Saturday, 7 November 2015


ਅੱਖਾਂਦਾਨ ਕਰਨ ਵਿੱਚ ਪੰਜਾਬ ਦੇਸ਼ ਚੋਂ ਮੋਹਰੀ-ਡਾ. ਰਮੇਸ਼
ਸੂਫੀ ਗਾਇਕ ਵੱਲੋਂ ਹਰੇਕ ਸਟੇਜ ਤੋਂ ਅੱਖਾਂਦਾਨ ਕਰਨ ਦਾ ਹੋਕਾ ਦੇਣ ਦਾ ਭਰੋਸਾ
ਲੁਧਿਆਣਾ, 5 ਨਵੰਬਰ (ਬਿਓੂਰੋ) : ਲੋਕਾਂ ਵਿੱਚ ਅੱਖਾਂ ਰੂਪੀ ਚਾਨਣ ਵੰਡ ਰਹੀ ਸਥਾਨਕ ਬੀਆਰਐਸ ਨਗਰ ਵਿਖੇ ਸਥਿੱਤ ਪੁਨਰਜੋਤ ਆਈ ਬੈਂਕ ਸੁਸਾਇਟੀ ਰਜਿ. ਦਾ ਅੱਖਾਂਦਾਨ ਕਰਨ ਦਾ ਸੰਦੇਸ਼ ਦਿੰਦਾ 'ਪੁਨਰਜੋਤ ਗੁਲਦਸਤਾ' ਮੈਗਜ਼ੀਨ ਅੱਜ ਸੂਫੀ ਗਾਇਕ ਕਨਵਰ ਗਰੇਵਾਲ ਨੇ ਰਿਲੀਜ਼ ਕੀਤਾ। ਸੁਸਾਇਟੀ ਦੇ ਇੰਚਾਰਜ਼ ਸਟੇਟ ਐਵਾਰਡੀ ਡਾ. ਰਮੇਸ਼ ਨੇ ਇਸ ਮੌਕੇ ਕਰਵਾਏ ਇੱਕ ਸਾਦੇ ਸਮਾਗਮ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਅੱਖਾਂਦਾਨ ਕਰਨ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਪੰਜਾਬ ਵਿੱਚ 10 ਲੱਖ ਵਿਅਕਤੀਆਂ ਨੂੰ ਅੱਖਾਂ ਲਾਈਆਂ ਜਾ ਚੁੱਕੀਆਂ ਹਨ। ਪੰਜਾਬੀਆਂ ਅੰਦਰ ਜਾਗਰੂਕਤਾ ਆਉਂਣ ਨਾਲ ਪੰਜਾਬ ਵਿੱਚ ਅੱਜ ਅੱਖਾਂਦਾਨ ਦੀ ਕਰਨ ਦੀ ਸੰਖਿਆ ਵਧ ਗਈ ਹੈ ਜਦੋਂ ਕਿ ਲੈਣ ਵਾਲਿਆਂ ਦੀ ਗਿਣਤੀ ਘੱਟ ਹੈ। ਹੁਣ ਪੰਜਾਬ ਵਿੱਚੋਂ ਅੱਖਾਂ ਬਾਕੀ ਦੇਸ਼ ਨੂੰ ਭੇਜੀਆਂ ਜਾ ਰਹੀਆਂ ਹਨ। ਉਹਨਾਂ ਪੱਤਰਕਾਰਾਂ ਨੂੰ ਵੀ ਅੱਖਾਂਦਾਨ ਕਰਨ ਬਾਰੇ ਲੋਕਾਂ ਨੂੰ ਹੋਕਾ ਦੇਣ ਦੀ ਅਪੀਲ ਕੀਤੀ।
ਮੈਗਜ਼ੀਨ ਰਿਲੀਜ਼ ਕਰਨ ਆਏ ਸੂਫੀ ਗਾਇਕ ਕਨਵਰ ਗਰੇਵਾਲ ਨੇ ਡਾ. ਰਮੇਸ਼ ਦੀਆਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੁੰਦਿਆਂ ਮਰਨ ਉਪਰੰਤ ਅੱਖਾਂਦਾਨ ਕਰਨ ਦਾ ਪ੍ਰਣ ਕੀਤਾ। ਉਹਨਾਂ ਕਿਹਾ ਕਿ ਉਹ ਆਪਣੀ ਹਰੇਕ ਸਟੇਜ਼ ਤੋਂ ਲੋਕਾਂ ਨੂੰ ਅੱਖਾਂਦਾਨ ਕਰਨ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਉਹਨਾਂ ਆਪਣੇ ਗੀਤ ਦੀਆਂ ਦੋ ਲਾਈਨਾਂ ਗਾ ਕੇ ਲੋਕਾਂ ਨੂੰ ਮਾਨਵਤਾ ਸੇਵਾ ਵਿੱਚ ਲੱਗਣ ਦਾ ਹੋਕਾ ਵੀ ਦਿੱਤਾ।
ਇਸ ਮੌਕੇ ਕੌਂਸਲਰ ਅੰਮ੍ਰਿਤਪਾਲ ਸਿੰਘ, ਸਾਬਕਾ ਮੇਅਰ ਹੰਸਲੋ ਲੰਡਨ ਅਤੇ ਉਹਨਾਂ ਦੀ ਪਤਨੀ ਤੋਂ ਇਲਾਵਾ ਸੁਸਾਇਟੀ ਦੇ ਸਕੱਤਰ ਸੁਭਾਸ਼ ਮਲਿਕ, ਮਨਜੀਤ ਸਿੰਘ ਮਹਿਰਮ, ਰਣਜੀਤ ਝੁਨੇਰ, ਪੁਨਰਜੋਤ ਫਗਵਾੜਾ ਦੇ ਕੋ-ਆਰਡੀਨੇਟਰ ਅਸ਼ੋਕ ਮਹਿਰਾ, ਮੀਡੀਆ ਇੰਚਾਰਜ਼ ਜਤਿੰਦਰ ਸਿੰਘ ਪਮਾਲ, ਜਸਵਿੰਦਰ ਕੁਮਾਰ ਮੈਨੇਜ਼ਰ, ਲਖਵੀਰ ਸਿੰਘ ਲੱਕੀ ਅਤੇ ਗੁਰਨਾਮ ਸਿੰਘ ਆਦਿ ਹਾਜ਼ਿਰ ਸਨ।

No comments:

Post a Comment