Thursday, 20 August 2015

ਮਹਿਲਾ ਕਾਂਗਰਸ ਨੇ ਸਵ. ਰਾਜੀਵ ਗਾਂਧੀ ਜੇ ਜਨਮ ਦਿਹਾੜੇ ਤੇ ਵੰਡੇ ਤੁਲਸੀ ਦੇ ਬੂਟੇ

ਲੁਧਿਆਣਾ, 20 ਅਗਸਤ ( ਸਤ ਪਾਲ ਸੋਨੀ ) :   ਮਹਿਲਾ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਜਨਮ ਦਿਹਾੜੇ ਤੇ ਗੁਰੁ ਅਰਜਨ ਦੇਵ ਨਗਰ ਵਿਖੇ ਸਕੂਲੀ ਬੱਚਿਆਂ, ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੂੰ ਤੁਲਸੀ ਦੇ ਬੂਟੇ ਵੰਡ ਕੇ ਵਾਤਾਵਰਨ ਸ਼ੁਧੀ ਦੀ ਪ੍ਰੇਰਣਾ ਦੇ ਕੇ ਤੁਲਸੀ ਦੀ ਸੇਵਾ ਕਰਨ ਦਾ ਸੰਕਲਪ ਕਰਵਾਇਆ। ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਨੇ ਸਵ. ਰਾਜੀਵ ਗਾਂਧੀ ਦੇ ਜੀਵਨ ਤੇ ਚਰਚਾ ਕਰਦੇ ਹੋਏ ਕਿਹਾ ਕਿ ਉਨ•ਾਂ ਅਪਣੇ ਪ੍ਰਧਾਨ ਮੰਤਰੀ ਕਾਲ ਵਿੱਚ ਜਿਥੇ ਭਾਰਤ ਨੂੰ ਆਈ ਟੀ ਦੇ ਖੇਤਰ ਵਿੱਚ ਆਤਮ ਨਿਰਭਰ ਬਣਾ ਕੇ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਖੜਾ ਕੀਤਾ ਉਥੇ ਅਪਣੇ ਸ਼ਰੀਰ ਦੀਆਂ ਰਗਾਂ ਵਿੱਚ ਦੌੜਦੀ ਖੂਨ ਦੀ ਆਖਰੀ ਬੂੰਦ ਤਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪਹੇਰੇਦਾਰ ਬਣਕੇ ਦੇਸ਼ ਵਿਰੋਧੀ ਤਾਕਤਾਂ ਦੇ ਸਾਹਮਣੇ ਗੋਡੇ ਟੇਕਨ ਦੀ ਬਜਾਏ ਆਪਾ ਵਾਰ ਕੇ ਸਾਨੂੰ ਦੇਸ਼ ਲਈ ਕੁਛ ਕਰ ਵਿਖਾਉਣ ਦੀ ਪ੍ਰੇਰਣਾ ਵੀ ਦਿੱਤੀ। ਇਸ ਮੌਕੇ  ਅਰੁਣਾ ਟਪਾਰੀਆ, ਅਲਕਾ ਮਲਹੌਤਰਾ, ਗੁਰਪ੍ਰੀਤ ਸਿੱਧੂ, ਹਰਦੀਪ ਕੌਰ, ਦਲਜੀਤ ਕੌਰ,ਰਾਧਾ ਸਹਿਗਲ, ਨੀਲਮ ਦੱਤਾ, ਨੀਲਮ ਢੀਂਗਰਾ, ਬਲਬੀਰ ਕੌਰ, ਮਮਤਾ ਰਾਣੀ, ਸੁਨੀਤਾ ਸ਼ਰਮਾ, ਅਸ਼ਵਿੰਦਰ ਕੌਰ, ਸਵੇਤਾ ਵਰਮਾ, ਨੇਹਾ ਸ਼ਰਮਾ, ਵੰਦਨਾ ਜੈਨ ਸਮੇਤ ਹੋਰ ਵੀ ਹਾਜ਼ਿਰ ਸਨ ।

No comments:

Post a Comment