ਸੰਸਦ ਸੈਸ਼ਨ ਨਾ ਚੱਲਣ ਦੇਣ ਤੋਂ ਨਰਾਜ਼ ਕੇਂਦਰੀ ਮੰਤਰੀ ਕਥੂਰੀਆ ਨੇ ਖੋਲੀ ਕਾਂਗਰਸ ਦੀ ਪੋਲ
ਲੁਧਿਆਣਾ, 24 ਅਗਸਤ ( ਸਤ ਪਾਲ ਸੋਨੀ ) : ਇਥੋਂ ਦੇ ਸੰਸਦ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਨਾਲ ਸੰਸਦ ਸੈਸ਼ਨ ਨਾ ਚੱਲਣ ਦੇਣ ਦਾ ਦੋਸ਼ ਲਾਉਂਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਰਮਾ ਸ਼ੰਕਰ ਕਥੂਰੀਆ ਨੇ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਸਮੇਤ ਸਥਾਨਕ ਫਿਰੋਜਪੁਰ ਰੋਡ ਤੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਲਾਇਆ। ਉਨਾਂਕਿਹਾ ਕਿ ਸਾਂਸਦ ਬਿੱਟੂ ਨੇ ਕਾਂਗਰਸ ਪਾਰਟੀ ਦੇ ਹੋਰ ਸਾਂਸਦਾਂ ਨਾਲ ਆਪਣੇ ਆਪਣੇ ਹਲਕੇ ਦੀ ਵਿਕਾਸ ਦੀ ਯੋਜਨਾਵਾਂ ਬਨਾਉਂਣ ਦੀ ਬਜਾਏ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਕਰੋੜਾਂ ਰੁਪਏ ਦੇ ਖਰਚ ਨਾਲ ਚੱਲਣ ਵਾਲੀ ਸੰਸਦ ਦਾ ਕੰਮਕਾਰ ਠੱਪ ਕਰੀ ਰੱਖਿਆ। ਉਨਾਂ ਕਿਹਾ ਕਿ ਕਾਂਗਰਸ ਸੱਤਾ ਚੋਂ ਬਾਹਰ ਹੋਣ ਕਾਰਨ ਬੁਖਲਾ ਗਈ ਹੈ ਜਿਸ ਕਰਕੇ ਸਿਧਾਂਤਾਂ ਦੀ ਗੱਲ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਇਸ ਮੌਕੇ ਹਾਜ਼ਿਰ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਨਹਿਰੂ ਗਾਂਧੀ ਪਰਿਵਾਰ ਦਾ ਸੱਤਾ ਤੋਂ ਲਾਂਭੇ ਹੋਣ ਨਾਲ ਕਾਂਗਰਸ ਨੇ ਸੰਸਦ ਦਾ ਸਾਰਾ ਸੈਸ਼ਨ ਹੀ ਬਰਬਾਦ ਕਰ ਦਿੱਤਾ ਜਿਸ ਨਾਲ ਦੇਸ਼ ਦੇ ਵਿਕਾਸ ਲਈ ਬਣਨ ਵਾਲੀਆਂ ਯੋਜਨਾਵਾਂ ਨਹੀਂ ਬਣ ਸਕੀਆਂ। ਇਸ ਲਈ ਭਾਜਪਾ ਨੇ ਕਾਂਗਰਸ ਦੀ ਪੋਲ ਖੋਲਣ ਲਈ ਕਾਂਗਰਸੀ ਸਾਂਸਦਾਂ ਦੇ ਹਲਕਿਆਂ ਵਿੱਚ ਧਰਨੇ ਅਤੇ ਪ੍ਰੈਸ ਕਾਨਫਰੰਸਾਂ ਕਰਨ ਦਾ ਫੈਸਲਾ ਕੀਤਾ ਹੈ।
ਧਰਨੇ ਤੋਂ ਬਾਦ• ਸਥਾਨਕ ਸਰਕਟ ਹਾਊਸ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੇਂਦਰੀ ਮੰਤਰੀ ਕਥੂਰੀਆ ਨੇ ਕਿਹਾ ਕਿ ਸੰਸਦ ਸੈਸ਼ਨ ਨਾ ਚੱਲਣ ਕਾਰਨ ਜਨਤਾ ਦਾ ਕਰੋੜਾਂ ਰੱਪਿਆ ਬਰਬਾਦ ਹੋ ਗਿਆ। ਵਿਕਾਸ ਲਈ ਬਣਨ ਵਾਲੀਆਂ ਯੋਜਨਾਵਾਂ ਨਾ ਬਣਨ ਨਾਲ ਵਿਕਾਸ ਦੀ ਰਫਤਾਰ ਧੀਮੀ ਹੋਈ ਹੈ। ਉਨਾਂ ਨੇ ਸੰਸਦ ਨਾ ਚੱਲਣ ਦੇਣ ਨੂੰ ਲੋਕਤੰਤਰ ਦਾ ਕਤਲ ਦੱਸਦਿਆਂ ਕਿਹਾ ਕਿ ਕਾਂਗਰਸ ਨੇ ਅਜਿਹਾ ਕਰਕੇ ਲੋਕਤੰਤਰ ਦੇ ਮੰਦਿਰ ਦਾ ਅਪਮਾਨ ਕੀਤਾ ਹੈ। ਦੇਸ਼ ਦੇ ਵਿਕਾਸ ਲਈ ਬਣਨ ਵਾਲੇ ਕਈ ਮਹੱਤਵ ਪੂਰਨ ਬਿਲ ਪੇਸ਼ ਨਹੀਂ ਹੋ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਭਾਜਪਾ ਨੇ ਲੰਮਾ ਸਮਾਂ ਵਿਰੋਧੀ ਧਿਰ ਹੁੰਦਿਆਂ ਕਦੇ ਵੀ ਸੰਸਦ ਦੀ ਮਰਿਆਦਾ ਨਹੀਂ ਭੰਗ ਕੀਤੀ। ਸੰਸਦ ਦੇ ਵਿਸ਼ੇਸ਼ ਸਤਰ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ। ਬਿਹਾਰ ਦੀ ਤਰਜ਼ ਤੇ ਪੰਜਾਬ ਨੂੰ ਪੈਕੇਜ਼ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਬਿਹਾਰ ਅਤੇ ਪੰਜਾਬ ਵਿੱਚ ਅੰਤਰ ਹੈ। ਬਿਹਾਰ ਪੰਜਾਬ ਨਾਲੋਂ ਕਾਫੀ ਪੱਛੜਿਆ ਹੋਇਆ ਹੈ। ਮੁੱਖ ਮੰਤਰੀ ਬਾਦਲ ਨੂੰ ਮੋਦੀ ਵੱਲੋਂ ਮਿਲਣ ਲਈ ਸਮਾਂ ਨਾ ਦੇਣ ਦਾ ਉਨਾਂ ਨੂੰ ਢੁਕਵਾਂ ਜਵਾਬ ਨਾ ਸੁੱਝਿਆ। ਪਿਆਜ ਦੀ ਮਹਿੰਗਾਈ ਦੇ ਜਵਾਬ ਵਿੱਚ ਵੀ ਕੇਂਦਰੀ ਮੰਤਰੀ ਉਲਝਦੇ ਨਜ਼ਰ ਆਏ। ਹੋਰ ਵੀ ਕਈ ਸਵਾਲਾਂ ਦੇ ਜਵਾਬ ਦੇਣ ਸਮੇਂ ਕੇਂਦਰੀ ਮੰਤਰੀ ਉਲਝੇ ਨਜਰ ਆਏ। ਭਾਜਪਾ ਅਤੇ ਅ ਰਾਕੇਸ਼ ਲੀ ਦਲ ਦੇ ਹੇਠਲੇ ਕੈਡਰ ਵਿੱਚ ਟਕਰਾਅ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਅਕਾਲੀ ਦਲ ਨਾਲ ਗਠਬੰਧਨ ਚੱਲਦਾ ਰਹੇਗਾ, ਜੋ ਵੀ ਸਮੱਸਿਆ ਕੈਡਰ ਵਿੱਚ ਹੈ ਹੱਲ ਕਰ ਲਈ ਜਾਵੇਗੀ।
ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਰਜਿੰਦਰ ਭੰਡਾਰੀ, ਮਹਾਂ ਮਤਰੀ ਰਾਕੇਸ਼ ਰਾਠੌਰ, ਸਕੱਤਰ ਜੀਵਨ ਗੁਪਤਾ, ਖਜਾਂਚੀ ਗੁਰਦੇਵ ਸ਼ਰਮਾ ਦੇਬੀ, ਸੀਨੀ. ਡਿਪਟੀ ਮੇਅਰ ਸੁਨੀਤਾ ਅੱਗਰਵਾਲ, ਡਿਪਟੀ ਮੇਅਰ ਆਰ. ਡੀ. ਸ਼ਰਮਾ, ਰਾਕੇਸ਼ ਕਪੂਰ, ਕੌਂਸਲਰ ਗੁਰਦੀਪ ਨੀਟੂ,ਭਾਜਪਾ ਐਸਸੀ ਮੋਰਚਾ ਦੇ ਜ਼ਿਲ•ਾ ਵਾਈਸ ਪ੍ਰਧਾਨ ਕਮਾਂਡਰ ਬਲਬੀਰ ਸਾਂਪਲਾ, ਸੁਨੀਲ ਮੌਦਗਿੱਲ, ਰਾਜੇਸ਼ਵਰੀ ਗੋਸਾਂਈ ਸਮੇਤ ਹੋਰ ਵੀ ਅਹੁਦੇਦਾਰ ਹਾਜ਼ਿਰ ਸਨ।

No comments:
Post a Comment