Monday, 17 August 2015

ਮੇਅਰ ਨੇ ਕੀਤਾ ਨੱਥੂ ਸਵੀਟਸ ਐੰਡ ਰੈਸਟ੍ਰੋਰੈਂਟ ਦਾ ਉਦਘਾਟਨ

-ਪੁਲਿਸ ਕਮਿਸ਼ਨਰ, ਡਿਪਟੀ ਮੇਅਰ ਅਤੇ ਪ੍ਰਵੀਨ ਬਾਂਸਲ ਬਤੌਰ ਮੁਖ ਮਹਿਮਾਨ ਪੁੱਜੇ

ਲੁਧਿਆਣਾ, 17 ਅਗਸਤ  (ਸਤ ਪਾਲ ਸੋਨੀ ) : ਅਗਰਸੇਨ ਗਰੁੱਪ ਦੀ ਦਿੱਲੀ ਮਸ਼ਹੂਰ ਨੱਥੂ ਸਵੀਟਸ ਐੰਡ ਰੈਸਟ੍ਰੋਰੈਂਟ ਦਾ ਉਦਘਾਟਨ ਸ਼ਹਿਰ ਦੇ ਮੇਅਰ ਹਰਚਰਨ ਸਿੰਘ ਗੋਹਲਵੜਿਆ ਨੇ ਸੋਮਵਾਰ ਨੂੰ ਮਲਹਾਰ ਰੋਡ ਮੌਜੂਦ ਫਲੇਮਜ ਮਾਲ ਦੇ ਸਾਹਮਣੇ ਕੀਤਾ। ਇਸ ਮੌਕੇ 'ਤੇ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ, ਡਿਪਟੀ ਮੇਅਰ ਆਰ.ਡੀ.ਸ਼ਰਮਾਂ ਅਤੇ ਭਾਜਪਾ ਸ਼ਹਿਰੀ ਜਿਲਾ ਪ੍ਰਧਾਨ ਪ੍ਰਵੀਨ ਬਾਂਸਲ  ਨੇ ਰੈਸਟ੍ਰੋਰੈਂਟ ਵਿੱਚ ਮੌਜੂਦ ਲਜੀਜ਼ ਖਾਣੇ ਦਾ ਆਨੰਦ ਮਾਣਿਆ। ਇਸ ਮੌਕੇ ਉਹਨਾਂ ਨੇ ਰੈਸਟ੍ਰੋਰੈਂਟ ਵੱਲੋਂ ਪਰੋਸੇ ਗਏ ਖਾਣੇ ਦੀ ਸਰਾਹਨਾ ਵੀ ਕੀਤੀ।
ਇਹ ਜਾਣਕਾਰੀ ਦਿੰਦੇ ਹੋਏ ਰੈਸਟ੍ਰੋਰੈਂਟ ਮਾਲਿਕ ਰਾਕੇਸ਼ ਜੈਨ, ਨੀਸ਼ੂ ਮੋਦੀ, ਵਰੂਣ ਗੋਇਲ ਨੇ ਦੱਸਿਆ ਕਿ ਰੈਸਟ੍ਰੋਰੈਂਟ ਵਿੱਚ ਮਿਲਣ ਵਾਲਾ ਖਾਣਾ ਸ਼ੁਧ ਸਮਗਰੀ ਨਾਲ ਤਿਆਰ ਕੀਤਾ ਜਾਂਦਾ ਹੈ। ਉਹਨਾਂ ਅੱਗੇ ਦੱਸਿਆ ਕਿ ਸਾਡੇ ਰੈਸਟ੍ਰੋਰੈਂਟ ਵਿੱਚ ਲੁਧਿਆਣਾ ਵਾਸੀਆਂ ਲਈ ਵਿਸ਼ੇਸ਼ ਤੌਰ ਤੇ ਚਨਾ ਭਟੂਰਾ, ਟਿੱਕੀ, ਚਾਟ ਪਾਪੜੀ, ਜਲੇਬੀ, ਸਮੋਸਾ, ਮਟਰ ਕੁਲਚਾ ਅਤੇ ਹੋਰ ਵੀ ਬਹੁਤ ਤਰ•ਾਂ ਦੀਆਂ ਮਿਠਾਈਆਂ ਮੌਜੂਦ ਹਨ। ਨੱਥੂ ਸਵੀਟਸ ਐਂਡ ਰੈਸਟ੍ਰੋਰੈਂਟ ਦੇ ਉਦਘਾਟਨ ਦੇ ਮੌਕੇ 'ਤੇ ਵਿਸ਼ੇਸ਼ ਤੌਰ ਤੇ ਸਵਾਮੀ ਵਿਵੇਕ ਭਾਰਤੀ ਜੀ, ਕੋਂਸਲਰ ਭੁਪਿੰਦਰ ਸਿੰਘ ਭਿੰਦਾ, ਕੋਂਸਲਰ ਮਿੰਟੂ ਸ਼ਰਮਾਂ, ਐਡਵੋਕੇਟ ਪੀ.ਐਸ.ਘੁੰਮਣ, ਕਾਂਗਰਸੀ ਨੇਤਾ ਕੁਲਵੰਤ ਸਿੰਘ ਸਿੱਧੂ, ਅਕਾਲੀ ਨੇਤਾ ਮਨਪ੍ਰੀਤ ਸਿੰਘ ਬੰਟੀ, ਸੀਨੀਅਰ ਭਾਜਪਾ ਨੇਤਾ ਵਿਜੇ ਦਾਦੂ, ਅਗਰਵਾਲ ਸੰਮੇਲਨ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਆਦਿ ਵੀ ਮੌਜੂਦ ਸਨ।

No comments:

Post a Comment