ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਸਮਾਗਮ ਇਕ ਮੀਲ ਪੱਥਰ ਸਾਬਤ ਹੋਵੇਗਾ : ਕਰੀਮਪੁਰੀ
* ਪੰਥਕ ਪਾਰਟੀ ਨੇ ਬਾਬਾ ਜੀਵਨ ਸਿੰਘ ਨੂੰ ਬਣਦਾ ਸਨਮਾਨ ਨਹੀਂ ਦਿਤਾ
ਲੁਧਿਆਣਾ, 31 ਅਗਸਤ ( ਸਤ ਪਾਲ ਸੋਨੀ ) : ਆਪਣੇ ਆਪ ਨੂੰ ਪੰਥਕ ਪਾਰਟੀ ਅਤੇ ਪੰਥਕ ਸਰਕਾਰ ਕਹਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਕੌਮ ਦੇ ਸ਼ਹੀਦ ਬਾਬਾ ਜੀਵਨ ਸਿੰਘ ਜਿਸਨੇ ਕੌਮ ਤੇ ਧਰਮ ਦੀ ਰਖਵਾਲੀ ਅਤੇ ਆਨ ਸ਼ਾਨ ਦੀ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਸੀ ਨੂੰ ਬਣਦਾ ਸਨਮਾਨ ਨਹੀਂ ਦਿਤਾ। ਇਨਾਂ ਸਬਦਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਮੰਦਰ ਬਸਤੀ ਜੋਧੇਵਾਲ ਵਿਖੇ ਬਸਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਨੇ ਕੀਤਾ। ਉਨਾਂ ਅੱਗੇ ਕਿਹਾ ਕਿ ਮੋਗਾ ਵਿਖੇ ਬਸਪਾ ਵਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਨ ਬਹੁਜਨ ਸਮਾਜ ਦੇ ਮਹਾਂਪੁਰਸਾਂ ਨੂੰ ਸਨਮਾਨ ਦੇਣ ਲਈ ਸੂਬਾ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸ: ਕਰੀਮਪੁਰੀ ਨੇ ਕਿਹਾ ਕਿ ਮਨੂੰ ਸਮਰਿਤੀ ਦੇ ਤਹਿਤ 6 ਹਜ਼ਾਰ ਜਾਤੀਆਂ ਵਿਚ ਵੰਡੇ ਲੋਕਾਂ ਨੂੰ ਕਾਂਗਰਸ, ਭਾਜਪਾ ਤੇ ਅਕਾਲੀਆਂ ਨੇ ਇੱਕ ਤਾਂ ਕੀ ਕਰਨਾ ਹੈ ਸਗੋਂ ਅਪਣੀਆਂ ਸਰਕਾਰਾਂ ਆਉਣ ਤੇ ਇਨਾਂ ਨੇ ਦਲਿਤਾਂ, ਗਰੀਬਾਂ, ਪੱਛੜਾ ਵਰਗ 'ਤੇ ਅੱਤਿਆਚਾਰ ਕੀਤੇ ਹਨ। ਉਨਾਂ ਕਿਹਾ ਕਿ ਇਹ ਬੇਈਮਾਨ ਰਾਜਨੀਤਿਕ ਦਲ ਪੱਛੜੀਆਂ ਸ਼੍ਰੇਣੀਆਂ ਦੇ ਭਲੇ ਦੀ ਮੰਡਲ ਕਮਿਸ਼ਨ ਰਿਪੋਰਟ ਲਾਗੂ ਨਹੀਂ ਕਰ ਰਹੇ। ਉਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਝੂਠੇ ਵਾਅਦੇ ਕਰਕੇ ਆਮ ਲੋਕਾਂ ਨਾਲ ਤਾਂ ਧੋਖਾ ਕੀਤਾ ਹੀ ਸੀ ਇਸ ਨੇ ਵਨ ਰੈਂਕ ਵਨ ਪੈਨਸ਼ਨ ਲਾਗੂ ਨਾ ਕਰਕੇ ਦੇਸ਼ ਦੇ ਰਖਵਾਲਿਆਂ ਨਾਲ ਧੋਖਾ ਕਰਕੇ ਵੱਡਾ ਪਾਪ ਕਮਾਇਆ ਹੈ ਅਤੇ ਅੱਜ ਅਪਣੇ ਹੱਕ ਲੈਣ ਲਈ ਸਰਹੱਦਾਂ ਦੇ ਰਾਖਿਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਸ. ਕਰੀਮਪੁਰੀ ਨੇ ਕਿਹਾ ਕਿ ਦੇਸ਼ ਵਿਚ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ। ਸ. ਕਰੀਮਪੁਰੀ ਨੇ ਕਿਹਾ ਕਿ ਸਮਾਜ ਦੇ ਬੁੱਧੀਜੀਵੀ ਅਤੇ ਪਤਵੰਤਿਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਨ ਸਮਾਗਮ ਮੀਲ ਪੱਥਰ ਸਾਬਤ ਹੋਵੇਗਾ। ਸ. ਕਰੀਮਪੁਰੀ ਨੇ ਕਿਹਾ ਕਿ ਬਸਪਾ ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ 'ਤੇ ਠੇਕੇਦਾਰ ਹਰਭਜਨ ਸਿੰਘ, ਜੋਗਾ ਸਿੰਘ ਪਨੋਦੀਆ, ਬਲਵਿੰਦਰ ਬਿੱਟਾ, ਸ਼ਿਵ ਚੰਦ ਗੋਗੀ, ਲਾਲਜੀ ਪ੍ਰਤਾਪ ਗੌਤਮ, ਜੀਤ ਰਾਮ ਬਸਰਾ, ਰਜਿੰਦਰ ਨਿੱਕਾ, ਸੰਜੀਵ ਵਿਸ਼ਵਕਰਮਾ, ਭਾਨੂੰ ਯਾਦਵ, ਨਿਰਮਲ ਸਿੰਘ ਸਾਇਆ, ਪਰਗਨ ਬਿਲਗਾ, ਅੰਮ੍ਰਿਤਸਰੀਆ ਜਨਾਗਲ, ਨੇਤਰ ਸਿੰਘ ਸੈਣੀ, ਆਦਿ ਵੀ ਹਾਜ਼ਿਰ ਸਨ।