Tuesday, 18 August 2015

ਐਸਪੀਐਸ ਹਸਪਤਾਲ ਨੇ ਥੈਲੇਸੀਮੀਆ ਨਾਲ ਪੀੜਿਤ 50 ਬੱਚੇ ਗੋਦ ਲਏ
*ਜਿੰਦਗੀ ਲਾਈਵ ਫਾਉਂਡੇਸ਼ਨ ਦੇ ਨਾਲ ਮਿਲਕੇ ਮੈਡੀਕਲ ਸੁਵਿਧਾ ਦੇਵੇਗਾ ਹਸਪਤਾਲ

ਲੁਧਿਆਣਾ, 17 ਅਗਸਤ  (ਸਤ ਪਾਲ ਸੋਨੀ ) :ਸਤਿਗੁਰ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਨੇ ਜਿਓ ਜਿੰਦਗੀ ਅਭਿਆਨ ਦੇ ਤਹਤ ਜਿੰਦਗੀ ਲਾਈਵ ਫਾਉਂਡੇਸ਼ਨ ਦੇ ਸਹਿਯੋਗ ਨਾਲ ਥੈਲੇਸੀਮੀਆ ਨਾਲ ਪੀੜਿਤ 50 ਬੱਚਿਆਂ ਨੂੰ ਗੋਦ ਲਿਆ ਹੈ। ਹਸਪਤਾਲ ਇਹਨਾਂ ਬੱਚਿਆਂ ਨੂੰ ਮੈਡੀਕਲ ਸੁਵਿਧਾ ਦੇਵੇਗਾ।
ਆਜਾਦੀ ਦਿਵਸ ਦੇ ਸੰਬੰਧ ਵਿੱਚ ਹਸਪਤਾਲ ਵਿੱਚ ਹੋਏ ਪ੍ਰੋਗ੍ਰਾਮ ਦੌਰਾਨ ਥੈਲੇਸੀਮੀਆ ਨਾਲ ਪੀੜਿਤ ਬੱਚਿਆਂ ਦੇ ਇੰਸੇਟਿਵ ਕੇਅਰ ਵਿਭਾਗ ਦੀ ਅਸੋਸਿਏਟ ਕੰਸਲਟੈਂਟ ਡਾ. ਮਹਿਕ ਬੰਸਲ ਦੇ ਮੁਤਾਬਿਕ ਥੈਲੇਸੀਮੀਆ ਬੱਚਿਆਂ ਨੂੰ ਵਿਰਾਸਤ ਵਿੱਚ ਮਿਲਣ ਵਾਲੀ ਬੀਮਾਰੀ ਹੈ। ਰੈਡ ਬਲੱਡ ਸੈਲ ਦੀ ਕਮੀ ਦੇ ਕਾਰਣ ਹੋਣ ਵਾਲਾ ਅਨੀਮਿਆ ਥੈਲੇਸੀਮੀਆ ਦਾ ਕਾਰਣ ਬਣਦਾ ਹੈ। ਜਿਹਨਾਂ ਬੱਚਿਆਂ ਵਿੱਚ ਇੱਕ ਜੀਨ ਹੋਵੇ, ਉਹਨਾਂ ਨੂੰ ਮਾਈਨਰ ਅਤੇ ਜਿਹਨਾਂ ਵਿੱਚ ਦੋ ਜੀਨ ਹੋਣ ਉਹਨਾਂ ਨੂੰ ਮੇਜਰ ਥੈਲੇਸੀਮਿਕ ਕਿਹਾ ਜਾਂਦਾ ਹੈ। ਮੇਜਰ ਥੈਲੇਸੀਮਿਕ ਬੱਚਿਆਂ ਵਿੱਚ 6 ਮਹੀਨੇ ਤੋਂ 1 ਸਾਲ ਦੀ ਉਮਰ ਵਿੱਚ ਜਾਨਲੇਵਾ ਅਨੀਮਿਆ ਹੋਣ ਦਾ ਖਤਰਾ ਰਹਿੰਦਾ ਹੈ।
ਹਸਪਤਾਲ ਦੇ ਐਮਡੀ ਜੁਗਦੀਪ ਸਿੰਘ ਨੇ ਕਿਹਾ ਕਿ ਹਸਪਤਾਲ ਮੈਨੇਜਮੈਂਟ ਅਤੇ ਕਰਮਚਾਰੀ ਇਸ ਨੇਕ ਕੰਮ ਵਿੱਚ ਯੋਗਦਾਨ ਪਾ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਉਮੀਦ ਜਤਾਈ ਕਿ ਜਿੰਦਗੀ ਲਾਈਵ ਫਾਉਂਡੇਸ਼ਨ ਭਵਿੱਖ ਵਿੱਚ ਵੀ ਇਸ ਤਰਾਂ ਦੇ ਕੰਮਾਂ ਵਿੱਚ ਹਸਪਤਾਲ ਨੂੰ ਸਹਿਯੋਗ ਦਿੰਦਾ ਰਹੇਗਾ। ਉਹਨਾਂ ਦੱਸਿਆ ਕਿ ਫਾਉਂਡੇਸ਼ਨ ਦੇ ਥੈਲੇਸੀਮਿਕ ਬੱਚਿਆਂ ਵਾਸਤੇ ਚਲਾਏ ਜਾ ਰਹੇ ਮਾਨਵਤਾ ਧਾਮ ਵਿਖੇ ਹਸਪਤਾਲ ਵੱਲੋਂ ਇੱਕ ਸੈਂਟਰ ਸਥਾਪਿਤ ਕੀਤਾ ਜਾਵੇਗਾ। ਜਿਸ ਵਿੱਚ ਥੈਲੇਸੀਮਿਕ ਪੀੜਿਤਾਂ ਦੇ ਸਸਤੀ ਦਰ ਤੇ ਟੈਸਟ ਕੀਤੇ ਜਾਣਗੇ। ਫਾਉਂਡੇਸ਼ਨ ਕੇ ਜਨਰਲ ਸਕੱਤਰ ਯੋਗੇਸ਼ ਗੁਪਤਾ ਨੇ ਕਿਹਾ ਕਿ ਉਹਨਾਂ ਨੇ ਬੱਚਿਆਂ ਨੂੰ ਇਹ ਮਦਦ ਦਿਲਾਉਣ ਲਈ ਕਾਫੀ ਸਮੇਂ ਤੱਕ ਫਾਲੋ ਕੀਤਾ ਹੈ। ਅੱਜ ਇਹਨਾਂ ਨੂੰ ਦਵਾਈਆਂ ਵੰਡ ਕੇ ਉਹਨਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ।

No comments:

Post a Comment