Wednesday, 19 August 2015

ਬਲੱਡ ਗਰੁੱਪ ਇਕੋ ਜਿਹਾ ਨਾ ਹੋਣ 'ਤੇ ਵੀ ਮੁਮਕਿਨ ਹੈ ਕਿਡਨੀ ਟਰਾਂਸਪਲਾਂਟ
*ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਸ ਤਕਨੀਕ ਦਾ ਫਾਇਦਾ ਕਈ ਲੋਕਾਂ ਨੇ ਉਠਾਇਆ

ਲੁਧਿਆਣਾ, 19 ਅਗਸਤ ( ਸਤ ਪਾਲ ਸੋਨੀ )  : ਇਕ ਸਮਾਂ ਸੀ ਜਦੋਂ ਕਿਡਨੀ ਦਾਨ ਕਰਨ ਵਾਲੇ ਅਤੇ ਮਰੀਜ ਦੇ ਬਲੱਡ ਗਰੁੱਪ ਇਕੋ ਜਿਹੇ ਨਾ ਹੋਣ 'ਤੇ ਟਰਾਂਸਪਲਾਂਟ ਹੋ ਨਹੀਂ ਸਕਦਾ ਸੀ। ਪਰ ਹੁਣ ਲੈਟੇਸਟ ਅਤੇ ਐਡਵਾਂਸਡ ਤਕਨੀਕ ਦੀ ਬਦੌਲਤ ਇਹ ਬਦਲ ਚੁੱਕਾ ਹੈ। ਮੋਹਾਲੀ ਦਾ ਫੋਰਟਿਸ ਹਸਪਤਾਲ ਸਫਲਤਾਪੂਰਵਕ ਏ. ਬੀ. ਓ. ਇਨਕੰਪੈਟਿਬਲ ਟਰਾਂਸਪਲਾਂਟ ਕਰਦਾ ਆ ਰਿਹਾ ਹੈ ਜਿਸ ਨਾਲ ਕਈ ਮਰੀਜਾਂ ਨੂੰ ਮੰਨੋ ਨਵੀਂ ਜਿੰਦਗੀ ਮਿਲ ਰਹੀ ਹੋਵੇ। ਇਹ ਤਕਨੀਕ ਇਨਾਂ ਮਰੀਜਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਅੱਜ ਸ਼ਹਿਰ ਵਿਚ ਪੁੱਜੇ ਡਾ. ਪ੍ਰਿਯਦਰਸ਼ੀ ਰੰਜਨ (ਕੰਸਲਟੇਂਟ-ਯੂਰੋਲੋਜੀ ਅਤੇ ਚੀਫ ਕਿਡਨੀ ਟਰਾਂਸਪਲਾਂਟ ਸਰਜਨ) ਨੇ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਨਾਲ ਏ. ਬੀ. ਓ. ਇਨਕੰਪੈਟਿਬਲ  ਟਰਾਂਸਪਲਾਂਟ ਦੇ ਵਿਸ਼ੇ 'ਤੇ ਗੱਲ ਕੀਤੀ।
ਡਾ. ਰੰਜਨ ਨੇ ਕਿਹਾ, 'ਪ੍ਰੰਾਪਰਿਕ ਇਲਾਜ ਵਿਚ ਟਰਾਂਸਪਲਾਂਟ ਦੇ ਲਈ ਇਕੋ ਜਿਹੇ ਬਲੱਡ ਗਰੁੱਪ ਦੀ ਜਰੂਰਤ ਪੈਂਦੀ ਸੀ ਤਾਂ ਕਿ ਕਿਡਨੀ ਦੇ ਕੰਮ ਕਰਨ ਦੇ ਚਾਂਸ ਬਣੇ ਰਹਿਣ। ਹਾਲਾਂਕਿ ਹੁਣ ਅਜਿਹਾ ਕੋਈ ਜਰੂਰੀ ਨਹੀਂ ਕਿ ਡੋਨਰ ਅਤੇ ਮਰੀਜ ਦਾ ਬਲੱਡ ਗਰੁੱਪ ਟਰਾਂਸਪਲਾਂਟ ਦੇ ਲਈ ਇਕੋ ਜਿਹਾ ਹੋਵੇ। ਅੱਜ ਕੱਲ ਏ. ਬੀ. ਓ. ਇਨਕੰਪੈਟਿਬਲ ਬਲੱਡ ਟਾਈਪ ਕਿਡਨੀ ਟਰਾਂਸਪਲਾਂਟ ਇਕ ਸੱਚਾਈ ਹੈ ਅਤੇ ਫੋਰਟਿਸ ਮੋਹਾਲੀ ਵਿਚ ਇਸ ਤਰਾਂ ਦੇ ਟਰਾਂਸਪਲਾਂਟ ਸਫਲਤਾਪੂਰਵਕ ਕੀਤੇ ਜਾ ਰਹੇ ਹਨ।' ਡਾ. ਰੰਜਨ ਨੇ ਯੂ. ਏ. ਐਸ. ਦੇ ਜਾਨਸ ਹਾਪਿਕੰਸ ਦੇ ਇਨਕੰਪੈਟਿਬਲ ਕਿਡਨੀ ਟਰਾਂਸਪਲਾਂਟ ਸੈਂਟਰ ਤੋਂ ਪ੍ਰੋ. ਰਾਬਰਟ ਮੋਂਟਗੋਮਰੀ, ਜਿਨਾਂ ਨੂੰ ਇਨਕੰਪੈਟਿਬਲ ਕਿਡਨੀ ਪ੍ਰੋਗਰਾਮ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ, ਦੇ ਮਾਰਗਦਰਸ਼ਨ ਵਿਚ ਟਰੇਨਿੰਗ ਹਾਸਲ ਕੀਤੀ ਹੈ। ਡਾ. ਰੰਜਨ ਨੇ ਕਿਹਾ ਕਿ ਦੁਨੀਆ ਭਰ ਵਿਚ ਉਨਾਂ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਨਾਂ ਦੀ ਕਿਡਨੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਅਜਿਹੇ ਵਿਚ ਕਿਡਨੀ ਟਰਾਂਸਪਲਾਂਟ ਹੀ ਇਕਮਾਤਰ ਰਸਤਾ ਹੈ। ਇਸ ਤਕਨੀਕ ਨਾਲ ਅਣਗਿਣਤ ਜਿੰਦਗੀਆਂ ਬਚਾਉਣਾ ਮੁਮਕਿਨ ਹੈ। ਉਨਾਂ ਨੇ ਜਾਣਕਾਰੀ ਦਿੱਤੀ ਕਿ ਏ. ਬੀ.ਓ. ਇਕੰਪੈਟਿਬਲ ਟ੍ਰਾਂਸਪਲਾਂਟੇਸ਼ਨ ਦੀ ਤਿਆਰੀ ਦੇ ਲਈ ਇਕ ਸਰਲ ਜਿਹਾ ਬਲੱਡ ਟੈਸਟ ਕੀਤਾ ਜਾਂਦਾ ਹੈ ਜਿਸ ਨਾਲ ਬਲੱਡ ਸਟ੍ਰੀਮ ਵਿਚ ਐਂਟੀਬਾਡੀ ਦੀ ਮਾਤਰਾ ਜਾਣੀ ਜਾਂਦੀ ਹੈ। ਜਿਆਦਾਤਰ ਲੋਕਾਂ ਵਿਚ ਐਂਟੀਬਾਡੀ ਦਾ ਇੰਨਾ ਪੱਧਰ ਹੁੰਦਾ ਹੈ ਜਿਸ ਦਾ ਇਲਾਜ ਮੁਮਕਿਨ ਹੈ। ਡਾ. ਰੰਜਨ ਨੇ ਇਸ ਤਕਨੀਕ 'ਤੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਇੰਮਯੂਨ ਕੰਡੀਸ਼ਨਿੰਗ ਵਰਗੀ ਨਵੀਂ ਤਕਨੀਕ ਦੀ ਬਦੌਲਤ ਕਿਸੇ ਵੀ ਬਲੱਡ ਗਰੁੱਪ ਦੇ ਅੰਗਾਂ ਨੂੰ ਟਰਾਂਸਪਲਾਂਟ ਕਰਨਾ ਮੁਮਕਿਨ ਹੈ। ਇਹ ਉਨਾਂ ਲੋਕਾਂ ਲਈ ਇਕ ਵਰਦਾਨ ਹੈ ਜਿਨਾਂ ਦੇ ਪਰਿਵਾਰ ਵਿਚ ਸਮਾਨ ਬਲੱਡ ਗਰੁੱਪ ਵਾਲੇ ਡੋਨਰ ਨਹੀਂ ਹਨ। 
ਡਾ. ਰੰਜਨ ਨੇ ਅੱਗੇ ਕਿਹਾ, 'ਇਨਾਂ ਪੇਚਿਦਾ ਕਿਡਨੀ ਟਰਾਂਸਪਲਾਂਟ ਵਿਚ ਇਕ ਪ੍ਰਕਿਰਿਆ ਅਜਿਹੀ ਵੀ ਕੀਤੀ ਜਾਂਦੀ ਹੈ ਜਿੱਥੇ ਮਰੀਜ ਦੇ ਬਲੱਡ ਪਲਾਜਮਾ ਵਿਚੋਂ ਐਂਟੀਬਾਡੀਜ ਨੂੰ ਕੱਢ ਦਿੱਤਾ ਜਾਂਦਾ ਹੈ। ਇਸ ਨੂੰ ਪਲਾਜਮਾਫੇਰੇਸਿਸ ਕਿਹਾ ਜਾਂਦਾ ਹੈ। ਇਹ ਯਕੀਨੀ ਕਰਦਾ ਹੈ ਕਿ ਮਰੀਜ ਕਿਸੇ ਦੂਸਰੇ ਬਲੱਡ ਗਰੁੱਪ ਵਾਲੇ ਰਿਸ਼ਤੇਦਾਰ ਤੋਂ ਕਿਡਨੀ ਲੈ ਸਕਦਾ ਹੈ ਅਤੇ ਇਹ ਉਨਾਂ ਦੇ ਸਰੀਰ ਵਿਚ ਬਿਨਾਂ ਕਿਸੇ ਦਿੱਕਤ ਦੇ ਆਪਣੀ ਜਗਾ ਬਣਾ ਲਵੇਗੀ। ਸਾਡੇ ਕੋਲ ਬੈਸਟ ਪਲਾਜਮਾਫੇਰੇਸਿਸ ਮਸ਼ੀਨਾਂ ਹਨ ਜੋ ਕਿ ਅਸਰਦਾਰ ਤਰੀਕੇ ਨਾਲ ਟਰਾਂਸਪਲਾਂਟ ਤੋਂ ਪਹਿਲਾਂ ਅਤੇ ਬਾਅਦ ਵਿਚ ਐਂਟੀ-ਬਲੱਡ ਗਰੁੱਪ ਐਂਟੀਬਾਡੀਜ ਨੂੰ ਸਾਫ ਕਰ ਸਕਦੀ ਹੈ। ਇਸ ਪ੍ਰਕਿਰਿਆ ਵਿਚ ਅਗਲਾ ਕਦਮ ਕਿਡਨੀ ਟਰਾਂਸਪਲਾਂਟ ਸਰਜਰੀ ਨੂੰ ਸ਼ੈਡਿਊਲ ਕਰਨਾ ਅਤੇ ਮਰੀਜ ਨੂੰ ਪ੍ਰੀ-ਟਰਾਂਸਪਲਾਂਟ ਦੇ ਲਈ ਟ੍ਰੀਟਮੈਂਟ ਦੇਣਾ ਹੈ ਜਿਸ ਨਾਲ ਬਲੱਡ ਗਰੁਪ ਐਂਟੀਬਾਡੀ ਘੱਟ ਹੋ ਸਕੇ। 
ਡਾ. ਰੰਜਨ ਨੇ ਹੋਰ ਜਾਣਕਾਰੀ ਦਿੱਤੀ ਕਿ ਆਪ੍ਰੇਸ਼ਨ ਦੇ ਦੋ ਤੋਂ ਤਿੰਨ ਹਫਤਿਆਂ ਦੇ ਬਾਅਦ ਦਵਾਈਆਂ ਅਤੇ ਇਲਾਜ ਦਾ ਤਰੀਕਾ ਠੀਕ ਉਵੇਂ ਦਾ ਹੋ ਜਾਂਦਾ ਹੈ ਜਿਵੇ ਕਿਸੇ ਕੰਪੈਟਿਬਲ ਬਲੱਡ ਗਰੁੱਪ ਵਾਲੇ ਟਰਾਂਸਪਲਾਂਟ ਦੇ ਮਰੀਜ ਦਾ। ਪਰ ਇਹ ਜਰੂਰ ਹੈ ਕਿ ਅਜਿਹੇ ਮਰੀਜਾਂ ਨੂੰ ਟਰਾਂਸਪਲਾਂਟ ਦੇ ਬਾਅਦ ਬਹੁਤ ਹੀ ਸਾਵਧਾਨੀ ਨਾਲ ਟ੍ਰੀਟ ਕੀਤਾ ਜਾਂਦਾ ਹੈ।   

No comments:

Post a Comment