ਤਲਾਕ ਦੇ ਚੱਲ ਰਹੇ ਕੇਸ ਵਿੱਚ ਦਬਾਅ ਬਣਾਉਣ ਲਈ ਕੀਤਾ ਆਪਣੇ ਹੀ 6 ਸਾਲਾ ਪੁੱਤਰ ਨੂੰ ਅਗਵਾਹ
ਲੁਧਿਆਣਾ, 9 ਫਰਵਰੀ (ਸਤ ਪਾਲ ਸੋਨੀ) : ਰੁਪਿੰਦਰ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਜੱਗਾ ਕਲੋਨੀ ਭਾਮੀਆਂ ਰੋਡ ਨੇ ਪੁਲਿੱਸ ਕੰਟਰੋਲ ਰੂਮ ਨੂੰ ਫੋਨ ਕਰਕੇ ਦਸਿਆ ਕਿ ਉਸ ਦਾ 6 ਸਾਲਾ ਲਡ਼ਕਾ ਬਵਨਜੀਤ ਸਿੰਘ ਘਰ ਦੇ ਸਾਹਮਣੇ ਖੁੱਲੇ ਮੈਦਾਨ ਵਿੱਚ ਸਾਥੀ ਬਚਿੱਆਂ ਦੇ ਨਾਲ ਖੇਲ ਰਿਹਾ ਸੀ ਤਾਂ ਬੱਚੇ ਨੂੰ ਪਤੰਗ ਦਾ ਲਾਲਚ ਦੇਕੇ ਸਫੇਦ ਰੰਗ ਦੀ ਐਕਟਿਵਾ 'ਤੇ ਦੋ ਵਿਅਕਤੀ ਅਗਵਾ ਕਰਕੇ ਲੈ ਗਏ । ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਏ.ਡੀ.ਸੀ.ਪੀ.ਕਰਾਈਮ, ਏ.ਡੀ.ਸੀ.ਪੀ.ਕਰਾਈਮ-4 ਅਤੇ ਏ.ਸੀ.ਪੀ.ਸਾਹਨੇਵਾਲ ਦੀ ਨਿਗਰਾਨੀ ਵਿੱਚ ਇਕ ਉੱਚ ਪੱਧਰੀ ਟੀਮ ਦਾ ਗਠਨ ਕੀਤਾ ਗਿਆ । ਇਸ ਟੀਮ ਵਿੱਚ ਸ਼ਾਮਿਲ ਮੁੱਖ ਅਫਸਰ ਥਾਣਾ ਜਮਾਲਪੁੱਰ ਅਤੇ ਸੀ.ਆਈ.ਏ ਦੀਆਂ ਟੀਮਾਂ ਨੇ ਤਫਤੀਸ਼ ਕਰਦਿਆਂ ਹੋਇਆਂ ਵਾਰਦਾਤ ਦੇ ਚਾਰ ਘੰਟਿਆਂ ਵਿੱਚ ਹੀ ਬਵਨਜੀਤ ਸਿੰਘ ਨੂੰ ਪ੍ਰੀਤੀ ਦਾ ਢਾਬਾ ਫਿਰੋਜਪੁੱਰ ਰੋਡ ਤੋਂ ਦੋਸ਼ੀਆਂ ਅਮਨਪ੍ਰੀਤ ਸਿੰਘ ਉਰਫ ਅਮਨ ਨੂੰ ਉਸ ਦੇ ਸਾਥੀਆਂ ਬਲਦੇਵ ਸਿੰਘ ਉਰਫ ਬੱਬੂ ਅਤੇ ਵਿਕਾਸ ਸਿੰਗਲਾ ਸਮੇਤ ਬਰਾਮਦ ਕਰ ਲਿਆ । ਸ਼੍ਰੀ ਨਵੀਨ ਸਿੰਗਲਾ ਡੀ.ਸੀ.ਪੀ. ਲੁਧਿਆਣਾ ਨੇ ਦਸਿਆ ਕਿ ਦੋਸ਼ੀਆਂ ਨੇ ਬਵਨਜੀਤ ਨੂੰ ਜੱਗਾ ਕਲੋਨੀ, ਭਾਮੀਆਂ ਰੋਡ ਤੋਂ ਸਫੇਦ ਰੰਗ ਦੀ ਐਕਟਿਵਾ 'ਤੇ ਅਤੇ ਬਾਦ ਵਿੱਚ ਕਾਰ ਵਿੱਚ ਪ੍ਰੀਤੀ ਦਾ ਢਾਬਾ ਫਿਰੋਜਪੁੱਰ ਰੋਡ 'ਤੇ ਲੈ ਗਏ । ਉਨਾਂ• ਪ੍ਰੀਤੀ ਨੂੰ ਕਿਹਾ ਕਿ ਉਨਾਂ• ਦਾ ਅਦਾਲਤ ਵਿੱਚ ਚਲ ਰਿਹਾ ਹੈ । ਇਸ ਲਈ ਉਹ ਬਵਨਜੀਤ ਨੂੰ ਉਸ ਦੇ ਕੋਲ ਛੱਡ ਆਏ । ਸ਼੍ਰੀ ਨਵੀਨ ਸਿੰਗਲਾ ਡੀ.ਸੀ.ਪੀ. ਲੁਧਿਆਣਾ ਨੇ ਦਸਿਆ ਕਿ ਅਮਨਪ੍ਰੀਤ ਦੁੱਗਰੀ ਵਿੱਖੇ ਕਾਰਾਂ ਦੀ ਖਰੀਦ ਵੇਚ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਜਦ ਕਿ ਵਿਕਾਸ ਸਿੰਗਲਾ ਬੈਂਕਾਂ ਦੇ ਏ.ਟੀ.ਐਮ ਦੀ ਮੁਰੰਮਤ ਦਾ ਕੰਮ ਕਰਦਾ ਹੈ । ਅਮਨਪ੍ਰੀਤ ਦਾ ਵਿਆਹ 7 ਸਾਲ ਪਹਿਲਾਂ ਰੁਪਿੰਦਰ ਕੌਰ ਨਾਲ ਹੋਇਆ ਸੀ । ਉਨਾਂ• ਦਾ ਇਕ ਛੇ ਸਾਲਾ ਲਡ਼ਕਾ ਬਵਨਜੀਤ ਸਿੰਘ ਹੈ । । ਉਨਾਂ• ਦਾ ਆਪਸ ਵਿੱਚ ਲਡ਼ਾਈ ਝਗਡ਼ਾ ਰਹਿੰਦਾ ਸੀ ਜਿਸ ਕਾਰਨ ਪਿੱਛਲੇ ਦੋ ਸਾਲ ਤੋਂ ਅਦਾਲਤ 'ਚ ਤਲਾਕ ਦਾ ਮੁੱਕਦਮਾ ਵੀ ਚੱਲ ਰਿਹਾ ਹੈ ।ਮੁੱਕਦਮੇ ਵਿੱਚ ਦਬਾਅ ਬਣਾਉਣ ਅਤੇ ਸਮਝੌਤੇ ਦੀ 26 ਲੱਖ ਰੁਪਏ ਦੀ ਰਕਮ ਨ ਦੇਣ ਦੇ ਉਦੇਸ਼ ਨਾਲ ਅਮਨਪ੍ਰੀਤ ਨੇ ਆਪਣੇ ਪਿਤਾ ਨਾਲ ਰੱਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ।
No comments:
Post a Comment