ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸਭਿਆਚਾਰਕ ਮੇਲਾ
ਆਪਣੀ ਮਾਂ ਬੋਲੀ ਪੰਜਾਬੀ ਤੇ ਵਿਰਸੇ ਤੇ ਮਾਨ ਕਰੋ - ਸਤਿੰਦਰਪਾਲ ਸਿੱਧਵਾਂ
ਕੈਨੇਡਾ 'ਚ ਪੰਜਾਬੀ ਟੀਚਰ ਰੱਖੇ ਜਾਂਦੇ ਹਨ ਪਰ ਇੱਥੇ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾ ਮਿਲਦੀ ਹੈ - ਹਰਭਜਨ ਮਾਨ-ਫਿਰੋਜ਼ਖਾਨ
ਲੁਧਿਆਣਾ 26 ਫਰਵਰੀ ( ਸਤ ਪਾਲ ਸੋਨੀ ) : ਸਭਿਆਚਾਰਕ ਲੋਕ ਮੰਚ ਪੰਜਾਬ ਵਲੋਂ ਲੁਧਿਆਣਾ ਵਿਖੇ ਈਸਾ ਨਗਰੀ ਪੁਲੀ ਸਥਿਤ ਡਾ: ਏ.ਵੀ.ਐਮ. ਪਬਲਿਕ ਸੀ:ਸੈ: ਸਕੂਲ ਵਿੱਚ ਮੰਚ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਖੁਰਾਣਾ, ਰਾਜੀਵ ਕੁਮਾਰ ਲਵਲੀ ਪ੍ਰਧਾਨ ਡਾ: ਏ.ਵੀ.ਐਮ ਸਕੂਲ, ਮੰਚ ਦੇ ਪ੍ਰਧਾਨ ਪਵਨਦੀਪ ਸਿੰਘ ਮਦਾਨ ਦੀ ਅਗਵਾਈ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸਭਿਆਚਾਰਕ ਮੇਲਾ ਸਕੂਲ ਦੀ ਖੁਲ•ੀ ਗਰਾਊਂਡ ਵਿੱਚ ਕਰਵਾਇਆ ਗਿਆ । ਮੁੱਖ ਮਹਿਮਾਨ ਵਜੋਂ ਇਕਬਾਲ ਮਾਹਲ ਰੇਡੀਓ ਕੈਨੇਡਾ ਅਤੇ ਸਤਿੰਦਰਪਾਲ ਸਿੰਘ ਸਿੱਧਵਾਂ ਪੰਜਾਬੀ ਲਹਿਰਾਂ ਰੇਡੀਓ ਟਰਾਂਟੋ (ਕੈਨੇਡਾ) ਪਹੁੰਚੇ । ਇਸ ਮੌਕੇ ਸਵ: ਜਗਦੇਵ ਸਿੰਘ ਜੱਸੋਵਾਲ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਨੂੰ ਮੰਚ ਦੇ ਅਹੁਦੇਦਾਰਾ ਵਲੋਂ ਹਰਦਿਆਲ ਸਿੰਘ ਅਮਨ, ਪ੍ਰਗਟ ਸਿੰਘ ਗਰੇਵਾਲ ਤੇ ਹੋਰ ਪਤਵੰਤਿਆਂ ਨੂੰ ਨਾਲ ਲੈ ਕੇ ਕੀਤਾ ਗਿਆ । ਇਸ ਮੌਕੇ ਸਤਿੰਦਰਪਾਲ ਸਿੰਘ ਸਿੱਧਵਾਂ ਜੋ ਕੈਨੇਡਾ ਰਹਿੰਦੇ ਹੋਏ ਵੀ ਪੰਜਾਬ ਦੀ ਮਿੱਟੀ, ਪੰਜਾਬੀ ਵਿਰਸੇ ਤੇ ਪੰਜਾਬੀ ਸਭਿਆਚਾਰ ਨਾਲ ਜੁਡ਼ੇ ਹੋਏ ਹਨ ਤੇ ਕੈਨੇਡਾ ਵਿਖੇ ਪੰਜਾਬੀ ਲਹਿਰਾਂ ਰੇਡੀਓ ਚਲਾ ਰਹੇ ਹਨ ਨੇ ਕਿਹਾ ਕਿ ਜਿਹਡ਼ੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਹਨ ਉਹ ਸਦਾ ਲਈ ਰੁੱਲ ਜਾਂਦੀਆਂ ਹਨ ਸੋ ਆਪਣੀ ਪੰਜਾਬੀ ਬੋਲੀ ਤੇ ਵਿਰਸੇ ਤੇ ਮਾਣ ਕਰੋ ਉਨ•ਾਂ ਅੱਗੇ ਕਿਹਾ ਕਿ ਬਾਪੂ ਪਾਰਸ ਦੀ ਕਲਮ ਦੇ ਬੋਲ ਹਨ ਕਿ ”ਪਾਰਸ ਮਿੱਟ ਜਾਂਦੀ ਅੱਖਰ ਗਲਤ ਵਾਗੂੰ ਜਿਹਡ਼ੀ ਕੌਮ ਆਪਣੀ ਬੋਲੀ ਭੁੱਲ ਜਾਵੇ” ਸੋ ਤੁਸੀ ਬੋਲੀ ਨੂੰ ਵਿਸਾਰ ਰਹੇ ਹੋ ਪਰ ਅਸੀਂ ਕੈਨੇਡਾ 'ਚ ਗੋਰੇ ਵੀ ਪੰਜਾਬੀ ਬੋਲਣ ਲਾ ਦਿੱਤੇ ਹਨ ਇਸ ਵੇਲੇ ਉਨ•ਾਂ ਦਾ ਬੇਟਾ ਨਵਰੀਤ ਸਿੰਘ ਸਿੱਧੂ ਵੀ ਨਾਲ ਸੀ । ਸੰਸਾਰ ਪ੍ਰਸਿੱਧ ਗਾਇਕ ਤੇ ਨਾਇਕ ਹਰਭਜਨ ਮਾਨ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਅਸੀਂ ਕੈਨੇਡਾ ਵੱਸਦੇ ਪੰਜਾਬੀਆਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਪਡ਼•ਾਉਣ ਲਈ ਟੀਚਰ ਰੱਖੇ ਹੋਏ ਹਨ ਪਰ ਬਡ਼ੇ ਦੁੱਖ ਦੀ ਗੱਲ ਹੈ ਕਿ ਸਾਡੇ ਹੀ ਪੰਜਾਬ ਵਿੱਚ ਪਬਲਿਕ ਸਕੂਲਾ ਵਿੱਚ ਪਡ਼•ਨ ਵਾਲੇ ਬੱਚਿਆ ਨੂੰ ਪੰਜਾਬੀ ਬੋਲਣ ਤੇ ਸਜ਼ਾ ਦਿੱਤੀ ਜਾਂਦੀ ਹੈ ਸੋ ਇਸ ਬਾਰੇ ਸਾਨੂੰ ਸਾਰਿਆਂ ਨੂੰ ਸਾਡੀ ਪੰਜਾਬੀ ਜੁਬਾਨ ਦਾ ਸਤਿਕਾਰ ਬਰਕਰਾਰ ਰੱਖਣ ਲਈ ਜੂਝਣਾ ਪਵੇਗਾ । ਇਸ ਮੌਕੇ ਹਰਭਜਨ ਮਾਨ ਨੇ ਗੀਤ ਗਾਇਆ ”ਮੈਨੂੰ ਇਓਂ ਨਾ ਮਨੋ ਵਿਰਾਸੋ ਵੇ-ਮੈਂ ਤੇਰੀ ਮਾਂ ਦੀ ਬੋਲੀ ਹਾਂ” ”ਆ ਸੋਹਣਿਆਂ ਵੇ ਜੱਗ ਜਿਉਂਦਿਆ ਦੇ ਮੇਲੇ” ਗਾ ਕੇ ਵਾਹ-ਵਾਹ ਖੱਟੀ । ਸਟੇਜ ਤੋਂ ਆਉਣ ਤੋਂ ਪਹਿਲਾ ਜੱਸੋਵਾਲ ਦੀ ਪਤਨੀ ਬੀਬੀ ਸੁਰਜੀਤ ਕੌਰ ਦੀ ਬੁੱਕਲ ਵਿੱਚ ਰੋਂਦਿਆ ਕਿਹਾ ਕਿ ਬਾਪੂ ਜੱਸੋਵਾਲ ਮੇਰਾ ਪਿਓ ਵੀ ਸੀ, ਮੇਰਾ ਗੁਰੂ ਵੀ ਸੀ । ਜੇਕਰ ਬਾਪੂ ਜੱਸੋਵਾਲ ਮੈਨੂੰ ਕੈਨੇਡਾ ਤੋਂ ਇੱਥੇ ਲੈ ਕੇ ਨਾ ਆਉਂਦਾ ਤਾਂ ਮੈਂ ਹਰਭਜਨ ਮਾਨ ਨਾ ਹੁੰਦਾ । ਇਸ ਮੌਕੇ ਪੁਖਤਾ ਗਾਇਕੀ ਦੇ ਮਾਲਕ ਫਿਰੋਜ਼ਖਾਨ ਨੇ ”ਪਾਣੀ ਦੀਆਂ ਛੱਲਾਂ ਹੋਵਣ-ਤੂੰ ਹੋਵੇਂ ਮੈਂ ਹੋਵਾਂ” ਅਤੇ ਸਰੋਤਿਆਂ ਦੀ ਫਰਮਾਇਸ਼ ਤੇ ਹੋਰ ਗੀਤ ਗਾ ਕੇ ਆਪਣੀ ਸੁਥਰੀ ਗਾਇਕੀ ਦਾ ਸਬੂਤ ਦਿੱਤਾ । ਸੁਨੱਖੇ ਗਾਇਕ ਇੰਦਰਜੀਤ ਨਿੱਕੂ ਨੇ ਸਰੋਤਿਆਂ ਨੂੰ ਨਾਲ ਲੈ ਕੇ ਆਪਣੇ ਚਰਚਿਤ ਗੀਤ ਜਿਵੇਂ ”ਸੱਜਣਾਂ ਦੇ ਰੇਸ਼ਮੀ ਰੁਮਾਲ ਨੂੰ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾ” ਤੇ ਹੋਰ ਗੀਤਾਂ ਨਾਲ ਸਰੋਤਿਆਂ ਦੀ ਚੰਗੀ ਤਸੱਲੀ ਕਰਵਾਈ । ਐਮੀ ਵਿਰਕ, ਪਾਲੀ ਦੇਤਵਾਲੀਆ, ਕੁਲਬੀਰ ਝਿੰਜਰ, ਰਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਮਨਜੀਤ ਰੂਪੋਵਾਲੀਆ, ਸ਼ੀਰਾ ਜਸਵੀਰ ਤੋਂ ਇਲਾਵਾ ਇੰਗਲੈਂਡ ਤੋਂ ਆਰ.ਵੀ ਵਰਮਾ, ਹਰਸ਼ਦੀਪ ਸਿੰਘ, ਸੈਂਡੀ ਵਰਮਾ ਕੈਨੇਡਾ ਆਦਿ ਕਲਾਕਾਰਾਂ ਨੇ ਪੰਜਾਬੀ ਗੀਤਾਂ ਨਾਲ ਆਪਣੇ ਫਨ ਦਾ ਮੁਜਾਹਰਾ ਕਰਕੇ ਸੱਚੇ ਪੰਜਾਬੀ ਹੋਣ ਦਾ ਸਬੂਤ ਦਿੱਤਾ । ਇਸ ਮੌਕੇ ਸਿਮਰਜੀਤ ਸਿੰਘ ਬੈਂਸ ਵਿਧਾਇਕ, ਕੌਂਸਲਰ ਰਣਜੀਤ ਸਿੰਘ ਉਭੀ, ਇੰਦਰਜੀਤ ਸਿੰਘ ਡਿੰਪਲ, ਬਲਜੀਤ ਸਿੰਘ ਛੱਤਵਾਲ, ਰਾਜਪੂਤ ਸਭਾ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਰਾਣਾ, ਹਰਪ੍ਰੀਤ ਮਾਨ, ਸਰਬਜੀਤ ਜਨਕਪੁਰੀ, ਅਰਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜਰ ਸਨ ।
No comments:
Post a Comment