ਭਾਈ ਘਨਈਆਂ ਜੀ ਮਿਸਨ ਸੇਵਾ ਸੁਸਾਇਟੀ ਵੱਲੋਂ 129ਵਾਂ ਮਹਾਨ ਖੂਨਦਾਨ ਕੈਂਪ ਪਿੰਡ ਚੌਕੀਮਾਨ ਵਿਖੇ ਲਗਾਇਆ
ਲੁਧਿਆਣਾ, 10 ਫਰਵਰੀ (ਸਤ ਪਾਲ ਸੋਨੀ) : ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਨਗਰ ਵਿਕਾਸ ਸਭਾ ਦੇ ਸਹਿਯੋਗ ਨਾਲ 129ਵਾਂ ਮਹਾਨ ਖੂਨਦਾਨ ਕੈਂਪ ਪਿੰਡ ਚੌਕੀਮਾਨ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ: ਤਰਨਜੀਤ ਸਿੰਘ ਨਿਮਾਣਾ ਨੇ ਕੀਤਾ। ਉਨ•ਾਂ
ਇਸ ਮੌਕੇ ਕਿਹਾ ਕਿ ਸਾਨੂੰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਤੇ ਚੱਲਦਿਆਂ ਗੁਰੂ ਗੰ੍ਰਥ ਸਾਹਿਬ ਜੀ ਦੇ ਲੜ ਲੱਗਕੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸੇਵਾ ਸਿਮਰਨ ਨਾਲ ਜੁੜ ਕੇ ਦੇਸ਼ ਕੌਮ ਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਚਾਹੀਦਾ ਹੈ। ਇਸ ਮੌਕੇ ਜੱਥੇ: ਨਿਮਾਣਾ ਨੇ ਨਗਰ ਵਿਕਾਸ ਸਭਾ ਸੁਸਾਇਟੀ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਈ ਘਨ•ਈਆ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣਾ ਹਰ ਸਾਲ ਖੂਨਦਾਨ ਕੈਂਪ, ਮੈਡੀਕਲ ਕੈਂਪ ਲਗਾਣੇ ਅਤੇ ਲੋੜਵੰਦਾਂ ਦੀ ਹਰ ਤਰ•ਾਂ ਦੀ ਮਦਦ ਕਰਨੀ, ਇਹੋ ਜਿਹੇ ਉਪਰਾਲੇ ਕਰਨ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ। ਕੈਂਪ ਦੌਰਾਨ 150 ਯੂਨਿਟ ਖੂਨ ਇੱਕਠਾ ਹੋਇਆ ਜੋ ਕਿ ਨਿਸ਼ਕਾਮ ਤੌਰ ਤੇ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਤੇ ਰੈਡ ਕਰਾਸ ਬਲੱਡ ਬੈਂਕ ਦੀ ਟੀਮਾਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਗੁਰਮੀਤ ਸਿੰਘ, ਇੰਦਰਪਾਲ ਸਿੰਘ ਬਿੰਦਰਾ, ਸੁਖਮਿੰਦਰ ਸਿੰਘ ਕੈਰੋਂ, ਰਛਪਾਲ ਸਿੰਘ ਖਾਲਸਾ, ਨਿਰੰਜਣ ਸਿੰਘ, ਜਸਮੇਲ ਸਿੰਘ ਧਾਲੀਵਾਲ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਜੱਸਾ ਸਿੰਘ, ਗੁਰਪ੍ਰੀਤ ਸਿੰਘ, ਚੰਨਪ੍ਰੀਤ ਸਿੰਘ, ਜਸਦੀਪ ਸਿੰਘ ਚੌਕੀਮਾਨ, ਐਨ.ਜੀ.ਓ ਸਮਾਜ ਸੇਵਾ ਸੰਸਥਾ ਤੇ ਲੋਕ ਸੇਵਾ ਸੁਸਾਇਟੀ ਦੇ ਨੌਜਵਾਨਾਂ ਨੇ ਕੈਂਪ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।
No comments:
Post a Comment