Tuesday, 18 August 2015

ਤੀਆਂ ਪੁਰਾਤਨ ਸੱਭਿਆਚਾਰ ਦਾ ਰੰਗੀਲਾ ਅੰਗ - ਜਗੀਰ ਕੌਰ



ਲੁਧਿਆਣਾ, 18 ਅਗਸਤ  ( ਸਤ ਪਾਲ ਸੋਨੀ ) : ਤੀਆਂ ਸਾਡੇ ਪੁਰਾਤਨ ਸੱਭਿਆਚਾਰਕ ਵਿਰਸੇ ਦਾ ਰੰਗੀਲਾ ਅਤੇ ਅਨੋਖਾ ਅੰਗ ਹੈ, ਇਹ ਤਿਉਹਾਰ ਬਾਕੀ ਸਾਰੇ ਤਿਉਹਾਰਾਂ ਨਾਲੋਂ ਨਿਵੇਕਲਾ ਇਸ ਕਰਕੇ ਵੀ ਹੈ ਕਿ ਇਹ ਸਿਰਫ ਪੰਜਾਬੀ ਮੁਟਿਆਰਾਂ ਤੇ ਔਰਤਾਂ ਦਾ ਤਿਉਹਾਰ ਹੈ, ਇਹ ਤਿਉਹਾਰ ਖਾਸ ਕਰਕੇ ਵਿਆਹੀਆਂ ਤੇ ਕੁਆਰੀਆਂ ਲੜਕੀਆਂ ਦਾ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਵਿਆਹੀਆਂ ਕੁੜੀਆਂ ਆਪਣੇ ਸਹੁਰੇ ਪਿੰਡ ਤੋਂ ਪੇਕੇ ਪਿੰਡ ਵਿਸ਼ੇਸ਼ ਤੌਰ ਤੇ ਆਉਂਦੀਆਂ ਹਨ ਤੇ ਆਪਣੀਆਂ ਸਹੇਲੀਆਂ ਨਾਲ ਮਿਲਕੇ ਪੀਂਘਾਂ ਝੂਟਦੀਆਂ ਹਨ, ਕਿੱਕਲੀਆਂ ਪਾਉਦੀਆਂ ਹਨ ਤੇ ਗਿੱਧੇ ਦੇ ਪਿੜ ਵਿੱਚ ਰੰਗ ਬਿਰੰਗੀਆਂ ਬੋਲੀਆਂ ਪਾ ਕੇ ਆਪਣੇ ਦਿਲ ਦੇ ਵਲਵਲੇ ਆਪਣੀਆਂ ਹਾਨਣਾਂ ਨਾਲ ਸਾਂਝੇ ਕਰਦੀਆਂ ਹਨ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਬਾਦਲ ਨੇ ਲੁਧਿਆਣਾ ਦੇ ਵਾਰਡ ਨੰਬਰ 62 ਸਥਿਤ ਈਸ਼ਰ ਨਗਰ ਗਲੀ ਨੰਬਰ 9 ਵਿੱਖੇ ਇਸਤਰੀ ਅਕਾਲੀ ਦਲ ਦੀ ਜੱਥੇਬੰਦਕ ਸਕੱਤਰ ਬੀਬੀ ਜਸਪਾਲ ਕੌਰ ਵਲੋਂ ਕਰਵਾਏ ਤੀਆਂ ਦੀ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਕਹੇ। ਉਨ•ਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਔਰਤਾਂ ਮਰਦਾਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਹਨ।
ਇਸ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਕੇ ਬੋਲੀਆਂ ਨਾਲ ਐਸਾ ਪੰਜਾਬੀ ਸੱਭਿਆਚਾਰਕ ਰੰਗ ਬੰਨਿਆ ਕਿ ਬੀਬੀ ਜਗੀਰ ਕੌਰ ਵੀ ਪ੍ਰਭਾਵਿਤ ਹੋਣੋਂ ਨਾ ਰਹਿ ਸਕੇ ਤੇ ਖੁਦ ਗਿੱਧਾ ਪਾਉਣ ਲੱਗ ਪਏ। ਕੁੜੀਆਂ ਨੇ 'ਮੇਰੀ ਸੱਸ ਬੜੀ ਕੁਪੱਤੀ, ਮੈਨੁੰ ਪਾਉਣ ਨਾ ਦਿੰਦੀ ਜੁੱਤੀ' 'ਅਸੀਂ ਜੁੱਤੀ ਪਾਉਣੀ ਐਂ, ਮੁੰਡਿਆ ਰਾਜੀ ਰਹਿ ਜਾਂ ਗੁੱਸੇ, ਤੇਰੀ ਮਾਂ ਖੜਕਾਉਣੀ ਐਂ' 'ਕੁੜਤੀ ਲੈਣੀ ਆਉਣ ਜਾਣ ਨੂੰ, ਭਾਂਵੇ ਵਿਕ ਜੇ ਮੁੰਡੇ ਦਾ ਬਾਪੂ' ਤੇ 'ਫਿਰ ਅੱਖੀਆਂ ਮਾਰ ਗਿਆ, ਜੈਲਦਾਰ ਦਾ ਪੋਤਾ' 'ਬਾਹਾਂ ਗੋਰੀਆਂ ਚ ਕੱਲੀ ਕੱਲੀ ਵੰਗ ਬੋਲਦੀ, ਉਡ ਜਾਂਵੇ ਤੂੰ ਹਵਾ ਚ ਜਦੋਂ ਲੰਮੇ ਵਾਲ ਖੋਲਦੀ' 'ਆਉਂਦੀ ਕੁੜੀਏ, ਜਾਂਦੀਏ ਕੁੜੀਏ, ਚੱਕ ਲੈ ਟੋਕਰਾ ਨੜਿਆਂ ਦਾ, ਕਿੱਥੇ ਲਾਹੇਂਗੀ, ਇਹ ਸਾਰਾ ਪਿੰਡ ਛੜਿਆਂ ਦਾ' ਆਦਿ ਦਰਜਨਾਂ ਬੋਲੀਆਂ ਪਾ ਕੇ ਸਮਾਂ ਬੰਨ ਦਿੱਤਾ। ਇਸ ਮੌਕੇ ਜਸਪਾਲ ਕੌਰ ਦੀ ਅਗਵਾਈ ਵਿੱਚ ਬੀਬੀ ਜਗੀਰ ਕੌਰ ਨੂੰ ਸਨਮਾਨ ਚਿੰਨ, ਲੋਈ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਪੰਜਾਬ ਬੀਬੀ ਨਰਿੰਦਰ ਕੌਰ ਲਾਂਬਾ, ਨਿਰਮਲ ਕੌਰ ਖੰਨਾ, ਮਨਵਿੰਦਰ ਕੌਰ, ਪੂਨਮ ਅਰੋੜਾ, ਅਵਨੀਤ ਕੌਰ ਖਾਲਸਾ, ਸੁਖਵਿੰਦਰ ਕੌਰ ਸੁੱਖੀ, ਤਲਵਿੰਦਰ ਕੌਰ, ਨਸੀਬ ਕੌਰ ਢਿਲੋਂ, ਰਾਣੀ ਧਾਲੀਵਾਲ ਤੇ ਹੋਰ ਇਲਾਕੇ ਦੀਆਂ ਬੀਬੀਆਂ ਸ਼ਾਮਲ ਸਨ। ਬੀਬੀ ਜਗੀਰ ਕੌਰ ਨਾਲ ਸਵਰਨ ਸਿੰਘ ਜੋਸ਼, ਚੇਅਰਮੈਨ ਮਾਰਕੀਟ ਕਮੇਟੀ ਭੁੱਲਥ,ਬਲਬੀਰ ਸਿੰਘ ਸਰਪੰਚ ਤੇ ਅਮਰੀਕ ਸਿੰਘ ਵੀ ਹਾਜ਼ਿਰ ਸਨ । ਸਮਾਗਮ ਦੌਰਾਨ ਮਾਲ•ਪੂੜੇ, ਬਦਾਮਾਂ ਵਾਲੀ ਖੀਰ ਤੇ ੁਮੱਠੇ ਗੁਲਗੁਲਿਆਂ ਸਮੇਤ ਨਮਕੀਨ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।

No comments:

Post a Comment