮਾ ਸਿੰਘ ਸਾਗਰ ਅਕੈਡਮੀ ਵਲੋਂ ਵਿਸ਼ਵਕਰਮਾ ਦਿਵਸ ਤੇ ਉਘੀਆਂ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ।
*ਮੇਅਰ ਗੋਹਲਵਡ਼ੀਆ ਨੇ ਕੀਤੀ ਸ਼ਿਰਕਤ
ਲੁਧਿਆਣਾ, 15 ਨਵੰਬਰ (ਬਿਓੂਰੋ) : ਰਾਮਗਡ਼ੀਆ ਬਰਦਰਹੁਡ (ਰਜਿ:) ਅਤੇ ਲੁਧਿਆਣਾ ਮਸ਼ੀਨ ਟੂਲ ਐਸੋਸੀਏਸ਼ਨ ਵਲੋਂ ਰਾਹੋਂ ਰੋਡ ਪਿੰਡ ਮੇਹਰਬਾਨ ਵਿਖੇ ਐਤਵਾਰ ਵਾਲੇ ਦਿਨ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਸ. ਆਤਮਾ ਸਿੰਘ ਸਾਗਰ ਅਕੈਡਮੀ ਦੇ ਵਿਚ ਪਡ਼ਦੇ ਬੱਚੇ ਅਤੇ ਉਨਾਂ ਦੇ ਮਾਪਿਆਂ ਨੇ ਵੀ ਵਿਸ਼ੇਸ਼ ਤੋਰ ਤੇ ਹਾਜ਼ਰੀ ਲਵਾਈ । ਅਕੈਡਮੀ ਦੇ ਸਮੂਹ ਸਟਾਫ ਅਤੇ ਉਪਸਿਥਤ ਮੈਂਬਰਾਂ ਨੇ ।ਮੇਅਰ ਹਰਚਰਨ ਸਿੰਘ ਗੋਹਲਵਡ਼ੀਆ ਨੂੰ ਸਮਾਗਮ ਵਿਚ ਆਉਣ ਤੇ ਜੀ ਆਇਆਂ ਕਿਹਾ। ਲੁਧਿਆਣਾ ਮਸ਼ੀਨ ਟੂਲ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਅਕੈਡਮੀ ਦੇ ਡਾਇਰੈਕਟਰ ਕਿਰਪਾਲ ਸਿੰਘ ਸਾਗਰ ਨੇ ਇਸ ਮੋਕੇ ਬੋਲਦਿਆਂ ਕਿਹਾ ਕਿ ਸ਼ਿਲਪਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਨੂੰ ਸਪਰਪਿਤ ਇਹ ਦਿਹਾਡ਼ਾ ਬਡ਼ੀ ਅਹਿਮੀਅਤ ਰੱਖਦਾ ਹੈ। ਬਾਬਾ ਵਿਸ਼ਵਕਰਮਾ ਨੇ ਉਦਯੋਗ ਸਥਾਪਿਤ ਕਰਨ ਵਾਸਤੇ ਅੋਜਾਰਾਂ ਅਤੇ ਮਸ਼ੀਨਾਂ ਦੀ ਤਕਨੀਕ ਇਸ ਦੁਨੀਆ ਨੂੰ ਦਿਤੀ। ਇਸੇ ਤਕਨੀਕ ਦੇ ਸਹਾਰੇ ਅੱਜ ਨਵੇਂ ਨਵੇਂ ਅੋਜਾਰ ਬਣਕੇ ਤਿਆਰ ਹੋ ਰਹੇ ਹਨ ਅਤੇ ਤਕਨੀਕ ਦੀ ਅਪਗਰੇਡੇਸ਼ਨ ਵੀ ਬਾਬਾ ਵਿਸ਼ਵਕਰਮਾ ਦੇ ਆਸਰੇ ਨਾਲ ਹੀ ਹੋ ਰਹੀ ਹੈ। ਇਸ ਮੌਕੇ ਮੇਅਰ ਹਰਚਰਨ ਸਿੰਘ ਗੋਹਲਵਡ਼ੀਆ ਨੇ ਕਿਹਾ ਕਿ ਜਿਸ ਮੇਜ਼, ਕੁਰਸੀ, ਟੇਬਲ ਅਤੇ ਲੇਕਚਰ ਸਟੈਂਡ ਤੇ ਅੱਜ ਇਹ ਸਾਰਾ ਸਮਾਗਮ ਹੋ ਰਿਹਾ ਹੈ, ਇਹ ਸਭ ਕੁਝ ਦੇਖ ਕੇ ਬਾਬਾ ਵਿਸ਼ਵਕਰਮਾ ਦਾ ਧਿਆਨ ਆਉਂਦਾ ਹੈ ਕਿ ਜਿਨੀ ਵੀ ਸ਼ਿਲਪਕਲਾ ਦੇ ਬਾਨੀ ਦੀ ਉਸਤਤ ਕਰੀ ਜਾਵੇ, ਉਨੀ ਹੀ ਥੋਡ਼ੀ ਹੈ। ਇਸ ਸਮਾਗਮ ਵਿਚ ਸ਼ਹਿਰ ਦੀਆਂ ਪ੍ਰਮੁਖ ਸਖਸ਼ੀਅਤਾਂ ਜਿਨਾਂ ਵਿਚ ਯੂ ਸੀ ਪੀ ਐਮ ਏ ਦੇ ਪ੍ਰਧਾਨ ਚਰਨਜੀਤ ਸਿੰਘ ਵਿਸ਼ਵਕਰਮਾ, ਰਾਮਗਡ਼ੀਆ ਬਰਦਰਹੁਡ ਦੇ ਫਾਉਂਡਰ ਨਰਿੰਦਰ ਸਿੰਘ ਮਠਾਡ਼ੂ, ਪੰਜਾਬ ਪਲਾਈਵੂਡ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਸੋਹਲ, ਪਨੇਸਰ ਮਕੈਨੀਕਲ ਵਰਕਸ ਗੋਬਿੰਦਗਡ਼ ਦੇ ਜਸਵੰਤ ਸਿੰਘ ਪਨੇਸਰ, ਕੇ ਡਬਲਯੂ ਇੰਜੀਨਿਅਰਿੰਗ ਵਰਕਸ ਦੇ ਅੇਮ ਡੀ ਸ਼੍ਰੀਮਤੀ ਭੁਪਿੰਦਰ ਕੋਰ ਅਤੇ ਡਾ. ਗੁਰਦੀਪ ਕੋਰ ਸਾਗਰ ਨੂੰ ਮੇਅਰ ਨੇ ਵਿਸ਼ਵਕਰਮਾ ਅਨਮੋਲ ਰਤਨ ਅਵਾਰਡ ਨਾਲ ਸਨਮਾਨਤ ਕੀਤਾ । ਸਕੂਲ ਦੇ ਪ੍ਰਬੰਧਕਾਂ ਵਲੋਂ ਗਰੀਬ, ਲੋਡ਼ਵੰਦ ਅਤੇ ਪਡ਼ਾਈ ਵਿਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਾਈਕਲਾਂ ਵੰਡੀਆਂ। ਹਾਜ਼ਿਰ ਬੱਚਿਆਂ ਦੇ ਮਾਪਿਆਂ ਨੇ ਸਕੂਲ ਵਲੋਂ ਸਮਾਗਮ ਵਿਚ ਕੀਤੇ ਪ੍ਰਬੰਧਾਂ ਦੀ ਭਾਰੀ ਸਲਾਘਾ ਕੀਤੀ। ਸਮਾਗਮ ਵਿਚ ਸਮਾਜਿਕ ਗਾਇਕ ਰੀਤੂ ਮਾਨ ਨੇ ਬਾਬਾ ਵਿਸ਼ਵਕਰਮਾ ਦੀ ਉਸਤਤੀ ਵਿਚ ਗੀਤ ਗਾਇਆ। ਗਾਇਕ ਕੇ ਦੀਪ ਨੇ ਪੰਜਾਬੀ ਗੀਤ ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਿਸਜ ਰੇਖਾ ਬੱਗਾ ਨੇ ਵੀ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਵਲੋਂ ਸਮਾਗਮ ਵਿਚ ਆਉਣ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਵਿਚ ਗੁਰਦਿਆਲ ਸਿੰਘ ਵੱਸਨ, ਅਮਰਜੀਤ ਸਿੰਘ ਸਾਗਰ, ਇਕਬਾਲ ਸਿੰਘ ਮਠਾਡ਼ੂ, ਉਪਕਾਰ ਸਿੰਘ ਸੱਗੂ, ਦਿਦਾਰ ਸਿੰਘ ਜੱਬਲ, ਤਜਿੰਦਰ ਸਿੰਘ ਵਿਰਦੀ, ਰਣਜੀਤ ਸਿੰਘ ਸੋਹਲ, ਮਨਜੀਤ ਸਿੰਘ ਸੋਹਲ, ਕੁਲਵਿੰਦਰ ਸਿੰਘ ਵਿਰਦੀ, ਮਨਜੀਤ ਸਿੰਘ ਵਿਰਸਨ, ਸੁਰਜੀਤ ਸਿੰਘ ਨੋਤਾ, ਸੁਰਜੀਤ ਸਿੰਘ ਲੋਟੇ, ਪ੍ਰਿੰਸੀਪਲ ਰਾਜਾ ਸਿੰਘ, ਜਸਵੰਤ ਸਿੰਘ ਨਾਗੀ, ਮਨਜੀਤ ਸਿੰਘ ਸੋਹਲ, ਸੁਰਜੀਤ ਸਿੰਘ ਸੋਹਲ, ਜੋਰਾਵਰ ਸਿੰਘ ਸਾਗਰ, ਅਰਬਿੰਦਰ ਸਿੰਘ ਮਠਾਡ਼ੂ, ਸਰੂਪ ਸਿੰਘ ਮਠਾਡ਼ੂ ਅਤੇ ਹੋਰ ਭਾਰੀ ਗਿਣਤੀ ਵਿਚ ਰਾਮਗਡ਼ੀਆ ਬਰਾਦਰੀ ਦੀਆਂ ਪ੍ਰਮੁਖ ਸ਼ਖਸ਼ੀਅਤਾਂ ਹਾਜ਼ਿਰ ਸਨ।

No comments:
Post a Comment