Saturday, 24 October 2015



ਸਮਾਜ ਨੂੰ ਸਿਹਤਮੰਦ ਬਣਾਉਣ ਲਈ ਬਿਮਾਰੀਆਂ ਅਤੇ ਨਸ਼ਿਆਂ ਦਾ ਖਾਤਮਾ ਜ਼ਰੂਰੀ-ਨੱਥੋਵਾਲ
* ਰੋਟਰੀ ਕਲੱਬ ਲੁਧਿਆਣਾ ਉਤਰੀ ਵੱਲੋਂ ਪੋਲਿਓ ਦੇ ਖਾਤਮੇ ਲਈ ਜਾਗਰੂਕਤਾ ਰੈਲੀ
ਲੁਧਿਆਣਾ, 24 ਅਕਤੂਬਰ (ਬਿਓੂਰੋ) : ਮਨੁੱਖ ਦੀ ਜੀਵਨਸ਼ੈਲੀ ਵਿਚ ਆਈਆਂ ਵੱਡੀਆਂ ਤਬਦੀਲੀਆਂ ਕਾਰਨ ਹਰ ਮਨੁੱਖ ਤਰਾਂ ਤਰਾਂ ਦੀਆਂ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਰਿਹਾ ਹੈ। ਇਹ ਵਿਚਾਰ ਸ: ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਨੇ ਰੋਟਰੀ ਕਲੱਬ ਉਤਰੀ ਵੱਲੋਂ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਸਹਿਯੋਗ ਨਾਲ ਰੋਟਰੀ ਇੰਟਰਨੈਸ਼ਨਲ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਢੋਲੇਵਾਲ ਵਿਖੇ ਪੋਲੀਓ ਖਾਤਮੇ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸ: ਨੱਥੋਵਾਲ ਨੇ ਅੱਗੇ ਕਿਹਾ ਕਿ ਮਨੁੱਖ ਦੀਆਂ ਗਲਤੀਆਂ ਕਾਰਨ ਸਮੁੱਚਾ ਸਮਾਜ ਨਸ਼ਿਆਂ ਅਤੇ ਨਸ਼ਿਆਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਇਲਾਵਾ ਆਮ ਬਿਮਾਰੀਆਂ ਦੀ ਲਪੇਟ ਵਿਚ ਆ ਰਿਹਾ ਹੈ। ਇਸ ਲਈ ਸਮਾਜ ਨੂੰ ਇਕ ਸਿਹਤਮੰਦ ਸਮਾਜ ਬਣਾਉਣ ਲਈ ਨਸ਼ਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਗੁਰਵਿੰਦਰ ਕੌਰ ਦੀ ਅਗਵਾਈ ਹੇਠ ਕੱਢੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਗਿਆਨ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਸਿਹਤ ਸੰਸਥਾ ਅਤੇ ਰੋਟਰੀ ਇੰਟਰਨੈਸ਼ਨਲ ਦੇ ਸਾਂਝੇ ਯਤਨਾ ਸਦਕਾ ਅੱਜ ਭਾਰਤ ਪੋਲੀਓ ਮੁਕਤ ਦੇਸ਼ ਬਣ ਗਿਆ ਹੈ, ਪਰ ਫਿਰ ਵੀ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿਚ ਪੋਲੀਓ ਦੇ ਮਾਮਲੇ ਸਾਹਮਣੇ ਆਉਣ ਕਰਕੇ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਸਾਡੇ ਦੇਸ਼ ਵਿਚ ਮੁੜ ਨਾਮੁਰਾਦ ਪੋਲੀਓ ਬਿਮਾਰੀ ਨਾ ਆਣ ਟੱਪਕੇ। ਇਸ ਮੌਕੇ ਉਪ ਪ੍ਰਿੰਸੀਪਲ ਸ੍ਰੀਮਤੀ ਹਰਦੀਪ ਕੌਰ ਅਤੇ ਕਲੱਬ ਦੇ ਜਨਰਲ ਸਕੱਤਰ ਡੀ ਐਸ ਮੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸੰਤੁਲਿਤ ਖੁਰਾਕ ਦੇ ਨਾਲ ਨਾਲ ਉਸਾਰੂ ਸੋਚ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਰੋਟੇਰੀਅਨ ਦੀ ਰੈਲੀ ਵਿਚ ਸ਼ਾਮਿਲ ਹੋਏ ਅਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਜਸਵੀਰ ਸਿੰਘ ਕੋ ਆਰਡੀਨੇਟਰ ਐਜੂਸੈਟ ਲੁਧਿਆਣਾ, ਸ੍ਰੀਮਤੀ ਸੁਜਾਤਾ ਸ਼ਰਮਾ, ਰੋਟੇਰੀਅਨ ਰੋਹਿਤ ਜਿੰਦਲ, ਸਰਬਜੀਤ ਸਿੰਘ, ਮੁਨੀਸ਼ ਕੁਮਾਰ, ਰਾਜਵਿੰਦਰ ਕੌਰ, ਪਰਮਿੰਦਰ ਕੌਰ, ਗੁਰਮੇਲ ਕੌਰ, ਸੁਧਾ ਵਰਮਾ, ਬਲਵਿੰਦਰ ਕੌਰ, ਮੁਨੀਸ਼ ਤੋਂ ਇਲਾਵਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ, ਜੀ ਪੀ ਐਨ ਖਾਲਸਾ ਕਾਲਜ, ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਲੁਧਿਆਣਾ ਵਿਚ ਸਥਾਪਿਤ ਰੋਟਰੈਕਟ ਕਲੱਬ ਦੇ ਮੈਂਬਰਾਂ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਵੱਡਾ ਸਹਿਯੋਗ ਦਿੱਤਾ। ਰੈਲੀ ਢੋਲੇਵਾਲ ਸਕੂਲ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਗੁਜ਼ਰਦੀ ਹੋਈ ਵਾਪਸ ਢੋਲੇਵਾਲ ਸਕੂਲ ਵਿਚ ਹੀ ਖਤਮ ਹੋਈ।

No comments:

Post a Comment