ਚੜ੍ਹਤ ਪੰਜਾਬ ਦੀ
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਜ਼ਰੂਰਤਮੰਦਾ ਨਾਲ ਮਨਾਇਆ ਆਜ਼ਾਦੀ ਦਿਵਸ
*ਵਿਦਿਆਰਥੀਆਂ ਨੇ ਸ਼ਹਿਰ ਦੇ ਵੱਖ-ਵੱਖ ਘਰਾਂ ਚੋਂ ਇੱਕ ਮੁੱਠੀ ਚਾਵਲ ਅਤੇ ਦਾਲ ਇਕੱਠੇ ਕਰ ਜ਼ਰੂਰਮੰਦਾ ਲਈ ਭੋਜ ਤਿਆਰ ਕੀਤਾ ਗਿਆ
ਲੁਧਿਆਣਾ, 13 ਅਗਸਤ ( ਸਤ ਪਾਲ ਸੋਨੀ ) : ਭਾਰਤ ਦੇ 69ਵੇਂ ਆਜ਼ਾਦੀ ਦਿਵਸ ਨੂੰ ਖਾਸ ਬਣਾਉਣ ਲਈ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਇੱਕ ਮੁੱਠੀ ਚਾਵਲ ਅਤੇ ਦਾਲ ਗਤਿਵਿਧੀ ਦੀ ਸ਼ੁਰੂਆਤ ਕੀਤੀ। ਇਸਦੇ ਤਹਿਤ ਸ਼ਹਿਰ ਦੇ ਵੱਖ-ਵੱਖ ਘਰਾਂ ਚੋਂ ਇੱਕ ਮੁੱਠੀ ਚਾਵਲ ਅਤੇ ਦਾਲ ਇਕੱਠੇ ਕਰ ਵਿਦਿਆਰਥੀਆਂ ਵਲੋਂ ਜ਼ਰੂਰਮੰਦਾਂ ਲਈ ਭੋਜ ਤਿਆਰ ਕੀਤਾ ਗਿਆ।
ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਇਸ ਖਾਸ ਗਤਿਵਿਧੀ ਦਾ ਆਯੋਜਨ ਕੀਤਾ। ਇਸਦੇ ਤਹਿਤ ਉਨ•ਾਂ ਨੇ ਖਾਸ ਪ੍ਰੋਗ੍ਰਾਮ ਨੂੰ ਆਜ਼ਾਦੀ ਦੇ ਦਿਨ ਤੇ ਮਨਾਉਣ ਦਾ ਵਿਚਾਰ ਕਰ ਜਮਾਲਪੁਰ ਰੋਡ ਅਤੇ ਪ੍ਰੀਤ ਪੈਲੇਸ ਵਿਖੇ ਮਨਾਇਆ। ਵਿਦਿਆਰਥੀਆਂ ਨੇ ਆਪਣੀ ਇਸ ਇੱਕ ਮੁੱਠੀ ਦਾਲ ਅਤੇ ਚਾਵਲ ਇਕੱਠੇ ਕਰਨ ਦੀ ਕ੍ਰਿਆ ਸਮੇਂ ਸਾਰੇ ਸ਼ਹਿਰਵਾਸਿਆਂ ਨੂੰ ਨੂੰ ਦੇਸ਼ ਸਹਿਤ ਦੇਸ਼ਵਾਸਿਆਂ ਦੇ ਹਿਤ ਵਿੱਚ ਕਾਰਜ ਕਰਨ ਲਈ ਅਪੀਲ ਕੀਤੀ। ਜਿਸਦੀ ਸ਼ੁਰੂਆਤ ਉਨ•ਾਂ ਨੂੰ ਸ਼ਹਿਰ ਦੇ ਜ਼ਰੂਰਤਮੰਦਾ ਦਾ ਪੇਟ ਭਰਣ ਦੀ ਕਸਮ ਲੈ ਕੇ ਕਰਨ ਲਈ ਪ੍ਰੇਰਿਤ ਕੀਤਾ।
ਮੈਨੇਜਿੰਗ ਡਾਇਰਕੈਟਰ ਸ਼੍ਰੀ ਮਨਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਜੋਂ ਖਾਸ ਤੌਰ ਤੇ ਖਾਣੇ ਨੂੰ ਬਣਾਇਆ ਅਤੇ ਭੋਜ ਨੂੰ ਤਿਆਰ ਕੀਤਾ ਗਿਆ ਹੈ। ਇਸਦੇ ਲਈ ਵਲੰਟੀਅਰ ਵਿਦਿਆਰਥੀਆਂ ਨੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕੇ ਦੇ ਘਰਾਂ ਚੋਂ ਇੱਕ ਮੁੱਠੀ ਚਾਵਲ ਅਤੇ ਦਾਲ ਇਕੱਠੇ ਕਰ ਭੋਜ ਤਿਆਰ ਕੀਤਾ ਹੈ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਜੇਕਰ ਸਾਰਾ ਸਮਾਜ ਇਸ ਚੰਗੇ ਕਾਰਜ ਦੇ ਵੱਲ ਕੰਮ ਕਰੇਗਾ ਤਾ ਲੁਧਿਆਣਾ ਵਿੱਚ ਕਿਸੇ ਨੂੰ ਭੁੱਖ ਢਿਡ ਸੌਣ ਦੀ ਲੋੜ ਨਹੀ ਪਵੇਗੀ। ਸਾਰਿ•ਆਂ ਨੂੰ ਦੇਸ਼ ਦੇ 69ਵੇਂ ਆਜ਼ਾਦੀ ਦਿਵਸ ਦੇ ਇਸ ਰਾਹ ਦੇ ਅੱਗੇ ਵੱਧਣ ਲਈ ਕਸਮ ਲੈਣੀ ਚਾਹੀਦੀ ਹੈ। ਉਨ•ਾਂ ਨੇ ਕਿਹਾ ਕਿ ਕਈ ਵਾਰ ਦੇਖਿਆਂ ਜਾਂਦਾ ਹੈ ਘਰਾਂ ਵਿੱਚ ਬਹੁਤ ਸਾਰਾ ਖਾਣਾ ਬਰਬਾਦ ਹੁੰਦਾ ਹੈ। ਜਿਸ ਨੂੰ ਕਿਸੇ ਜ਼ਰੂਰਤਮੰਦ ਨੂੰ ਦੇਣ ਦੀ ਥਾਂ ਕੁੜੇ ਦੇ ਢੇਰ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਮੰਨ•ਣਾਂ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਪੱਖ ਵੱਲ ਰੱਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਕਿ ਇਸ ਅਣਚਾਹੀ ਬਰਬਾਦੀ ਨੂੰ ਰੋਕਿਆਂ ਜਾ ਸਕੇ ।
No comments:
Post a Comment