Friday, 30 October 2015

ਚੜ੍ਹਤ ਪੰਜਾਬ ਦੀ
ਪਿੰਡ ਸੰਗੋਵਾਲ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਦੇ ਧਾਰਮਿਕ ਦੀਵਾਨ ਅੱਜ ਤੋਂ

ਲੁਧਿਆਣਾ, 30 ਅਕਤੂਬਰ (ਬਿਓੂਰੋ) : ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਦੀਵਾਨ ਪਿੰਡ ਸੰਗੋਵਾਲ ਨੇੜੇ ਲੁਧਿਆਣਾ ਵਿਖੇ 31 ਅਕਤੂਬਰ ਅਤੇ 1 ਨਵੰਬਰ ਨੂੰ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਲੱਗਣਗੇ। ਇਹ ਧਾਰਮਿਕ ਦੀਵਾਨ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਲੱਗਣਗੇ। ਇਹਨਾਂ ਧਾਰਮਿਕ ਦੀਵਾਨਾਂ ਵਿੱਚ ਪਿੰਡ ਸੰਗੋਵਾਲ, ਖਾਨਪੁਰ , ਡੰਗੋਰੇ, ਜਰਖੜ, ਡਾਬਾਅਤੇ ਹੋਰ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਪੁੱਜਣਗੀਆਂ।ਪ੍ਰਬੰਧਕ ਸਰਿੰਦਰ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਵਾਲਿਆਂ ਜੀ ਵੱਲੋਂ ਜਿਥੇ ਕੀਰਤਨ ਵਖਿਆਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਉਥੇ ਸਮੂਹ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਅਤੇ ਪੰਜਾਬ ਦੀ ਸੁੱਖ ਸ਼ਾਂਤੀ ਲਈ ਅਰਦਾਸ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਕਈ ਹੋਰ ਕੀਰਤਨੀਏ ਜੱਥੇ ਸੰਗਤਾਂ ਨੁੰ ਗੁਰੂ ਦੇ ਜਸ ਨਾਲ ਨਿਹਾਲ ਕਰਨਗੇ। ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਇਸ ਸਮਾਗਮ ਦਾ ਢੱਕੀ ਸਾਹਿਬ ਡਾਟ ਟੀ.ਵੀ. ਚੈਨਲ ਤੋਂ ਸਿੱਧਾ ਪ੍ਰਸਾਰਣ ਹੋਵੇਗਾ।

Thursday, 29 October 2015

ਬੈਂਸ ਭਰਾਵਾਂ ਦੇ ਵਕੀਲ ਨੇ ਏ.ਡੀ.ਸੀ.ਪੀ. ਕੋਲ ਲਗਾਈ ਜਮਾਨਤ
ਹਾਈਕੋਰਟ ਦੇ ਫੈਸਲੇ ਮੁਤਾਬਿਕ ਸਬੰਧਿਤ ਅਦਾਲਤ ਨੂੰ ਦੋ ਦਿਨਾਂ ਵਿੱਚ ਦੇਣਾ ਹੋਵੇਗਾ ਫੈਸਲਾ
ਲੁਧਿਆਣਾ 29 ਅਕਤੂਬਰ ( ਸਤ ਪਾਲ ਸੋਨੀ ) : ਅਜਾਦ ਵਿਧਾਇਕ ਬੈਂਸ ਭਰਾ ਤੇ ਉਹਨਾਂ ਦੇ ਸਾਥੀਆਂ ਦੀ ਜਮਾਨਤ ਲਈ ਹਾਈਕੋਰਟ ਦੀ ਸੁਣਵਾਈ ਜਿਸ ਵਿੱਚ ਮਾਣਯੋਗ ਜਸਟਿਸ ਹਾਈਕੋਰਟ ਨੇ ਫੈਸਲਾ ਦਿੱਤਾ ਕਿ ਹੇਠਲੀ ਸਬੰਧਿਤ ਅਦਾਲਤ ਜਿਸ ਕੋਲ ਜਮਾਨਤ ਅਰਜੀ ਲਗਾਈ ਜਾਂਦੀ ਹੈ,ਉਸ ਅਦਾਲਤ ਦੁਆਰਾ 2 ਦਿਨਾਂ ਵਿੱਚ ਇਸ ਉੱਤੇ ਫੈਸਲਾ ਦਿੱਤਾ ਜਾਵੇ ਜਿਸ ਤੋਂ ਬਾਅਦ ਕਰਮਜੀਤ ਸਿੰਘ ਬੈਂਸ ਅੱਜ ਆਪਣੇ ਵਕੀਲ ਨੂੰ ਨਾਲ ਲੈ ਕੇ ਏ.ਡੀ.ਸੀ.ਪੀ. ਕੋਲ ਗਏ ਜਿੱਥੇ ਕਿ ਉਹਨਾਂ ਦੀ ਜਮਾਨਤ ਅਰਜੀ ਨੂੰ ਗੰਭੀਰਤਾ ਨਾਲ ਵਿਚਾਰਿਆ ਨਹੀ ਗਿਆ ਤੇ ਹੁਣ ਪਰਿਵਾਰ ਨੂੰ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜਾਰ ਕਰਨਾ ਹੋਵੇਗਾ । ।ਇਹ ਜਾਣਕਾਰੀ ਕਰਮਜੀਤ ਬੈਂਸ ਤੇ ਉਹਨਾਂ ਦੇ ਵਕੀਲ ਨੇ ਏ.ਡੀ.ਸੀ.ਪੀ ਨੂੰ ਮਿਲਣ ਤੋਂ ਬਾਅਦ ਦਿੱਤੀ। ਇਸ ਮੋਕੇ ਪਰਮਜੀਤ ਸਿੰਘ ਬੈਂਸ.ਪਰਮਿੰਦਰ ਸਿੰਘ ਸੋਮਾ ਕੋਂਸਲਰ,ਪਵਨਦੀਪ ਮਦਾਨ,ਗੁਰਵਿੰਦਰ ਸਿੰਘ ਮੱਕੜ,ਐਡਵੋਕੇਟ ਜਗਮੋਹਨ ਸਿੰਘ ਵੜੈਚ ਹਾਜਿਰ ਸਨ।

Wednesday, 28 October 2015



ਵਰਲਡ ਕੈਂਸਰ ਕੇਅਰ ਸੰਸਥਾਂ ਵਲੋਂ ਮੋਹੀ ਵਿਖੇ ਵਿਸਾਲ ਮੈਡੀਕਲ ਕੈਂਪ
ਜੋਧਾਂ, 28 ਅਕਤੂਬਰ (ਬਿਓੂਰੋ) : ਗੁਰਦੁਆਰਾ ਪਾਤਸਾਹੀ ਦਸਵੀਂ ਇਤਿਹਾਸਕ ਪਿੰਡ ਮੋਹੀ ਵਿਖੇ ਵਰਲਡ ਕੈਂਸਰ ਕੇਅਰ ਸੰਸਥਾਂ ਵਲੋਂ ਚਲਾਈ ਜਾ ਰਹੀ ਕੈਂਸਰ ਜਾਂਚ ਲੜੀ ਤਹਿਤ ਵਿਸਾਲ ਮਡੀਕਲ ਕੈਂਪ ਲਗਾਇਆ ਗਿਆ। ਐਨਆਰਆਈ ਦਲਜੀਤ ਸਿੰਘ ਥਿੰਦ ਦੀ ਵਿਸੇਸ ਪ੍ਰਧਾਨਗੀ ਹੇਠ ਲਗਾਏ ਕੈਂਪ ਦੌਰਾਨ ਟੀਮ ਇੰਚਾਰਜ ਡਾਕਟਰ ਕੁਲਜੀਤ ਕੌਰ ਦੀ ਟੀਮ ਡਾਕਟਰ ਹਰਪ੍ਰੀਤ ਸਿੰਘ , ਡਾ: ਰੇਨੂੰ ਬਾਲਾ, ਡਾ: ਜਤਿੰਦਰ ਕੌਰ, ਡਾ: ਅਮਨਪ੍ਰੀਤ ਕੌਰ ਅਤੇ ਡਾਕਟਰ ਮਨਦੀਪ ਕੌਰ ਵਲੋਂ 200 ਦੇ ਕਰੀਬ ਮਰੀਜਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਮਰੀਜਾਂ ਨੂੰ ਸੰਸਥਾਂ ਵਲੋਂ ਮੌਕੇ ਤੇ ਹੀ ਮੁਫਤ ਦਵਾਈਆਂ ਦਿੱਤੀਆਂ ਗਈਆਂ । ਜਿੱਥੇ ਮਰੀਜਾਂ ਦਾ ਸੂਗਰ ਅਤੇ ਬਲੱਡ ਪਰੈਸਰ ਚੈਕ ਕੀਤਾ ਉਥੇ ਮਰੀਜਾਂ ਦੇ ਬਲੱਡ ਸੈਂਪਲ ਲੈਕੇ ਜਾਂਚ ਲਈ ਭੇਜੇ ਗਏ। ਇਸ ਮੌਕੇ ਡਾਕਟਰ ਕੁਲਜੀਤ ਕੌਰ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਟਰੱਸਟ ਹੁਣ ਤੱਕ ਪੂਰੇ ਪੰਜਾਬ ਵਿੱਚ 150 ਦੇ ਕਰੀਬ ਕੈਂਪ ਲਗਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਟਰੱਸਟ ਵਲੋਂ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਗਤੀਵਿਧੀਆਂ ਕਰ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਇਹ ਟਰੱਸਟ ਅੰਤਰ ਰਾਸਟਰੀ ਸੰਸਥਾਂ ਹੈ ਜੋ ਕਿ ਇੰਗਲੈਂਡ ਤੋਂ ਕੁਲਵੰਤ ਸਿੰਘ ਧਾਲੀਵਾਲ , ਗੁਰਪਾਲ ਸਿੰਘ ਉਪਲ ਵਲੋਂ ਸਮਾਜ ਸੇਵੀਆਂ ਦੇ ਵਿਸੇਸ ਸਹਿਯੋਗ ਨਾਲ ਚਲਾਈ ਜਾ ਰਹੀ ਹੈ । ਇਸ ਮੌਕੇ ਮਾਸਟਰ ਬਲਦੇਵ ਸਿੰਘ ਮੋਹੀ, ਪ੍ਰਧਾਨ ਚਰਨਜੀਤ ਸਿੰਘ ਮੋਹੀ, ਪ੍ਰਿੰਸੀਪਲ ਪ੍ਰੇਮ ਸਿੰਘ ਰਕਬਾ, ਡੀਪੀ ਪਰਮਜੀਤ ਸਿੰਘ , ਹਰਚੰਦ ਸਿੰਘ ਮੋਹੀ ਅਤੇ ਬਲਦੇਵ ਸਿੰਘ ਆਦਿ ਹਾਜ਼ਿਰ ਸਨ।

Saturday, 24 October 2015



ਸਮਾਜ ਨੂੰ ਸਿਹਤਮੰਦ ਬਣਾਉਣ ਲਈ ਬਿਮਾਰੀਆਂ ਅਤੇ ਨਸ਼ਿਆਂ ਦਾ ਖਾਤਮਾ ਜ਼ਰੂਰੀ-ਨੱਥੋਵਾਲ
* ਰੋਟਰੀ ਕਲੱਬ ਲੁਧਿਆਣਾ ਉਤਰੀ ਵੱਲੋਂ ਪੋਲਿਓ ਦੇ ਖਾਤਮੇ ਲਈ ਜਾਗਰੂਕਤਾ ਰੈਲੀ
ਲੁਧਿਆਣਾ, 24 ਅਕਤੂਬਰ (ਬਿਓੂਰੋ) : ਮਨੁੱਖ ਦੀ ਜੀਵਨਸ਼ੈਲੀ ਵਿਚ ਆਈਆਂ ਵੱਡੀਆਂ ਤਬਦੀਲੀਆਂ ਕਾਰਨ ਹਰ ਮਨੁੱਖ ਤਰਾਂ ਤਰਾਂ ਦੀਆਂ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਰਿਹਾ ਹੈ। ਇਹ ਵਿਚਾਰ ਸ: ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਨੇ ਰੋਟਰੀ ਕਲੱਬ ਉਤਰੀ ਵੱਲੋਂ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਸਹਿਯੋਗ ਨਾਲ ਰੋਟਰੀ ਇੰਟਰਨੈਸ਼ਨਲ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਢੋਲੇਵਾਲ ਵਿਖੇ ਪੋਲੀਓ ਖਾਤਮੇ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸ: ਨੱਥੋਵਾਲ ਨੇ ਅੱਗੇ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਸਮੁੱਚਾ ਸਮਾਜ ਨਸ਼ਿਆਂ ਅਤੇ ਨਸ਼ਿਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਇਲਾਵਾ ਆਮ ਬਿਮਾਰੀਆਂ ਦੀ ਲਪੇਟ ਵਿਚ ਆ ਰਿਹਾ ਹੈ। ਇਸ ਲਈ ਸਮਾਜ ਨੂੰ ਇਕ ਸਿਹਤਮੰਦ ਸਮਾਜ ਬਣਾਉਣ ਲਈ ਨਸ਼ਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਕੱਢੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਗਿਆਨ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਸਿਹਤ ਸੰਸਥਾ ਅਤੇ ਰੋਟਰੀ ਇੰਟਰਨੈਸ਼ਨਲ ਦੇ ਸਾਂਝੇ ਯਤਨਾ ਸਦਕਾ ਅੱਜ ਭਾਰਤ ਪੋਲੀਓ ਮੁਕਤ ਦੇਸ਼ ਬਣ ਗਿਆ ਹੈ, ਪਰ ਫਿਰ ਵੀ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਚ ਪੋਲੀਓ ਦੇ ਮਾਮਲੇ ਸਾਹਮਣੇ ਆਉਣ ਕਰਕੇ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਦੇਸ਼ ਵਿਚ ਮੁੜ ਨਾਮੁਰਾਦ ਪੋਲੀਓ ਬਿਮਾਰੀ ਨਾ ਆਣ ਟੱਪਕੇ। ਇਸ ਮੌਕੇ ਉਪ ਪ੍ਰਿੰਸੀਪਲ ਸ੍ਰੀਮਤੀ ਹਰਦੀਪ ਕੌਰ ਅਤੇ ਕਲੱਬ ਦੇ ਜਨਰਲ ਸਕੱਤਰ ਡੀ ਐਸ ਮੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸੰਤੁਲਿਤ ਖੁਰਾਕ ਦੇ ਨਾਲ ਨਾਲ ਉਸਾਰੂ ਸੋਚ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਰੋਟੇਰੀਅਨ ਦੀ ਰੈਲੀ ਵਿਚ ਸ਼ਾਮਿਲ ਹੋਏ ਅਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਜਸਵੀਰ ਸਿੰਘ ਕੋ ਆਰਡੀਨੇਟਰ ਐਜੂਸੈਟ ਲੁਧਿਆਣਾ, ਸ੍ਰੀਮਤੀ ਸੁਜਾਤਾ ਸ਼ਰਮਾ, ਰੋਟੇਰੀਅਨ ਰੋਹਿਤ ਜਿੰਦਲ, ਸਰਬਜੀਤ ਸਿੰਘ, ਮੁਨੀਸ਼ ਕੁਮਾਰ, ਰਾਜਵਿੰਦਰ ਕੌਰ, ਪਰਮਿੰਦਰ ਕੌਰ, ਗੁਰਮੇਲ ਕੌਰ, ਸੁਧਾ ਵਰਮਾ, ਬਲਵਿੰਦਰ ਕੌਰ, ਮੁਨੀਸ਼ ਤੋਂ ਇਲਾਵਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਜੀ ਪੀ ਐਨ ਖਾਲਸਾ ਕਾਲਜ, ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਚ ਸਥਾਪਿਤ ਰੋਟਰੈਕਟ ਕਲੱਬ ਦੇ ਮੈਂਬਰਾਂ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਡਾ ਸਹਿਯੋਗ ਦਿੱਤਾ। ਰੈਲੀ ਢੋਲੇਵਾਲ ਸਕੂਲ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਗੁਜ਼ਰਦੀ ਹੋਈ ਵਾਪਸ ਢੋਲੇਵਾਲ ਸਕੂਲ ਵਿਚ ਹੀ ਖਤਮ ਹੋਈ।

Friday, 23 October 2015



ਆਜਾਦ ਵੈਲਫੇਅਰ ਸੋਸਾਇਟੀ ਦੁਆਰਾ ਦੋ ਜਰੂਰਤਮੰਦ ਲੜਕੀਆਂ ਦਾ ਵਿਆਹ ਕਰਵਾਇਆ ਗਿਆ 

*ਜਰੂਰਤਮੰਦ ਦੀ ਮਦਦ ਕਰਨਾ ਹੀ ਪ੍ਰਮਾਤਮਾ ਦੀ ਸੱਚੀ ਬੰਦਗੀ : ਸੁਕੇਸ ਕਾਲੀਆ, ਬਿਟੂ ਗੁੰਬਰ


ਲੁਧਿਆਣਾ, 23 ਅਕਤੂਬਰ (ਬਿਓੂਰੋ) : ਆਜਾਦ ਵੈਲਵੇਅਰ ਸੁਸਾਇਟੀ ਦੇ ਵੱਲੋ' ਅਸ਼ੋਕ ਨਗਰ ਪਿੱਪਲ ਵਾਲਾ ਚੋ' ਵਿੱਚ ਪ੍ਰਧਾਨ ਜੋਗਿੰਦਰ ਕਪੂਰ ਅਤੇ ਸਮਾਜਸੇਵੀ ਸ਼ਿਵ ਕੁਮਾਰ ਵਰਮਾ ਦੀ ਦੇਖਰੇਖ ਹੇਠ ਦਾਨੀ ਸੱਜਣਾ ਦੇ ਸਹਿਯੋਗ ਨਾਲ ਦੋ ਜਰੂਰਤਮੰਦ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਕੀਤੇ ਗਏ ਇਹ ਵਿਆਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਲਾਵਾਂ ਫੇਰੇ ਕਰਕੇ  ਕਰਵਾਏ ਗਏ ਇਸ ਸ਼ੁੱਭ ਮੋਕੇ ਤੇ ਪੰਜਾਬ ਰਾਜ ਬਾਲ ਅਧਿਕਾਰੀ ਆਯੋਗ ਦੇ ਚੇਅਰਮੈਨ ਸੁਕੇਸ ਕਾਲੀਆ, ਪ੍ਰਧਾਨ ਜੋਗਿੰਦਰ ਕਪੂਰ, ਸ਼ਿਵ ਕੁਮਾਰ ਵਰਮਾ, ਸਮਾਜਸੇਵੀ  ਬਿਟੂ ਗੁੰਬਰ, ਅਵਿਨਾਸ਼ ਸਿੱਕਾ, ਅਸ਼ੋਕ ਸਰਸਵਾਲ ਨੇ ਨਵੇ' ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ  ਜਰੂਰਤਮੰਦ ਲੜਕੀਆਂ ਦਾ ਵਿਆਹ ਕਰਵਾਉਣਾ ਇਕ ਬਹੁਤ ਹੀ ਪੁੰਨ ਵਾਲਾ ਕੰਮ ਹੈ ਅਤੇ ਪ੍ਰਮਾਤਮਾ ਦੀ ਸੱਚੀ ਬੰਦਗੀ ਹੈ ਉਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਸਾਇਟੀ ਪਿਛਲੇ ਲੰਮੇ ਸਮੇ ਤੋ ਲਗਾਤਾਰ ਜਰੂਰਤਮੰਦ ਕੁੜੀਆਂ ਦੇ ਵਿਆਹ ਕਰਵਾਉਦੀ ਰਹੀ ਹੈ ਅਤੇ ਅੱਗੇ ਵੀ ਇਹ ਧਾਰਮਿਕ ਅਤੇ ਸਮਾਜਿਕ ਕੰਮ ਜਾਰੀ ਰੱਖੇਗੀ ਸੋਸਾਇਟੀ ਵੱਲੋ ਨਵੇ ਵਿਆਹੇ ਜੋੜਿਆਂ ਨੂੰ ਘਰ ਗ੍ਰਿਹਸਤੀ ਚਲਾਉਣ ਵਾਲੇ ਘਰੇਲੂ ਜਰੂਰਤ ਦਾ ਸਮਾਨ ਵੀ ਦਿੱਤਾ ਗਿਆ ਇਸ ਮੋਕੇ ਤੇ ਪੰਜਾਬ ਰਾਜ ਬਾਲ ਅਧਿਕਾਰੀ ਆਯੋਗ ਦੇ ਚੇਅਰਮੈਨ ਸੁਕੇਸ ਕਾਲੀਆ, ਸਮਾਜਸੇਵੀ ਬਿਟੂ ਗੁੰਬਰ, ਸਮਾਜਸੇਵੀ ਅਵਿਨਾਸ਼ ਸਿੱਕਾ, ਅਸ਼ੋਕ ਸਰਸਵਾਲ , ਮੋਹਮਦ ਨਸੀਮ , ਮਦਨ ਲਾਲ ਸਭਰਵਾਲ ਸੁਸੀਲ ਕੁਮਾਰ, ਕੰਵਰਦੀਪ ਸਿੰਘ ਜੋਲੀ, ਸੰਜੈ ਵਰਮਾ, ਵਿਸ਼ਾਲ ਕਪੂਰ, ਸੰਜੈ ਧੀਮਾਨ, ਦੀਪਕ, ਸਾਮ ਲਾਲ, ਸਤੀਸ ਕੁਮਾਰ, ਵਿਜੈ ਕੁਮਾਰ ਵਰਮਾ, ਦਿਨੇਸ ਅਗਰਵਾਲ, ਸੰਜੈ ਗੁਪਤਾ, ਰਾਹੁਲ, ਅਵਤਾਰ ਸਿੰਘ, ਬੋਬੀ ਵਰਮਾ, ਸੁਧੀਰ ਅਤੇ ਹੋਰ ਬਹੁਤ ਸਾਰੇ ਸੋਸਾਇਟੀ ਦੇ ਮੈਂਬਰ ਹਾਜ਼ਿਰ ਸਨ