Wednesday, 4 November 2015


ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਕੀਤਾ ਵਿਧਾਇਕ ਬੈਂਸ ਭਰਾਵਾਂ ਦਾ ਸਨਮਾਨ
ਲੁਧਿਆਣਾ 3 ਨਵੰਬਰ (ਬਿਓੂਰੋ) :ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਕਈ ਦਿਨ ਜੇਲ ਰਹਿ ਕੇ ਆਏ ਹਨ, ਉਹਨਾਂ ਦੇ ਕੋਟ ਮੰਗਲ ਸਿੰਘ ਸਥਿਤ ਗ੍ਰਹਿ ਵਿਖੇ ਪਹੁੰਚ ਕੇ ਅੱਜ ਸਿੰਘ ਸਾਹਿਬ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਜੋ ਕਿ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਹਨ, ਬੈਂਸ ਭਰਾਵਾਂ ਦਾ ਸਨਮਾਨ ਕੀਤਾ।ਇਸ ਮੋਕੇ ਬੈਂਸ ਭਰਾਵਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਿਰਦੋਸ਼ਾਂ ਉੱਤੇ ਕੀਤੇ ਗਏ ਤਸ਼ੱਦਦ ਦੇ ਖਿਲਾਫ ਅਵਾਜ ਬੁਲੰਦ ਕਰ ਕੇ ਉਹਨਾਂ ਨੇ ਸਿਰਫ ਆਪਣਾ ਫਰਜ ਨਿਭਾਇਆ ਹੈ ਤੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਉਹ ਇਸ ਸ਼ਾਂਤਮਈ ਸੰਘਰਸ਼ ਨੂੰ ਜਾਰੀ ਰੱਖਣਗੇ ਤੇ ਇਸ ਲਈ ਉਹਨਾਂ ਨੂੰ ਸਰਕਾਰ ਦੇ ਝੂਠੇ ਪਰਚੇ ਤੇ ਜੇਲਾਂ ਨਹੀਂ ਰੋਕ ਸਕਦੀਆਂ।ਇਸ ਮੋਕੇ ਪ੍ਰਦੀਪ ਗੋਗੀ ਸ਼ਰਮਾ,ਕੋਂਸਲਰ ਪਰਮਿੰਦਰ ਸਿੰਘ ਸੋਮਾ,ਗੁਰਵਿੰਦਰ ਸਿੰਘ ਮੱਕੜ,ਬਲਦੇਵ ਸਿੰਘ ਸਵੱਦੀ ਆਦਿ ਹਾਜ਼ਿਰ ਸਨ।

No comments:

Post a Comment