Monday, 23 November 2015




176ਵਾਂ ਮਹਾਨ ਖੂਨਦਾਨ ਕੈਂਪ ਕਲਯੁੱਗ ਦੇ ਅਵਤਾਰ ਧੰਨ-ਧੰਨ ਸ਼੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲਗਾਇਆ ਗਿਆ
ਲੁਧਿਆਣਾ, 22 ਨਵੰਬਰ (ਬਿਓੂਰੋ) : ਗੁਰਦੁਆਰਾ ਸਾਹਿਬ ਬਾਬੇ ਸ਼ਹੀਦ ਅਜਨੋਦ ਵਿਖੇ ਦਸਵੀਂ ਦੇ ਦਿਹਾਡ਼ੇ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮਨੁੱਖਤਾ ਦੇ ਭਲੇ ਲਈ 176ਵਾਂ ਮਹਾਨ ਖੂਨਦਾਨ ਕੈਂਪ ਕਲਯੁੱਗ ਦੇ ਅਵਤਾਰ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਇਆ ਗਿਆ। ਜਿਸ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬੇ ਸ਼ਹੀਦ ਸਪਰੋਟਸ ਵੈਲਫੇਅਰ ਕਲੱਬ (ਰਜਿ:) ਦੇ ਸਹਿਯੋਗ ਨਾਲ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ: ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਐਸ.ਡੀ.ਉ ਕਮਲਜੀਤ ਸਿੰਘ ਪਾਵਰਕਾਮ ਦੋਰਾਹਾ ਨੇ ਕੀਤਾ ਉਨਾਂ ਕਿਹਾ ਕਿ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਜੱਥੇ: ਨਿਮਾਣਾ ਸਾਹਿਬ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬੇ ਸ਼ਹੀਦ ਸਪੋਰਟਸ ਕਲੱਬ ਦੇ ਸਹਿਯੋਗੀਆਂ ਦੀ ਅਣੱਥਕ ਕੋਸ਼ਿਸ਼ ਅਤੇ ਮਿਹਨਤ ਦਾ ਸਦਕਾ ਇਹ ਖੂਨਦਾਨ ਕੈਂਪ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਨਤੀਜਾ ਹੈ। ਜੱਥੇ: ਨਿਮਾਣਾ ਅਤੇ ਉਨਾਂ ਦੇ ਸਹਿਯੋਗ ਸਮਾਜ ਸੇਵਾ ਵਿੱਚ ਮੀਲ ਦਾ ਪੱਥਰ ਅੱਗੇ ਵਧਾ ਕੇ ਨਵਾਂ ਰਸਤਾ ਬਣਾ ਰਹੇ ਹਨ। ਇਸ ਮੌਕੇ ਸੁਸਾਇਟੀ ਦੇ ਸੇਵਾਦਾਰ ਬਲਜੀਤ ਸਿੰਘ ਦਿਉਲ, ਰਾਜਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਪ ਦੌਰਾਨ 77 ਯੂਨਿਟ ਇੱਕਤਰ ਹੋਏ। ਬਲੱਡ ਯੁਨਿਟ ਸਿਵਲ ਹਸਪਤਾਲ ਬੀ.ਟੀ.ਉ ਡਾ: ਗੁਰਿੰਦਰਦੀਪ ਸਿੰਘ ਗਰੇਵਾਲ ਦੀ ਟੀਮ ਦੇ ਨਿੱਘੇ ਸਹਿਯੋਗ ਨਾਲ ਇੱਕਤਰ ਕੀਤਾ। ਇਸ ਮੌਕੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰੰਜਨ ਸਿੰਘ, ਸਰਬਜੀਤ ਸਿੰਘ ਡੀ.ਸੀ ਸੁਖੀ ਅਜਨੋਦ, ਅਮਰੀਕ ਸਿੰਘ, ਨਿਰਮਲ ਸਿੰਘ, ਗੁਰਬੀਰ ਸਿੰਘ ਸਿੱਧੂ, ਰਿੰਕੂ, ਹਰਦੀਪ ਸਿੰਘ, ਰਛਪਾਲ ਸਿੰਘ ਨਾਲਾ, ਬੱਬੂ ਸਿੱਧੂ, ਜਗਦੇਵ ਸਿੰਘ ਜੱਗੀ, ਅਬਨਿੰਦਰ ਸਿੰਘ ਸਿੱਧੂ ਆਦਿ ਹਾਜ਼ਿਰ ਸਨ।

No comments:

Post a Comment