Thursday, 26 November 2015




ਰਾਜਨੀਤਿਕ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਤਾਕਤਾਂ ਨੂੰ ਕਰਨ ਬੇਨਕਾਬ-ਬਖਸ਼ੀ
ਲੁਧਿਆਣਾ, 25 ਨਵੰਬਰ (ਬਿਓੂਰੋ) : “ ਦ ਐਂਟੀ ਕਰਾਈਮ ਫਰੰਟ ਅਗੈਂਸਟ ਕਰਪਸ਼ਨ“ ਦੀ ਇਕ ਬੈਠਕ ਮੁੱਖ ਦਫਤਰ ਚੰਦਰ ਨਗਰ ਵਿੱਖੇ ਰਾਸ਼ਟਰੀ ਚੇਅਰਮੈਨ ਯੋਗੇਸ਼ ਬਖਸ਼ੀ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿੱਚ ਪਿੱਛਲੇ ਦਿਨੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਭਾਗਵਤ ਗੀਤਾ ਅਤੇ ਸ਼੍ਰੀ ਰਮਾਇਣ ਦੇ ਪਵਿੱਤਰ ਗ੍ਰੰਥਾਂ ਦੀ ਹੋਈ ਬੇਅਦਬੀ 'ਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ “ ਦ ਐਂਟੀ ਕਰਾਈਮ ਫਰੰਟ ਅਗੈਂਸਟ ਕਰਪਸ਼ਨ“ ਦੇ ਰਾਸ਼ਟਰੀ ਚੇਅਰਮੈਨ ਯੋਗੇਸ਼ ਬਖਸ਼ੀ ਨੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਗੰਦੀ ਰਾਜਨੀਤੀ ਤੋਂ ਉੱਪਰ ਉੱਠਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਤਾਕਤਾਂ ਨੂੰ ਬੇਨਕਾਬ ਕਰਕੇ ਅਮਨ ਸ਼ਾਂਤੀ ਅਤੇ ਸਦੀਆਂ ਪੁਰਾਣੇ ਆਪਸੀ ਭਾਈਚਾਰੇ ਨੂੰ ਮਜਬੂਤ ਕਰਨ ਦੇ ਲਈ ਆਪਣਾ ਫਰਜ਼ ਨਿਭਾਉਣ । ਇਸ ਮੌਕੇ “ ਦ ਐਂਟੀ ਕਰਾਈਮ ਫਰੰਟ ਅਗੈਂਸਟ ਕਰਪਸ਼ਨ“ ਦੇ ਰਾਸ਼ਟਰੀ ਪ੍ਰਧਾਨ ਵਿਜੈ ਕੁਮਾਰ, ਉੱਪ ਪ੍ਰਧਾਨ ਸੌਰਭ ਬਖਸ਼ੀ,ਰਾਜੂ ਕਸ਼ਯਪ,ਦੀਪਕ ਕੁਮਾਰ,ਅਸ਼ਵਨੀ ਲਾਲੀ, ਉਪਿੰਦਰ ਸਿੰਘ,ਰਾਹੁਲ ਸ਼ਰਮਾ,ਜਗਦੀਪ ਸਿੰਘ,ਰਣਜੀਤ ਸਿੰਘ,ਅਜੀਤ ਵਿਆਸ ,ਮਹੇਸ਼ ਗੁੱਪਤਾ ਅਤੇ ਸੁਰਭੀ ਆਦਿ ਹਾਜ਼ਿਰ ਸਨ।

No comments:

Post a Comment