ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬਾਂ ਤੇ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਬਰਦਾਸਤ ਨਹੀ ਕਰੇਗੀ ਬਸਪਾ : ਕਰੀਮਪੁਰੀ
ਕਿਹਾ ਸਰਕਾਰ ਉਜਾੜ ਦੀ ਨੀਤੀ ਤਿਆਗ ਵਸਾਉਣ ਦੀ ਨੀਅਤ ਤੇ ਕੰਮ ਕਰੇ
ਕਿਹਾ ਸਰਕਾਰ ਉਜਾੜ ਦੀ ਨੀਤੀ ਤਿਆਗ ਵਸਾਉਣ ਦੀ ਨੀਅਤ ਤੇ ਕੰਮ ਕਰੇ
ਲੁਧਿਆਣਾ, 10 ਅਗਸਤ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨਾਲ ਮੁਲਾਕਾਤ ਕੀਤੀ । ਸ: ਕਰੀਮਪੁਰੀ ਨੇ ਨਿਉ ਪ੍ਰੇਮ ਨਗਰ ਨਗਰ ਵਿੱਚ ਉਜਾੜੇ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ, ਲੋਕਾਂ ਦੀ ਮੰਗ ਤੇ ਸਰਕਾਰੀ ਕੀਮਤ ਤੇ 100-100 ਗਜ ਤੇ ਪਲਾਟ ਦੇਣ, ਮਨਰੇਗਾ ਤਹਿਤ ਪਿੰਡ ਡੇਹਲੋਂ ਦੇ ਮਜਦੂਰਾਂ ਦੀ ਮਜ਼ਦੂਰੀ ਦੇਣ, ਲੁਧਿਆਣਾ 'ਚ ਗੈਸਟਰੋ ਨਾਲ ਮਰਨ ਅਤੇ ਪ੍ਰਭਾਵਿਤ ਲੋਕਾਂ ਨਾਲ ਦੁੱਖ ਪ੍ਰਗਟ ਕਰਦਿਆਂ ਉਨ•ਾਂ ਨੂੰ ਬਣਦਾ ਯੋਗ ਮੁਆਵਜਾ ਦੇਣ ਅਤੇ ਪਿੰਡ ਸੰਗੋਵਾਲ ਦੇ ਕਾਂਗਰਸੀ ਸਰਪੰਚ ਵੱਲੋਂ ਉਥੋਂ ਦੇ ਦਲਿਤ ਭਾਈਚਾਰੇ ਨੂੰ ਸਾਲ 1975 ਵਿੱਚ ਪੰਚਾਇਤੀ ਜਮੀਨ ਤੇ ਦਿੱਤੇ ਪਲਾਟ ਹਥਿਆਉਣ ਸਬੰਧੀ ਮੰਗ ਪੱਤਰ ਦਿੱਤਾ। ਉਨ•ਾਂ ਸ੍ਰੀ ਰਜਤ ਅਗਰਵਾਲ ਤੋਂ ਇਨ•ਾਂ ਸਮੱਸਿਆਵਾਂ ਦੇ ਜਲਦੀ ਹੱਲ ਦੀ ਮੰਗ ਕੀਤੀ। ਸ੍ਰੀ ਅਗਰਵਾਲ ਜਿਨ•ਾਂ ਨੇ ਕੁਝ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਪਹਿਲਾਂ ਹੀ ਅਪਣੇ ਕੋਲ ਬੁਲਾਇਆ ਹੋਇਆ ਸੀ ਨੂੰ ਇਨ•ਾਂ ਸਮੱਸਿਆਵਾਂ ਦੇ ਹੱਲ ਲਈ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਸ: ਕਰੀਮਪੁਰੀ ਨੇ ਕੁਝ ਦਿਨ ਪਹਿਲਾਂ ਪਿੰਡ ਛਾਇਆ ਕਲ•ਾਂ ਵਿਖੇ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਵੱਲੋਂ ਉਥੋਂ ਦੇ ਦਲਿਤ ਪਰਿਵਾਰਾਂ ਤੇ ਕੀਤੇ ਜਾਨਲੇਵਾ ਹਮਲੇ ਬਾਰੇ ਨਵਨਿਯੁਕਤ ਪੁਲਿਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨਾਲ ਮੁਲਾਕਾਤ ਕੀਤੀ ਅਤੇ ਇਸ ਹਮਲੇ ਦੇ ਦੋਸ਼ੀਆਂ ਉੱਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਕਿਹਾ ਕਿ ਬਸਪਾ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬਾਂ ਤੇ ਕੀਤੇ ਜਾ ਰਹੇ ਕਿਸੇ ਵੀ ਪ੍ਰਕਾਰ ਦੇ ਅੱਤਿਆਚਾਰ ਨੂੰ ਬਰਦਾਸਤ ਨਹੀ ਕਰੇਗੀ ਅਤੇ ਅਜਿਹੇ ਜੁਲਮ ਖਿਲਾਫ਼ ਚੱਟਾਨ ਵਾਂਗ ਖੜ•ੇ ਹੋ ਕੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। ਉਨ•ਾਂ ਸਰਕਾਰ ਨੂੰ ਉਜਾੜਨ ਵਾਲੀ ਨੀਤੀ ਦਾ ਤਿਆਗ ਕਰ ਕੇ ਵਸਾਉਣ ਵਾਲੀ ਨੀਤੀ ਤੇ ਚੱਲਣ ਦੀ ਨਸੀਅਤ ਦਿੰਦਿਆਂ ਕਿਹਾ ਕਿ ਲੋਕਾਂ ਨੇ ਕਦੇ ਵੀ ਜਾਲਮਾਂ ਨੂੰ ਜਿਆਦਾ ਸਮਾਂ ਟਿੱਕਣ ਨਹੀ ਦਿੱਤਾ ਅਤੇ ਸਮਾਂ ਆਉਣ ਤੇ ਅਜਿਹੇ ਹਾਕਮਾਂ ਦਾ ਬੁਰਾ ਹਸ਼ਰ ਕੀਤਾ ਹੈ। ਇਸ ਮੌਕੇ ਬਲਵਿੰਦਰ ਬਿੱਟਾ, ਸ਼ਿਵ ਚੰਦ ਗੋਗੀ, ਦੋਨੋਂ ਕੋ-ਆਡੀਨੇਟਰ, ਜ਼ਿਲਾ ਪ੍ਰਧਾਨ ਜੀਤ ਰਾਮ, ਬਸਰਾ, ਪੁਰਨ ਸਿੰਘ , ਬੂਟਾ ਸਿੰਘ, ਤੇਜਾ ਸਿੰਘ ਮੇਤਰ ਸੈਣੀ ਰਾਮਾਨੰਦ ਆਦਿ ਹਾਜ਼ਿਰ ਸਨ।
No comments:
Post a Comment