Friday, 21 August 2015

ਦਲਿਤ ਨੌਜਵਾਨ ਦੀ ਮੌਤ ਲਈ ਜਿੰਮੇਵਾਰ ਦੋਸ਼ੀ ਤੁਰੰਤ ਗ੍ਰਿਫਤਾਰ ਕੀਤੇ ਜਾਣ - ਸ. ਕਰੀਮਪੁਰੀ
ਘਟਨਾ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ, ਪੀੜਤ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ

ਲੁਧਿਆਣਾ 21 ਅਗਸਤ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜਸਭਾ ਮੈਂਬਰ ਸ. ਅਵਤਾਰ ਸਿੰਘ ਕਰੀਮਪੁਰੀ ਨੇ ਜਿਲ•ੇ ਦੇ ਪਿੰਡ ਆੰਡਲੂ ਵਿਚ ਦਲਿਤ ਨੌਜਵਾਨ ਜਗਤਾਰ ਸਿੰਘ ਉਰਫ ਨਿੱਕਾ 'ਤੇ ਪਿੰਡ ਦੇ ਹੀ ਪ੍ਰਭਾਵਸ਼ਾਲੀ ਲੋਕਾਂ ਵਲੋਂ ਅਤਿਆਚਾਰ ਤੇ ਫਿਰ ਉਸਦੀ ਮੌਤ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਦਲਿਤ ਨੌਜਵਾਨ ਦੀ ਮੌਤ ਦੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸ. ਕਰੀਮਪੁਰੀ ਨੇ ਬਸਪਾ ਦੇ ਮੰਡਲ ਕੋਆਰਡੀਨੇਟਰ ਸ਼ਿਵਚੰਦ ਗੋਗੀ, ਨੇਤਰ ਸਿੰਘ ਸੈਣੀ, ਭਰਪੂਰ ਸਿੰਘ ਤੇ ਹੋਰ ਨੇਤਾਵਾਂ ਨਾਲ ਪਿੰਡ ਦਾ ਦੌਰਾ ਕੀਤਾ।ਉਨਾਂ  ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਵੀ ਪ੍ਰਗਟਾਵਾ ਕੀਤਾ। ਇਸ ਮੌਕੇ 'ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ. ਕਰੀਮਪੁਰੀ ਨੇ ਕਿਹਾ ਕਿ ਪਿੰਡ ਦੇ ਹੀ ਪ੍ਰਭਾਵਸ਼ਾਲੀ ਲੋਕਾਂ ਵਲੋਂ ਜਗਤਾਰ ਸਿੰਘ 'ਤੇ ਚੋਰੀ ਦਾ ਇਲਜਾਮ ਲਗਾ ਕੇ 14 ਅਗਸਤ ਨੂੰ ਉਸਨੂੰ ਪਿੰਡ ਦੇ ਹੀ ਇਕ ਪ੍ਰਾਈਵੇਟ ਸਕੂਲ ਵਿਚ ਬੁਲਾ ਕੇ ਉਸ ਨਾਲ ਬੁਰੀ  ਤਰਾਂ ਕੁੱਟਮਾਰ ਕੀਤੀ ਗਈ। ਉਸਨੇ ਆਪਣੇ ਸਾਥੀਆਂ ਨੂੰ ਕਿਹਾ ਸੀ ਕਿ ਉਸ 'ਤੇ ਝੂਠਾ ਦੋਸ਼ ਲਗਾ ਕੇ ਉਸ ਨਾਲ ਕੁੱਟਮਾਰ ਕਰਕੇ ਉਸਦੀ ਬੇਇੱਜਤੀ ਕੀਤੀ ਗਈ ਹੈ ਤੇ ਅਗਲੇ ਦਿਨ ਹੀ ਪਿੰਡ ਵਿਚ ਹੀ ਇਕ ਖੇਤ ਵਿਚ ਉਸਦੀ ਲਾਸ਼ ਲਟਕਦੀ ਮਿਲੀ। ਸ. ਕਰੀਮਪੁਰੀ ਨੇ ਕਿਹਾ ਕਿ ਹਾਲਾਂਕਿ ਪੁਲਿਸ ਨੇ 15 ਅਗਸਤ ਨੂੰ ਪਿੰਡ ਦੇ 7 ਲੋਕਾਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਸੀ, ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰ ਨਹੀਂ ਕੀਤੀ ਗਈ ਹੈ। ਇਨਾਂ ਦੋਸ਼ੀਆਂ ਵਿਚ ਇਕ ਪ੍ਰਾਈਵੇਟ ਸਕੂਲ ਦਾ ਮਾਲਿਕ ਤੇ ਦੋ ਪਿੰਡ ਦੇ ਸਾਬਕਾ ਸਰਪੰਚ ਹਨ। ਸ. ਕਰੀਮਪੁਰੀ ਨੇ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਇਸਦੇ ਨਾਲ ਹੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਪਤਾ ਲਗਾਇਆ ਜਾਵੇ ਕਿ ਦਲਿਤ ਨੌਜਵਾਨ ਦੀ ਮੌਤ ਦਾ ਕਾਰਨ ਖੁਦਕੁਸ਼ੀ ਹੈ ਜਾਂ ਫਿਰ ਉਸਨੂੰ ਮਾਰਿਆ ਗਿਆ ਹੈ। ਸ. ਕਰੀਮਪੁਰੀ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਡੀਸੀ ਲੁਧਿਆਣਾ ਨਾਲ ਵੀ ਮੁਲਾਕਾਤ ਕੀਤੀ ਤੇ ਪੀੜਿਤ ਪਰਿਵਾਰ ਲਈ ਮੁਆਵਜੇ ਦੀ ਵੀ ਮੰਗ ਕੀਤੀ। ਇਸ ਮੌਕੇ 'ਤੇ ਉਨਾਂ  ਇਹ ਵੀ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਿਚ ਦਲਿਤਾਂ ਗਰੀਬਾਂ ਤੇ ਅਤਿਆਚਾਰਾਂ ਵਿਚ ਵਾਧਾ ਹੋਇਆ ਹੈ ਤੇ ਉਨਾਂ  ਨੂੰ ਇਨਸਾਫ ਦੇਣ ਲਈ ਸਰਕਾਰ ਤੇ ਉਸਦੇ ਪ੍ਰਭਾਵ ਹੇਠ ਕੰਮ ਕਰਨ ਵਾਲਾ ਪ੍ਰਸ਼ਾਸ਼ਨ ਤਿਆਰ ਨਹੀਂ ਹੈ। ਉਨਾਂ ਕਿਹਾ ਕਿ ਬਸਪਾ ਪੀੜਿਤ ਪਰਿਵਾਰ ਦੇ ਨਾਲ ਹੈ ਤੇ ਇਨਸਾਫ ਲਈ ਸੰਘਰਸ਼ ਕਰੇਗੀ।

No comments:

Post a Comment