ਢੰਡਾਰੀ ਕਲਾਂ ਵਿਖੇ ਢੱਕੀ ਵਾਲੇ ਮਹਾਪੁਰਸ਼ਾਂ ਦੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ ।
ਲੁਧਿਆਣਾ 26 ਅਗਸਤ ( ਸਤ ਪਾਲ ਸੋਨੀ ) : ਸੰਤ ਬਾਬਾ ਕੇਅਰ ਦਾਸ ਜੀ ਕੂਕਰਾਂ ਵਾਲਿਆਂ ਦੀ 31ਵੀਂ ਯਾਦ ਨੂੰ ਸਮਰਪਿਤ ਢੰਡਾਰੀ ਕਲਾਂ (ਲੁਧਿ.) ਵਿਖੇ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਵਣ ਢੱਕੀ ਸਾਹਿਬ ਮੁਕਸੂਦੜਾ ਵਾਲਿਆਂ ਦੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ। ਬਾਬਾ ਜੀ ਨੇ ਆਪਣੇ ਪ੍ਰਵਚਨਾ ਵਿੱਚ ਆਖਿਆ ਕਿ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੱਧ ਤੋਂ ਵੱਧ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਬਾਣੀ ਪੜ•ਨੀ ਅਤੇ ਉਸ ਤੇ ਅਮਲ ਕਰਨਾ ਉਸ ਤੋਂ ਵੀ ਵੱਧ ਜਰੂਰੀ ਹੈ। ਬਾਬਾ ਜੀ ਨੇ ਆਖਿਆ ਕਿ ਇਨਸਾਨੀ ਜਾਮਾ ਸਾਨੂੰ 84 ਲੱਖ ਜੂਨਾਂ ਦੇ ਭੁਗਤਾਨ ਤੋਂ ਬਾਅਦ ਨਸੀਬ ਹੋਇਆ ਹੈ, ਸੋ ਸਾਨੂੰ ਵੀ ਚਾਹੀਦਾ ਹੈ ਕਿ ਇਸ ਜਨਮ ਦੇ ਵਿੱਚ ਵੱਧ ਤੋਂ ਵੱਧ ਸਿਮਰਨ ਕਰੀਏ ਤੇ ਆਪਣੇ ਮੁਨੱਖੀ ਜੀਵਨ ਨੂੰ ਸਫਲ ਕਰੀਏ । ਸਾਨੂੰ ਕਦੇ ਕਿਸੇ ਵੀ ਜੀਵ ਨੂੰ ਵੀ ਕਦੇ ਵੀ ਦੁੱਖ ਨਹੀਂ ਪਹੁੰਚਾਉਣਾ ਚਾਹੀਦਾ ਅਤੇ ਪ੍ਰਮਾਤਮਾ ਤੁਹਾਨੂੰ ਕਦੇ ਵੀ ਦੁੱਖ ਨਹੀਂ ਦੇਵੇਗਾ । ਬਾਬਾ ਜੀ ਨੇ ਅੱਗੇ ਆਖਿਆ ਕਿ ਇਸ ਲਈ ਸਾਨੂੰ ਮਾੜੀ ਸੰਗਤ, ਨਸ਼ੇ ਅਤੇ ਹੋਰ ਮਾੜੇ ਕਰਮ ਕਮਾਉਣ ਤੋਂ ਬਚਣਾ ਚਾਹੀਦਾ ਹੈ । ਬਾਬਾ ਜੀ ਨੇ ਆਖਿਰ ਵਿੱਚ ਆਖਿਆ ਕਿ ਸਾਨੂੰ ਸਾਰਿਆ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਕਲਗੀਧਰ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਚਾਹੀਦਾ ਹੈ । ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦਾ ਹੈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਪ੍ਰਦੂਸ਼ਣ ਮੁਕਤ ਸਮਾਜ ਦੀ ਸਿਰਜਨਾ ਕਰ ਸਕੀਏ ।

No comments:
Post a Comment