ਲੁਧਿਆਣਾ ਬਣੇਗਾ ਉੱਤਰੀ ਭਾਰਤ ਦਾ ਸਭ ਤੋਂ ਸੁਰੱਖਿਅਤ ਸ਼ਹਿਰ
*ਹਰ ਹਰਕਤ 'ਤੇ ਨਜ਼ਰ ਰੱਖਣਗੇ ਥਾਂ-ਥਾਂ ਲੱਗੇ ਕੈਮਰੇ
*ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ 'ਸੇਫ਼ ਸਿਟੀ ਪ੍ਰੋਜੈਕਟ' ਦਾ ਆਰੰਭ
*ਇੱਕ ਸਾਲ ਵਿੱਚ ਹੋ ਜਾਵੇਗਾ ਮੁਕੰਮਲ
ਲੁਧਿਆਣਾ, 27 ਅਗਸਤ ( ਗਗਨ ਅਰੋੜਾ ) : ਪੰਜਾਬ ਸਰਕਾਰ ਨੇ ਸੂਬੇ ਦੇ ਸਨਅਤੀ ਅਤੇ ਵੱਡੇ ਸ਼ਹਿਰ ਲੁਧਿਆਣਾ ਨੂੰ ਅਪਰਾਧਕ ਅਤੇ ਹੋਰ ਗੈਰ ਸਮਾਜੀ ਗਤੀਵਿਧੀਆਂ ਤੋਂ ਮੁਕਤ ਕਰਨ ਦੇ ਮਕਸਦ ਨਾਲ ਸ਼ਹਿਰ ਵਿੱਚ 'ਸੇਫ਼ ਸਿਟੀ ਪ੍ਰੋਜੈਕਟ' ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਕੰਮ ਅਗਲੇ ਇੱਕ ਸਾਲ ਵਿੱਚ ਮੁਕੰਮਲ ਹੋ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਉੱਤਰੀ ਭਾਰਤ ਦਾ ਪਹਿਲਾ ਸੁਰੱਖਿਅਤ ਸ਼ਹਿਰ ਬਣ ਜਾਵੇਗਾ, ਜਿੱਥੇ ਕਿ ਅਪਰਾਧਕ ਅਤੇ ਗੈਰ ਸਮਾਜੀ ਗਤੀਵਿਧੀਆਂ ਲਗਭਗ ਬੰਦ ਹੋ ਜਾਣਗੀਆਂ ਅਤੇ ਗੈਰ ਸਮਾਜੀ ਅਨਸਰ ਮੌਕੇ 'ਤੇ ਦਬੋਚੇ ਜਾਇਆ ਕਰਨਗੇ। ਇਸ ਪ੍ਰੋਜੈਕਟ ਦੀ ਸ਼ੁਰੂਆਤ ਅੱਜ ਸ੍ਰ. ਪ੍ਰੋਮੋਦ ਬਾਨ, ਆਈ. ਜੀ. ਕਾਊਂਟਰ ਇੰਟੈਲੀਜੈਂਟ, ਪੰਜਾਬ ਪੁਲਿਸ ਵੱਲੋਂ ਭੂਮੀ ਪੂਜਨ ਨਾਲ ਕੀਤੀ ਗਈ। ਇਸ ਮੌਕੇ ਪੁਲਿਸ ਕਮਿਸ਼ਨਰ ਸ੍ਰ. ਪਰਮਰਾਜ ਸਿੰਘ ਉਮਰਾਨੰਗਲ, ਨਗਰ ਨਿਗਮ ਕਮਿਸ਼ਨਰ ਸ੍ਰ. ਜੀ. ਕੇ. ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਕੁਲਦੀਪ ਸਿੰਘ ਵੈਦ, ਰਿਲਾਇਸ ਜੀਓ ਕੰਪਨੀ ਦੇ ਸ੍ਰੀ ਅਮਿਤ ਰਾਜਧਨ ਅਤੇ ਹੋਰ ਹਾਜ਼ਿਰ ਸਨ।
ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਬਾਨ ਅਤੇ ਸ੍ਰ. ਉਮਰਾਨੰਗਲ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਪੁਲਿਸ ਦੇ ਕੰਮਕਾਜ ਨੂੰ ਸੁਚਾਰੂ, ਸੁਰੱਖਿਅਤ ਤੇ ਆਧੁਨਿਕ ਬਨਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਪੁਲਿਸ ਆਧੁਨਿਕੀਕਰਨ ਦੇ ਕੰਮ ਨੂੰ ਅੱਗੇ ਵਧਾਉਦਿਆਂ ਹੋਇਆ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ, ਜਿਸ ਅਧੀਨ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿੱਚ ਆਉਦੀਆਂ ਜਨਤਕ ਥਾਵਾਂ (ਜਿਵੇਂਕਿ ਚੌਂਕ, ਚੁਰਾਹੇ, ਵਪਾਰਕ ਖੇਤਰ, ਵਿੱਦਿਅਕ ਖੇਤਰ, ਮਹੱਤਵਪੂਰਨ ਥਾਵਾਂ ਆਦਿ) ਦੀ ਨਿਗਰਾਨੀ ਲਈ ਕੈਮਰੇ ਲਗਾਏ ਜਾਣਗੇ।
ਉਨ•ਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀ ਆਵਾਜਾਈ ਸਮੱਸਿਆ ਨੂੰ ਹੱਲ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਸ਼ੱਕੀ ਵਿਅਕਤੀਆਂ, ਗੱਡੀਆਂ, ਵਸਤੂਆਂ ਦੀ ਨਿਗਰਾਨੀ ਰੱਖੀ ਜਾ ਸਕੇਗੀ ਤਾਂ ਜੋ ਜਾਨਮਾਲ ਦੀ ਰਾਖੀ ਕੀਤੀ ਜਾ ਸਕੇ। ਕੁਦਰਤੀ ਆਫ਼ਤਾਂ ਮੌਕੇ ਪ੍ਰਬੰਧਨ ਕੰਮਾਂ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਕਾਨੂੰਨ ਵਿਵਸਥਾ ਨੂੰ ਦਰੁਸਤ ਰੱਖਣ ਅਤੇ ਤਫ਼ਤੀਸ਼ ਕਾਰਜਾਂ ਵਿੱਚ ਸਹਾਇਤਾ ਮਿਲੇਗੀ। ਉਨ•ਾਂ ਉਮੀਦ ਜਤਾਈ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸਮਾਜ ਵਿਰੋਧੀ ਅਨਸਰਾਂ ਵਿੱਚ ਕਾਨੂੰਨ ਦਾ ਡਰ ਤੇ ਆਮ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ।
ਸ੍ਰ. ਉਮਰਾਨੰਗਲ ਨੇ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਦਾ ਕੰਟਰੋਲ ਰੂਮ ਪੁਲਿਸ ਲਾਇਨ, ਲੁਧਿਆਣਾ ਵਿਖੇ ਹੋਵੇਗਾ। ਇਸਤੋਂ ਇਲਾਵਾ ਕਮਿਸ਼ਨਰ ਪੁਲਿਸ ਦਫਤਰ ਅਤੇ ਏ.ਸੀ.ਪੀਜ਼/ਏ.ਡੀ.ਸੀ.ਪੀਜ਼ ਦਫਤਰਾਂ ਵਿੱਚ ਸਬ-ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ। ਉੱਚ ਅਧਿਕਾਰੀ ਆਪਣੇ ਦਫਤਰਾਂ ਵਿੱਚ ਸ਼ਹਿਰ ਦੇ ਵੱਖ-ਵੱਖ ਥਾਵਾਂ ਦੀ ਨਜ਼ਰਸਾਨੀ ਕਰ ਸਕਣਗੇ। ਇਸ ਲਈ ਸਥਾਪਿਤ ਕੰਟਰੋਲ ਰੂਮ ਵਿੱਚ ਹਰ ਦਿਨ 24 ਘੰਟੇ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ। ਇਸ ਪ੍ਰੋਜੈਕਟ ਨੂੰ ਕਨੈਕਟਿਵਿਟੀ ਅਤੇ ਬੈਂਡਵਿਡਥ ਰਿਲਾਇੰਸ ਜੀਓ ਕੰਪਨੀ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਹ ਪ੍ਰੋਜੈਕਟ ਇੱਕ ਸਾਲ ਦੇ ਵਿੱਚ ਮੁਕੰਮਲ ਕਰਕੇ ਲੁਧਿਆਣਾ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

No comments:
Post a Comment