ਸੰਕਲਪ ਲੁਧਿਆਣਾ ਨੇ ਸਿਵਲ ਸੇਵਾ ਪ੍ਰੀਖਿਆ ਵਿੱਚ ਸਫਲ ਹੋਏ ਪ੍ਰਤੀਭਾਗੀਆਂ ਨੂੰ ਕੀਤਾ ਸਨਮਾਨਿਤ
ਲੁਧਿਆਣਾ, 9 ਅਗਸਤ ( ਸਤ ਪਾਲ ਸੋਨੀ ) : ਸਹਿਯੋਗ ਸਿੱਖਿਆ ਸੇਵਾ ਸੰਮਤੀ ਸੰਕਲਪ ਰਾਹੀਂ ਮਾਰਗਦਰਸ਼ਨ ਲੈ ਕੇ ਸਿਵਿਲ ਸੇਵਾ ਪ੍ਰੀਖਿਆ ਵਿੱਚ ਸਫਲ ਹੋਏ ਪ੍ਰਤੀਭਾਗੀਆਂ ਦਾ ਅਭਿਨੰਦਨ ਕੀਤਾ। ਸਥਾਨਕ ਫੁਆਰਾ ਚੌਂਕ ਸਥਿਤ ਐਕਸਟੈਂਸ਼ਨ ਲਾਇਬ੍ਰੇਰੀ ਦੇ ਆਡਿਟੋਰਿਅਮ ਵਿੱਖੇ ਆਯੋਜਿਤ ਅਭਿਨੰਦਨ ਸਮਾਗਮ ਵਿੱਚ ਸੰਕਲਪ ਦਿੱਲੀ ਦੇ ਮੀਤ ਪ੍ਰਧਾਨ ਸੰਤੋਸ਼ ਤਨੇਜਾ, ਅੱਗਰਵਾਲ ਸਭਾ ਸੁੰਦਰ ਨਗਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੁਪਤਾ, ਤੇਰਾਪੰਥ ਜੈਨ ਸਭਾ ਪੰਜਾਬ ਦੇ ਚੇਅਰਮੈਨ ਮਹਿੰਦਰਪਾਲ ਗੁਪਤਾ, ਪੰਜਾਬ ਯੂਨਿਵਰਸਿਟੀ ਰਿਜਨਲ ਸੈਂਟਰ ਲੁਧਿਆਣਾ ਦੇ ਡਾਇਰੈਕਟਰ ਹਰਮੀਤ ਸਿੰਘ ਸਿੱਧੂ , ਸੰਕਲਪ ਲੁਧਿਆਣਾ ਦੇ ਪ੍ਰਧਾਨ ਨਰਿੰਦਰ ਮਿੱਤਲ ਅਤੇ ਮਹਾਮੰਤਰੀ ਕੁਲਦੀਪ ਜੈਨ ਸੁਰਾਣਾ ਨੇ ਸਹਿਯੋਗ ਸਿੱਖਿਆ ਸੇਵਾ ਸੰਮਤੀ ਦੇ ਮੈਂਬਰਾਂ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਤੋਂ ਆਏ ਡੇਢ ਦਰਜਨ ਤੋਂ ਵੱਧ ਸਿਵਿਲ ਸੇਵਾ ਪ੍ਰੀਖਿਆ ਵਿੱਚ ਸੰਕਲਪ ਦੇ ਸਹਿਯੋਗ ਨਾਲ ਸਫਲ ਹੋਏ ਪ੍ਰਤੀਭਾਗੀਆਂ ਅਤੇ ਉਨ•ਾਂ ਦੇ ਮਾਂ ਪਿਓ ਨੂੰ ਸਨਮਾਨਿਤ ਕੀਤਾ। ਜਿਕਰਯੋਗ ਹੈ ਕਿ ਇਸ ਸਾਲ ਸਿਵਲ ਸੇਵਾ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ 1236 ਪ੍ਰਤੀਭਾਗੀਆਂ ਵਿੱਚੋਂ 670 ਪ੍ਰਤੀਭਾਗੀਆਂ ਨੇ ਸੰਕਲਪ ਰਾਹੀਂ ਮਾਰਗ ਦਰਸ਼ਨ ਹਾਸਲ ਕੀਤਾ ਸੀ। ਸਿਵਿਲ ਸੇਵਾ ਪ੍ਰੀਖਿਆ ਵਿੱਚ ਅਭਿਜੀਤ ਕਪਿਲੇਸ਼,ਆਦਤਿਆ ਉੱਪਲ, ਅੰਨੁ ਬਾਂਸਲ, ਸੰਦੀਪ ਮਲਿਕ , ਦਵਿੰਦਰ ਜੀ, ਸੁਮਿਤੀ ਗਰਗ, ਸੰਦੀਪ ਕੌਰ, ਪ੍ਰਵੀਨ ਕੱਤਲ ਆਦਿ ਨੇ ਅਪਣੀ ਸਫਲਤਾ ਦਾ ਸਿਹਰਾ ਸੰਕਲਪ ਦੇ ਅਧਿਆਪਕਾਂ ਵੱਲੋਂ ਦਿੱਤੀ ਗਈ ਉੱਚ ਪੱਧਰ ਦੀ ਸਿੱਖਿਆ, ਮਾਰਗ ਦਰਸ਼ਨ ਅਤੇ ਸੰਕਲਪ ਦੇ ਪਾਰਵਾਰਿਕ ਮਾਹੌਲ ਨੂੰ ਦਿੰਦੇ ਹੋਏ ਕਿਹਾ ਕਿ ਸੰਕਲਪ ਨੇ ਬਿਨ•ਾਂ ਕਿਸੇ ਵਪਾਰਕ ਲਾਭ ਤੇ ਸੋਚ ਦੇ ਸਿਵਲ ਸੇਵਾ ਪ੍ਰੀਖਿਆ ਵਿੱਚ ਸੈਂਕੜੇਂ ਪ੍ਰਤਿਭਾਗੀਆਂ ਦਾ ਮਾਰਗ ਦਰਸ਼ਨ ਕਰਕੇ ਪ੍ਰੀਖਿਆ ਪਾਸ ਕਰਨ ਵਿੱਚ ਸੁੱਚਜਾ ਮਾਰਗ ਦਰਸ਼ਨ ਉਪਲੱਬਧ ਕਰਵਾਕੇ ਸਾਮਾਜਿਕ ਜਿੰਮੇਵਾਰੀ ਨਿਭਾਈ ਹੈ । ਸਮਾਗਮ ਦੇ ਮੁੱਖ ਬੁਲਾਰੇ ਸੰਤੋਸ਼ ਤਨੇਜਾ ਨੇ ਕਿਹਾ ਕਿ ਦੇਸ਼ ਦੀ ਵਿਵਸਥਾ ਨੂੰ ਸੁਚਾਰੂ ਤੌਰ ਤੇ ਚਲਾਉਣ ਲਈ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਦੋ ਵਿਵਸਥਾਵਾਂ ਹਨ। ਰਾਜਨੀਤਿਕ ਵਿਵਸਥਾ ਦੀ ਚੋਣ ਹਰ 5 ਸਾਲ ਬਾਅਦ ਵੋਟ ਰਾਹੀਂ ਜਨਤਾ ਕਰਦੀ ਹੈ, ਜਦਕਿ ਪ੍ਰਸ਼ਾਸਨਿਕ ਵਿਵਸਥਾ ਨੂੰ ਚਲਾਉਣ ਲਈ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਪੁਲਿਸ ਸੇਵਾ, ਭਾਰਤੀ ਵਿਦੇਸ਼ ਸੇਵਾ ਵਰਗੀਆਂ ਸੇਵਾਵਾਂ ਲਈ ਅਧਿਕਾਰੀਆਂ ਦੀ ਚੋਣ ਸਿਵਿਲ ਸੇਵਾ ਪ੍ਰੀਖਿਆ ਰਾਹੀਂ ਹੁੰਦੀ ਹੈ ਜੋ ਕਿ ਅਪਣੀ ਚੋਣ ਤੋਂ ਲੈ ਕੇ 62 ਸਾਲ ਦੀ ਉਮਰ ਤੱਕ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਨੂੰ ਸੁਚਾਰੂ ਤੌਰ ਤੇ ਚਲਾਉਂਦੇ ਹਨ। ਅਜਿਹੇ ਵਿੱਚ ਸੰਕਲਪ ਉਨ•ਾਂ ਨੂੰ ਸਿਵਲ ਸੇਵਾ ਵਿੱਚ ਈਮਾਨਦਾਰੀ ਨਾਲ ਕੰਮ ਕਰਨ ਦੀ ਭਾਵਨਾ ਪੈਦਾ ਕਰਨ ਲਈ ਮੇਧਾਵੀ ਵਿਦਿਆਰਥੀਆਂ ਨੰ ਸਿਵਲ ਸੇਵਾ ਦੀ ਪ੍ਰੀਖਿਆ ਦੀ ਉਂਚ ਗੁਣਵਤਾ ਦੀ ਸਿੱਖਿਆ ਅਤੇ ਟ੍ਰੇਨਿੰਗ ਮੁਫਤ ਮਾਰਗ ਦਰਸ਼ਨ ਦੀ ਵਿਵਸਥਾ ਵੀ ਕਰਦਾ ਹੈ। ਸੰਕਲਪ ਲੁਧਿਆਣਾ ਦੇ ਪ੍ਰਧਾਨ ਨਰਿੰਦਰ ਮਿੱਤਲ ਨੇ ਸੰਕਲਪ ਲੁਧਿਆਣਾ ਵਲੋਂ ਸਿਵਲ ਸੇਵਾ ਪ੍ਰਤੀਯੋਗਿਤਾਵਾਂ ਲਈ ਅਰੰਭ ਕੀਤੀ ਗਈ ਕਲਾਸਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਕਲਪ ਨੇ ਲੁਧਿਆਣਾ ਵਿੱਚ ਪ੍ਰਤੀਭਾਗੀਆਂ ਦੇ ਰੋਜਾਨਾ ਮਾਰਗਦਰਸ਼ਨ ਲਈ ਕਲਾਸਾਂ ਅਤੇ ਆਨ ਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਥੇ ਆਰਥਿਕ ਅਤੇ ਸਾਮਾਜਿਕ ਤੌਰ ਤੇ ਪਿਛੜੇ ਵਿਦਿਆਰਥੀਆਂ ਨੂੰ ਸਿਵਿਲ ਸੇਵਾ ਪ੍ਰੀਖਿਆ ਦੀ ਤਿਆਰੀ ਵਿੱਚ ਮੁਫਤ ਮਾਰਗ ਦਰਸ਼ਨ ਦੀ ਵੀ ਵਿਵਸਥਾ ਕੀਤੀ ਗਈ ਹੈ। ਸੰਕਲਪ ਲੁਧਿਆਣਾ ਦੇ ਖਜਾਨੰਚੀ ਦਵਿੰਦਰ ਗੁਪਤਾ ਅਤੇ ਰਜਤ ਸੂਦ ਨੇ ਦੱਸਿਆ ਦੀ ਆਰਥਿਕ ਅਤੇ ਸਾਮਾਜਕ ਤੌਰ ਤੇ ਪਿਛੜੇ ਭਾਗਾਂ ਤੋਂ ਆਏ ਪ੍ਰਤਿਭਾਗੀਆਂ ਨੂੰ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਵਿੱਚ ਮੁਫਤ ਮਾਰਗ ਦਰਸ਼ਨ ਦੀ ਵੀ ਵਿਵਸਥਾ ਕੀਤੀ ਗਈ ਹੈ
। ਇਸ ਮੌਕੇ ਸੀਨੀਅਰ ਉਪਪ੍ਰਧਾਨ ਰਜਤ ਸੂਦ, ਖਜਾਨਚੀ ਦਵਿੰਦਰ ਗੁਪਤਾ, ਉਪ-ਪ੍ਰਧਾਨ ਰਾਕੇਸ਼ ਜੈਨ, ਸੰਗਠਨ ਮੰਤਰੀ ਹਿਤੇਂਦਰ ਸਿੰਘ ਨੇਗੀ, ਸਹਿਮੰਤਰੀ ਨਵਰਤਨ ਗਗੜ, ਪ੍ਰਸੰਨ ਕੋਚਰ, ਸਹਿਮੰਤਰੀ ਲਲਿਤ ਬਾਂਸਲ ਅਤੇ ਸੀਨੀਅਰ ਮੈਂਬਰ ਸੁਸ਼ੀਲ ਗੁਪਤਾ, ਸੁਰਿੰਦਰ ਪਾਲ ਬਾਂਸਲ, ਪੰਕਜ ਗੋਇਲ , ਹਰੀਸ਼ ਸੈਗਰ, ਚੰਦਰਮੋਹਣ ਜੈਨ, ਅਨਿਲ ਗੁਪਤਾ ਨੈਨਸੀ, ਸਰਪ੍ਰਸਤ ਕੇਸ਼ਵ ਗਰਗ, ਵਿਜੈ ਜਿੰਦਲ ਨੇ ਸਹਿਯੋਗ ਸਿੱਖਿਆ ਸੇਵਾ ਸਮਿਤਿ ਦੇ ਪ੍ਰੋਗਰਾਮਾਂ ਵਿੱਚ ਸਹਿਯੋਗ ਕਰਣ ਵਾਲੇ ਸਾਥੀਆ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ । । ਇਸ ਮੌਕੇ ਸੰਕਲਪ ਦੀ ਦਿੱਲੀ ਸ਼ਾਖਾ ਤੋਂ ਪਦਮ ਪ੍ਰਭਾਕਰ, ਮਧੁ ਪ੍ਰਭਾਕਰ, ਕੰਨਹਈਆ ਲਾਲ, ਰਾਜੂ ਚੌਹਾਨ , ਰਮੇਸ਼ਵਰ ਜੀ, ਤੇਰਾਪੰਥ ਸਭਾ ਲੁਧਿਆਣਾ ਦੇ ਪ੍ਰਧਾਨ ਕਮਲ ਨੌਲਖਾ, ਰਾਏ ਚੰਦ ਜੈਨ, ਉਦਯੋਗਪਤੀ ਫੂਲਚੰਦ ਜੈਨ , ਯਸ ਗਿਰੀ ਜੀ , ਦਰਸ਼ਨ ਪ੍ਰਧਾਨ, ਰਾਜੀਵ ਜੈਨ , ਮੁਕੇਸ਼ ਅਰੋੜਾ, ਗੁਰਸੇਵਕ ਸਿੰਘ ਅਤੇ ਰਾਜਕੁਮਾਰ ਬੁਚਾ ਆਦਿ ਵੀ ਮੌਜੂਦ ਸਨ ।

No comments:
Post a Comment